Tuesday, September 22, 2026
BREAKING
ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ) Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ ਰਾਣੀ ਮੁਖਰਜੀ ਦੀ ਮਾਂ ਦਾ ਹੋਇਆ ਦਿਹਾਂਤ ! ਬਾਲੀਵੁੱਡ ਜਗਤ 'ਚ ਪਸਰਿਆ ਮਾਤਮ ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਪੰਜਾਬ

'ਡਿਊਟੀ 'ਤੇ ਆਉਂਦੇ-ਜਾਂਦੇ ਵਰਦੀ ਨਾ ਪਾਓ!', ਪੰਜਾਬ ਪੁਲਸ ਦੀ ਵਾਇਰਲ ਐਡਵਾਈਜ਼ਰੀ ਦਾ ਪੜ੍ਹੋ ਅਸਲ ਸੱਚ

22 ਸਤੰਬਰ, 2026 06:51 PM

ਚੰਡੀਗੜ੍ਹ : ਪੰਜਾਬ ਪੁਲਸ ਨੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਸ ਹੈੱਡਕੁਆਰਟਰ ਵਲੋਂ ਮੁਲਾਜ਼ਮਾਂ ਨੂੰ ਡਿਊਟੀ 'ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੰਜਾਬ ਪੁਲਸ ਨੇ ਆਪਣੇ ਅਧਿਕਾਰਤ ਪੇਜ 'ਤੇ ਉਕਤ ਐਡਵਾਈਜ਼ਰੀ ਨੂੰ ਗਲਤ ਦੱਸਿਆ ਹੈ, ਜਿਸ 'ਚ ਪੁਲਸ ਮੁਲਾਜ਼ਮਾਂ ਨੂੰ ਡਿਊਟੀ ਤੋਂ ਬਾਅਦ ਵਰਦੀ 'ਚ ਬਾਹਰ ਨਾ ਨਿਕਲਣ ਅਤੇ ਸਿਵਲ ਕੱਪੜਿਆਂ 'ਚ ਸਫ਼ਰ ਕਰਨ ਦੀ ਗੱਲ ਕਹੀ ਗਈ ਸੀ।

ਪੰਜਾਬ ਪੁਲਸ ਵਲੋਂ ਇਸ ਸਬੰਧੀ ਆਪਣੇ ਅਧਿਕਾਰਤ ਹੈਂਡਲ 'ਚ ਇਸ ਨੂੰ ਝੂਠੀ ਐਡਵਾਈਜ਼ਰੀ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਪੰਜਾਬ ਪੁਲਸ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਸ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਪੁਲਸ ਦੇ ਕਿਸੇ ਵੀ ਦਫ਼ਤਰ 'ਚ ਪੁਲਸ ਮੁਲਾਜ਼ਮਾਂ ਨੂੰ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੂੰ ਡਿਊਟੀ 'ਤੇ ਜਾਣ ਜਾਂ ਵਾਪਸ ਆਉਣ ਵੇਲੇ ਵਰਦੀ ਨਾ ਪਾਉਣ ਲਈ ਕਿਹਾ ਗਿਆ ਹੋਵੇ।

ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਸਿਵਲ ਕੱਪੜੇ ਪਾਉਣ ਦੇ ਵੀ ਕੋਈ ਨਿਰਦੇਸ਼ ਨਹੀਂ ਹਨ। ਪੰਜਾਬ ਪੁਲਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਫੈਲ ਰਹੇ ਅਜਿਹੇ ਸੰਦੇਸ਼ ਝੂਠੇ ਹਨ ਅਤੇ ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕੀਤਾ ਜਾਣਾ ਚਾਹੀਦਾ ਹੈ। ਪੁਲਸ ਨੇ ਨਾਗਰਿਕਾਂ ਅਤੇ ਆਪਣੇ ਮੁਲਾਜ਼ਮਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕਰਦਿਆਂ ਸਿਰਫ ਅਧਿਕਾਰਤ ਸਰੋਤਾਂ 'ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ

ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ

ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ

ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ

ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ

ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ

ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ)

ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ)

ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ

ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ

ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG

ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG

ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਤੇ ਖੂਨਦਾਨ ਕੈਂਪ ਦਾ ਆਯੋਜਿਨ

ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਤੇ ਖੂਨਦਾਨ ਕੈਂਪ ਦਾ ਆਯੋਜਿਨ

70 ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਲ਼ੜਕੀਆਂ 19 ਸਾਲ ਦੇ ਮੁਕਾਬਲੇ ਅੱਜ ਤੋ ਨਵਾਂਸਹਿਰ ਵਿਖੇ

70 ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਲ਼ੜਕੀਆਂ 19 ਸਾਲ ਦੇ ਮੁਕਾਬਲੇ ਅੱਜ ਤੋ ਨਵਾਂਸਹਿਰ ਵਿਖੇ

ਪੁਨੀਤ ਜੈਨ ਨੇ ਸਿਰਫ਼ ਪਾਣੀ ਪੀ ਕੇ 8 ਦਿਨ ਤਪੱਸਿਆ ਕੀਤੀ

ਪੁਨੀਤ ਜੈਨ ਨੇ ਸਿਰਫ਼ ਪਾਣੀ ਪੀ ਕੇ 8 ਦਿਨ ਤਪੱਸਿਆ ਕੀਤੀ