ਮੁੰਬਈ : ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਟਾਕ ਸ਼ੋਅ ‘ਡਬਲ ਡੇਟ’ ਦੇ ਧਮਾਕੇਦਾਰ ਨਵੇਂ ਐਪੀਸੋਡ ਦੀ ਸ਼ੂਟਿੰਗ ਬਾਂਦ੍ਰਾ ’ਚ ਹੋਈ। ਇਸ ਮਜ਼ੇਦਾਰ ਐਪੀਸੋਡ ’ਚ ਬਾਲੀਵੁੱਡ ਦੇ ਬੇਹੱਦ ਪਿਆਰੇ ਜੋੜੇ ਸੋਨਾਕਸ਼ੀ ਸਿਨ੍ਹਾ ਅਤੇ ਜ਼ਹੀਰ ਇਕਬਾਲ ਮਹਿਮਾਨ ਬਣ ਕੇ ਪਹੁੰਚੇ।
ਇਸ ਖ਼ਾਸ ਐਪੀਸੋਡ ਦੀ ਸ਼ੂਟਿੰਗ ਬਾਂਦ੍ਰਾ ਦੇ ਇਕ ‘ਪੈਡਲ ਕੋਰਟ’ (ਇਕ ਤਰ੍ਹਾਂ ਦੀ ਰੈਕੇਟ ਖੇਡ) ’ਤੇ ਕੀਤੀ ਗਈ। ਦੋਵਾਂ ਕਪਲਸ ਨੇ ਸਪੋਰਟਸ ਵੀਅਰ ਪਹਿਨ ਕੇ ਕੋਰਟ ’ਤੇ ਜਮ ਕੇ ਪਸੀਨਾ ਵਹਾਇਆ, ਗੇਮ ਖੇਡੀ ਅਤੇ ਇਕ-ਦੂਜੇ ਦੀ ਲੱਤ-ਖਿੱਚਾਈ ਕੀਤੀ। ਸ਼ੂਟਿੰਗ ਦੌਰਾਨ ਨੇਹਾ-ਅੰਗਦ ਅਤੇ ਸੋਨਾਕਸ਼ੀ-ਜ਼ਹੀਰ ਵਿਚਕਾਰ ਕਮਾਲ ਦੀ ਬਾਂਡਿੰਗ ਅਤੇ ਤਾਲਮੇਲ ਦੇਖਣ ਨੂੰ ਮਿਲਿਆ।