Thursday, September 03, 2026
BREAKING
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ

ਦੁਨੀਆਂ

'ਜਿਹੜੇ ਦੇਸ਼ ਅਮਰੀਕਾ ਨੂੰ..!', PM ਮੋਦੀ ਤੇ ਇਰਾਨੀ ਰਾਸ਼ਟਰਪਤੀ ਦੀ ਮੁਲਾਕਾਤ ਮਗਰੋਂ US ਨੇ ਦੇ'ਤੀ ਚਿਤਾਵਨੀ

03 ਸਤੰਬਰ, 2026 05:19 PM

ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਹੋਏ SCO ਸੰਮੇਲਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਮੁਲਾਕਾਤ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸੇ ਦੌਰਾਨ ਇਸ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਨੂੰ ਇਕ ਸਵਾਲ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਮਸੂਦ ਪੇਜ਼ੇਸ਼ਕੀਅਨ ਵਿਚਾਲੇ ਹੋਈ ਮੁਲਾਕਾਤ ਦੌਰਾਨ ਕਿਤੇ ਦੋਵਾਂ ਦੇਸ਼ਾਂ ਵਿਚਾਲੇ ਕੋਈ ਸਮਝੌਤਾ ਤਾਂ ਨਹੀਂ ਹੋ ਗਿਆ ?

ਇਸ ਸਵਾਲ ਦਾ ਜਵਾਬ ਦਿੰਦਿਆਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਦੇਸ਼ ਅਮਰੀਕੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰ ਕੇ ਇਰਾਨ ਦੀ ਆਰਥਿਕ ਮਦਦ ਕਰਨਗੇ, ਉਨ੍ਹਾਂ ਨੂੰ ਵੀ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਅਤੇ ਇਰਾਨ ਵਿਚਾਲੇ ਕਿਸੇ ਨਵੇਂ ਵਪਾਰਕ ਸਮਝੌਤੇ ਦੀਆਂ ਖ਼ਬਰਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਵਿਚਾਲੇ ਕੋਈ ਵਪਾਰਕ ਸਮਝੌਤਾ ਹੋ ਰਿਹਾ ਹੈ। ਹਰੇਕ ਦੇਸ਼ ਦੀ ਆਪਣੀ ਸੁਤੰਤਰ ਵਿਦੇਸ਼ ਨੀਤੀ ਹੁੰਦੀ ਹੈ ਅਤੇ ਅਮਰੀਕਾ ਨੇ ਵੀ ਖ਼ੁਦ ਇਰਾਨੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ।'

ਰੂਬੀਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਸਪੱਸ਼ਟ ਹੈ- ਕਿਸੇ ਵੀ ਦੇਸ਼ ਨੂੰ ਇਰਾਨ ਦੀ ਕਮਾਈ ਦਾ ਜ਼ਰੀਆ ਬਣਨ ਜਾਂ ਪਾਬੰਦੀਆਂ ਤੋਂ ਬਚਣ 'ਚ ਮਦਦ ਨਹੀਂ ਕਰਨ ਦਿੱਤੀ ਜਾਵੇਗੀ, ਕਿਉਂਕਿ ਇਰਾਨ ਇਸ ਪੈਸੇ ਦੀ ਵਰਤੋਂ ਨਿਊਕਲੀਅਰ ਹਥਿਆਰ ਬਣਾਉਣ ਲਈ ਕਰਦਾ ਹੈ।

ਅਮਰੀਕੀ ਵਿਦੇਸ਼ ਮੰਤਰੀ ਨੇ ਦੁਹਰਾਇਆ ਕਿ ਟਰੰਪ ਪ੍ਰਸ਼ਾਸਨ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵੇਗਾ। ਆਰਥਿਕ ਪਾਬੰਦੀਆਂ ਪ੍ਰਮੁੱਖ ਹਥਿਆਰ ਹਨ, ਪਰ ਲੋੜ ਪੈਣ 'ਤੇ ਅਮਰੀਕਾ ਫੌਜੀ ਕਾਰਵਾਈ ਕਰਨ ਤੋਂ ਵੀ ਪਿੱਛੇ ਨਹੀਂ ਹਟੇਗਾ। ਰੂਬੀਓ ਨੇ ਦੋਸ਼ ਲਾਇਆ ਕਿ ਇਰਾਨ ਵਪਾਰਕ ਜਹਾਜ਼ਾਂ 'ਤੇ ਹਮਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਖੁੱਲ੍ਹਾ ਰੱਖੇਗਾ ਅਤੇ ਇਸ 'ਤੇ ਇਰਾਨ ਦਾ ਕਬਜ਼ਾ ਨਹੀਂ ਹੋਣ ਦੇਵੇਗਾ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਇਰਾਨ ਦੇ ਇਤਿਹਾਸਕ ਸਬੰਧ ਹਨ ਅਤੇ ਭਾਰਤ ਇਰਾਨ ਦੇ ਚਾਬਹਾਰ ਪੋਰਟ ਨੂੰ ਡਿਵੈਲਪ ਕਰ ਰਿਹਾ ਹੈ, ਜੋ ਉਸ ਨੂੰ ਪਾਕਿਸਤਾਨ ਨੂੰ ਪਾਸੇ ਕਰ ਕੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਵਪਾਰਕ ਪਹੁੰਚ ਮੁਹੱਈਆ ਕਰਵਾਏਗਾ।

Have something to say? Post your comment

ਅਤੇ ਦੁਨੀਆਂ ਖਬਰਾਂ

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ ਕਰਨ ਦੀ ਕੀਤੀ ਅਪੀਲ

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ ਕਰਨ ਦੀ ਕੀਤੀ ਅਪੀਲ

ਹੜ੍ਹ ਮਗਰੋਂ ਆ ਗਿਆ ਭੂਚਾਲ ! ਨੇਪਾਲ 'ਚ ਮੁੜ ਵਧਿਆ 'ਖ਼ਤਰਾ'

ਹੜ੍ਹ ਮਗਰੋਂ ਆ ਗਿਆ ਭੂਚਾਲ ! ਨੇਪਾਲ 'ਚ ਮੁੜ ਵਧਿਆ 'ਖ਼ਤਰਾ'

'ਮੈਂ ਖੁਸ਼ ਹਾਂ ਕਿ ਉਹ ਚਲੇ ਗਏ..!', ਪ੍ਰਿੰਸ ਹੈਰੀ ਦੇ ਪਰਿਵਾਰ ਸਣੇ ਬ੍ਰਿਟੇਨ ਪਰਤਣ 'ਤੇ ਟਰੰਪ ਦਾ ਵੱਡਾ ਬਿਆਨ

'ਮੈਂ ਖੁਸ਼ ਹਾਂ ਕਿ ਉਹ ਚਲੇ ਗਏ..!', ਪ੍ਰਿੰਸ ਹੈਰੀ ਦੇ ਪਰਿਵਾਰ ਸਣੇ ਬ੍ਰਿਟੇਨ ਪਰਤਣ 'ਤੇ ਟਰੰਪ ਦਾ ਵੱਡਾ ਬਿਆਨ

ਰਸਤੇ ਹੋਏ ਬੰਦ, ਨੇਪਾਲ 'ਚ ਡਰੋਨ ਜਰੀਏ ਘਰ ਪਹੁੰਚਾਈਆਂ ਜਾ ਰਹੀਆਂ ਲਾਸ਼ਾਂ

ਰਸਤੇ ਹੋਏ ਬੰਦ, ਨੇਪਾਲ 'ਚ ਡਰੋਨ ਜਰੀਏ ਘਰ ਪਹੁੰਚਾਈਆਂ ਜਾ ਰਹੀਆਂ ਲਾਸ਼ਾਂ

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਕਾਂਗੋ 'ਚ ਇਬੋਲਾ ਦਾ ਕਹਿਹ,  3,000 ਤੋਂ ਵੱਧ ਲੋਕਾਂ ਦੀ ਮੌਤ

ਕਾਂਗੋ 'ਚ ਇਬੋਲਾ ਦਾ ਕਹਿਹ, 3,000 ਤੋਂ ਵੱਧ ਲੋਕਾਂ ਦੀ ਮੌਤ

ਨੇਪਾਲ ਹੜ੍ਹ : ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ; ਲਗਭਗ 4,000 ਲਾਪਤਾ

ਨੇਪਾਲ ਹੜ੍ਹ : ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ; ਲਗਭਗ 4,000 ਲਾਪਤਾ

ਹੜ੍ਹਾਂ 'ਚ ਰੁੜ੍ਹ ਕੇ ਆ ਗਿਆ ਕਰੋੜਾਂ ਦਾ ਖ਼ਜ਼ਾਨਾ ! ਰੈਸਕਿਊ ਟੀਮਾਂ ਨੂੰ ਮਿਲਿਆ ਸੋਨਾ ਹੀ ਸੋਨਾ

ਹੜ੍ਹਾਂ 'ਚ ਰੁੜ੍ਹ ਕੇ ਆ ਗਿਆ ਕਰੋੜਾਂ ਦਾ ਖ਼ਜ਼ਾਨਾ ! ਰੈਸਕਿਊ ਟੀਮਾਂ ਨੂੰ ਮਿਲਿਆ ਸੋਨਾ ਹੀ ਸੋਨਾ

ਰਾਤੋ-ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ Evacuate ! ਸਾਮਾਨ ਚੁੱਕਣ ਦਾ ਵੀ ਨਹੀਂ ਮਿਲਿਆ ਟਾਈਮ

ਰਾਤੋ-ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ Evacuate ! ਸਾਮਾਨ ਚੁੱਕਣ ਦਾ ਵੀ ਨਹੀਂ ਮਿਲਿਆ ਟਾਈਮ

ਪ੍ਰਧਾਨ ਮੰਤਰੀ ਮੋਦੀ ਨੇ ਬਿਸ਼ਕੇਕ 'ਚ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ,

ਪ੍ਰਧਾਨ ਮੰਤਰੀ ਮੋਦੀ ਨੇ ਬਿਸ਼ਕੇਕ 'ਚ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, "ਭਾਰਤ ਦੇ ਦੋਸਤਾਂ" ਨਾਲ ਕੀਤੀ ਗੱਲਬਾਤ