Thursday, September 10, 2026
BREAKING
'ਮਿਰਜ਼ਾਪੁਰ' ਫੈਮਿਲੀ ਨੇ ਫਿਲਮ ਨੂੰ ਮਿਲੇ ਪਿਆਰ ਲਈ ਦਰਸ਼ਕਾਂ ਦਾ ਕੀਤਾ ਧੰਨਵਾਦ ਸਾਊਦੀ ਦੇ ਤੇਲ ਟਿਕਾਣਿਆਂ ਨੂੰ ਹੂਤੀਆਂ ਨੇ ਬਣਾਇਆ ਨਿਸ਼ਾਨਾ ! ਭਾਰਤ ਨੇ ਹਮਲੇ ਦੀ ਕੀਤੀ ਨਿੰਦਾ ਨੇਪਾਲ ਹੜ੍ਹ ਦੇ ਮ੍ਰਿਤਕਾਂ ਦੀ ਗਿਣਤੀ 1,370 ਤੋਂ ਪਾਰ, ਲਾਪਤਾ ਲੋਕਾਂ ਦੀ ਭਾਲ ਜਾਰੀ US-ਕੈਨੇਡਾ ਵਿਚਾਲੇ ਛਿੜੀ 'ਟੈਰਿਫ਼ ਵਾਰ' ! ਟਰੰਪ ਨੇ ਕੈਨੇਡੀਅਨ ਡੇਅਰੀ ਪ੍ਰੋਡਕਟ, ਸ਼ਰਾਬ ਤੇ ਬਾਈਕਸ 'ਤੇ ਲਾਇਆ ਬੈਨ "ਦਿ ਵਨ" ਦੇ ਗਾਣੇ 'ਛਠੀ ਮਈਆ' ਦੇ ਟੀਜ਼ਰ 'ਚ ਦਿਸੀ ਅਧਿਆਤਮਿਕ ਦੁਨੀਆ, ਤਮੰਨਾ ਨੇ ਖਿੱਚਿਆ ਧਿਆਨ ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ 'ਰਾਣਾਬਾਲੀ' ਦਾ ਟੀਜ਼ਰ ਰਿਲੀਜ਼ ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ BCCI ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ : SC ਸੋਨੇ ਦੀਆਂ ਕੀਮਤਾਂ ਨੇ ਬਦਲੀ ਗਹਿਣਾ ਮਾਰਕਿਟ ਦੀ ਤਸਵੀਰ, ਗੋਲਡ ਸਕੀਮਾਂ ਦਾ ਵੀ ਘਟਿਆ ਰੁਝਾਨ

ਬਾਜ਼ਾਰ

ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ

10 ਸਤੰਬਰ, 2026 02:57 PM

ਤਿਉਹਾਰਾਂ ਦੇ ਸੀਜ਼ਨ ’ਚ ਜਿੱਥੇ ਖੰਡ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ, ਉਸੇ ਮੌਸਮ ’ਚ ਖੰਡ ਦੀਆਂ ਕੀਮਤਾਂ ਨੇ ਹੋਸ਼ ਉਡਾ ਦਿੱਤੇ ਹਨ। ਖੰਡ ਦੀਆਂ ਕੀਮਤਾਂ ’ਚ ਵਾਧਾ ਹੁੰਦੇ ਦੇਖ ਕਈ ਲੋਕਾਂ ਨੂੰ ਲੱਗ ਰਿਹਾ ਸੀ ਕਿ ਹੁਣ ਤਿਉਹਾਰਾਂ ਦੀ ਮਿਠਾਸ ਘੱਟ ਪੈ ਜਾਵੇਗੀ ਪਰ ਸਰਕਾਰ ਅਤੇ ਸ਼ੂਗਰ ਰਿਫਾਇਨਰੀਜ਼ ਮਿਲ ਕੇ ਲੋਕਾਂ ਨੂੰ ਥੋੜ੍ਹੀ ਰਾਹਤ ਦੇਣ ਲਈ ਜੱਦੋ-ਜਹਿੱਦ ਕਰ ਰਹੀਆਂ ਹਨ।

ਇਸੇ ਲੜੀ ’ਚ ਹੁਣ ਸ਼ੂਗਰ ਰਿਫਾਇਨਰੀਜ਼ ਘਰੇਲੂ ਬਾਜ਼ਾਰ ’ਚ ਕਈ ਲੱਖ ਟਨ ਖੰਡ ਵੇਚਣ ਵਾਲੀਆਂ ਹਨ। ਦਰਅਸਲ ਹਾਲ ਹੀ ’ਚ ਸ਼੍ਰੀ ਰੇਣੁਕਾ ਸ਼ੂਗਰਸ ਦੇ ਐੱਮ. ਡੀ. ਅਤੇ ਸੀ. ਈ. ਓ. ਸੁਸ਼ੀਲ ਕੁਮਾਰ ਨੇ ਦੱਸਿਆ ਹੈ ਕਿ ਭਾਰਤੀ ਰਿਫਾਇਨਰੀਆਂ ਘਰੇਲੂ ਬਾਜ਼ਾਰ ’ਚ 2.50 ਲੱਖ ਟਨ ਖੰਡ ਵੇਚਣ ਦੀ ਪਲਾਨਿੰਗ ਕਰ ਰਹੀਆਂ ਹਨ, ਜਿਸ ਨਾਲ ਬਾਜ਼ਾਰ ’ਚ ਖੰਡ ਦੇ ਭਾਅ ’ਤੇ ਰੋਕ ਲਾਈ ਜਾ ਸਕੇ।

ਕਿਉਂ ਕੀਤੀ ਜਾ ਰਹੀ ਇਹ ਕਵਾਇਦ?
ਸਰਕਾਰ ਅਤੇ ਸ਼ੂਗਰ ਰਿਫਾਇਨਰੀਜ਼ ਚਾਹੁੰਦੀਆਂ ਹਨ ਕਿ ਇਸ ਤਿਉਹਾਰੀ ਸੀਜ਼ਨ ’ਚ ਕਿਸੇ ਦੇ ਵੀ ਤਿਉਹਾਰ ਦੀ ਮਿਠਾਸ ਘੱਟ ਨਾ ਹੋਵੇ, ਅਜਿਹੇ ’ਚ ਉਨ੍ਹਾਂ ਤੋਂ ਜਿੰਨਾ ਹੋ ਪਾ ਰਿਹਾ ਹੈ, ਉਸ ਹਿਸਾਬ ਨਾਲ ਖੰਡ ਦੇ ਭਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੰਡ ਦਾ ਇਹ ਢਾਈ ਲੱਖ ਟਨ ਸਟਾਕ ਵੇਚਣ ਦਾ ਫੈਸਲਾ ਵੀ ਇਸੇ ਦੌਰਾਨ ਲਿਆ ਗਿਆ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਖੰਡ ਦੇ ਭਾਅ ’ਚ ਗਿਰਾਵਟ ਵੀ ਦੇਖਣ ਨੂੰ ਮਿਲੀ ਸੀ।

ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਤਾਜ਼ਾ ਅੰਕੜੇ ਪੇਸ਼ ਕਰ ਕੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਦੇਸ਼ ’ਚ ਖੰਡ ਦਾ ਔਸਤ ਰਿਟੇਲ ਭਾਅ ਪਿਛਲੇ ਹਫਤੇ ਦੇ 65.08 ਰੁਪਏ ਤੋਂ ਘੱਟ ਕੇ 62.57 ਰੁਪਏ ਪ੍ਰਤੀ ਕਿਲੋ ’ਤੇ ਆਇਆ ਹੈ।

ਜਨਤਾ ਨੂੰ ਨਹੀਂ ਮਿਲੀ ਰਾਹਤ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਖੰਡ ਦੇ ਥੋਕ ਰੇਟ 17 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਗਏ ਹਨ ਪਰ ਫਿਰ ਵੀ ਜਨਤਾ ਨੂੰ ਕੋਈ ਰਾਹਤ ਹੁਣ ਤੱਕ ਨਹੀਂ ਮਿਲੀ ਹੈ। ਮਿੱਲ ਪੱਧਰ ’ਤੇ ਖੰਡ ਦੇ ਭਾਅ ’ਚ 17 ਤੋਂ 20 ਰੁਪਏ ਪ੍ਰਤੀ ਕਿਲੋ ਤੱਕ ਦੀ ਭਾਰੀ ਗਿਰਾਵਟ ਆਈ। ਬਾਵਜੂਦ ਇਸ ਦੇ ਗਲੀ-ਮੁਹੱਲੇ ’ਚ ਕਰਿਆਨੇ ਦੀਆਂ ਦੁਕਾਨਾਂ ’ਤੇ ਆਮ ਆਦਮੀ ਨੂੰ ਸਿਰਫ 2 ਤੋਂ 3 ਰੁਪਏ ਘੱਟ ਰੇਟ ’ਤੇ ਖੰਡ ਮਿਲ ਰਹੀ ਹੈ। ਹਾਲਾਂਕਿ ਹੁਣ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਜਦੋਂ ਸ਼ੂਗਰ ਰਿਫਾਇਨਰੀਜ਼ ਘਰੇਲੂ ਬਾਜ਼ਾਰ ’ਚ ਇਸ ਸਟਾਕ ਨੂੰ ਉਤਾਰਨਗੀਆਂ, ਉਦੋਂ ਜਾ ਕੇ ਕੁਝ ਹੱਦ ਤੱਕ ਲੋਕਾਂ ਨੂੰ ਖੰਡ ਦੇ ਭਾਅ ’ਚ ਥੋੜ੍ਹੀ ਰਾਹਤ ਮਿਲ ਸਕੇ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸੋਨੇ ਦੀਆਂ ਕੀਮਤਾਂ ਨੇ ਬਦਲੀ ਗਹਿਣਾ ਮਾਰਕਿਟ ਦੀ ਤਸਵੀਰ, ਗੋਲਡ ਸਕੀਮਾਂ ਦਾ ਵੀ ਘਟਿਆ ਰੁਝਾਨ

ਸੋਨੇ ਦੀਆਂ ਕੀਮਤਾਂ ਨੇ ਬਦਲੀ ਗਹਿਣਾ ਮਾਰਕਿਟ ਦੀ ਤਸਵੀਰ, ਗੋਲਡ ਸਕੀਮਾਂ ਦਾ ਵੀ ਘਟਿਆ ਰੁਝਾਨ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ, ਜਾਣੋ ਕਿੰਨੀ ਹੋਈ ਕੀਮਤ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ, ਜਾਣੋ ਕਿੰਨੀ ਹੋਈ ਕੀਮਤ

VI Share: ਫੰਡਾਂ ਦੀ ਕਮੀ ਕਾਰਨ ਸ਼ੇਅਰ 47% ਤੱਕ ਥੱਲੇ ਆਉਣ ਦਾ ਅਨੁਮਾਨ

VI Share: ਫੰਡਾਂ ਦੀ ਕਮੀ ਕਾਰਨ ਸ਼ੇਅਰ 47% ਤੱਕ ਥੱਲੇ ਆਉਣ ਦਾ ਅਨੁਮਾਨ

ਅਮਰੀਕਾ-ਈਰਾਨ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ, ਸੈਂਸੈਕਸ 555 ਅੰਕ ਟੁੱਟਿਆ

ਅਮਰੀਕਾ-ਈਰਾਨ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ, ਸੈਂਸੈਕਸ 555 ਅੰਕ ਟੁੱਟਿਆ

Samsung India 'ਚ ਛਾਂਟੀ ਦੀ ਆਹਟ : ਬਿਨਾਂ ਨੋਟਿਸ ਦੇ ਰੋਜ਼ਾਨਾ ਦਿੱਤੇ ਜਾ ਰਹੇ ਹਨ Dismissal letter

Samsung India 'ਚ ਛਾਂਟੀ ਦੀ ਆਹਟ : ਬਿਨਾਂ ਨੋਟਿਸ ਦੇ ਰੋਜ਼ਾਨਾ ਦਿੱਤੇ ਜਾ ਰਹੇ ਹਨ Dismissal letter

ਵਾਹਨ ਪ੍ਰਚੂਨ ਵਿਕਰੀ 17.51 ਫੀਸਦੀ ਵਧ ਕੇ ਰਿਕਾਰਡ ਪੱਧਰ ’ਤੇ

ਵਾਹਨ ਪ੍ਰਚੂਨ ਵਿਕਰੀ 17.51 ਫੀਸਦੀ ਵਧ ਕੇ ਰਿਕਾਰਡ ਪੱਧਰ ’ਤੇ

ਸਰਕਾਰ ਨੇ 10 ਦਿਨਾਂ ’ਚ 17 ਸ਼ਹਿਰਾਂ ’ਚ 4,000 ਟਨ ਬਫਰ ਪਿਆਜ਼ ਵੇਚਿਆ

ਸਰਕਾਰ ਨੇ 10 ਦਿਨਾਂ ’ਚ 17 ਸ਼ਹਿਰਾਂ ’ਚ 4,000 ਟਨ ਬਫਰ ਪਿਆਜ਼ ਵੇਚਿਆ

ਪਿਆਜ਼ ’ਤੇ ਮਹਿੰਗਾਈ ਦੀ ਮਾਰ, 60 ਰੁਪਏ ਕਿਲੋ ਤੱਕ ਪਹੁੰਚੀ ਕੀਮਤ

ਪਿਆਜ਼ ’ਤੇ ਮਹਿੰਗਾਈ ਦੀ ਮਾਰ, 60 ਰੁਪਏ ਕਿਲੋ ਤੱਕ ਪਹੁੰਚੀ ਕੀਮਤ

ਮੂਧੇ ਮੂੰਹ ਡਿੱਗਣਗੀਆਂ ਕੱਚੇ ਤੇਲ ਦੀਆਂ ਕੀਮਤਾਂ, 40 ਡਾਲਰ ਤੱਕ ਆ ਸਕਦੀ ਹੈ ਕੀਮਤ!

ਮੂਧੇ ਮੂੰਹ ਡਿੱਗਣਗੀਆਂ ਕੱਚੇ ਤੇਲ ਦੀਆਂ ਕੀਮਤਾਂ, 40 ਡਾਲਰ ਤੱਕ ਆ ਸਕਦੀ ਹੈ ਕੀਮਤ!

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ