ਤਾਮਿਲਨਾਡੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਮਦੁਰਾਈ ਤੋਂ ਦੁਬਈ ਜਾ ਰਹੀ ਇੱਕ ਨਿੱਜੀ ਉਡਾਣ ਨੂੰ "ਤਕਨੀਕੀ ਖਰਾਬੀ" ਤੋਂ ਬਾਅਦ ਚੇਨਈ ਮੋੜ ਦਿੱਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਉਡਾਣ ਭਰਦਿਆਂ ਹੀ ਪਾਇਲਟ ਨੂੰ ਖ਼ਰਾਬੀ ਦਾ ਪਤਾ ਲੱਗ ਗਿਆ ਤੇ 160 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਇੱਥੇ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।