Sunday, October 25, 2026
BREAKING
• ਹਲਕਾ ਖਰੜ ਦੇ ਪਿੰਡ ਕਰੌਰਾ, ਸਿਓਂਕ, ਬਦਰਪੁਰ ਤੇ ਹਸਨਪੁਰ ਵਿੱਚ ਚੈਅਰਮੈਨ ਗੋਲਡੀ ਵੱਲੋਂ ਵਿਕਾਸ ਕਾਰਜ ਸ਼ੁਰੂ • ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ • ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ • 1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ • ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ • ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ • ‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ • ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ • ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ

ਦੁਨੀਆਂ

ਚੀਨ 'ਚ ‘ਟਾਈਫੂਨ ਡੌਲਫਿਨ’ ਦਾ ਕਹਿਰ! ਸ਼ੰਘਾਈ 'ਚ 1,300 ਤੋਂ ਵੱਧ ਉਡਾਣਾਂ ਰੱਦ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ

09 ਅਗਸਤ, 2026 07:33 PM

ਚੀਨ 'ਚ 'ਟਾਈਫੂਨ ਡੌਲਫਿਨ' ਦੇ ਵੱਧਦੇ ਖਤਰੇ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਸ਼ਕਤੀਸ਼ਾਲੀ ਸਮੁੰਦਰੀ ਤੂਫਾਨ ਦੇ ਮੱਦੇਨਜ਼ਰ ਸਾਵਧਾਨੀ ਵਰਤਦਿਆਂ ਸ਼ੰਘਾਈ ਦੇ ਦੋ ਪ੍ਰਮੁੱਖ ਹਵਾਈ ਅੱਡਿਆਂ ਤੋਂ 1,300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਐਤਵਾਰ ਸਵੇਰ ਤੱਕ ਤੂਫਾਨੀ ਹਵਾਵਾਂ ਦੀ ਰਫ਼ਤਾਰ 162 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ।


ਪ੍ਰਸ਼ਾਸਨ ਨੇ ਤੂਫਾਨ ਦੇ ਖਤਰੇ ਨੂੰ ਦੇਖਦਿਆਂ ਤੱਟੀ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਜ਼ੇਜੀਆੰਗ ਸੂਬੇ 'ਚ ਲਗਭਗ 3.9 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਇਸੇ ਤਰ੍ਹਾਂ ਸ਼ੰਘਾਈ ਦੇ ਜੋਖਮ ਵਾਲੇ ਇਲਾਕਿਆਂ ਤੋਂ ਵੀ 30,000 ਤੋਂ ਵੱਧ ਲੋਕਾਂ ਨੂੰ ਹਟਾਇਆ ਗਿਆ ਹੈ। ਸ਼ੰਘਾਈ ਦੇ ਹੋਂਗਕਿਆਓ ਅਤੇ ਪੁਡੋਂਗ ਹਵਾਈ ਅੱਡਿਆਂ 'ਤੇ ਐਤਵਾਰ ਨੂੰ ਹੋਣ ਵਾਲੀਆਂ ਲਗਭਗ 60 ਫੀਸਦੀ ਉਡਾਣਾਂ ਰੱਦ ਰਹੀਆਂ। ਤੂਫਾਨ ਦੇ ਖਤਰੇ ਕਾਰਨ ਪ੍ਰਸ਼ਾਸਨ ਨੇ ਸਮੁੰਦਰੀ ਗਤੀਵਿਧੀਆਂ 'ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਫੈਰੀ ਅਤੇ ਕਰੂਜ਼ ਸੇਵਾਵਾਂ ਸ਼ਾਮਲ ਹਨ।


ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ 200 ਤੋਂ 400 ਮਿਲੀਮੀਟਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ (ਲੈਂਡਸਲਾਈਡ) ਦਾ ਗੰਭੀਰ ਖਤਰਾ ਬਣਿਆ ਰਹਿ ਸਕਦਾ ਹੈ। ਇਸ ਤੂਫਾਨ ਦਾ ਅਸਰ ਗੁਆਂਢੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਤੂਫਾਨ ਦੇ ਬਾਹਰੀ ਹਿੱਸੇ ਉੱਤਰੀ ਤਾਈਵਾਨ ਨਾਲ ਟਕਰਾਏ, ਜਿਸ ਕਾਰਨ ਰਾਜਧਾਨੀ ਤਾਈਪੇ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ। ਫਿਲਹਾਲ ਰਾਹਤ ਅਤੇ ਬਚਾਅ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ

1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ

ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ

ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ

ਹੋਰਮੁਜ਼ ਸਟ੍ਰੇਟ 'ਚ ਰਾਤੋ-ਰਾਤ 7 ਤੇਲ ਟੈਂਕਰਾਂ 'ਚ ਲੱਗੀ ਅੱਗ

ਹੋਰਮੁਜ਼ ਸਟ੍ਰੇਟ 'ਚ ਰਾਤੋ-ਰਾਤ 7 ਤੇਲ ਟੈਂਕਰਾਂ 'ਚ ਲੱਗੀ ਅੱਗ

ਇਮਰਾਨ ਖਾਨ ਦੀਆਂ ਭੈਣਾਂ ਦੀ ਰਿਹਾਈ ਦੀ ਬੱਝੀ ਆਸ ! ਅਦਾਲਤ ਨੇ ਤਲਬ ਕੀਤੇ ਅਧਿਕਾਰੀ

ਇਮਰਾਨ ਖਾਨ ਦੀਆਂ ਭੈਣਾਂ ਦੀ ਰਿਹਾਈ ਦੀ ਬੱਝੀ ਆਸ ! ਅਦਾਲਤ ਨੇ ਤਲਬ ਕੀਤੇ ਅਧਿਕਾਰੀ

ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ

ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ

ਅਮਰੀਕਾ ਨੇ ਪੰਜ ਚੀਨੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ , Google ਦਾ ਇੰਜੀਨੀਅਰ ਬਣਿਆ ਕਾਰਨ

ਅਮਰੀਕਾ ਨੇ ਪੰਜ ਚੀਨੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ , Google ਦਾ ਇੰਜੀਨੀਅਰ ਬਣਿਆ ਕਾਰਨ

ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ,  ਸਿੱਖ ਆਗੂਆਂ ਨੇ ਦਿੱਤਾ ਠੋਕਵਾਂ ਜਵਾਬ

ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ, ਸਿੱਖ ਆਗੂਆਂ ਨੇ ਦਿੱਤਾ ਠੋਕਵਾਂ ਜਵਾਬ

'ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

'ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

ਆਸਟ੍ਰੇਲੀਆ : ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਕੱਟਣੀਆਂ ਪਈਆਂ ਦੋਵੇਂ ਲੱਤਾਂ

ਆਸਟ੍ਰੇਲੀਆ : ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਕੱਟਣੀਆਂ ਪਈਆਂ ਦੋਵੇਂ ਲੱਤਾਂ

ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ

ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ