Tuesday, September 29, 2026
BREAKING
• ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ • ਜਥੇਦਾਰ ਗੜਗੱਜ, ਟੇਕ ਸਿੰਘ ਧਨੌਲਾ ਤੇ SGPC ਪ੍ਰਧਾਨ ਵੱਲੋਂ ਰਾਜੋਆਣਾ ਨਾਲ ਮੁਲਾਕਾਤ • LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ ਹੋਵੇਗੀ ਸੁਣਵਾਈ • ਭਾਰਤ-ਚੀਨ ਤਣਾਅ ਵਿਚਾਲੇ ਕਿਤੇ ਕੋਈ ਤੀਜੀ ਧਿਰ ਨਾ ਮਾਰ ਜਾਏ ਬਾਜ਼ੀ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ • IDFC ਫਸਟ ਬੈਂਕ ਮਾਮਲੇ 'ਚ ED ਦੀ ਵੱਡੀ ਕਾਰਵਾਈ ! ਪੰਜਾਬ-ਹਰਿਆਣਾ 'ਚ ਛਾਪੇਮਾਰੀ • ਨਸ਼ਿਆਂ ਦੇ ਮੁੱਦੇ 'ਤੇ ਚਰਨਜੀਤ ਚੰਨੀ ਨੇ ਘੇਰੀ ਭਾਜਪਾ ਅਤੇ ਸੂਬਾ ਸਰਕਾਰ • ਚੰਡੀਗੜ੍ਹ 'ਚ ਬੇਕਾਬੂ ਥਾਰ ਦਾ ਕਹਿਰ, 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ • ਸੋਸ਼ਲ ਮੀਡੀਆ 'ਤੇ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਵਿਰੁੱਧ ਸੀ. ਪੀ. ਦਫ਼ਤਰ 'ਚ ਦਿੱਤਾ ਮੰਗ ਪੱਤਰ • ਕਿਸਾਨ ਮੰਡੀਆਂ 'ਚ ਸੁੱਕਾ ਝੋਨਾ ਹੀ ਲੈ ਕੇ ਆਉਣ : ਡਿਪਟੀ ਕਮਿਸ਼ਨਰ • ਸੁਨੀਲ ਜਾਖੜ ਨੇ ਅਹਿਮ ਮੁੱਦਿਆਂ 'ਤੇ ਘੇਰੀ ਪੰਜਾਬ ਸਰਕਾਰ, ਪੜ੍ਹੋ ਕੀ ਕਿਹਾ

ਰਾਸ਼ਟਰੀ

ਗੁਜਰਾਤ ਹਾਈ ਕੋਰਟ ਨੇ PM ਮੋਦੀ ਦੀ ਡਿਗਰੀ ਨਾਲ ਜੁੜੇ ਮਾਮਲੇ 'ਚ ਕੇਜਰੀਵਾਲ ਦੀ ਅਪੀਲ ਕੀਤੀ ਖਾਰਜ

29 ਸਤੰਬਰ, 2026 06:17 PM

ਅਹਿਮਦਾਬਾਦ (ਏਜੰਸੀ)- ਗੁਜਰਾਤ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨਾਲ ਜੁੜੇ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਅਪੀਲ ਮੰਗਲਵਾਰ ਨੂੰ ਖਾਰਜ ਕਰ ਦਿੱਤੀ। ਕੇਜਰੀਵਾਲ ਨੇ ਆਪਣੀ ਅਪੀਲ 'ਚ ਹਾਈ ਕੋਰਟ ਦੀ ਸਿੰਗਲ ਬੈਂਚ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਪੀਐੱਮ ਮੋਦੀ ਦੀ ਅਕਾਦਮਿਕ ਡਿਗਰੀ ਜਨਤਕ ਕਰ ਨਲਈ ਗੁਜਰਾਤ ਯੂਨੀਵਰਸਿਟੀ ਨੂੰ ਦਿੱਤੇ ਗਏ ਨਿਰਦੇਸ਼ ਨੂੰ ਰੱਦ ਕਰ ਦਿੱਤਾ ਗਿਆ ਸੀ।

ਚੀਫ਼ ਜਸਟਿਸ ਸੁਨੀਤਾ ਅਗਰਵਾਲ ਅਤੇ ਜੱਜ ਡੀਐੱਨ ਰੇ ਦੀ ਬੈਂਚ ਨੇ ਸਿੰਗਲ ਜੱਜ ਦੇ ਆਦੇਸ਼ ਨੂੰ ਬਰਕਰਾਰ ਰੱਖਿਆ। ਬੈਂਚ ਨੇ ਕਿਹਾ ਕਿ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ 2016 ਦੇ ਨਿਰਦੇਸ਼ ਨੂੰ ਰੱਦ ਕਰਨ ਅਤੇ ਕੇਜਰੀਵਾਲ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦੇ ਫੈਸਲੇ 'ਚ ਦਖ਼ਲਅੰਦਾਜੀ ਕਰਨ ਦਾ ਕੋਈ ਆਧਾਰ ਨਹੀਂ ਹੈ।

ਹਾਈ ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ,''ਇਸ ਮਾਮਲੇ 'ਚ ਸਾਰੇ ਤੱਥਾਂ ਅਤੇ ਸਥਿਤੀਆਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਅਪੀਲਕਰਤਾ ਨੇ ਸੁਣਵਾਈ ਦੌਰਾਨ ਜੋ ਦਲੀਲਾਂ ਦਿੱਤੀਆਂ, ਇਨ੍ਹਾਂ 'ਚੋਂ ਕਿਸੇ ਤੋਂ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਪਹਿਲੇ ਦੇ ਫੈਸਲੇ 'ਚ ਕੋਈ ਗਲਤੀ ਸੀ। ਇਸ ਲਈ ਅਪੀਲ ਖਾਰਜ ਕੀਤੀ ਜਾਂਦੀ ਹੈ ਅਤੇ ਇਸ 'ਤੇ ਕੋਈ ਵਾਧੂ ਖਰਚਾ ਨਹੀਂ ਲਗਾਇਆ ਜਾਵੇਗਾ।''

ਹਾਈ ਕੋਰਟ ਦੀ ਸਿੰਗਲ ਬੈਂਚ ਨੇ 31 ਮਾਰਚ 2023 ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ ਆਦੇਸ਼ ਨੂੰ ਰੱਦ ਕਰਦੇ ਹੋਏ ਕੇਜਰੀਵਾਲ 'ਤੇ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਸੀ। ਬੈਂਚ ਨੇ ਸੂਚਨਾ ਦਾ ਅਧਿਕਾਰ (ਆਰਟੀਆਈ) ਐਕਟ ਦੇ ਪ੍ਰਬੰਧਾਂ ਦੀ ਗਲਤ ਵਰਤੋਂ ਨੂੰ ਲੈ ਕੇ ਉਨ੍ਹਾਂ ਨੂੰ ਫਟਕਾਰ ਲਗਾਈ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਰਵੱਈਆ ਗੰਭੀਰ ਨਹੀਂ ਸੀ। ਅਪੀਲ 'ਤੇ ਸੁਣਵਾਈ ਦੌਰਾਨ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਜੁਰਮਾਨਾ ਲਗਾਏ ਜਾਣ ਦੇ ਆਧਾਰ ਨੂੰ ਚੁਣੌਤੀ ਦਿੱਤੀ ਸੀ।

ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਮੰਗਣ 'ਤੇ 'ਲਗਾਤਾਰ ਜ਼ੋਰ ਨਹੀਂ ਦਿੱਤਾ' ਸੀ, ਜਦੋਂ ਕਿ ਸਿੰਗਲ ਬੈਂਚ ਨੇ ਆਪਣੇ ਆਦੇਸ਼ 'ਚ ਇਸ ਦੇ ਉਲਟ ਟਿੱਪਣੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸੀਆਈਸੀ ਨੇ ਖੁਦ ਨੋਟਿਸ ਲੈਂਦੇ ਹੋਏ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਇਕ ਰਸਮੀ ਅਰਜ਼ੀ ਦੀ ਬਜਾਏ ਇਕ ਪੱਤਰ ਦੇ ਆਧਾਰ 'ਤੇ ਕੇਜਰੀਵਾਲ ਨੂੰ ਪੱਖਕਾਰ ਬਣਾਇਆ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤ-ਚੀਨ ਤਣਾਅ ਵਿਚਾਲੇ ਕਿਤੇ ਕੋਈ ਤੀਜੀ ਧਿਰ ਨਾ ਮਾਰ ਜਾਏ ਬਾਜ਼ੀ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ

ਭਾਰਤ-ਚੀਨ ਤਣਾਅ ਵਿਚਾਲੇ ਕਿਤੇ ਕੋਈ ਤੀਜੀ ਧਿਰ ਨਾ ਮਾਰ ਜਾਏ ਬਾਜ਼ੀ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ

‘ਚਿੰਤਨ ਤੋਂ ਐਕਸ਼ਨ’ ਵੱਲ : ਮੋਦੀ ਦੇ ਮੰਤਰੀ ਫਿਰ ਮਿਲਣਗੇ

‘ਚਿੰਤਨ ਤੋਂ ਐਕਸ਼ਨ’ ਵੱਲ : ਮੋਦੀ ਦੇ ਮੰਤਰੀ ਫਿਰ ਮਿਲਣਗੇ

ਆਸਫਵਾਲਾ ਦੇ ਸ਼ਹੀਦਾਂ ਦਾ ਇਤਿਹਾਸ ਸਕੂਲੀ ਪਾਠਕ੍ਰਮ 'ਚ ਸ਼ਾਮਲ ਹੋਵੇ : ਰਾਸ਼ਟਰਪਤੀ ਮੁਰਮੂ

ਆਸਫਵਾਲਾ ਦੇ ਸ਼ਹੀਦਾਂ ਦਾ ਇਤਿਹਾਸ ਸਕੂਲੀ ਪਾਠਕ੍ਰਮ 'ਚ ਸ਼ਾਮਲ ਹੋਵੇ : ਰਾਸ਼ਟਰਪਤੀ ਮੁਰਮੂ

2024 'ਚ ਭਾਰਤ 'ਚ ਕਰੀਬ 1.9 ਲੱਖ ਕੈਂਸਰ ਦੇ ਮਾਮਲੇ ਇਨਫੈਕਸ਼ਨ ਨਾਲ ਜੁੜੇ : ਲੈਂਸੇਟ ਅਧਿਐਨ

2024 'ਚ ਭਾਰਤ 'ਚ ਕਰੀਬ 1.9 ਲੱਖ ਕੈਂਸਰ ਦੇ ਮਾਮਲੇ ਇਨਫੈਕਸ਼ਨ ਨਾਲ ਜੁੜੇ : ਲੈਂਸੇਟ ਅਧਿਐਨ

ਮਹਾਨਦੀ ਜਲ ਵਿਵਾਦ ਸੁਲਝਾਉਣ ਲਈ ਓਡੀਸ਼ਾ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਅਮਿਤ ਸ਼ਾਹ

ਮਹਾਨਦੀ ਜਲ ਵਿਵਾਦ ਸੁਲਝਾਉਣ ਲਈ ਓਡੀਸ਼ਾ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਅਮਿਤ ਸ਼ਾਹ

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ

ਆਨਲਾਈਨ ਪੇਮੈਂਟ 'ਤੇ MDR ਲਾਗੂ ਹੋਣ 'ਤੇ ਸੁਪਰੀਮ ਕੋਰਟ ਦਾ ਆ ਗਿਆ ਜਵਾਬ ! ਕੇਂਦਰ ਨੂੰ ਭੇਜਿਆ ਨੋਟਿਸ

ਆਨਲਾਈਨ ਪੇਮੈਂਟ 'ਤੇ MDR ਲਾਗੂ ਹੋਣ 'ਤੇ ਸੁਪਰੀਮ ਕੋਰਟ ਦਾ ਆ ਗਿਆ ਜਵਾਬ ! ਕੇਂਦਰ ਨੂੰ ਭੇਜਿਆ ਨੋਟਿਸ

ਹਾੜੀ ਦੀ ਫਸਲ ਦੇ ਸੀਜ਼ਨ ਲਈ ਵਿਗਿਆਨਕ ਯੋਜਨਾ ਬਣਾਉਣ ਸੂਬਾ ਸਰਕਾਰਾਂ : ਸ਼ਿਵਰਾਜ ਚੌਹਾਨ

ਹਾੜੀ ਦੀ ਫਸਲ ਦੇ ਸੀਜ਼ਨ ਲਈ ਵਿਗਿਆਨਕ ਯੋਜਨਾ ਬਣਾਉਣ ਸੂਬਾ ਸਰਕਾਰਾਂ : ਸ਼ਿਵਰਾਜ ਚੌਹਾਨ

ਉਜੈਨ 'ਚ ਸ਼ਾਹੀ ਮਸਜਿਦ ਦਾ ਕੁਝ ਹਿੱਸਾ ਢਾਹੁਣ 'ਤੇ ਵਧਿਆ ਤਣਾਅ, ਪੱਥਰਬਾਜ਼ੀ ਦੌਰਾਨ ਛੱਡੇ ਅੱਥਰੂ ਗੈਸ ਦੇ ਗੋਲੇ

ਉਜੈਨ 'ਚ ਸ਼ਾਹੀ ਮਸਜਿਦ ਦਾ ਕੁਝ ਹਿੱਸਾ ਢਾਹੁਣ 'ਤੇ ਵਧਿਆ ਤਣਾਅ, ਪੱਥਰਬਾਜ਼ੀ ਦੌਰਾਨ ਛੱਡੇ ਅੱਥਰੂ ਗੈਸ ਦੇ ਗੋਲੇ

ਦਿੱਲੀ-NCR 'ਚ ਜਬਰ ਜ਼ਿਨਾਹ ਦੇ ਮਾਮਲਿਆਂ 'ਤੇ SC ਸਖ਼ਤ, ਕਿਹਾ- 2012 ਦੇ ਨਿਰਭਯਾ ਕਾਂਡ ਦੀ ਯਾਦ ਆਉਂਦੀ ਹੈ

ਦਿੱਲੀ-NCR 'ਚ ਜਬਰ ਜ਼ਿਨਾਹ ਦੇ ਮਾਮਲਿਆਂ 'ਤੇ SC ਸਖ਼ਤ, ਕਿਹਾ- 2012 ਦੇ ਨਿਰਭਯਾ ਕਾਂਡ ਦੀ ਯਾਦ ਆਉਂਦੀ ਹੈ