Monday, September 14, 2026
BREAKING
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਰੋਹ ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼ ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਹਾਕੀ ਚੈਪੀਅਨਸ਼ਿਪ ਟਰਾਫ਼ੀ ਦਾ ਸਮਾਂ ਸਾਰਣੀ ਜਾਰੀ ਟਰੰਪ ਨੇ ਯੂਕਰੇਨ ਨੂੰ ਰੂਸੀ ਡੀਜ਼ਲ ਬਾਲਣ 'ਤੇ ਹਮਲੇ ਰੋਕਣ ਲਈ ਕਿਹਾ ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ ਦਿਸ਼ਾ ਸਾਲਿਆਨ ਦੀ ਮੌਤ ਮਾਮਲੇ ’ਚ ਸੀ.ਬੀ.ਆਈ. ਨੇ ਐਫ.ਆਈ.ਆਰ. ਕੀਤੀ ਦਰਜ ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ 'ਨਸ਼ਾ ਮੁਕਤ ਪੰਜਾਬ' ਯਾਤਰਾਵਾਂ ਲਈ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਡੀਜੀਪੀ ਨੂੰ ਪੱਤਰ

ਰਾਸ਼ਟਰੀ

'ਗਣਪਤੀ ਬੱਪਾ ਮੋਰੀਆ' ਦੇ ਜੈਕਾਰਿਆਂ ਨਾਲ ਗੂੰਜੀ ਮੁੰਬਈ; 11 ਦਿਨਾਂ ਗਣੇਸ਼ ਉਤਸਵ ਸ਼ੁਰੂ

14 ਸਤੰਬਰ, 2026 04:24 PM

ਮੁੰਬਈ : ਮੁੰਬਈ ਵਿੱਚ 11 ਦਿਨਾਂ ਦੇ ਗਣੇਸ਼ਉਤਸਵ ਦੀ ਸ਼ੁਰੂਆਤ ਹੋ ਗਈ, ਜਿਸ ਕਾਰਨ ਸੋਮਵਾਰ ਨੂੰ ਇੱਥੋਂ ਦੀਆਂ ਗਲੀਆਂ "ਗਣਪਤੀ ਬੱਪਾ ਮੋਰਿਆ" ਦੇ ਜੈਕਾਰਿਆਂ ਨਾਲ ਗੂੰਜ ਉੱਠੀਆਂ। ਢੋਲ-ਨਗਾੜੇ ਦੇ ਵਿਚਕਾਰ ਵੱਡੀ ਗਿਣਤੀ ਵਿਚ ਸ਼ਰਧਾਲੂ ਭਗਵਾਨ ਗਣੇਸ਼ ਦੀਆਂ ਛੋਟੀਆਂ-ਵੱਡੀਆਂ ਮੂਰਤੀਆਂ ਨੂੰ ਆਪਣੇ ਘਰਾਂ ਅਤੇ ਮੁਹੱਲੇ ਦੇ ਪੰਡਾਲਾਂ ਵਿੱਚ ਲੈ ਕੇ ਜਾਂਦੇ ਹੋਏ ਨਜ਼ਰ ਆਏ। ਮੁੰਬਈ ਦੀਆਂ ਤੰਗ ਗਲੀਆਂ ਤੋਂ ਲੈ ਕੇ ਮਨਮੋਹਕ ਕਲਾਕ੍ਰਿਤੀਆਂ ਨਾਲ ਸਜੇ ਵਿਸ਼ਾਲ ਮੁਹੱਲਾ ਪੰਡਾਲਾਂ ਤੱਕ, ਭਗਵਾਨ ਗਣੇਸ਼ ਦੇ ਸਵਾਗਤ ਦੀਆਂ ਤਿਆਰੀਆਂ ਹਰ ਪਾਸੇ ਦਿਖਾਈ ਦੇ ਰਹੀਆਂ ਹਨ।


ਭਗਵਾਨ ਗਣੇਸ਼ ਜੀ ਦੇ ਆਗਮਨ ਨਾਲ ਪੂਰਾ ਸ਼ਹਿਰ ਸ਼ਰਧਾ, ਭਗਤੀ ਅਤੇ ਅਤੇ ਜਸ਼ਨ ਦੇ ਧਾਗੇ ਵਿੱਚ ਬੰਨ੍ਹ ਦਿੱਤਾ ਹੈ। ਗਣੇਸ਼ਉਤਸਵ ਅਨੰਤ ਚਤੁਰਦਸ਼ੀ (25 ਸਤੰਬਰ) ਨੂੰ ਸਮਾਪਤ ਹੋਵੇਗਾ। ਇਸ ਦਿਨ ਸ਼ਰਧਾਲੂ ਵਿਸ਼ਾਲ ਸ਼ੋਭਾ ਯਾਤਰਾ ਰਾਹੀਂ ਗਣਪਤੀ ਮੂਰਤੀਆਂ ਨੂੰ ਸ਼ਹਿਰ ਦੇ ਸਮੁੰਦਰੀ ਕੰਢਿਆਂ 'ਤੇ ਲੈ ਕੇ ਜਾਣਗੇ ਅਤੇ ਪੂਰੀ ਸ਼ਰਧਾ ਨਾਲ ਉਨ੍ਹਾਂ ਦਾ ਵਿਸਰਜਨ ਕਰਨਗੇ। ਵੱਡੇ ਗਣੇਸ਼ ਮੰਡਲਾਂ ਨੇ ਜਿਥੇਂ ਪਿਛਲੇ ਕੁਝ ਹਫ਼ਤਿਆਂ ਤੋਂ ਪੰਡਾਲਾਂ ਵਿੱਚ ਆਪਣੀਆਂ ਵੱਡੀਆਂ ਮੂਰਤੀਆਂ ਸਥਾਪਿਤ ਕੀਤੀਆਂ ਸਨ, ਉਥੇ ਛੋਟੇ ਮੰਡਲਾਂ ਅਤੇ ਪਰਿਵਾਰਾਂ ਨੇ ਐਤਵਾਰ ਰਾਤ ਨੂੰ ਭਗਤੀ ਗੀਤਾਂ, ਮੰਤਰਾਂ, ਢੋਲ-ਨਗਾੜਿਆਂ ਅਤੇ ਗੁਲਾਲ ਦੇ ਵਿਚਕਾਰ ਆਪਣੀ ਮੂਰਤੀ ਘਰ ਲਿਆਉਣ ਦੀ ਪਰੰਪਰਾ ਨੂੰ ਜਾਰੀ ਰੱਖਿਆ।


ਤਿਉਹਾਰ ਦੀ ਸ਼ੁਰੂਆਤ ਅਧਿਕਾਰਤ ਤੌਰ 'ਤੇ "ਪ੍ਰਾਣ ਪ੍ਰਤਿਸ਼ਠਾ" ਸਮਾਰੋਹ ਨਾਲ ਹੋਈ। ਪਰਿਵਾਰਾਂ ਅਤੇ ਆਂਢ-ਗੁਆਂਢ ਦੇ ਸਮੂਹਾਂ ਨੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਪ੍ਰਾਰਥਨਾ, ਆਰਤੀ ਅਤੇ ਮੰਤਰਾਂ ਦੇ ਜਾਪ ਨਾਲ ਰਸਮੀ ਤੌਰ 'ਤੇ ਪਵਿੱਤਰ ਕੀਤਾ। ਲਾਲਬਾਗ, ਪਰੇਲ, ਗਿਰਗਾਓਂ, ਅੰਧੇਰੀ, ਚੈਂਬੂਰ ਅਤੇ ਕਿਲ੍ਹਾ ਵਰਗੇ ਪ੍ਰਮੁੱਖ ਖੇਤਰ ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗਾ ਰਹੇ ਹਨ। ਦਾਦਰ, ਕ੍ਰਾਫੋਰਡ ਮਾਰਕੀਟ ਅਤੇ ਲੋਹਾਰ ਚਾਵਲ ਦੇ ਬਾਜ਼ਾਰਾਂ ਵਿੱਚ ਵੀ ਤਿਉਹਾਰਾਂ ਦਾ ਮਾਹੌਲ ਸਾਫ਼ ਦਿਖਾਈ ਦੇ ਰਿਹਾ ਹੈ, ਜਿੱਥੇ ਸ਼ਰਧਾਲੂਆਂ ਦੀ ਵੱਡੀ ਭੀੜ ਖਰੀਦਦਾਰੀ ਲਈ ਆ ਰਹੀ ਹੈ। ਲੋਕ ਰਵਾਇਤੀ 'ਮੱਖਰ' (ਦੇਵਤਿਆਂ ਲਈ ਆਸਣ), ਫੁੱਲਾਂ ਦੇ ਹਾਰ, ਮਠਿਆਈਆਂ ਅਤੇ ਰਸਮੀ ਸਮਾਨ ਖਰੀਦ ਰਹੇ ਹਨ। ਲਾਲਬਾਗ ਗਣੇਸ਼ਉਤਸਵ ਲਈ ਇੱਕ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ।


ਲਾਲਬਾਗ ਦਾ ਰਾਜਾ, ਚਿੰਚਪੋਕਲੀ, ਗਣੇਸ਼ ਗਲੀ ਅਤੇ ਤੇਜੁਕਾਇਆ ਵਰਗੇ ਮਸ਼ਹੂਰ ਪੰਡਾਲਾਂ ਵਿੱਚ ਗਣਪਤੀ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਮਾਟੁੰਗਾ ਦੇ ਜੀਐਸਬੀ ਸੇਵਾ ਮੰਡਲ ਨੇ ਇੱਕ ਵਾਰ ਫਿਰ ਭਗਵਾਨ ਗਣੇਸ਼ ਦੀ ਮੂਰਤੀ ਨੂੰ ਕੀਮਤੀ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਹੈ। ਇਨ੍ਹਾਂ ਕੀਮਤੀ ਗਹਿਣਿਆਂ ਅਤੇ ਭੇਟਾਂ ਦੀ ਰੱਖਿਆ ਲਈ ਮੰਡਲ ਨੇ ਕਰੋੜਾਂ ਰੁਪਏ ਦਾ ਬੀਮਾ ਵੀ ਲਿਆ ਹੈ। ਪੂਜਾ ਰਸਮਾਂ ਵਿੱਚ ਹਿੱਸਾ ਲੈਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਹੋਰ ਪ੍ਰਮੁੱਖ ਆਕਰਸ਼ਣਾਂ ਵਿੱਚ ਤਿਲਕ ਨਗਰ ਵਿੱਚ ਸਹਿਯਾਦਰੀ ਮੰਡਲ, ਦੱਖਣੀ ਮੁੰਬਈ ਵਿੱਚ ਕਿਲ੍ਹਾ ਵਿਭਾਗ ਸਰਵਜਨਿਕ ਗਣੇਸ਼ ਉਤਸਵ ਮੰਡਲ, ਅੰਧੇਰੀ ਵਿੱਚ ਆਜ਼ਾਦ ਨਗਰ ਸਰਵਜਨਿਕ ਉਤਸਵ ਸਮਿਤੀ ਅਤੇ ਗਿਰਗਾਓਂ ਵਿੱਚ ਖੇਤਵਾੜੀ ਗਣਪਤੀ ਮੰਡਲ ਸ਼ਾਮਲ ਹਨ। ਗਣੇਸ਼ਉਤਸਵ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੁੰਬਈ ਵਿੱਚ 16,800 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ ਸੀਨੀਅਰ ਅਧਿਕਾਰੀ ਅਤੇ ਰੈਪਿਡ ਰਿਸਪਾਂਸ ਟੀਮਾਂ ਸ਼ਾਮਲ ਹਨ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ

ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ

ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ

ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ

UCC 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 21 ਸੂਬਿਆਂ ਵਿੱਚ ਲਾਗੂ ਹੋਵੇਗੀ ਸਮਾਨ ਨਾਗਰਿਕ ਸੰਹਿਤਾ

UCC 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 21 ਸੂਬਿਆਂ ਵਿੱਚ ਲਾਗੂ ਹੋਵੇਗੀ ਸਮਾਨ ਨਾਗਰਿਕ ਸੰਹਿਤਾ

ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ

ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ