ਖਰੜ (ਪ੍ਰੀਤ ਪੱਤੀ) : ਕੋਰਟ ਕੰਪਲੈਕਸ ਖਰੜ ਦੇ ਬਾਹਰ ਅੱਜ ਕੁਝ ਅਣਪਛਾਤੇ ਕਾਰ ਸਵਾਰਾਂ ਵੱਲੋਂ ਐਡਵੋਕੇਟ ਨਕੁਲ ਕਪੂਰ ਤੇ ਮਾਰੂ ਹਥਿਆਰਾਂ ਨਾਲ ਜਾਨ-ਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਵਕੀਲ ਵਾਰ ਵਾਰ ਬਚ ਗਏ। ਪਰ ਉਹ ਜਖਮੀ ਹੋ ਗਏ। ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਵਿੱਚ ਦਾਖਲ ਕਰਾਇਆ ਗਿਆ । ਹਮਲਾਵਰ ਮੌਕੇ ਤੋ ਫਰਾਰ ਹੋਣ ਵਿੱਚ ਕਾਮਯਾਬ ਰਹੇ। ਨਕੁਲ ਕਪੂਰ ਨੇ ਹਸਪਤਾਲ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਕੋਰਟ ਕੰਪਲੈਕਸ ਵਿੱਚ ਆ ਰਹੇ ਸਨ ਤਾਂ ਪਿੱਛੇ ਆ ਰਹੀ ਪੋਲੋ ਕਾਰ ਸਵਾਰ ਨੌਜਵਾਨਾ ਨੇ ਉਹਨਾਂ ਦੀ ਕਾਰ ਨੂੰ ਘੇਰ ਲਿਆ ਕਾਰ ਵਿਚ ਉਤਰੇ ਇਕ ਵਿਅਕਤੀ ਨੇ ਗਾਲਾਂ ਕੱਢ ਦਿਆ ਗੰਡਾਸੀ ਨਾਲ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ ਅਤੇ ਫਿਰ ਦਰਵਾਜਾ ਖੋਲ ਕੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ। ਹਮਲੇ ਦੌਰਾਨ ਹਮਲਾਵਾਰ ਨੇ ਸੋਨੇ ਦੀ ਚੈਨ ਵੀ ਖਿੱਚ ਕੇ ਲਈ ਅਤੇ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਏ ।ਇਸ ਘਟਨਾ ਤੋਂ ਬਾਅਦ ਕੋਰਟ ਕੰਪਲੈਕਸ ਦੇ ਵਕੀਲ ਮੌਕੇ ਤੇ ਇਕੱਠੇ ਹੋਏ ਅਤੇ ਜਖਮੀ ਨੂੰ ਹਸਪਤਾਲ ਦਾਖਲ ਕਰਵਾਇਆ । ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਦੀਪਕ ਸ਼ਰਮਾ ਅਤੇ ਜਨਰਲ ਸਕੱਤਰ ਅਮਿਤ ਰਾਜ ਨੇ ਹਮਲੇ ਦੀ ਨਿੰਦਾ ਕਰਦਾ ਕਿਹਾ ਕਿ ਵਕੀਲਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਤੁਰੰਤ ਕਾਨੂੰਨ ਬਣਾਇਆ ਜਾਵੇ ।ਉਹਨਾਂ ਕਿਹਾ ਕਿ ਬੀਤੇ ਦਿਨੀਂ ਜਿਵੇਂ ਅੰਮ੍ਰਿਤਸਰ ਵਿੱਚ ਵੀ ਵਕੀਲ ਤੇ ਹਮਲਾ ਹੋਇਆ ਸੀ ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ । ਸਾਲ 2025 ਵਿੱਚ ਲਗਾਤਾਰ ਹੁਣ ਤੱਕ ਵਕੀਲਾਂ ਤੇ ਵੱਧ ਰਹੇ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿ ਜੇਕਰ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਹ ਰੋਸ ਹੜਤਾਲ ਪੂਰੇ ਪੰਜਾਬ ਪੱਧਰ ਤੇ ਫੈਲ ਜਾਵੇਗੀ, ਇਸਦੇ ਜਿੰਮੇਵਾਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਹੋਵੇਗਾ ਅੱਜ ਦੀ ਘਟਨਾ ਦੇ ਵਿਰੋਧ ਵਿੱਚ ਖਰੜ ਕੋਰਟ ਕੰਪਲੈਕਸ ਸਾਰੇ ਵਕੀਲਾਂ ਵੱਲੋਂ ਭਾਰੀ ਰੋਸ ਵਜੋਂ ਹੜਤਾਲ ਕੀਤੀ । ਅਤੇ ਨੋ ਵਰਕ ਡੇ ਦਾ ਐਲਾਨ ਕੀਤਾ।