Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਬਾਜ਼ਾਰ

ਕੋਰ ਸੈਕਟਰ ’ਚ ਆਈ ਜ਼ਬਰਦਸਤ ਤੇਜ਼ੀ: ਜੂਨ ’ਚ ਵਾਧਾ ਦਰ 5 ਫੀਸਦੀ ਪਹੁੰਚੀ, 5 ਮਹੀਨਿਆਂ ’ਚ ਸਭ ਤੋਂ ਬਿਹਤਰ ਪ੍ਰਦਰਸ਼ਨ

21 ਜੁਲਾਈ, 2026 05:29 PM

ਦੇਸ਼ ਦੇ 9 ਪ੍ਰਮੁੱਖ ਬੁਨਿਆਦੀ ਉਦਯੋਗਾਂ (ਕੋਰ ਸੈਕਟਰ) ਦੇ ਉਤਪਾਦਨ ’ਚ ਜੂਨ ਮਹੀਨੇ ਦੌਰਾਨ ਚੋਖਾ ਵਾਧਾ ਦੇਖਣ ਨੂੰ ਮਿਲਿਆ। ਸੀਮੈਂਟ, ਬਿਜਲੀ ਅਤੇ ਕੱਚਾ ਲੋਹਾ (ਆਇਰਨ ਓਰ) ਦੇ ਮਜ਼ਬੂਤ ਪ੍ਰਦਰਸ਼ਨ ਦੀ ਵਜ੍ਹਾ ਨਾਲ ਜੂਨ ’ਚ ਕੋਰ ਸੈਕਟਰ ਦੀ ਵਾਧਾ ਦਰ ਵਧ ਕੇ 5 ਫੀਸਦੀ ਪਹੁੰਚ ਗਈ। ਇਹ ਪਿਛਲੇ 5 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਜੂਨ 2025 ’ਚ ਕੋਰ ਸੈਕਟਰ ਦੀ ਵਾਧਾ ਦਰ 1.10 ਫੀਸਦੀ ਸੀ, ਜਦਕਿ ਮਈ 2026 ’ਚ ਇਹ 3.20 ਫੀਸਦੀ ਦਰਜ ਕੀਤੀ ਗਈ ਸੀ। ਸਰਕਾਰ ਨੇ ਅੱਜ ਇਹ ਅੰਕੜੇ ਜਾਰੀ ਕੀਤੇ।

ਇਸ ਵਾਰ ਡਾਟਾ ਤਿਆਰ ਕਰਨ ਲਈ ਪੁਰਾਣੇ ਆਧਾਰ ਸਾਲ 2011-12 ਦੀ ਥਾਂ 2022-23 ਨੂੰ ਨਵਾਂ ਆਧਾਰ ਸਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੋਰ ਸੈਕਟਰ ਦੀ ਸੂਚੀ ’ਚ ਕੱਚੇ ਲੋਹੇ (ਆਇਰਨ ਓਰ) ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸੇ ਵਜ੍ਹਾ ਨਾਲ ਕੋਰ ਸੈਕਟਰਾਂ ਦੀ ਗਿਣਤੀ ਹੁਣ 8 ਤੋਂ ਵਧ ਕੇ 9 ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ, ਤਾਂ ਜੋ ਦੇਸ਼ ਦੇ ਉਦਯੋਗ ਅਤੇ ਇੰਫਰਾਸਟ੍ਰਕਚਰ ਦੀ ਮੌਜੂਦਾ ਸਥਿਤੀ ਦੀ ਜ਼ਿਆਦਾ ਸਟੀਕ ਤਸਵੀਰ ਸਾਹਮਣੇ ਆ ਸਕੇ।

ਸੀਮੈਂਟ ਅਤੇ ਬਿਜਲੀ ਦੇ ਉਤਪਾਦਨ ’ਚ ਵੱਡਾ ਵਾਧਾ
ਸਰਕਾਰੀ ਅੰਕੜਿਆਂ ਮੁਤਾਬਕ ਜੂਨ ’ਚ ਸੀਮੈਂਟ ਅਤੇ ਬਿਜਲੀ, ਦੋਵਾਂ ਦਾ ਉਤਪਾਦਨ 9.8 ਫੀਸਦੀ ਵਧਿਆ। ਉੱਥੇ ਹੀ, ਇਸ ਵਾਰ ਪਹਿਲੀ ਵਾਰ ਸ਼ਾਮਲ ਕੀਤੇ ਗਏ ਕੱਚੇ ਲੋਹੇ (ਆਇਰਨ ਓਰ) ਦਾ ਉਤਪਾਦਨ 43.9 ਫੀਸਦੀ ਦੇ ਸ਼ਾਨਦਾਰ ਵਾਧੇ ਨਾਲ ਦਰਜ ਕੀਤਾ ਗਿਆ।

ਇਨ੍ਹਾਂ ਸੈਕਟਰਾਂ ਦੇ ਬਿਹਤਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਕੱਚੇ ਤੇਲ, ਕੁਦਰਤੀ ਗੈਸ, ਰਿਫਾਇਨਰੀ ਪ੍ਰੋਡਕਟਸ ਅਤੇ ਖਾਦ (ਫਰਟੀਲਾਈਜ਼ਰ) ਦੇ ਉਤਪਾਦਨ ’ਚ ਆਈ ਗਿਰਾਵਟ ਦਾ ਅਸਰ ਕਾਫ਼ੀ ਹੱਦ ਤੱਕ ਸੰਤੁਲਿਤ ਹੋ ਗਿਆ।

ਜੇਕਰ ਮੌਜੂਦਾ ਕਾਰੋਬਾਰੀ ਸਾਲ 2026-27 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੀ ਗੱਲ ਕਰੀਏ, ਤਾਂ 9 ਪ੍ਰਮੁੱਖ ਕੋਰ ਸੈਕਟਰਾਂ ਦਾ ਉਤਪਾਦਨ 3.6 ਫੀਸਦੀ ਵਧਿਆ ਹੈ। ਪਿਛਲੇ ਸਾਲ ਇਸੇ ਮਿਆਦ ’ਚ ਇਹ ਵਾਧਾ ਸਿਰਫ਼ 1 ਫੀਸਦੀ ਸੀ। ਭਾਵ, ਇਸ ਸਾਲ ਇੰਫਰਾਸਟ੍ਰਕਚਰ ਅਤੇ ਉਦਯੋਗਿਕ ਸਰਗਰਮੀਆਂ ਨਾਲ ਜੁੜੇ ਸੈਕਟਰਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਰਫ਼ਤਾਰ ਦਿਖਾਈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ

ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 11 ਪੈਸੇ ਡਿੱਗਾ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 11 ਪੈਸੇ ਡਿੱਗਾ

ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ

ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ

ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ

ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ

Spicejet ਨਾਲ ਸੰਭਾਵੀ ਡੀਲ ਦੀ ਭਾਲ 'ਚ ਗਲਫ ਦੀ ਏਅਰਲਾਈਨ ਕੰਪਨੀ

Spicejet ਨਾਲ ਸੰਭਾਵੀ ਡੀਲ ਦੀ ਭਾਲ 'ਚ ਗਲਫ ਦੀ ਏਅਰਲਾਈਨ ਕੰਪਨੀ

ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ

ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ

ਲਾਲ ਸਾਗਰ ’ਤੇ ਸੰਕਟ ਡੂੰਘਾ ਹੋਇਆ ਤਾਂ ਭਾਰਤ ਦੀ ਵਧੇਗੀ ਟੈਨਸ਼ਨ, ਤੇਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ!

ਲਾਲ ਸਾਗਰ ’ਤੇ ਸੰਕਟ ਡੂੰਘਾ ਹੋਇਆ ਤਾਂ ਭਾਰਤ ਦੀ ਵਧੇਗੀ ਟੈਨਸ਼ਨ, ਤੇਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ!

US ਰਿਸ਼ਵਤਖੋਰੀ ਮਾਮਲੇ ’ਚ ਗੌਤਮ ਅਡਾਣੀ ਨੂੰ ਰਾਹਤ, ਜਾਣੋ ਕਰੀਬ 600 ਪੰਨਿਆਂ ਦੀਆਂ ਕਾਨੂੰਨੀ ਦਲੀਲਾਂ ਬਾਰੇ

US ਰਿਸ਼ਵਤਖੋਰੀ ਮਾਮਲੇ ’ਚ ਗੌਤਮ ਅਡਾਣੀ ਨੂੰ ਰਾਹਤ, ਜਾਣੋ ਕਰੀਬ 600 ਪੰਨਿਆਂ ਦੀਆਂ ਕਾਨੂੰਨੀ ਦਲੀਲਾਂ ਬਾਰੇ

UPI 'ਤੇ MDR ਲਾਗੂ ਕਰਨ ਦੀ ਤਿਆਰੀ! ਵਧ ਸਕਦੀ ਹੈ ਕਾਰੋਬਾਰ ਦੀ ਲਾਗਤ, ਡਿਜੀਟਲ ਭੁਗਤਾਨ 'ਤੇ ਪਵੇਗਾ ਵੱਡਾ ਅਸਰ

UPI 'ਤੇ MDR ਲਾਗੂ ਕਰਨ ਦੀ ਤਿਆਰੀ! ਵਧ ਸਕਦੀ ਹੈ ਕਾਰੋਬਾਰ ਦੀ ਲਾਗਤ, ਡਿਜੀਟਲ ਭੁਗਤਾਨ 'ਤੇ ਪਵੇਗਾ ਵੱਡਾ ਅਸਰ

ਦੁਬਈ ਦਾ ਰੰਗੀਨ ਸੁਪਨਾ ਪੈਣ ਲੱਗਾ ਫਿੱਕਾ, ਹਜ਼ਾਰਾਂ ਪ੍ਰਵਾਸੀ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਮੰਡਰਾਏ ਸੰਕਟ ਦੇ ਬੱਦਲ

ਦੁਬਈ ਦਾ ਰੰਗੀਨ ਸੁਪਨਾ ਪੈਣ ਲੱਗਾ ਫਿੱਕਾ, ਹਜ਼ਾਰਾਂ ਪ੍ਰਵਾਸੀ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਮੰਡਰਾਏ ਸੰਕਟ ਦੇ ਬੱਦਲ