Thursday, September 03, 2026
BREAKING
ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਹਰਿਆਣਾ

ਕੈਪਟਨ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੱਡਾ ਦਾ ਵੱਡਾ ਬਿਆਨ

04 ਜੂਨ, 2026 06:31 PM

ਪੰਜਾਬ ਦੀ ਸਿਆਸਤ 'ਚ ਇਕ ਵਾਰ ਫਿਰ ਵੱਡਾ ਉਲਟਫੇਰ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਇਕ ਬਿਆਨ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ। ਹੁੱਡਾ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸੰਪਰਕ 'ਚ ਹਨ।

ਭੁਪਿੰਦਰ ਹੁੱਡਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਬੰਧ ਕਾਫੀ ਪੁਰਾਣੇ ਅਤੇ ਗੂੜ੍ਹੇ ਹਨ। ਹੁੱਡਾ ਨੇ ਕੈਪਟਨ ਨੂੰ ਕਾਂਗਰਸ ਦਾ ਸੀਨੀਅਰ ਨੇਤਾ ਦੱਸਦਿਆਂ ਸੰਪਰਕ 'ਚ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਤਾਰੀਫ਼ ਕਰਨਾ ਵੀ ਉਨ੍ਹਾਂ ਦੀ ਵਾਪਸੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਹਨ। 

ਉਨ੍ਹਾਂ ਦੀ ਨਾਰਾਜ਼ਗੀ ਦੇ ਮੁੱਖ ਕਾਰਨ ਇਸ ਪ੍ਰਕਾਰ ਹਨ:

ਪ੍ਰਧਾਨ ਦੀ ਚੋਣ 'ਚ ਨਜ਼ਰਅੰਦਾਜ਼ੀ: ਕੈਪਟਨ ਨੇ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ 'ਤੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਇਸ ਫੈਸਲੇ ਲਈ ਉਨ੍ਹਾਂ ਤੋਂ ਕੋਈ ਰਾਏ ਨਹੀਂ ਲਈ ਗਈ।

ਵੱਖਰੀ ਕਾਰਜ ਸੰਸਕ੍ਰਿਤੀ: ਕੈਪਟਨ ਅਨੁਸਾਰ ਕਾਂਗਰਸ 'ਚ ਉਨ੍ਹਾਂ ਦੀ ਸਲਾਹ ਲਈ ਜਾਂਦੀ ਸੀ, ਪਰ ਭਾਜਪਾ 'ਚ ਫੈਸਲੇ ਉੱਪਰੋਂ ਲਏ ਜਾਂਦੇ ਹਨ।

ਨਿੱਜੀ ਦੁੱਖ-ਸੁੱਖ: ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਜਨਮਦਿਨ ਅਤੇ ਭਰਾ ਦੇ ਦਿਹਾਂਤ 'ਤੇ ਸੋਗ ਸੰਦੇਸ਼ ਭੇਜਿਆ, ਪਰ ਭਾਜਪਾ ਵੱਲੋਂ ਕਿਸੇ ਨੇ ਹਮਦਰਦੀ ਤੱਕ ਪ੍ਰਗਟ ਨਹੀਂ ਕੀਤੀ।

ਗਠਜੋੜ ਦਾ ਮੁੱਦਾ: ਕੈਪਟਨ ਪੰਜਾਬ 'ਚ ਅਕਾਲੀ ਦਲ ਨਾਲ ਗਠਜੋੜ ਦੇ ਪੱਖ 'ਚ ਹਨ, ਜਦਕਿ ਭਾਜਪਾ ਇਕੱਲੇ ਚੋਣ ਲੜਨ ਦੀ ਗੱਲ ਕਰ ਰਹੀ ਹੈ।

ਦੂਜੇ ਪਾਸੇ, ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਕ ਇੰਟਰਵਿਊ 'ਚ ਫਿਲਹਾਲ ਕਾਂਗਰਸ 'ਚ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰੂਨੀ ਤੌਰ 'ਤੇ ਬਹੁਤ ਵੰਡੀ ਹੋਈ ਹੈ ਅਤੇ ਉਸ ਦਾ ਪੰਜਾਬ 'ਚ ਸਰਕਾਰ ਬਣਾਉਣ ਦਾ ਕੋਈ ਚਾਂਸ ਨਹੀਂ ਹੈ।

Have something to say? Post your comment

ਅਤੇ ਹਰਿਆਣਾ ਖਬਰਾਂ

ਹਰਿਆਣਾ ’ਚ 504 ਕਰੋੜ ਦਾ ਬੈਂਕ ਘਪਲਾ ; 6 IAS ਸਣੇ 19 ਦੇ ਖਿਲਾਫ CBI ਦੀ ਤੀਜੀ ਚਾਰਜਸ਼ੀਟ

ਹਰਿਆਣਾ ’ਚ 504 ਕਰੋੜ ਦਾ ਬੈਂਕ ਘਪਲਾ ; 6 IAS ਸਣੇ 19 ਦੇ ਖਿਲਾਫ CBI ਦੀ ਤੀਜੀ ਚਾਰਜਸ਼ੀਟ

ਹਰਿਆਣਾ 'ਚ ਹੜਤਾਲੀ ਕਰਮਚਾਰੀਆਂ 'ਤੇ ਵੱਡਾ ਐਕਸ਼ਨ, 10 ਆਗੂ ਮੁਅੱਤਲ, 14 ਬਰਖਾਸਤ

ਹਰਿਆਣਾ 'ਚ ਹੜਤਾਲੀ ਕਰਮਚਾਰੀਆਂ 'ਤੇ ਵੱਡਾ ਐਕਸ਼ਨ, 10 ਆਗੂ ਮੁਅੱਤਲ, 14 ਬਰਖਾਸਤ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ 'ਤੇ ਕਾਂਗਰਸ ਨੇ ਜਤਾਇਆ ਵਿਰੋਧ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ 'ਤੇ ਕਾਂਗਰਸ ਨੇ ਜਤਾਇਆ ਵਿਰੋਧ

ਹਰਿਆਣਾ ਦੀ ਮਿੱਟੀ 'ਚ ਸਿਰਫ਼ ਅੰਨ ਨਹੀਂ, ਚੈਂਪੀਅਨ ਪੈਦਾ ਹੁੰਦੇ ਹਨ: CM ਸੈਣੀ

ਹਰਿਆਣਾ ਦੀ ਮਿੱਟੀ 'ਚ ਸਿਰਫ਼ ਅੰਨ ਨਹੀਂ, ਚੈਂਪੀਅਨ ਪੈਦਾ ਹੁੰਦੇ ਹਨ: CM ਸੈਣੀ

ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ

ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ

CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

50.04 ਲੱਖ ਲਾਭਪਾਤਰੀਆਂ ਦੇ ਖਾਤਿਆਂ 'ਚ 1595 ਕਰੋੜ ਰੁਪਏ, CM ਸੈਣੀ ਦਾ ਅਹਿਮ ਉਪਰਾਲਾ

50.04 ਲੱਖ ਲਾਭਪਾਤਰੀਆਂ ਦੇ ਖਾਤਿਆਂ 'ਚ 1595 ਕਰੋੜ ਰੁਪਏ, CM ਸੈਣੀ ਦਾ ਅਹਿਮ ਉਪਰਾਲਾ

CM ਨਾਇਬ ਸੈਣੀ ਦਾ ਵੱਡਾ ਫੈਸਲਾ, 150 ਨਵੇਂ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ ਜਾਣਗੇ

CM ਨਾਇਬ ਸੈਣੀ ਦਾ ਵੱਡਾ ਫੈਸਲਾ, 150 ਨਵੇਂ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ ਜਾਣਗੇ

ਹਰਿਆਣਾ 'ਚ ਸਟਿਲਟ+4 ਮਕਾਨਾਂ ਦੀ ਨਵੀਂ ਮਨਜ਼ੂਰੀ 'ਤੇ ਰੋਕ, HC ਦੀ ਸੁਣਵਾਈ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ

ਹਰਿਆਣਾ 'ਚ ਸਟਿਲਟ+4 ਮਕਾਨਾਂ ਦੀ ਨਵੀਂ ਮਨਜ਼ੂਰੀ 'ਤੇ ਰੋਕ, HC ਦੀ ਸੁਣਵਾਈ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ

ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ਪੁਲਸ ਦੀ ਵੱਡੀ ਕਾਰਵਾਈ

ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ਪੁਲਸ ਦੀ ਵੱਡੀ ਕਾਰਵਾਈ