Tuesday, February 24, 2026
BREAKING
ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ "ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਕੌਂਸਲਰ ਪ੍ਰੇਮਲਤਾ ਨੇ ਫੜ੍ਹਿਆ ਕਾਂਗਰਸ ਦਾ ਹੱਥ ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 479 ਤੇ ਨਿਫਟੀ 141 ਅੰਕਾਂ ਦੀ ਮਜ਼ਬੂਤੀ ਨਾਲ ਹੋਏ ਬੰਦ 27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ ਮੁਅੱਤਲ DIG ਭੁੱਲਰ ਰਿਸ਼ਵਤ ਮਾਮਲੇ 'ਚ ਡਾਇਰੀ ਦਾ ਖੁੱਲ੍ਹਿਆ ਭੇਤ, ਅੱਗੇ ਦੀ ਜਾਂਚ ਜਾਰੀ ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਰਾਸ਼ਟਰੀ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੰਸਦ 'ਚ PMFME ਯੋਜਨਾ ਦਾ ਚੁੱਕਿਆ ਮੁੱਦਾ

12 ਦਸੰਬਰ, 2025 04:45 PM

ਸੰਸਦ ਵਿੱਚ ਸਵਾਲ-ਜਵਾਬ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੰਸਦ 'ਚ PMFME ਯੋਜਨਾ ਦਾ ਮੁੱਦਾ ਚੁੱਕਿਆ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਸਦਨ ਵਿੱਚ ਪ੍ਰਧਾਨ ਮੰਤਰੀ ਫਾਰਮਲਾਈਜੇਸ਼ਨ ਆਫ਼ ਮਾਈਕ੍ਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਿਜ਼ (PMFME) ਯੋਜਨਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ 'ਵੋਕਲ ਫਾਰ ਲੋਕਲ' ਨੂੰ ਉਤਸ਼ਾਹਿਤ ਕੀਤਾ ਜਾਵੇ। ਇਹ ਯੋਜਨਾ ਛੋਟੇ ਉਦਮੀਆਂ, ਛੋਟੇ ਕਿਸਾਨਾਂ ਅਤੇ ਖਾਸ ਕਰਕੇ ਪਿੰਡਾਂ ਦੀਆਂ ਔਰਤਾਂ (ਵੂਮੈਨ) ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਵੱਡੀਆਂ ਕੰਪਨੀਆਂ ਦੇ ਉਲਟ, ਇਨ੍ਹਾਂ ਕੋਲ ਬ੍ਰਾਂਡਿੰਗ ਅਤੇ ਫੰਡਿੰਗ ਲਈ ਪੈਸਾ ਨਹੀਂ ਹੁੰਦਾ।

ਯੋਜਨਾ ਦਾ ਬਜਟ ਅਤੇ ਮਿਆਦ
PMFME ਯੋਜਨਾ 2020 ਵਿੱਚ ਸ਼ੁਰੂ ਕੀਤੀ ਗਈ ਸੀ ਤੇ ਇਸਦੀ ਮੌਜੂਦਾ ਸਮਾਂ ਸੀਮਾ 2026 ਤੱਕ ਹੈ। ਇਸ ਸਕੀਮ ਲਈ ਕੁੱਲ 10,000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਮੰਤਰੀ ਨੇ ਖੁਲਾਸਾ ਕੀਤਾ ਕਿ ਯੋਜਨਾ ਦੀ ਸਫਲਤਾ ਦੇ ਮੱਦੇਨਜ਼ਰ, ਸਾਰੇ ਸੂਬਿਆਂ ਅਤੇ ਨੀਤੀ ਆਯੋਗ ਨੇ ਮੰਤਰਾਲੇ ਨੂੰ ਇਸ ਸਕੀਮ ਨੂੰ 2026 ਤੋਂ ਬਾਅਦ ਵੀ ਜਾਰੀ ਰੱਖਣ ਲਈ ਬੇਨਤੀ ਕੀਤੀ ਹੈ।

ਮਾਰਕੀਟਿੰਗ ਅਤੇ ਈ-ਕਾਮਰਸ ਨਾਲ ਜੋੜਨ ਦੇ ਯਤਨ
ਛੋਟੇ ਉਦਮੀਆਂ ਨੂੰ ਬਿਹਤਰ ਬਾਜ਼ਾਰ ਪ੍ਰਦਾਨ ਕਰਨ ਲਈ ਮੰਤਰਾਲੇ ਨੇ ਵੱਡਾ ਕਦਮ ਚੁੱਕਿਆ ਹੈ। ਛੋਟੇ ਉਤਪਾਦਾਂ, ਜਿਵੇਂ ਕਿ ਅਚਾਰ ਜਾਂ ਬੇਕਰੀ ਆਈਟਮਾਂ ਦੀ ਮਾਰਕੀਟਿੰਗ ਅਤੇ ਬ੍ਰਾਂਡਿੰਗ ਨੂੰ ਸੌਖਾ ਬਣਾਉਣ ਲਈ, 14 ਨਵੰਬਰ 2024 ਨੂੰ ਜੈਮ (GeM) ਪੋਰਟਲ ਨਾਲ ਇੱਕ ਸਮਝੌਤਾ (MoU) ਸਾਈਨ ਕੀਤਾ ਗਿਆ ਹੈ। ਇਸ ਪ੍ਰਬੰਧ ਤਹਿਤ ਉਦਮੀ ਜੈਮ ਪੋਰਟਲ ਰਾਹੀਂ ਆਪਣੀਆਂ ਚੀਜ਼ਾਂ ਦੀ ਵਿਕਰੀ ਅਤੇ ਖਰੀਦ ਕਰ ਸਕਦੇ ਹਨ।

ਮਹਿਲਾ ਸਸ਼ਕਤੀਕਰਨ ਤੇ ਵਿਸ਼ੇਸ਼ ਲਾਭ
ਇਹ ਸਕੀਮ ਔਰਤਾਂ ਦੇ ਸਸ਼ਕਤੀਕਰਨ 'ਤੇ ਵਿਸ਼ੇਸ਼ ਧਿਆਨ ਦਿੰਦੀ ਹੈ, ਜਿਸ ਵਿੱਚ ਸਬਸਿਡੀ ਦੇਣਾ ਮੁੱਖ ਵਿਸ਼ੇਸ਼ਤਾ ਹੈ। ਔਰਤਾਂ ਵਾਲੇ ਛੋਟੇ ਗਰੁੱਪਾਂ ਦੇ ਮੈਂਬਰਾਂ ਨੂੰ 4,000 ਤੱਕ ਦੀ ਸੀਡ ਮਨੀ ਦਿੱਤੀ ਜਾਂਦੀ ਹੈ, ਅਤੇ ਜੇਕਰ ਉਹ ਇਕੱਠੇ ਹੋ ਕੇ ਯੂਨਿਟ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ 10 ਲੱਖ ਤੱਕ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਸੈਲਫ ਹੈਲਪ ਗਰੁੱਪਾਂ (SHGs) ਅਤੇ ਕੋਆਪਰੇਟਿਵ ਸੋਸਾਇਟੀਆਂ ਨੂੰ ਸਾਂਝੇ ਬੁਨਿਆਦੀ ਢਾਂਚੇ ਲਈ 3 ਕਰੋੜ ਤੱਕ ਦੀ ਮਦਦ ਦਿੱਤੀ ਜਾਂਦੀ ਹੈ। ਅੱਜ ਤੱਕ ਦੇਸ਼ ਭਰ ਵਿੱਚ 3.65 ਲੱਖ ਮਹਿਲਾ ਸੈਲਫ ਹੈਲਪ ਗਰੁੱਪ ਮੈਂਬਰਾਂ ਨੂੰ ਕੈਪੀਟਲ ਸੀਡ ਕੰਪੋਨੈਂਟ ਤਹਿਤ ਸਹਾਇਤਾ ਦਿੱਤੀ ਗਈ ਹੈ, ਅਤੇ ਕੁੱਲ ਲਾਭਪਾਤਰੀਆਂ ਵਿੱਚੋਂ 40% ਮਹਿਲਾ ਉੱਦਮੀ ਹਨ।

ਯੋਜਨਾ ਦਾ ਪ੍ਰਭਾਵ ਅਤੇ ਬਿਹਾਰ ਨੂੰ ਲਾਭ
ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਦਾ ਪ੍ਰਭਾਵ ਬਹੁਤ ਸਕਾਰਾਤਮਕ ਰਿਹਾ ਹੈ। ਉਨ੍ਹਾਂ ਵਿਸ਼ਵਾਸ ਨਾਲ ਕਿਹਾ ਕਿ ਜਿਨ੍ਹਾਂ ਨੂੰ ਪੈਸਾ ਮਿਲਿਆ ਹੈ, ਉਨ੍ਹਾਂ ਦੇ ਕਾਰੋਬਾਰੀ ਟਰਨਓਵਰ ਵਿੱਚ 1.7 ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ PMFME ਸਕੀਮ ਦਾ ਸਭ ਤੋਂ ਵੱਧ ਲਾਭ ਬਿਹਾਰ ਰਾਜ ਨੂੰ ਮਿਲਿਆ ਹੈ, ਅਤੇ ਉੱਥੇ ਸਭ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਦੇ ਤਹਿਤ ਆਏ ਹਨ। ਇਸ ਤੋਂ ਇਲਾਵਾ, ਬਿਹਾਰ ਵਿੱਚ ਮਖਾਣਾ ਦੇ ਸਭ ਤੋਂ ਵੱਧ ਉਤਪਾਦਨ ਕਾਰਨ, ਉੱਥੇ ਮਖਾਣਾ ਬੋਰਡ ਵੀ ਸਥਾਪਿਤ ਕੀਤਾ ਗਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

"ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ

ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਸਿੱਕਮ 'ਚ ਭਾਰੀ ਬਰਫ਼ਬਾਰੀ ਦੌਰਾਨ ਫਸੇ 46 ਸੈਲਾਨੀ, ਭਾਰਤੀ ਫੌਜ ਨੇ ਬਚਾਈ ਜਾਨ

ਸਿੱਕਮ 'ਚ ਭਾਰੀ ਬਰਫ਼ਬਾਰੀ ਦੌਰਾਨ ਫਸੇ 46 ਸੈਲਾਨੀ, ਭਾਰਤੀ ਫੌਜ ਨੇ ਬਚਾਈ ਜਾਨ

''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

AP : ਦੁੱਧ ਨੇ ਬੁਝਾ'ਤੇ 4 ਘਰਾਂ ਦੇ ਚਿਰਾਗ ! CM ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

AP : ਦੁੱਧ ਨੇ ਬੁਝਾ'ਤੇ 4 ਘਰਾਂ ਦੇ ਚਿਰਾਗ ! CM ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

CM ਯੋਗੀ ਦੇ ਸਿੰਗਾਪੁਰ ਦੌਰੇ ਦਾ ਪਹਿਲਾ ਦਿਨ ਸਫ਼ਲ, 6,650 ਕਰੋੜ ਰੁਪਏ ਦੇ ਨਿਵੇਸ਼ ਸਮਝੌਤੇ

CM ਯੋਗੀ ਦੇ ਸਿੰਗਾਪੁਰ ਦੌਰੇ ਦਾ ਪਹਿਲਾ ਦਿਨ ਸਫ਼ਲ, 6,650 ਕਰੋੜ ਰੁਪਏ ਦੇ ਨਿਵੇਸ਼ ਸਮਝੌਤੇ

ਸਾਬਕਾ ਰੇਲ ਮੰਤਰੀ ਤੇ ਦਿੱਗਜ TMC ਨੇਤਾ ਮੁਕੁਲ ਰਾਏ ਦਾ ਦੇਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਸਾਬਕਾ ਰੇਲ ਮੰਤਰੀ ਤੇ ਦਿੱਗਜ TMC ਨੇਤਾ ਮੁਕੁਲ ਰਾਏ ਦਾ ਦੇਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਰਾਹੁਲ ਗਾਂਧੀ ਨੇ ਕੋਟਦੁਆਰ ਦੇ 'ਮੁਹੰਮਦ ਦੀਪਕ' ਨਾਲ ਕੀਤੀ ਮੁਲਾਕਾਤ, ਫਿਰ ਉਨ੍ਹਾਂ ਨੂੰ ਦੱਸਿਆ ਇਨਸਾਨੀਅਤ ਦੀ ਮਿਸਾਲ

ਰਾਹੁਲ ਗਾਂਧੀ ਨੇ ਕੋਟਦੁਆਰ ਦੇ 'ਮੁਹੰਮਦ ਦੀਪਕ' ਨਾਲ ਕੀਤੀ ਮੁਲਾਕਾਤ, ਫਿਰ ਉਨ੍ਹਾਂ ਨੂੰ ਦੱਸਿਆ ਇਨਸਾਨੀਅਤ ਦੀ ਮਿਸਾਲ

ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਤਲਾਸ਼ੀ ਮੁਹਿੰਮ ਤੋਂ ਬਾਅਦ ਨਿਕਲੀ ਅਫਵਾਹ

ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਤਲਾਸ਼ੀ ਮੁਹਿੰਮ ਤੋਂ ਬਾਅਦ ਨਿਕਲੀ ਅਫਵਾਹ