ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅਤੇ ਅਦਾਕਾਰ ਸਿਧਾਰਥ ਮਲਹੌਤਰਾ ਮੁੜ ਤੋਂ ਮਾਪੇ ਬਣਨ ਵਾਲੇ ਹਨ। ਦੋਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇੰਸਟਾਗ੍ਰਾਮ 'ਤੇ ਕਿਆਰਾ ਤੇ ਸਿਧਾਰਥ ਨੇ ਇੱਕ ਖੂਬਸੂਰਤ ਫੋਟੋ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਇੱਕ ਵਾਰ ਫਿਰ ਸਭ ਤੋਂ ਵੱਡੇ ਤੋਹਫੇ ਦਾ ਆਸ਼ੀਰਵਾਦ ਮਿਲਿਆ ਹੈ। ਸਾਡੇ ਦਿਲ ਪਿਆਰ ਅਤੇ ਸ਼ੁਕਰਾਨੇ ਨਾਲ ਭਰੇ ਹੋਏ ਹਨ।'
ਇਸ ਤਸਵੀਰ ਵਿੱਚ ਕਿਆਰਾ, ਸਿਧਾਰਥ ਅਤੇ ਉਨ੍ਹਾਂ ਦੀ ਧੀ ਸਰਾਇਆ ਮਲਹੌਤਰਾ ਦਾ ਹੱਥ ਨਜ਼ਰ ਆ ਰਿਹਾ ਹੈ ਅਤੇ ਨਾਲ ਛੋਟੇ ਬੱਚੇ ਦੀਆਂ ਉਂਨ ਦੀਆਂ ਬੁਣੀਆਂ ਜੁਰਾਬਾਂ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ ਇਸ ਜੋੜੇ ਨੇ ਜੁਲਾਈ 2025 ਵਿੱਚ ਆਪਣੀ ਪਹਿਲੀ ਦੀ ਸਰਾਇਆ ਦਾ ਸਵਾਗਤ ਕੀਤਾ ਸੀ ਅਤੇ ਹੁਣ ਇਹ ਜੋੜਾ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ।
ਕੰਮ ਦੇ ਮੋਰਚੇ 'ਤੇ, ਕਿਆਰਾ ਨੂੰ ਹਾਲ ਹੀ ਵਿੱਚ ਯਸ਼ ਸਟਾਰਰ ਫਿਲਮ 'ਟੌਕਸਿਕ' ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਨਯਨਤਾਰਾ, ਹੁਮਾ ਕੁਰੈਸ਼ੀ, ਤਾਰਾ ਸੁਤਾਰੀਆ ਅਤੇ ਰੁਕਮਿਣੀ ਵਸੰਤ ਵੀ ਹਨ। ਉੱਥੇ ਹੀ ਸਿਧਾਰਥ ਦੀ ਹਾਲੀਆ ਰਿਲੀਜ਼ ਫਿਲਮ 'ਵਨ - ਫੋਰਸ ਆਫ਼ ਦਿ ਫੋਰੈਸਟ' ਹੈ, ਜਿਸ ਵਿੱਚ ਅਦਾਕਾਰਾ ਤਮੰਨਾ ਭਾਟੀਆ ਵੀ ਹੈ। ਇਹ ਫਿਲਮ ਸੱਭਿਆਚਾਰਕ ਲੋਕ-ਕਥਾਵਾਂ ਦੀ ਸ਼ੈਲੀ 'ਤੇ ਆਧਾਰਿਤ ਹੈ।