Wednesday, August 12, 2026
BREAKING
ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ 27 ਅਗਸਤ ਨੂੰ ਪੰਜਾਬ ਬੰਦ ਦੀ ਤਿਆਰੀ, ਜਾਣੋ ਕੀ ਹੈ ਪੂਰਾ ਮਾਮਲਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਸਾਲ 2026-28 ਲਈ ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਕਾਰਜਕਾਰੀ ਕਮੇਟੀ ਦਾ ਐਲਾਨ ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ 

ਮਨੋਰੰਜਨ

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

12 ਅਗਸਤ, 2026 08:06 PM

ਮੈਲਬੌਰਨ : ਪ੍ਰਸਿੱਧ ਪੰਜਾਬੀ ਪੌਪ ਗਾਇਕ ਕਰਨ ਔਜਲਾ ਦਾ ਆਸਟ੍ਰੇਲੀਆ ਦਾ ਦੌਰਾ ਵੀਜ਼ਾ ਵਿੱਚ ਹੋਈ ਦੇਰੀ ਕਾਰਨ ਸੰਕਟ ਵਿੱਚ ਘਿਰ ਗਿਆ ਹੈ। ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਵੀਜ਼ੇ 'ਤੇ ਰੋਕ ਲਗਾ ਦਿੱਤੀ ਹੈ, ਜਿਸ ਬਾਰੇ ਗਾਇਕ ਦੇ ਨੁਮਾਇੰਦਿਆਂ ਦਾ ਦਾਅਵਾ ਹੈ ਕਿ ਇਹ 'ਗਲਤ ਪਛਾਣ' ਦਾ ਮਾਮਲਾ ਹੈ। ਦੁਨੀਆ ਭਰ ਵਿੱਚ ਮਕਬੂਲ ਅਤੇ 7 ਅਰਬ ਤੋਂ ਵੱਧ ਸਪੋਟੀਫਾਈ ਸਟ੍ਰੀਮਜ਼ ਵਾਲੇ ਇਸ ਕੈਨੇਡੀਅਨ-ਇੰਡੀਅਨ ਸਟਾਰ ਦਾ ''ਪੀ -ਪੌਪ ਕਲਚਰ ਵਰਲਡ ਟੂਰ ' ਵੀਰਵਾਰ ਨੂੰ ਪਰਥ ਤੋਂ ਸ਼ੁਰੂ ਹੋਣਾ ਸੀ, ਪਰ ਵੀਜ਼ਾ ਦੀ ਸਮੱਸਿਆ ਕਾਰਨ ਗਾਇਕ ਅਤੇ ਉਨ੍ਹਾਂ ਦੀ ਟੀਮ ਨੂੰ ਬੁੱਧਵਾਰ ਨੂੰ ਇਹ ਸ਼ੋਅ ਮੁਲਤਵੀ ਕਰਕੇ 24 ਅਗਸਤ 'ਤੇ ਪਾਉਣਾ ਪਿਆ।

ਸਾਲ 2024 ਦੇ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਆਸਟ੍ਰੇਲੀਆ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਸ਼ੋਅ ਕਰਨ ਵਾਲੇ ਕਰਨ ਔਜਲਾ ਦੀ ਇਸ ਵਾਰ ਦੀ ਅਰਜ਼ੀ ਨੂੰ ਹੋਰ "ਸਬੂਤਾਂ" ਲਈ ਰੋਕ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਆਸਟ੍ਰੇਲੀਆਈ ਪ੍ਰਮੋਟਰ 'ਲਾਈਵ ਨੇਸ਼ਨ' ਨੂੰ ਸੂਚਿਤ ਕੀਤਾ ਹੈ ਕਿ ਗਾਇਕ ਨੂੰ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਹੈ। ਵਿਭਾਗ ਵੱਲੋਂ ਜਿਸ ਵਿਅਕਤੀ ਦਾ ਹਵਾਲਾ ਦਿੱਤਾ ਗਿਆ ਹੈ, ਉਹ ਜਸਕਰਨ ਸਿੰਘ ਹੈ, ਜਿਸ ਨੂੰ ਮਈ 2024 ਵਿੱਚ ਓਨਟਾਰੀਓ ਵਿੱਚ ਜ਼ਬਰਦਸਤੀ ਵਸੂਲੀ ਅਤੇ ਹਥਿਆਰਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਹਾਲਾਂਕਿ ਕਰਨ ਔਜਲਾ ਦਾ ਅਸਲ ਨਾਂ ਜਸਕਰਨ ਸਿੰਘ ਔਜਲਾ ਹੈ, ਉਨ੍ਹਾਂ ਦੀ ਉਮਰ ਵੀ ਉਸ ਮੁਲਜ਼ਮ ਨਾਲੋਂ ਵੱਖਰੀ ਹੈ। ਸਿਸਟਮ ‘ਚ ਪਛਾਣ ਰਲਗੱਡ ਹੋਣ ਕਾਰਨ ਆਸਟ੍ਰੇਲੀਆ ਵੱਲੋਂ ਫਿਲਹਾਲ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਤੇ ਹੋਰ ਕਲਾਕਾਰ ਦੇ ਵੇਰਵਿਆਂ ਦੀ ਪੂਰੀ ਤਫਸੀਲ ਮੰਗੀ ਹੈ। ਇਸ ਵੀਜ਼ਾ ਫੀਤਾਸ਼ਾਹੀ ਦੇ ਚਲਦਿਆਂ ਕਰਨ ਔਜਲਾ ਨੂੰ ਆਸਟ੍ਰੇਲੀਆ ਟੂਰ ਦਾ ਪਹਿਲਾ ਪਰਥ ਸ਼ੋਅ ਰੱਦ ਕਰਨਾ ਪਿਆ ਹੈ। ਔਜਲਾ ਮੇ ਸਰੋਤਿਆਂ ਤੋਂ ਮਾਫੀ ਮੰਗਦਿਆਂ ਮਸਲੇ ਦਾ ਹੱਲ ਹੋਣ ਦੀ ਉਮੀਦ ਪ੍ਰਗਟਾਈ ਹੈ । ਉਸਦੇ ਰੱਖੇ ਗਏ ਕ੍ਰਮਵਾਰ ਸ਼ੋਅ 16 ਅਗਸਤ ਨੂੰ ਐਡੀਲੇਡ, 18 ਅਤੇ 19 ਅਗਸਤ ਨੂੰ ਮੈਲਬੌਰਨ, 21 ਅਗਸਤ ਨੂੰ ਸਿਡਨੀ ਵਿੱਚ ਹਨ। ਜੋ ਵੀਜ਼ੇ 'ਤੇ ਨਿਰਭਰ ਹੋ ਗਏ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਵੀਰ ਦਾਸ ਨੇ ਆਪਣੀ ਦੂਜੀ ਨਿਰਦੇਸ਼ਤ ਫਿਲਮ

ਵੀਰ ਦਾਸ ਨੇ ਆਪਣੀ ਦੂਜੀ ਨਿਰਦੇਸ਼ਤ ਫਿਲਮ "ਬਾਰਾ ਨੰਬਰ" ਦੀ ਸ਼ੂਟਿੰਗ ਕੀਤੀ ਪੂਰੀ

'ਹੈਵਾਨ' 'ਚ ਅਕਸ਼ੈ ਕੁਮਾਰ ਨੇ ਨਿਭਾਇਆ ਖਲਨਾਇਕ ਦਾ ਕਿਰਦਾਰ

'ਹੈਵਾਨ' 'ਚ ਅਕਸ਼ੈ ਕੁਮਾਰ ਨੇ ਨਿਭਾਇਆ ਖਲਨਾਇਕ ਦਾ ਕਿਰਦਾਰ

ਸੁਨੀਲ ਸ਼ੈੱਟੀ ਨੇ ਬਿਹਾਰ ਦੇ CM ਸਮਰਾਟ ਚੌਧਰੀ ਨਾਲ ਕੀਤੀ ਮੁਲਾਕਾਤ

ਸੁਨੀਲ ਸ਼ੈੱਟੀ ਨੇ ਬਿਹਾਰ ਦੇ CM ਸਮਰਾਟ ਚੌਧਰੀ ਨਾਲ ਕੀਤੀ ਮੁਲਾਕਾਤ

ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਕੈਨੇਡਾ 'ਚ ਲਿਆ ਆਖਰੀ ਸਾਹ

ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਕੈਨੇਡਾ 'ਚ ਲਿਆ ਆਖਰੀ ਸਾਹ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਰਣਜੀਤ ਬਾਵਾ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਰਣਜੀਤ ਬਾਵਾ

ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣੀ 'ਸਪਾਈਡਰ-ਮੈਨ', ਕੀਤਾ 500 ਕਰੋੜ ਦਾ ਅੰਕੜਾ ਪਾਰ

ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣੀ 'ਸਪਾਈਡਰ-ਮੈਨ', ਕੀਤਾ 500 ਕਰੋੜ ਦਾ ਅੰਕੜਾ ਪਾਰ

ਯਸ਼ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣ ਭਾਵੁਕ ਹੋਏ ਅਕਸ਼ੈ ਓਬਰਾਏ

ਯਸ਼ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣ ਭਾਵੁਕ ਹੋਏ ਅਕਸ਼ੈ ਓਬਰਾਏ

ਮੈਂ ਯਸ਼ ਤੋਂ ਵੱਧ ਮਿਹਨਤੀ ਅਦਾਕਾਰ ਕਦੇ ਨਹੀਂ ਦੇਖਿਆ: ਨਯਨਤਾਰਾ

ਮੈਂ ਯਸ਼ ਤੋਂ ਵੱਧ ਮਿਹਨਤੀ ਅਦਾਕਾਰ ਕਦੇ ਨਹੀਂ ਦੇਖਿਆ: ਨਯਨਤਾਰਾ

ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ

ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ

Indian Box Office 'ਤੇ ਚੱਲਿਆ Spider Man ਦਾ ਜਾਦੂ ! ਤੋੜ'ਤੇ ਸਾਰੇ ਰਿਕਾਰਡ

Indian Box Office 'ਤੇ ਚੱਲਿਆ Spider Man ਦਾ ਜਾਦੂ ! ਤੋੜ'ਤੇ ਸਾਰੇ ਰਿਕਾਰਡ