ਸੁਨਾਮ (ਰਮੇਸ਼ ਗਰਗ) : ਪਟਿਆਲਾ ਰੋਡ ਸਥਿਤ ਨਵੇਂ ਖੁੱਲੇ ਹਸਪਤਾਲ ਐਮ, ਜੇ ਮਲਟੀਸਪੈਸਲਿਟੀ ਹਸਪਤਾਲ ਵੱਲੋਂ ਅਗਰਵਾਲ ਸਭਾ ਸੁਨਾਮ ਦੇ ਸਹਿਯੋਗ ਨਾਲ ਸਿ਼ਵ ਨਿਕੇਤਨ ਧਰਮਸਾਲਾ ਵਿੱਚ ਵਿਸਾ਼ਲ ਕੈਂਪ ਲਾਇਆ ਗਿਆ ਇਸ ਵਿੱਚ ਐਮ ਡੀ ਮੈਡੀਸਿਨ ਡਾ, ਸਿੰਘ ਜੇ ਅਤੇ ਐਮ ਡੀ,ਸਪਾਈਮੈਨੀਟਰੀ ਡਾ,ਅਰੁਣ ਜਿੰਦਲ ਨੇ ਮਰੀਜਾਂ ਨੂੰ ਚੈਕ ਕਰਕੇ ਮੁਫਤ ਦਵਾਈਆਂ ਦਿੱਤੀਆਂ ਇਸ ਤੋਂ ਇਲਾਵਾ ਈ, ਸੀ, ਜੀ ਕੀਤੀ ਗਈ ਤੇ ਛਾਤੀ ਦੇ ਟੈਸਟ ਵੀ ਫਰੀ ਕਰਕੇ ਦਵਾਈਆਂ ਦਿੱਤੀਆਂ ਗਈਆਂ।
ਇਹ ਐਮ, ਜੇ ਹਸਪਤਾਲ ਪਟਿਆਲਾ ਰੋਡ ਤੇ ਗਰਾਮੀਨ ਬੈਂਕ ਦੇ ਨਾਲ ਖੁੱਲ ਰਿਹਾ ਹੈ। ਇਸ ਮੌਕੇ ਤੇ ਮਾਰਕਿਟ ਮੈਨੇਜਰ ਸ੍ਰੀ ਗਗਨ ਜੀ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਿਗਲਾਨੀ ਜੀ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।ਇਸ ਮੌਕੇ ਤੇ ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਅਗਰ ਰਤਨ ਸਾ਼ਮ ਲਾਲ ਸਿੰਗਲਾ, ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਤੇ ਕ੍ਰਿਸ਼ਨ ਸੰਦੋਹਾ ਨੇ ਡਾਕਟਰ ਸਾਹਿਬਾਨਾਂ ਤੇ ਸਟਾਫ ਮੈਂਬਰਾਂ ਦਾ ਕੈਂਪ ਲਾਉਣ ਲਈ ਧੰਨਵਾਦ ਕੀਤਾ ਤੇ ਅੱਗੇ ਨੂੰ ਵੀ ਕੈਂਪ ਲਾਉਣ ਲਈ ਪੂਰੀ ਮੱਦਦ ਦਾ ਭਰੋਸਾ ਦਿੱਤਾ। ਡਾਕਟਰ ਸਾਹਿਬਾਨਾਂ ਨੇ ਸਭਾ ਦਾ ਉਨ੍ਹਾਂ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਕੈਂਪ ਵਿੱਚ ਸੈਂਕੜੇ ਮਰੀਜਾਂ ਨੇ ਲਾਭ ਲਿਆ।
ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਅਗਰ ਰਤਨ ਸਾ਼ਮ ਲਾਲ ਸਿੰਗਲਾ, ਪ੍ਰਧਾਨ ਵਿਕਰਮ ਗਰਗ ਵਿੱਕੀ,ਕ੍ਰਿਸ਼ਨ ਸੰਦੋਹਾ, ਰਾਮ ਲਾਲ ਰਾਮਾ ਆਲਮਪੁਰ, ਮਾਸਟਰ ਰਾਜੀਵ ਬਿੰਦਲ, ਸਿ਼ਵ ਜਿੰਦਲ, ਪ੍ਰਭਾਤ ਜਿੰਦਲ, ਇੰਜੀ, ਰਾਕੇਸ਼ ਗਰਗ, ਸੰਜੀਵ ਜਿੰਦਲ, ਯਸ਼ਪਾਲ ਸਿੰਗਲਾ, ਯਸ਼ਪਾਲ ਮੰਗਲਾ, ਕੋਵਲ ਕ੍ਰਿਸ਼ਨ ਮੈਨੇਜਰ, ਹਰੀਦੇਵ ਗੋਇਲ, ਮਨਪ੍ਰੀਤ ਬਾੰਸਲ, ਨਰੇਸ਼ ਸਿੰਗਲਾ ਆਦਿ ਹਾਜਰ ਸਨ।