Wednesday, July 15, 2026
BREAKING
ਮਾਨ ਸਰਕਾਰ ਵਿਆਪਕ ਪੱਧਰ 'ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ, 80 ਕਰੋੜ ਰੁਪਏ ਰਾਖਵੇਂ ਰੱਖੇ: ਸੌਂਦ ‘ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਸਬੰਧੀ ਜਾਇਜ਼ ਮੰਗ 'ਤੇ ਜਲਦ ਹੋਵੇਗੀ ਕਾਰਵਾਈ: ਅਮਨ ਅਰੋੜਾ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ ਫ਼ਿਲਮ 'ਸਤਲੁਜ' 'ਤੇ ਲੱਗੀ ਰੋਕ ਹਟਾਉਣ ਦੀ ਮੰਗ, ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਭੇਜਿਆ ਪੱਤਰ US-Iran 'ਚ ਵਧਦੇ ਤਣਾਅ ਕਾਰਨ ਸੈਂਸੈਕਸ ਤੇ ਨਿਫਟੀ ਦੋਵੇਂ ਡਿੱਗੇ, ਜਾਣੋ ਬਾਜ਼ਾਰ 'ਚ ਗਿਰਾਵਟ ਦੇ ਹੋਰ ਕਾਰਨ IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ ਗਿਆ ਫਰੀ, ਬਿਨਾਂ ਪਰਚੀ ਕਟਾਏ ਲੰਘੇ ਵਾਹਨ High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

ਖੇਡ

ਏਸ਼ੇਜ਼ 'ਚ ਮਿਚੇਲ ਸਟਾਰਕ ਨੇ ਰਚਿਆ ਇਤਿਹਾਸ, ਪਹਿਲੇ ਹੀ ਦਿਨ 7 ਵਿਕਟਾਂ ਲੈ ਕੇ ਹਾਸਲ ਕੀਤੀ ਵੱਡੀ ਉਪਲੱਬਧੀ

21 ਨਵੰਬਰ, 2025 06:44 PM

ਆਸਟ੍ਰੇਲੀਆ ਦੇ ਤਿੱਖੇ ਗੇਂਦਬਾਜ਼ ਮਿਚੇਲ ਸਟਾਰਕ ਨੇ ਏਸ਼ੇਜ਼ 2025 ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ। ਆਪਣੇ ਪਹਿਲੇ ਹੀ ਸਪੈਲ 'ਚ ਸਟਾਰਕ ਨੇ 6 ਓਵਰਾਂ 'ਚ ਸਿਰਫ਼ 17 ਦੌੜਾਂ ਖਰਚ ਕਰਕੇ 3 ਮਹੱਤਵਪੂਰਨ ਵਿਕਟਾਂ ਆਪਣੇ ਨਾਮ ਕੀਤੀਆਂ। ਪਹਿਲੇ ਓਵਰ 'ਚ ਹੀ ਉਨ੍ਹਾਂ ਨੇ ਜੈਕ ਕ੍ਰਾਉਲੀ ਨੂੰ ਆਊਟ ਕੀਤਾ, ਇਸ ਤੋਂ ਬਾਅਦ ਉਨ੍ਹਾਂ ਨੇ ਬੇਨ ਡਕੇਟ ਅਤੇ ਜੋ ਰੂਟ ਨੂੰ ਵੀ ਪਵੈਲਿਅਨ ਭੇਜ ਦਿੱਤਾ। ਜੋ ਰੂਟ ਦਾ ਵਿਕਟ ਲੈ ਕੇ ਸਟਾਰਕ ਨੇ ਆਪਣੀਆਂ 100 ਏਸੇਜ਼ ਵਿਕਟਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ਉਹ 

ਏਸੇਜ਼ ਇਤਿਹਾਸ 'ਚ ਪਹਿਲੇ ਲੈਫਟ-ਆਰਮ ਫਾਸਟ ਬੌਲਰ ਬਣੇ ਸਟਾਰਕ

ਸਟਾਰਕ ਐਸ਼ਜ਼ ਵਿੱਚ 100 ਵਿਕਟਾਂ ਲੈਣ ਵਾਲੇ 21ਵੇਂ ਗੇਂਦਬਾਜ਼ ਤਾਂ ਬਣੇ ਹੀ, ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਇਹ ਮੀਲ ਪੱਥਰ ਛੂਹਣ ਵਾਲੇ ਐਸ਼ਜ਼ ਦੇ ਇਤਿਹਾਸ ਦੇ ਪਹਿਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣੇ ਹਨ। ਇਸ ਤੋਂ ਪਹਿਲਾਂ 20 ਗੇਂਦਬਾਜ਼ ਇਹ ਕਾਰਨਾਮਾ ਕਰ ਚੁੱਕੇ ਹਨ, ਪਰ ਇਕ ਵੀ ਲੈਫ਼ਟ-ਆਰਮ ਫਾਸਟ ਬੌਲਰ ਇਸ ਸੂਚੀ 'ਚ ਨਹੀਂ ਸੀ।

ਸਟਾਰਕ ਦਾ ਸਟਰਾਈਕ ਰੇਟ — ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ਾਂ 'ਚ ਸ਼ਾਮਲ

ਸਟਾਰਕ ਦਾ ਏਸ਼ੇਜ਼ 'ਚ 45.03 ਦਾ ਸਟਰਾਈਕ ਰੇਟ ਉਨ੍ਹਾਂ ਨੂੰ ਇਸ ਲੰਬੀ ਲਿਸਟ 'ਚ ਸਭ ਤੋਂ ਤੇਜ਼ ਅਤੇ ਪ੍ਰਭਾਵਸ਼ਾਲੀ ਬੌਲਰਾਂ 'ਚ ਸ਼ਾਮਲ ਕਰਦਾ ਹੈ। 2013 ਤੋਂ ਏਸ਼ੇਜ਼ 'ਚ ਖੇਡਦੇ ਹੋਏ ਉਨ੍ਹਾਂ ਨੇ ਹੁਣ ਤਕ 23 ਟੈਸਟਾਂ 'ਚ 26.77 ਦੇ ਔਸਤ ਨਾਲ ਵਿਕਟਾਂ ਲਈਆਂ ਹਨ, ਜਿਨ੍ਹਾਂ 'ਚ ਚਾਰ ਵਾਰ 4 ਵਿਕਟਾਂ ਅਤੇ ਚਾਰ ਵਾਰ 5 ਵਿਕਟਾਂ ਵਾਲਾ ਜਲਵਾ ਵੀ ਸ਼ਾਮਲ ਹੈ।

ਏਸ਼ੇਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ ਵਾਲੇ ਗੇਂਦਬਾਜ਼:

ਸ਼ੇਨ ਵਾਰਨ – 195 ਵਿਕਟਾਂ

ਗਲੇਨ ਮੈਕਗ੍ਰਾ – 157 ਵਿਕਟਾਂ

ਸਟੂਅਰਟ ਬ੍ਰੌਡ – 153 ਵਿਕਟਾਂ

ਸਟਾਰਕ ਹੁਣ ਤੇਜ਼ੀ ਨਾਲ ਇਸ ਸੂਚੀ ਵੱਲ ਅੱਗੇ ਵੱਧ ਰਹੇ ਹਨ।

ਜੋ ਰੂਟ ਦਾ 9ਵੀਂ ਵਾਰ ਸ਼ਿਕਾਰ — 2025 ਦਾ ਪਹਿਲਾ ‘ਡਕ’

ਮਿਚੇਲ ਸਟਾਰਕ ਨੇ ਟੈਸਟ ਕ੍ਰਿਕਟ 'ਚ 9ਵੀਂ ਵਾਰ ਜੋ ਰੂਟ ਨੂੰ ਆਊਟ ਕੀਤਾ। ਉਨ੍ਹਾਂ ਨੇ 9ਵੇਂ ਓਵਰ 'ਚ ਉਨ੍ਹਾਂ ਨੂੰ ਸਲਿਪ 'ਚ ਆਊਟ ਕਰ ਕੇ ਪਵੈਲਿਅਨ ਦਾ ਰਸਤਾ ਦਿਖਾਇਆ। ਜੋ ਰੂਟ ਦਾ ਇਹ 2025 'ਚ ਪਹਿਲਾ ‘ਡਕ’ ਸੀ। ਰੂਟ ਨੂੰ ਸਭ ਤੋਂ ਵੱਧ ਵਾਰ ਆਊਟ ਕਰਨ ਵਾਲੇ ਬੌਲਰਾਂ 'ਚ ਹੁਣ ਸਟਾਰਕ ਸਾਂਝੇ ਤੌਰ ‘ਤੇ ਤੀਜੇ ਨੰਬਰ ‘ਤੇ ਹਨ:

ਜਸਪ੍ਰੀਤ ਬੁਮਰਾਹ – 11 ਵਾਰ

ਪੈਟ ਕਮਿੰਸ – 11 ਵਾਰ

ਜੋਸ਼ ਹੇਜ਼ਲਵੁੱਡ – 10 ਵਾਰ

ਮਿਚੇਲ ਸਟਾਰਕ / ਰਵਿੰਦਰ ਜਡੇਜਾ – 9-9 ਵਾਰ

Have something to say? Post your comment

ਅਤੇ ਖੇਡ ਖਬਰਾਂ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ