Wednesday, July 15, 2026
BREAKING
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਸੋਧਿਆ ਹੋਇਆ ਸ਼ਡਿਊਲ ਜਾਰੀ: ਸੀ.ਈ.ਓ. ਅਨਿੰਦਿਤਾ ਮਿਤਰਾ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ: ਸਪੀਕਰ ਕੁਲਤਾਰ ਸਿੰਘ ਸੰਧਵਾਂ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਵਿੱਚ ਲਿਆਂਦੀ ਤੇਜ਼ੀ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 5 ਯੂਨੀਅਨਾਂ ਨਾਲ ਗੱਲਬਾਤ ਮਾਨ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀ ਫੀਸ 'ਤੇ 5 ਫ਼ੀਸਦੀ ਤੋਂ ਵੱਧ ਵਾਧੇ 'ਤੇ ਲਗਾਈ ਰੋਕ ਲੱਖਾਂ ਮਾਪਿਆਂ ਲਈ ਵੱਡੀ ਰਾਹਤ: ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ: ਪਿਛਲੇ 3 ਸਾਲਾਂ 'ਚ 134 ਬੱਚਿਆਂ ਨੂੰ ਮਿਲਿਆ ਕਾਨੂੰਨੀ ਤੌਰ 'ਤੇ ਸੁਰੱਖਿਅਤ ਅਤੇ ਪਿਆਰ ਭਰਿਆ ਪਰਿਵਾਰਕ ਮਾਹੌਲ ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 914 ਮਰੀਜ਼ਾਂ ਨੂੰ 4.15 ਕਰੋੜ ਰੁਪਏ ਦਾ ਕੈਸ਼ਲੈੱਸ ਸਟ੍ਰੋਕ ਇਲਾਜ ਕੀਤਾ ਗਿਆ ਪ੍ਰਦਾਨ SIR ਦੌਰਾਨ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ 'ਜੋ ਹੋਣਾ ਸੀ, ਹੋ ਗਿਆ...', ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ 'ਤੇ ਬਘੇਲ ਦਾ ਦੋ-ਟੁੱਕ ਜਵਾਬ ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ

ਖੇਡ

ਏ. ਐੱਫ. ਸੀ. ਅੰਡਰ-23 ਏਸ਼ੀਆਈ ਕੱਪ ਕੁਆਲੀਫਾਇਰ - ਭਾਰਤ ਨੇ ਪਹਿਲੇ ਮੈਚ ’ਚ ਬਹਿਰੀਨ ਨੂੰ 2-0 ਨਾਲ ਹਰਾਇਆ

05 ਸਤੰਬਰ, 2025 07:28 PM

ਭਾਰਤ ਨੇ ਏ. ਐੱਫ. ਸੀ. ਅੰਡਰ-23 ਏਸ਼ੀਆਈ ਕੱਪ 2026 ਕੁਆਲੀਫਾਇਰ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਇਥੇ ਸੁਹੇਮ ਬਿਨ ਹਮਦ ਸਟੇਡੀਅਮ ’ਚ ਬਹਿਰੀਨ ਨੂੰ 2-0 ਨਾਲ ਹਰਾ ਕੇ ਕੀਤੀ। ਭਾਰਤ ਲਈ ਮੁਹੰਮਦ ਸੁਹੈਲ (32ਵੇਂ ਮਿੰਟ) ਅਤੇ ਚਿੰਗੰਗਬਾਮ ਸ਼ਿਵਾਲਦੋ ਸਿੰਘ (90 ਪਲੱਸ 5 ਮਿੰਟ) ਨੇ ਗੋਲ ਦਾਗੇ, ਜਿਸ ਨਾਲ ਟੀਮ ਨੇ ਗਰੁੱਪ ਐੱਚ. ਮੈਚ ਨਾਲ 3 ਅੰਕ ਹਾਸਲ ਕੀਤੇ। ਪੂਰੇ 90 ਮਿੰਟ ਤੱਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ।

ਬਹਿਰੀਨ ਨੂੰ 8 ਮਿੰਟ ’ਚ ਹੀ ਸ਼ਾਨਦਾਰ ਮੌਕਾ ਮਿਲਿਆ, ਜਦੋਂ ਮੁਹੰਮਦ ਅਬਦੁੱਲਾ ਨੇ ਭਾਰਤੀ ਗੋਲਕੀਪਰ ਸਾਹਿਲ ਨੂੰ ਰੋਕਿਆ ਅਤੇ ਪੈਨਲਟੀ ਏਰੀਏ ਅੰਦਰ ਗੇਂਦ ਖੋਹਣ ’ਚ ਕਾਮਯਾਬ ਰਿਹਾ। ਅਬਦੁੱਲਾ ਸਾਹਮਣੇ ਖਾਲੀ ਗੋਲ ਸੀ ਪਰ ਉਹ ਗੇਂਦ ਨੂੰ ਗੋਲ ’ਚ ਪਹੁੰਚਾਉਣ ’ਚ ਨਾਕਾਮ ਰਿਹਾ। ਬਹਿਰੀਨ ਦੇ ਸ਼ੁਰੂਆਤੀ ਗੋਲ ਤੋਂ ਖੁੰਝਣ ਤੋਂ ਬਾਅਦ ਭਾਰਤ ਨੇ ਥੋੜਾ ਸਬਰ ਦਿਖਾਇਆ ਅਤੇ ਮੌਕੇ ਬਣਾਉਣੇ ਸ਼ੁਰੂ ਕੀਤੇ। ਸਟ੍ਰਾਈਕਰ ਪਾਰਥਿਬ ਸੁੰਦਰ ਗੋਗੋਈ ਕੁਝ ਮੁਸ਼ਕਿਲ ਮੌਕਿਆਂ ’ਤੇ ਗੋਲ ਕਰਨ ’ਚ ਨਾਕਾਮ ਰਿਹਾ। ਭਾਰਤ ਦੇ ਹਮਲਿਆਂ ਨੇ ਉਸ ਨੂੰ ਰੱਖਿਆਤਮਕ ਤੌਰ ’ਤੇ ਕਮਜ਼ੋਰ ਬਣਾ ਦਿੱਤਾ ਅਤੇ ਅਬਦੁੱਲਾ ਨੂੰ ਇਕ ਹੋਰ ਮੌਕਾ ਮਿਲਿਆ ਪਰ ਉਹ ਫਿਰ ਤੋਂ ਖੁੰਝ ਗਿਆ।

ਇਸ ਤੋਂ ਬਾਅਦ ਰਿੱਕੀ ਮੈਤੇਈ ਹਾਓਬਮ ਕੋਲ ਮੁਹੰਮਦ ਸਨਾਨ ਨੇ ਗੋਲ ਕੀਤਾ ਪਰ ਉਸ ਨੂੰ ਆਫਸਾਈਡ ਕਰਾਰ ਦਿੱਤਾ ਗਿਆ ਅਤੇ ਗੋਲ ਨੂੰ ਨਕਾਰ ਦਿੱਤਾ ਗਿਆ। ਭਾਰਤ ਨੂੰ ਆਖਿਰਕਾਰ 32ਵੇਂ ਮਿੰਟ ’ਚ ਸੁਹੇਲ ਦੇ ਗੋਲ ਨਾਲ ਬੜ੍ਹਤ ਮਿਲੀ। ਮੈਕਾਰਟਨ ਲੁਈਸ ਨਿਕਸਨ ਵੱਲੋਂ ਦੂਜੇ ਪਾਸਿਓਂ ਮਿਲੇ ਪਾਸ ’ਤੇ ਸੁਹੇਲ ਨੇ ਆਪਣੇ ਸ਼ਾਨਦਾਰ ਫੁੱਟਵਰਕ ਦੀ ਬਦੌਲਤ ਆਪਣੇ ਮਾਰਕਰ ਨੂੰ ਛਕਾਇਆ ਅਤੇ ਗੇਂਦ ਨੂੰ ਗੋਲ ’ਚ ਪਹੁੰਚਾ ਦਿੱਤਾ।

ਮੱਧ ਤੱਕ ਭਾਰਤੀ ਟੀਮ 1-0 ਨਾਲ ਅੱਗੇ ਰਹੀ। ਪਹਿਲੇ ਹਾਫ ’ਚ ਜਿੱਥੇ ਕਾਫੀ ਉਤਾਰ-ਚੜਾਅ ਦੇਖਣ ਨੂੰ ਮਿਲਿਆ, ਉੱਥੇ ਦੂਜੇ ਹਾਫ ’ਚ ਤੇਜ਼ ਖੇਡ ਦੇਖਣ ਨੂੰ ਮਿਲੀ। ਦੋਨੋਂ ਟੀਮਾਂ ਨੇ ਹਮਲਾ ਕੀਤਾ ਪਰ ਗੋਲ ਕਰਨ ’ਚ ਸਫਲਤਾ ਨਹੀਂ ਮਿਲੀ। ਬਹਿਰੀਨ ਦਾ ਵੀ ਇਕ ਗੋਲ ਨਾ-ਮਨਜ਼ੂਰ ਹੋ ਗਿਆ, ਜਦੋਂ ਸਈਅਦ ਮਹਿਮੂਦ ਅਲਮੂਸਾਵੀ ਦਾ ਕਰਾਸ ਬਲਾਕ ਹੋ ਗਿਆ ਪਰ ਰੀਬਾਊਂਡ ਉਸ ਦੇ ਆਸਾਨ ਰਿਹਾ ਅਤੇ ਉਸ ਨੇ ਗੋਲ ਕਰ ਦਿੱਤਾ। ਨਿਰਾਸ਼ਾ ਦੀ ਗੱਲ ਇਹ ਰਹੀ ਕਿ ਉਸ ਨੂੰ ਵੀ ਆਫਸਾਈਡ ਕਰਾਰ ਦੇ ਦਿੱਤਾ ਗਿਆ। ਸ਼ਿਵਾਲਦੋ ਨੇ ਇਸ ਤੋਂ ਬਾਅਦ ਇੰਜਰੀ ਟਾਈਮ ’ਚ ਗੋਲ ਕਰ ਕੇ ਭਾਰਤ ਦੀ 2-0 ਨਾਲ ਜਿੱਤ ਪੱਕੀ ਕੀਤੀ।

Have something to say? Post your comment

ਅਤੇ ਖੇਡ ਖਬਰਾਂ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ