Tuesday, June 30, 2026
BREAKING
ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇਗਾ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕੂਮੈਂਟਰੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਏਸ਼ੀਅਨ, ਵਰਲਡ ਅਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਬਣ ਕੇ ਉੱਭਰੇਗਾ ਸੰਗਰੂਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰੀ ਪਲਸ ਪੋਲੀਓ ਕੰਪੇਨ : ਸਿਹਤ ਵਿਭਾਗ ਨੇ ਕੁੱਲ 56,457 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ 100 ਫੀਸਦੀ ਤੋਂ ਵੱਧ ਟੀਚਾ ਸਫਲਤਾਪੂਰਵਕ ਕੀਤਾ ਹਾਸਿਲ 1 ਜੁਲਾਈ ਤੋਂ ਜ਼ਿਲ੍ਹੇ ਦੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਖੁੱਲ੍ਹੇ: ਡਿਪਟੀ ਕਮਿਸ਼ਨਰ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਪੱਕੇ ਹੱਲ ਦਾ ਭਰੋਸਾ ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ 'ਚ ਭਾਰੀ ਰੋਸ ਕੇਤਨ ਕਤਲਕਾਂਡ 'ਚ ਨਵਾਂ ਮੋੜ, ਸੀਆ ਦੇ ਵਕੀਲ ਨੇ ਭਰਾ ਸਾਹਿਲ ਨੂੰ ਭੇਜਿਆ 10 ਕਰੋੜ ਦਾ ਨੋਟਿਸ "ਮੈਂ ਅਮਰੀਕਾ ਵਿਰੋਧੀ ਨਹੀਂ, ਪਰ ਝੁਕਾਂਗੀ ਵੀ ਨਹੀਂ" : ਪੀ. ਐੱਮ. ਮੇਲੋਨੀ ਦਾ ਕਰਾਰਾ ਜਵਾਬ

ਦੁਨੀਆਂ

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

29 ਜੂਨ, 2026 06:51 PM

ਦੁਬਈ : ਪੱਛਮੀ ਏਸ਼ੀਆ ਵਿੱਚ ਵਧਦੇ ਜੰਗੀ ਹਾਲਾਤ ਅਤੇ ਅਮਰੀਕਾ ਨਾਲ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਈਰਾਨ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕਤਰ ਵਿੱਚ ਜ਼ਬਤ ਕੀਤੇ ਗਏ ਈਰਾਨ ਦੇ 6 ਅਰਬ ਡਾਲਰ (ਲਗਭਗ 50,000 ਕਰੋੜ ਰੁਪਏ) ਦੀ ਜਾਇਦਾਦ ਤੋਂ ਜਲਦੀ ਹੀ ਰੋਕ ਹਟਾ ਦਿੱਤੀ ਜਾਵੇਗੀ। ਪੇਜ਼ੇਸ਼ਕੀਅਨ ਅਨੁਸਾਰ ਕਤਰ ਕੋਲ ਮੌਜੂਦ ਈਰਾਨ ਦੇ ਕੁੱਲ 12 ਅਰਬ ਡਾਲਰ ਦੇ ਸਰੋਤਾਂ ਵਿੱਚੋਂ ਇਹ 6 ਅਰਬ ਡਾਲਰ ਵਾਪਸ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।


ਪੇਜ਼ੇਸ਼ਕੀਅਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਸ ਹਫਤੇ ਦੇ ਅੰਤ ਵਿੱਚ ਫਾਰਸ ਦੀ ਖਾੜੀ ਵਿੱਚ ਹੋਏ ਹਮਲਿਆਂ ਨੇ ਅਮਰੀਕਾ ਨਾਲ ਗੱਲਬਾਤ ਵਿੱਚ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਹਾਲਾਂਕਿ ਇਕ ਪਾਸੇ ਈਰਾਨੀ ਰਾਸ਼ਟਰਪਤੀ ਇਸ ਰਾਸ਼ੀ ਦੇ ਜਲਦ ਮਿਲਣ ਦੀ ਉਮੀਦ ਜਤਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਨੇ ਇਸ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਈਰਾਨ ਦੀ ਜ਼ਬਤ ਕੀਤੀ ਗਈ ਕਿਸੇ ਵੀ ਜਾਇਦਾਦ ਤੋਂ ਅਜੇ ਤੱਕ ਕੋਈ ਰੋਕ ਨਹੀਂ ਹਟਾਈ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਵਿੱਚ ਕਤਰ ਇੱਕ ਅਹਿਮ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਪੇਜ਼ੇਸ਼ਕੀਅਨ ਅਜਿਹੇ ਪਹਿਲੇ ਸੀਨੀਅਰ ਅਧਿਕਾਰੀ ਹਨ, ਜਿਨ੍ਹਾਂ ਨੇ ਜਨਤਕ ਤੌਰ 'ਤੇ ਇਸ ਫੰਡ ਦੇ ਜਾਰੀ ਹੋਣ ਦਾ ਜ਼ਿਕਰ ਕੀਤਾ ਹੈ।


ਇਹ ਘਟਨਾਕ੍ਰਮ ਇੱਕ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਫਾਰਸ ਦੀ ਖਾੜੀ ਵਿੱਚ ਤਣਾਅ ਚਰਮ 'ਤੇ ਹੈ। ਅਮਰੀਕਾ ਵੱਲੋਂ ਕੀਤੇ ਗਏ ਨਵੇਂ ਹਵਾਈ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਐਤਵਾਰ ਨੂੰ ਬਹਿਰੀਨ ਅਤੇ ਕੁਵੈਤ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਸਨ।। ਈਰਾਨ ਨੇ ਅਮਰੀਕਾ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਾਸ਼ਿੰਗਟਨ ਨੇ ਹਮਲੇ ਬੰਦ ਨਾ ਕੀਤੇ, ਤਾਂ ਜੰਗ ਖ਼ਤਮ ਕਰਨ ਲਈ ਚੱਲ ਰਹੀ ਕੂਟਨੀਤਕ ਗੱਲਬਾਤ ਨੂੰ "ਪੂਰੀ ਤਰ੍ਹਾਂ ਰੋਕ" ਦਿੱਤਾ ਜਾਵੇਗਾ।ਈਰਾਨੀ ਸਮਾਚਾਰ ਏਜੰਸੀ 'ਇਰਨਾ' ਮੁਤਾਬਕ ਬਣਾਈਆਂ ਗਈਆਂ ਯੋਜਨਾਵਾਂ ਦੇ ਤਹਿਤ ਕਤਰ ਵਿੱਚ ਮੌਜੂਦ ਫੰਡਾਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰਾਸ਼ੀ ਈਰਾਨ ਨੂੰ ਮਿਲਦੀ ਹੈ, ਤਾਂ ਇਹ ਉਸ ਦੀ ਡਗਮਗਾ ਰਹੀ ਆਰਥਿਕਤਾ ਲਈ ਵੱਡਾ ਸਹਾਰਾ ਸਾਬਤ ਹੋਵੇਗੀ, ਪਰ ਅਮਰੀਕਾ ਦੇ ਵਿਰੋਧ ਕਾਰਨ ਇਸ ਮਾਮਲੇ ਵਿੱਚ ਕਈ ਅੜਚਣਾਂ ਆਉਣ ਦੀ ਸੰਭਾਵਨਾ ਬਣੀ ਹੋਈ ਹੈ।

 

Have something to say? Post your comment

ਅਤੇ ਦੁਨੀਆਂ ਖਬਰਾਂ

ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ 'ਚ ਭਾਰੀ ਰੋਸ

ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ 'ਚ ਭਾਰੀ ਰੋਸ

"ਮੈਂ ਅਮਰੀਕਾ ਵਿਰੋਧੀ ਨਹੀਂ, ਪਰ ਝੁਕਾਂਗੀ ਵੀ ਨਹੀਂ" : ਪੀ. ਐੱਮ. ਮੇਲੋਨੀ ਦਾ ਕਰਾਰਾ ਜਵਾਬ

ਅਮਰੀਕਾ ਨੇ ਨਵਾਂ ਦੀਵਾਲੀ ਡਾਕ ਟਿਕਟ ਕੀਤਾ ਜਾਰੀ

ਅਮਰੀਕਾ ਨੇ ਨਵਾਂ ਦੀਵਾਲੀ ਡਾਕ ਟਿਕਟ ਕੀਤਾ ਜਾਰੀ

ਜੰਗ ਦੇ ਮੁੱਦੇ 'ਤੇ ਟਰੰਪ ਦੀ ਟੀਮ 'ਚ ਪਈ ਫੁੱਟ ! ਵੈਂਸ ਤੇ ਰੂਬੀਓ ਦੇ ਬਿਆਨਾਂ ਨੇ ਛੇੜੀ ਚਰਚਾ

ਜੰਗ ਦੇ ਮੁੱਦੇ 'ਤੇ ਟਰੰਪ ਦੀ ਟੀਮ 'ਚ ਪਈ ਫੁੱਟ ! ਵੈਂਸ ਤੇ ਰੂਬੀਓ ਦੇ ਬਿਆਨਾਂ ਨੇ ਛੇੜੀ ਚਰਚਾ

ਵੈਨੇਜ਼ੁਏਲਾ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 1,700 ਤੋਂ ਪਾਰ, 5 ਹਜ਼ਾਰ ਤੋਂ ਵਧੇਰੇ ਜ਼ਖਮੀ

ਵੈਨੇਜ਼ੁਏਲਾ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 1,700 ਤੋਂ ਪਾਰ, 5 ਹਜ਼ਾਰ ਤੋਂ ਵਧੇਰੇ ਜ਼ਖਮੀ

ਚੀਨ ਦਾ ਵੱਡਾ ਕਦਮ, 40 ਜਾਪਾਨੀ ਕੰਪਨੀਆਂ 'ਤੇ ਲਾ'ਤੀਆਂ ਸਖ਼ਤ ਪਾਬੰਦੀਆਂ

ਚੀਨ ਦਾ ਵੱਡਾ ਕਦਮ, 40 ਜਾਪਾਨੀ ਕੰਪਨੀਆਂ 'ਤੇ ਲਾ'ਤੀਆਂ ਸਖ਼ਤ ਪਾਬੰਦੀਆਂ

ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000 ਤੋਂ ਵੱਧ ਲੋਕਾਂ ਦੀ ਮੌਤ

ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000 ਤੋਂ ਵੱਧ ਲੋਕਾਂ ਦੀ ਮੌਤ

ਛਾ ਗਏ ਭਾਰਤੀ ਅੰਬ ! ਸੁਆਦ ਦਾ ਆਨੰਦ ਲੈਣ ਲਈ ਹਜ਼ਾਰਾਂ ਲੋਕ ਪਹੁੰਚੇ ਵਾਸ਼ਿੰਗਟਨ

ਛਾ ਗਏ ਭਾਰਤੀ ਅੰਬ ! ਸੁਆਦ ਦਾ ਆਨੰਦ ਲੈਣ ਲਈ ਹਜ਼ਾਰਾਂ ਲੋਕ ਪਹੁੰਚੇ ਵਾਸ਼ਿੰਗਟਨ

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ

18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ