ਸੁਨਾਮ (ਰਮੇਸ਼ ਗਰਗ) : ਮਿਹਨਤ ਅੱਗੇ ਲੱਛਮੀ ਪੱਖੇ ਅੱਗੇ ਪੌਣ ਦੀ ਕਹਾਵਤ ਪਿੰਡ ਰਟੋਲਾਂ ਦੇ ਲਖਵੀਰ ਸਿੰਘ ਸਪੁੱਤਰ ਬਲਕਾਰ ਸਿੰਘ ਨੇ ਆਪਣੀ ਦਸਵੀਂ ਦੀ ਪੜਾਈ ਵਿੱਚ ਲਗਾਤਾਰ ਮੱਲਾਂ ਮਾਰ ਕੇ ਸਿਂਧ ਕਰ ਦਿੱਤੀ ਹੈ। ਕੋਈ ਵੀ ਵਿਅੱੱਕਤੀ ਜੇਕਰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਤਾਂ ਸਫਲਤਾ ਉਸ ਦੇ ਪੈਰ ਛੂਹੰਦੀ ਹੈ। ਲਖਵੀਰ ਸਿੰਘ ਐਮੀਨੈਂਸ ਸਕੂਲ ਛਾਜਲੀ ਦਾ ਗਿਆਰਵੀਂ ਦਾ ਮੈਡੀਕਲ ਦਾ ਵਿਦਿਆਰਥੀ ਹੈ ਜਿਸ ਨੇ ਸਕੂਲ ਦੇ ਪ੍ਰਿੰਸੀਪਲ ਸ, ਗੁਰਵਿੰਦਰ ਸਿੰਘ ਜੀ ਦੀ ਸੁਯੋਗ ਅਗਵਾਈ ਹੇਠ ਦਸਵੀਂ ਕਲਾਸ ਚੋਂ 96.5 ਫੀ ਸਦ ਨੰਬਰ ਪ੍ਰਾਪਤ ਕਰਕੇ ਜਿੱਥੇ ਆਪਣੇ ਸਕੂਲ ਦਾ ਨਾਮ ਚਮਕਾਇਆ ਹੈ ਉਥੇ ਮਾਪਿਆਂ ਦਾ ਵੀ ਮਾਣ ਵਧਾਇਆ ਹੈ।
ਲਖਵੀਰ ਸਿੰਘ ਨੂੰ ਉਸ ਦੀ ਇਸ ਪ੍ਰਾਪਤੀ ਤੇ ਪਹਿਲਾਂ ਛਾਜਲੀ ਦੇ ਮਹੰਤ ਬਾਬਾ ਅਮਰਿਤਬਣ ਜੀ ਨੇ 5100 ਰੁਪਏ ਦੇ ਕੇ ਸਨਮਾਨਿਤ ਕੀਤਾ ਸੀ ਤੇ ਫੇਰ ਹਰਗੋਬਿੰਦ ਖੁਰਾਣਾ ਸਕੀਮ ਤਹਿਤ 36000 ਰੁਪਏ ਦਾ ਵਜੀਫਾ ਮਿਲਿਆ ਤੇ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਵੀ 11000 ਰੁਪਏ ਦਾ ਵਜੀਫਾ ਦਿੱਤਾ ਗਿਆ। ਇਸ ਤੋ ਇਲਾਵਾ ਪੰਜਾਬ ਸਰਕਾਰ ਵੱਲੋਂ ਇੱਕ ਐਕਸਪੋਜਰ ਵਿਜਿਟ ਪੰਜ ਦਿਨਾਂ ਲਈ ਫਰੀ ਤੇ ਸਾ਼ਨਦਾਰ ਟੂਰ ਸੰਗਰੂਰ, ਪਾਲਮਪੁਰ,ਕਾਂਗੜਾ ਤੇ ਸੈਕਲੋਡ ਗੰਜ ਦਾ ਲਵਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲਖਵੀਰ ਸਿੰਘ ਨੂੰ ਸਨਮਾਨ ਦੇਣ ਲਈ ਪੰਜਾਬ ਵਿਧਾਨ ਸਭਾ ਵਿੱਚ ਇੱਕ ਦਿਨ ਦਾ ਵਿੱਤ ਮੰਤਰੀ ਬਨਣ ਦਾ ਵੀ ਮਾਣ ਮਿਲਿਆ। ਲਖਵੀਰ ਸਿੰਘ ਭਵਿੱਖ ਵਿੱਚ ਇੱਕ ਵਧੀਆ ਡਾਕਟਰ ਬਨਣ ਲਈ ਪੂਰੀ ਮਿਹਨਤ ਕਰ ਰਿਹਾ ਹੈ। ਉਸ ਦੀ ਇਸ ਪ੍ਰਾਪਤੀ ਤੇ ਪਿੰਡ ਦੀ ਸੋਸਾਇਟੀ ਦੇ ਸਾਬਕ ਪ੍ਰਧਾਨ ਤੇ ਪੰਚਾਇਤ ਮੈਂਬਰ ਜਰਨੈਲ ਸਿੰਘ ਗਿੱਲ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਪ੍ਰੀਵਾਰ ਨੂੰ ਵਧਾਈ ਦਿੱਤੀ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕੇ ਉਹ ਲਖਵੀਰ ਸਿੰਘ ਨੂੰ ਕਾਮਯਾਬੀ ਬਖਸੇ਼।