Tuesday, March 17, 2026
BREAKING
ਖਰੜ ਬਲਾਕ ਸਮਿਤੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ, ਰਘਵੀਰ ਸਿੰਘ ਮੋਦੀ ਚੇਅਰਮੈਨ ਅਤੇ ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਚੁਣੇ ਗਏ ਹਲਕਾ ਵਿਧਾਇਕਾ ਖਰੜ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਅੱਜ ---ਵਿਜੇ ਸ਼ਰਮਾ ਟਿੰਕੂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹੀਦੀ ਸਮਾਗਮ ਸਬੰਧੀ ਚੱਲ ਰਹੀ ਤਿਆਰੀਆਂ ਦਾ ਲਿਆ ਜਾਈਜਾ ਜੰਗ ਵਿਚਾਲੇ ਅਹਿਮ ਖ਼ਬਰ ; ਇਜ਼ਰਾਈਲ ਨੇ ਮਾਰ 'ਤਾ ਈਰਾਨ ਦੀ ਬਾਸੀਜ ਫੋਰਸ ਦਾ ਮੁਖੀ ! ਸਾਰੇ ਕੈਬਨਿਟ ਰੈਂਕ ਖ਼ਤਮ, ਤਨਖਾਹਾਂ 'ਤੇ ਵੀ ਰੋਕ; ਸੁੱਖੂ ਸਰਕਾਰ ਦਾ ਵੱਡਾ ਫੈਸਲਾ ਪੰਜਾਬ 'ਚ ਤਿਆਰ ਬਰ ਤਿਆਰ ਇਕ ਹੋਰ ਡੈਮ, ਪਾਕਿਸਤਾਨ ਨੂੰ ਆਉਣ ਲੱਗੀਆਂ ਤਰੇਲੀਆਂ ਹੁਣ ਮਿਲੇਗੀ LPG ਸੰਕਟ ਤੋਂ ਰਾਹਤ ! ਭਾਰਤ ਪਹੁੰਚਿਆ ਗੈਸ ਦਾ ਭਰਿਆ ਇਕ ਹੋਰ ਜਹਾਜ਼ ਜੰਗ ਵਿਚਾਲੇ ਵੱਡੀ ਖ਼ਬਰ ; ਇਜ਼ਰਾਈਲ ਨੇ ਈਰਾਨ ਦੇ ਚੋਟੀ ਦੇ ਅਧਿਕਾਰੀ 'ਤੇ ਕਰ 'ਤਾ ਹਵਾਈ ਹਮਲਾ ਆਬਕਾਰੀ ਨੀਤੀ ਵਿਚ ਵੱਡਾ ਬਦਲਾਅ, ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਚੁੱਕਿਆ ਗਿਆ ਅਹਿਮ ਕਦਮ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਰਾਸ਼ਟਰੀ ਛੁੱਟੀ ਸੰਬੰਧੀ ਪਟੀਸ਼ਨ ਕੀਤੀ ਖਾਰਜ

ਪੰਜਾਬ

ਆਬਕਾਰੀ ਨੀਤੀ ਵਿਚ ਵੱਡਾ ਬਦਲਾਅ, ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਚੁੱਕਿਆ ਗਿਆ ਅਹਿਮ ਕਦਮ

17 ਮਾਰਚ, 2026 06:28 PM

ਚੰਡੀਗੜ੍ਹ : ਸ਼ਰਾਬ ਦੀ ਖਪਤ ’ਚ ਦੇਸ਼ ਦੀ ਔਸਤ ਨਾਲੋਂ 5 ਗੁਣਾ ਜ਼ਿਆਦਾ ਖ਼ਪਤ ਕਰਨ ਵਾਲੇ ਚੰਡੀਗੜ੍ਹ ’ਚ ਇਸ ਵਾਰ ਪ੍ਰਸ਼ਾਸਨ ਲਗਭਗ ਇਕ ਹਜ਼ਾਰ ਕਰੋੜ ਦਾ ਮਾਲੀਆ ਜੁਟਾ ਸਕਦਾ ਹੈ। ਅਗਲੇ ਵਿੱਤੀ ਸਾਲ ਲਈ ਐਲਾਨੀ ਆਬਕਾਰੀ ਪਾਲਿਸੀ ਦੇ ਰੈਵੀਨਿਊ ’ਚ ਤੈਅ ਟੀਚੇ ਨੂੰ ਹਾਸਲ ਕਰਨ ਲਈ ਰਿਜ਼ਰਵ ਕੀਮਤ ਹੀ 454 ਕਰੋੜ ਦੇ ਆਸਪਾਸ ਹੈ ਪਰ ਆਬਕਾਰੀ ਪਾਲਿਸੀ ’ਚ ਇਸ ਗੱਲ ਦਾ ਖ਼ਿਆਲ ਰੱਖਿਆ ਗਿਆ ਹੈ ਕਿ ਸ਼ਰਾਬ ਦੇ ਰੇਟ ਨਹੀਂ ਵਧਣਗੇ। ਪ੍ਰਸ਼ਾਸਨ ਨੇ ਹਾਲਾਂਕਿ 2 ਫੀਸਦੀ ਐਕਸ ਡਿਸੀਟਲਰੀ ਕੀਮਤ ਵਧਾਈ ਹੈ ਪਰ ਸ਼ਰਾਬ ਕਾਰੋਬਾਰ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ 2 ਫੀਸਦੀ ਰਕਮ ਵੀ ਕਾਰੋਬਾਰੀਆਂ ਨੂੰ ਹੀ ਚੁਕਾਉਣੇ ਹਨ। ਇਸ ਦਾ ਖਰੀਦਦਾਰਾਂ ’ਤੇ ਫਰਕ ਨਹੀਂ ਪਵੇਗਾ। ਇਸ ਵਾਰ ਸ਼ਹਿਰ ’ਚ ਸ਼ਰਾਬ ਦੇ 97 ਠੇਕਿਆਂ ਲਈ ਰੱਖੇ ਗਏ ਰਿਜ਼ਰਵ ਪ੍ਰਾਈਜ਼ ਪਿਛਲੇ ਸਾਲ ਦੇ ਮੁਕਾਬਲੇ ਮਾਮੂਲੀ ਵਾਧਾ ਕੀਤਾ ਗਿਆ ਹੈ।

ਇਸ ਲਈ ਨਹੀਂ ਵਧਣਗੇ ਜ਼ਿਆਦਾ ਰੇਟ
ਹਰ ਸਾਲ ਹੋਣ ਵਾਲੀ ਨਿਲਾਮੀ ’ਚ ਠੇਕਿਆਂ ਦੇ ਰਿਜ਼ਰਵ ਕੀਮਤ ਹੀ ਜ਼ਿਆਦਾ ਹੋਣ ਕਾਰਨ ਨਿਲਾਮੀ ਤੋਂ ਬਾਅਦ ਸ਼ਰਾਬ ਦਾ ਘੱਟ ਤੋਂ ਘੱਟ ਵਿਕਰੀ ਮੁੱਲ ਵੱਧ ਜਾਂਦਾ ਸੀ। ਇਸ ਵਾਰ 97 ਠੇਕਿਆਂ ਦੀ ਨਿਲਾਮੀ ਲਈ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਗਏ ਰਿਜ਼ਰਵ ਕੀਮਤਾਂ ’ਚ ਪਿਛਲੇ ਸਾਲ ਦੇ ਮੁਕਾਬਲੇ 11 ਕਰੋੜ ਰੁਪਏ ਹੀ ਵਧਾਏ ਗਏ ਹਨ। 97 ਠੇਕਿਆਂ ਲਈ ਇਹ ਵਾਧਾ ਬੇਹੱਦ ਮਾਮੂਲੀ ਹੈ। ਦੂਜੇ ਪਾਸੇ, ਆਬਕਾਰੀ ਵਿਭਾਗ ਨੇ ਇੰਡੀਅਨ ਮੇਡ ਫਾਰਨ ਲਿਕਰ, ਬੀਅਰ ਤੇ ਵਿਦੇਸ਼ੀ ਸ਼ਰਾਬ ਦੇ ਘੱਟ ਤੋਂ ਘੱਟ ਵਿਕਰੀ ਮੁੱਲਾਂ ’ਚ ਕੋਈ ਵਾਧਾ ਨਹੀਂ ਕੀਤਾ ਹੈ। ਹਾਲਾਂਕਿ ਪ੍ਰਸ਼ਾਸਨ ਨੇ ਮੌਜੂਦਾ ਵਿੱਤੀ ਸਾਲ ਦੇ ਮੁਕਾਬਲੇ ਅਗਲੇ ਵਿੱਤੀ ਸਾਲ ਲਈ ਨਿਲਾਮੀ ਨਾਲ ਹਾਸਲ ਹੋਣ ਵਾਲੀ ਰਕਮ ’ਚ ਲਗਭਗ 950 ਕਰੋੜ ਦਾ ਟੀਚਾ ਰੱਖਿਆ ਹੈ। ਠੇਕਿਆਂ ਦੀਆਂ ਮੌਜੂਦਾ ਰਿਜ਼ਰਵ ਕੀਮਤਾਂ 454 ਕਰੋੜ ਦੇ ਮੁਕਾਬਲੇ ਦੁੱਗਣੇ ਰੈਵੇਨਿਊ ਅਗਲੇ ਵਿੱਤੀ ਸਾਲ ’ਚ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਇਸ ਸਾਲ 31 ਜਨਵਰੀ ਤੱਕ ਪ੍ਰਸ਼ਾਸਨ ਨੂੰ ਸ਼ਰਾਬ ਨਾਲ ਹਾਸਲ ਹੋਣ ਵਾਲੇ ਲਿਕਰ ਆਬਕਾਰੀ ਰੈਵੀਨਿਊ ਤੋਂ 846 ਕਰੋੜ 66 ਲੱਖ ਦਾ ਮਾਲੀਆ ਮਿਲ ਚੁੱਕਾ ਹੈ।

ਪ੍ਰਸ਼ਾਸਨ ਨੂੰ ਹੋਇਆ ਨੁਕਸਾਨ, ਇਸ ਵਾਰ ਬਦਲੀ ਪਾਲਿਸੀ
ਮੌਜੂਦਾ ਵਿੱਤੀ ਸਾਲ ਲਈ ਪਿਛਲੇ ਸਾਲ ਐਲਾਨੀ ਪਾਲਿਸੀ ਕਾਰਨ ਪ੍ਰਸ਼ਾਸਨ ਨੂੰ ਕਾਫੀ ਨੁਕਸਾਨ ਹੋਇਆ ਸੀ। ਇਸ ਕਾਰਨ ਇਸ ਵਾਰ ਪਾਲਿਸੀ ’ਚ ਬਦਲਾਅ ਕੀਤਾ ਗਿਆ ਹੈ। ਅਸਲ ’ਚ ਪਿਛਲੇ ਸਾਲ ਇਕ ਫਰਮ ਨੂੰ ਜ਼ਿਆਦਾ ਤੋਂ ਜ਼ਿਆਦਾ 10 ਠੇਕੇ ਲੈਣ ਦੀ ਸ਼ਰਤ ਖ਼ਤਮ ਕੀਤੀ ਗਈ ਸੀ ਤਾਂ ਇਕ ਹੀ ਪਰਿਵਾਰ ਨੇ ਵੱਖ-ਵੱਖ ਪਾਰਟਨਰ ਨਾਲ ਕਈ ਫਰਮਾਂ ਬਣਾ ਕੇ ਨਿਲਾਮੀ ’ਚ 48 ਠੇਕਿਆਂ ਲਈ ਬੋਲੀ ਲਾ ਦਿੱਤੀ ਪਰ ਬਾਅਦ ’ਚ ਇਨ੍ਹਾਂ ਸਾਰੇ ਠੇਕਿਆਂ ਨੂੰ ਨਹੀਂ ਲਿਆ। ਮਾਮਲਾ ਹਾਈ ਕੋਰਟ ਤੱਕ ਜਾਣ ਤੋਂ ਬਾਅਦ ਇਨ੍ਹਾਂ 48 ਠੇਕਿਆਂ ਨੂੰ ਪ੍ਰਸ਼ਾਸਨ ਨੂੰ ਦੁਬਾਰਾ ਨਿਲਾਮ ਕਰਨਾ ਪਿਆ। ਬਾਅਦ ’ਚ ਹੋਈ ਨਿਲਾਮੀ ਜੁਲਾਈ ਤੱਕ ਜਾਣ ਕਾਰਨ ਪ੍ਰਸ਼ਾਸਨ ਨੂੰ ਪਹਿਲੀ ਅਪ੍ਰੈਲ ਤੋਂ ਰੈਵੇਨਿਊ ਦੀ ਬਜਾਏ ਬਾਅਦ ’ਚ ਕਈ ਦੌਰ ’ਚ ਹੋਈ ਨਿਲਾਮੀ ਤੋਂ ਬਾਅਦ ਜੁਲਾਈ ਤੋਂ ਰੈਵੇਨਿਊ ਮਿਲਿਆ। ਇਸ ਲਈ ਇਸ ਵਾਰ ਪਾਲਿਸੀ ’ਚ ਬਦਲਾਅ ਕਰਕੇ ਤੈਅ ਕੀਤਾ ਗਿਆ ਕਿ ਇਕ ਫਰਮ ਜ਼ਿਆਦਾ ਤੋਂ ਜ਼ਿਆਦਾ 10 ਠੇਕੇ ਹੀ ਲੈ ਸਕਦੀ ਹੈ।

ਇਨ੍ਹਾਂ ਠੇਕਿਆਂ ਦੀਆਂ ਸਭ ਤੋਂ ਜ਼ਿਆਦਾ ਰਿਜ਼ਰਵ ਕੀਮਤਾਂ
ਪਲਸੌਰਾ 11 ਕਰੋੜ 41 ਲੱਖ 9 ਹਜ਼ਾਰ 803 ਰੁਪਏ
ਧਨਾਸ 9 ਕਰੋੜ 62 ਲੱਖ 36 ਹਜ਼ਾਰ 007 ਰੁਪਏ
ਖੁੱਡਾ ਲਾਹੌਰਾ 8 ਕਰੋੜ 39 ਲੱਖ 60 ਹਜ਼ਾਰ 358 ਰੁਪਏ
ਸੈਕਟਰ 61 8 ਕਰੋੜ 21 ਲੱਖ 50 ਹਜ਼ਾਰ 242 ਰੁਪਏ
ਸੈਕਟਰ 48 (ਐਨੀ ਮਾਰਕੀਟ) 8 ਕਰੋੜ 20 ਲੱਖ 89 ਹਜ਼ਾਰ 907 ਰੁਪਏ

ਇਨ੍ਹਾਂ ਠੇਕਿਆਂ ਦੀ ਸਭ ਤੋਂ ਘੱਟ ਰਿਜ਼ਰਵ ਕੀਮਤਾਂ
ਕੈਂਬਵਾਲਾ 1 ਕਰੋੜ 71 ਲੱਖ 95 ਹਜ਼ਾਰ 960 ਰੁਪਏ
ਸੈਕਟਰ 43 ਮਾਰਕੀਟ 1 ਕਰੋੜ 93 ਲੱਖ 89 ਹਜ਼ਾਰ 257 ਰੁਪਏ
ਸੈਕਟਰ 25 ਮਾਰਕੀਟ 2 ਕਰੋੜ 08 ਲੱਖ 36 ਹਜ਼ਾਰ 207 ਰੁਪਏ
ਸੈਕਟਰ 17 ਡੀ.ਈ. 2 ਕਰੋੜ 11 ਲੱਖ 06 ਹਜ਼ਾਰ 415 ਰੁਪਏ
ਸੈਕਟਰ 22-ਏ ਮਾਰਕੀਟ 2 ਕਰੋੜ 43 ਲੱਖ 14 ਹਜ਼ਾਰ 057 ਰੁਪਏ
ਦੇਸ਼ ’ਚ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਸ਼ਰਾਬ ਦੀ ਖ਼ਪਤ 2024-25

ਪ੍ਰਦੇਸ਼ ਕੇਸ ਆਬਾਦੀ ਪ੍ਰਤੀ ਵਿਅਕਤੀ ਖ਼ਪਤ
ਚੰਡੀਗੜ੍ਹ 17.39 ਲੱਖ 12.5 ਲੱਖ 1.39 ਕੇਸ
ਕਰਨਾਟਕਾ 6.8 ਕਰੋੜ 6.8 ਕਰੋੜ 1.01 ਕੇਸ
ਤੇਲੰਗਾਨਾ 3.71 ਕਰੋੜ 3.9 ਕਰੋੜ 0.95 ਕੇਸ
ਤਮਿਲਨਾਡੂ 6.47 ਕਰੋੜ 7.8 ਕਰੋੜ 0.83 ਕੇਸ
ਆਂਧਰਾ-ਪ੍ਰਦੇਸ਼ 3.55 ਕਰੋੜ 4.9 ਕਰੋੜ 0.72 ਕਰੋੜ

Have something to say? Post your comment

ਅਤੇ ਪੰਜਾਬ ਖਬਰਾਂ

ਖਰੜ ਬਲਾਕ ਸਮਿਤੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ, ਰਘਵੀਰ ਸਿੰਘ ਮੋਦੀ ਚੇਅਰਮੈਨ ਅਤੇ ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਚੁਣੇ ਗਏ

ਖਰੜ ਬਲਾਕ ਸਮਿਤੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ, ਰਘਵੀਰ ਸਿੰਘ ਮੋਦੀ ਚੇਅਰਮੈਨ ਅਤੇ ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਚੁਣੇ ਗਏ

ਹਲਕਾ ਵਿਧਾਇਕਾ ਖਰੜ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਅੱਜ ---ਵਿਜੇ ਸ਼ਰਮਾ ਟਿੰਕੂ

ਹਲਕਾ ਵਿਧਾਇਕਾ ਖਰੜ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਅੱਜ ---ਵਿਜੇ ਸ਼ਰਮਾ ਟਿੰਕੂ

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹੀਦੀ ਸਮਾਗਮ ਸਬੰਧੀ ਚੱਲ ਰਹੀ ਤਿਆਰੀਆਂ ਦਾ ਲਿਆ ਜਾਈਜਾ

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹੀਦੀ ਸਮਾਗਮ ਸਬੰਧੀ ਚੱਲ ਰਹੀ ਤਿਆਰੀਆਂ ਦਾ ਲਿਆ ਜਾਈਜਾ

ਪੰਜਾਬ 'ਚ ਤਿਆਰ ਬਰ ਤਿਆਰ ਇਕ ਹੋਰ ਡੈਮ, ਪਾਕਿਸਤਾਨ ਨੂੰ ਆਉਣ ਲੱਗੀਆਂ ਤਰੇਲੀਆਂ

ਪੰਜਾਬ 'ਚ ਤਿਆਰ ਬਰ ਤਿਆਰ ਇਕ ਹੋਰ ਡੈਮ, ਪਾਕਿਸਤਾਨ ਨੂੰ ਆਉਣ ਲੱਗੀਆਂ ਤਰੇਲੀਆਂ

ਸੂਬਾ ਪੱਧਰੀ ਸਿਹਤ ਕੈਂਪਾਂ ਹੇਠ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ: ਡਾ. ਬਲਜੀਤ ਕੌਰ

ਸੂਬਾ ਪੱਧਰੀ ਸਿਹਤ ਕੈਂਪਾਂ ਹੇਠ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ: ਡਾ. ਬਲਜੀਤ ਕੌਰ

ਆਪ ਸਰਕਾਰ ਨੇ 4 ਸਾਲਾਂ ਵਿੱਚ ਸਾਰੇ ਵਾਅਦੇ ਕੀਤੇ ਪੂਰੇ – ਹਰਚੰਦ ਸਿੰਘ ਬਰਸਟ

ਆਪ ਸਰਕਾਰ ਨੇ 4 ਸਾਲਾਂ ਵਿੱਚ ਸਾਰੇ ਵਾਅਦੇ ਕੀਤੇ ਪੂਰੇ – ਹਰਚੰਦ ਸਿੰਘ ਬਰਸਟ

ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਵਾਰਡ ਨੰਬਰ 17, ਪਿੰਡ ਗਾਜੀਪੁਰ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਵਾਰਡ ਨੰਬਰ 17, ਪਿੰਡ ਗਾਜੀਪੁਰ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ, ਕਿਹਾ- ਗੈਂਗਸਟਰ ਭਜਾਉਣ ਦੀਆਂ ਗੱਲਾਂ ਕਰਨ ਵਾਲੇ ਖੁਦ 'ਗੈਂਗਸਟਰ ਲਿਆਓ ਮੁਹਿੰਮ' ਚਲਾ ਰਹੇ ਹਨ

ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ, ਕਿਹਾ- ਗੈਂਗਸਟਰ ਭਜਾਉਣ ਦੀਆਂ ਗੱਲਾਂ ਕਰਨ ਵਾਲੇ ਖੁਦ 'ਗੈਂਗਸਟਰ ਲਿਆਓ ਮੁਹਿੰਮ' ਚਲਾ ਰਹੇ ਹਨ

ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਕੈਂਸਰ ਵਰਗੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਜੀਵਨ ਬਚਾਉਣ ਵਿੱਚ ਅਹਿਮ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਕੈਂਸਰ ਵਰਗੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਜੀਵਨ ਬਚਾਉਣ ਵਿੱਚ ਅਹਿਮ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ