Friday, July 17, 2026
BREAKING
ਗੈਂਗਸਟਰਾਂ 'ਤੇ ਵਾਰ ਦਾ 177ਵਾਂ ਦਿਨ: ਪੰਜਾਬ ਪੁਲਿਸ ਵੱਲੋਂ 600 ਥਾਈਂ ਛਾਪੇਮਾਰੀ; 333 ਕਾਬੂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ 'ਚੰਨੀ ਧੜੇ ਦੀ ਰਣਨੀਤੀ ਪਵੇਗੀ ਭਾਰੀ ਜਾਂ ਹਾਈਕਮਾਨ...?' ਰਾਹੁਲ ਗਾਂਧੀ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

ਖੇਡ

ਆਪਣੀਆਂ ਤਿਆਰੀਆਂ ਪਰਖਣ ਉਤਰੇਗੀ ਭਾਰਤੀ ਟੀਮ ! ਸਹੀ ਕਾਂਬੀਨੇਸ਼ਨ ਤਿਆਰ ਕਰਨ 'ਤੇ ਰਹੇਗਾ ਧਿਆਨ

13 ਜੂਨ, 2025 05:55 PM

ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਭਾਰਤ ਦੀ ਸੀਨੀਅਰ ਟੀਮ ਅਤੇ ਭਾਰਤ ਏ ਵਿਚਾਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ 4 ਦਿਨਾਂ ਅਭਿਆਸ ਕ੍ਰਿਕਟ ਮੈਚ ’ਚ ਟੀਮ ਮੈਨੇਜਮੈਂਟ ਸਹੀ ਸੁਮੇਲ ਤਿਆਰ ਕਰਨ ’ਤੇ ਜ਼ਿਆਦਾ ਧਿਆਨ ਲਾਏਗਾ।

ਇਸ ਮੈਚ ’ਚ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਰਹਿਣਗੀਆਂ ਅਤੇ ਭਾਰਤੀ ਟੈਸਟ ਟੀਮ ਦੇ ਅੰਤਿਮ ਇਲੈਵਨ ’ਚ ਜਗ੍ਹਾ ਬਣਾਉਣ ਲਈ ਇਨ੍ਹਾਂ ਦੋਨੋਂ ਟੀਮਾਂ ਵਿਚਾਲੇ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਹ ਮੈਚ 20 ਜੂਨ ਤੋਂ ਹੈਡਿੰਗਲੇ ’ਚ ਇੰਗਲੈਂਡ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਸੀਨੀਅਰ ਟੀਮ ਦਾ ਇਕੋ-ਇਕ ਅਭਿਆਸ ਮੈਚ ਹੋਵੇਗਾ। ਕਿਸੇ ਵੀ ਲੜੀ ਤੋਂ ਪਹਿਲਾਂ ਇਸ ਤਰ੍ਹਾਂ ਦੇ ਮੈਚ ਟੀਮ ਦੀ ਤਿਆਰੀ ਲਈ ਮਹੱਤਵਪੂਰਨ ਹੁੰਦੇ ਹਨ।

ਮੁੱਖ ਕੋਚ ਗੌਤਮ ਗੰਭੀਰ ਦੀ ਅਗਵਾਈ ’ਚ ਭਾਰਤੀ ਟੀਮ ਨੇ ਇਹ ਮੈਚ ਖਾਲੀ ਸਟੇਡੀਅਮ ’ਚ ਖੇਡਣ ਦਾ ਬਦਲ ਚੁਣਿਆ ਹੈ ਤਾਕਿ ਵਿਰੋਧੀ ਟੀਮ ਨੂੰ ਉਸ ਦੀ ਰਣਨੀਤੀ ਦੀ ਭਿਣਕ ਨਾ ਲੱਗ ਸਕੇ। ਯੂਰਪੀ ਫੁੱਟਬਾਲ ਕਲੱਬ ਲੰਮੇ ਸਮੇਂ ਤੋਂ ਇਸ ਤਰ੍ਹਾਂ ਕਰ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੇ ਪਿਛਲੇ ਦੌਰ ’ਚ ਵੀ ਇਸ ਤਰ੍ਹਾਂ ਕੀਤਾ ਸੀ।

ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੌਰਕਲ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਮੈਚ ਭਾਰਤ ਦੀ ਤਿਆਰੀ ਦੀ ਨਜ਼ਰ ਨਾਲ ਬੇਹੱਦ ਮਹੱਤਪੂਰਨ ਹੈ ਕਿਉਂਕਿ ਆਮ ਅਭਿਆਸ ਸੈਸ਼ਨਾਂ ਨਾਲ ਇਕ ਦਿਨ ’ਚ 90 ਓਵਰ ਗੇਂਦਬਾਜ਼ੀ ਅਤੇ ਫੀਲਡਿੰਗ ਦੀ ਸਮਰੱਥਾ ਵਿਕਸਿਤ ਕਰਨੀ ਮੁਸ਼ਕਿਲ ਹੁੰਦੀ ਹੈ। ਇਸ 4 ਦਿਨਾ ਮੈਚ ਨੂੰ ਜ਼ਿਆਦਾਤਰ ਪਹਿਲੀ ਸ਼੍ਰੇਣੀ ਦਾ ਦਰਜਾ ਪ੍ਰਾਪਤ ਨਹੀਂ ਹੈ।

ਇਸ ’ਚ ਜੇਕਰ ਕੋਈ ਬੱਲੇਬਾਜ਼ ਸਸਤੇ ’ਚ ਆਊਟ ਹੋ ਜਾਂਦਾ ਹੈ ਤਾਂ ਉਸ ਨੂੰ ਦੂਸਰਾ ਮੌਕਾ ਮਿਲਦਾ ਹੈ। ਇਸ ਮੈਚ ਨਾਲ ਭਾਰਤੀ ਟੀਮ ਮੈਨੇਜਮੈਂਟ ਨੂੰ ਮੈਚ ਦੇ ਹਾਲਾਤ ’ਚ ਆਪਣੇ ਖਿਡਾਰੀਆਂ ਵਿਸ਼ੇਸ਼ ਤੌਰ ’ਤੇ ਗੇਂਦਬਾਜ਼ਾਂ ਦਾ ਅੰਦਾਜ਼ਾ ਲਾਉਣ ਦਾ ਚੰਗਾ ਮੌਕਾ ਮਿਲੇਗਾ। ਇਸ ਨਾਲ ਇਹ ਪੱਕਾ ਕਰਨ ’ਚ ਮਦਦ ਮਿਲੇਗੀ ਕਿ ਗੇਂਦਬਾਜ਼ ਚਾਹੇ ਉਹ ਸਪਿਨਰ ਹੋਵੇ ਜਾਂ ਤੇਜ਼ ਗੇਂਦਬਾਜ਼, ਅਸਲ ’ਚ ਮੈਚ ’ਚ ਲੋੜ ਮੁਤਾਬਕ ਲੈਅ ’ਚ ਹੋਵੇ।

ਹੇਡਿੰਗਲੇ ਲਈ ਇਕੋ-ਇਕ ਮਾਹਿਰ ਸਪਿਨਰ ਨੂੰ ਚੁਣਨ ਲਈ ਗੰਭੀਰ ਨੂੰ ਕੁਝ ਜ਼ੋਰ-ਅਜਮਾਇਸ਼ ਕਰਨੀ ਹੋਵੇਗੀ। ਜਡੇਜਾ ਦਾ ਵਿਦੇਸ਼ ’ਚ ਬੱਲੇਬਾਜ਼ੀ ਰਿਕਾਰਡ ਚੰਗਾ ਰਿਹਾ ਹੈ ਪਰ ਜੇਕਰ ਭਾਰਤ ਨੇ 20 ਵਿਕਟਾਂ ਹਾਸਲ ਕਰਨੀਆਂ ਹਨ ਤਾਂ ਫਿਰ ਕੁਲਦੀਪ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਕੁਲਦੀਪ ਇੱਥੋਂ ਦੀ ਹਾਲਾਤ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਚੰਗਾ ਸਹਿਯੋਗੀ ਸਾਬਿਤ ਹੋ ਸਕਦਾ ਹੈ।

ਜਡੇਜਾ ਬਨਾਮ ਕੁਲਦੀਪ ਅੰਤਿਮ ਇਲੈਵਨ ਲਈ ਸਭ ਤੋਂ ਵੱਡੀ ਬੁਝਾਰਤ ਹੈ, ਜਿਸ ਨੂੰ ਗੰਭੀਰ ਅਤੇ ਕੋਚਿੰਗ ਸਟਾਫ ਨੂੰ ਸੁਲਝਾਉਣਾ ਹੋਵੇਗਾ। ਇਸੇ ਤਰ੍ਹਾਂ ਇਸ ਮੈਚ ਨਾਲ ਕੋਚਾਂ ਅਤੇ ਕਪਤਾਨ ਸ਼ੁੱਭਮਨ ਗਿੱਲ ਨੂੰ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਆਕਾਸ਼ ਦੀਪ ਦੀ ਫੁੱਲ ਲੈਂਥ ਜਾਂ ਪ੍ਰਸਿੱਧ ਕ੍ਰਿਸ਼ਣਾ ਦੀ ਬੈਕ ਆਫ ਦ ਲੈਂਥ ’ਚ ਕਿਹੜੀ ਗੇਂਦ ਇਨ੍ਹਾਂ ਹਾਲਾਤਾਂ ’ਚ ਵਧੀਆ ਕੰਮ ਕਰਦੀ ਹੈ।

6 ਮਹੀਨੇ ਬਾਅਦ ਲਾਲ ਗੇਂਦ ਨਾਲ ਮੈਚ ਖੇਡਣ ਵਾਲੇ ਬੁਮਰਾਹ ਨੂੰ ਕਈ ਸਪੈੱਲ ’ਚ ਗੇਂਦਬਾਜ਼ੀ ਕਰਨ ਅਤੇ ਆਪਣੀ ਫਿਟਨੈੱਸ ਨੂੰ ਪਰਖਣ ਦਾ ਮੌਕਾ ਮਿਲੇਗਾ। ਪਿੱਠ ਦੇ ਹੇਠਲੇ ਹਿੱਸੇ ’ਚ ਲੱਗੀ ਸੱਟ ਤੋਂ ਵਾਪਸੀ ਦੇ ਬਾਅਦ ਤੋਂ ਉਸ ਨੇ ਸਿਰਫ ਆਈ.ਪੀ.ਐੱਲ. ਖੇਡਿਆ ਹੈ।

 

Have something to say? Post your comment

ਅਤੇ ਖੇਡ ਖਬਰਾਂ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ