Thursday, September 24, 2026
BREAKING
ਸਰਕਾਰੀ ਪਾਲੀਟੈਕਨਿਕ ਕਾਲਜ ਖੂਨੀ ਮਾਜਰਾ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਦੌਰਾਨ 62 ਨਵੇਂ ਵੋਟਰ ਰਜਿਸਟਰਡ ਖਰੜ ਸਿਵਲ ਹਸਪਤਾਲ ’ਚ ਸਿਹਤ ਕਾਰਡ ਵੰਡ ਸਮਾਗਮ, ਹਲਕਾ ਇੰਚਾਰਜ ਖਰੜ ਪਰਮਿੰਦਰ ਸਿੰਘ ਗੋਲਡੀ ਨੇ ਕੀਤੀ ਸ਼ਿਰਕਤ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਪਿੰਡ ਮਗਰ, ਸਵਾੜਾ ਤੇ ਝੰਜੇੜੀ ਵਿਖੇ ਦਿਖਾਈ ਗਈ ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ ਨਵੋਦਿਆ, ਚ ਦਾਖਲਾ ਮਿਲਣ ਤੇ ਅਗਰਵਾਲ ਸਭਾ ਮਹਿਲਾਂ ਵੱਲੋਂ ਵਿਦਿਆਰਥਣ ਸਨਮਾਨਿਤ  2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ ਧਾਰਾ 144 ਹੋਈ ਲਾਗੂ ! ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ ਫਿਰੋਜ਼ਪੁਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਹਾਈ ਅਲਰਟ 'ਤੇ ਪੁਲਸ ਵੱਡੀ ਖ਼ਬਰ : ਸਾਬਕਾ AIG ਰਾਜਜੀਤ ਸਿੰਘ ਹੁੰਦਲ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾ*ਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ

ਪੰਜਾਬ

ਅੰਮ੍ਰਿਤਸਰ ’ਚ 20 ਕਿੱਲੋ ਹੈਰੋਇਨ ਬਰਾਮਦ, ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕਰਦੇ 4 ਨੂੰ ਕੀਤਾ ਗ੍ਰਿਫ਼ਤਾਰ

24 ਸਤੰਬਰ, 2026 06:45 PM

ਚੰਡੀਗੜ੍ਹ/ਜਲੰਧਰ : ਇਕ ਹਫ਼ਤੇ ਦੇ ਅੰਦਰ-ਅੰਦਰ ਵੱਡੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਅੰਮ੍ਰਿਤਸਰ ਨੇ ਚਾਰ ਵਿਅਕਤੀਆਂ ਨੂੰ 20 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਸਮੱਗਲਿੰਗ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਸੀ. ਆਈ. ਅੰਮ੍ਰਿਤਸਰ ਦੇ ਅਧਿਕਾਰੀਆਂ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਨ ਵਾਸੀ ਬਾਬਾ ਜੀਵਨ ਸਿੰਘ ਕਲੋਨੀ (ਅੰਮ੍ਰਿਤਸਰ), ਦੀਪਕ ਬਖ਼ਸ਼ੀ ਵਾਸੀ ਪ੍ਰਤਾਪ ਬਾਜ਼ਾਰ (ਅੰਮ੍ਰਿਤਸਰ), ਰਿਸ਼ਭ ਕੁਮਾਰ ਵਾਸੀ ਗੋਲਡਨ ਐਵੀਨਿਊ (ਅੰਮ੍ਰਿਤਸਰ) ਤੇ ਈਸ਼ਾਨ ਬੇਦੀ ਵਾਸੀ ਨਿਊ ਰਣਜੀਤ ਪੁਰਾ (ਅੰਮ੍ਰਿਤਸਰ) ਵਜੋਂ ਹੋਈ ਹੈ।

ਦੱਸ ਦੇਈਏ ਕਿ ਹੈਰੋਇਨ ਦੀ ਵੱਡੀ ਖੇਪ ਜ਼ਬਤ ਕਰਨ ਤੋਂ ਇਲਾਵਾ ਪੁਲਸ ਟੀਮਾਂ ਨੇ ਮੁਲਜ਼ਮਾਂ ਵੱਲੋਂ ਖੇਪਾਂ ਸਪਲਾਈ ਕਰਨ ਲਈ ਵਰਤੇ ਜਾ ਰਹੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ। ਇਸ ਤਾਜ਼ਾ ਬਰਾਮਦਗੀ ਨਾਲ ਸੀ. ਆਈ. ਅੰਮ੍ਰਿਤਸਰ ਨੇ ਮਹਿਜ਼ ਇਕ ਹਫ਼ਤੇ ’ਚ ਹੀ ਕੁੱਲ 74 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 27 ਕਿੱਲੋ, 10 ਕਿੱਲੋ ਤੇ 17 ਕਿੱਲੋ ਹੈਰੋਇਨ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਸਨ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਦੁਬਈ ਸਥਿਤ ਨਸ਼ਾ ਸਮੱਗਲਰ ਵੱਲੋਂ ਆਪਣੇ ਪੰਜਾਬ-ਆਧਾਰਤ ਕਾਰਕੁੰਨਾਂ ਤੇ ਵਿਦੇਸ਼ੀ ਸਮੱਗਲਰਾਂ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੀ ਸੀ. ਆਈ. ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਦੁਬਈ-ਆਧਾਰਤ ਸਮੱਗਲਰ ਦੇ ਸਾਥੀਆਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਹੈਰੋਇਨ ਦੀ ਵੱਡੀ ਖੇਪ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਜਾਤਾਲ ਦੇ ਸਰਹੱਦੀ ਖੇਤਰ ਤੋਂ ਪ੍ਰਾਪਤ ਕੀਤੀ ਹੈ ਤੇ ਉਹ ਇਸ ਖੇਪ ਨੂੰ ਅੱਗੇ ਸਪਲਾਈ ਕਰਨ ਲਈ ਅੰਮ੍ਰਿਤਸਰ ਦੇ ਦਾਣਾ ਮੰਡੀ, ਸਤਲਾਣੀ ਸਾਹਿਬ ਗੁਰਦੁਆਰੇ ਨੇੜਲੇ ਇਲਾਕੇ ’ਚ ਆ ਰਹੇ ਹਨ। ਫੌਰੀ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਛਾਪੇਮਾਰੀ ਕੀਤੀ ਤੇ ਇਲਾਕੇ ਤੋਂ ਰੋਹਨ, ਦੀਪਕ ਬਖਸ਼ੀ, ਰਿਸ਼ਭ ਤੇ ਈਸ਼ਾਨ ਬੇਦੀ ਨੂੰ 20 ਕਿੱਲੋ ਹੈਰੋਇਨ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਪੁਲਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਪਰਚਾ ਦਰਜ ਕੀਤਾ ਗਿਆ ਹੈ।

ਇਕ ਹਫ਼ਤੇ ’ਚ ਚੌਥੀ ਵੱਡੀ ਬਰਾਮਦਗੀ
16 ਸਤੰਬਰ: 27 ਕਿੱਲੋ ਹੈਰੋਇਨ ਤੇ ਆਧੁਨਿਕ ਵਿਦੇਸ਼ੀ .30 ਬੋਰ ਪੀ.ਐਕਸ5 ਪਿਸਤੌਲ ਸਮੇਤ ਤਿੰਨ ਕਾਰਤੂਸਾਂ ਨਾਲ ਚਾਰ ਮੁਲਜ਼ਮ ਕਾਬੂ
18 ਸਤੰਬਰ: 10 ਕਿੱਲੋ ਹੈਰੋਇਨ ਨਾਲ ਇਕ ਮੁਲਜ਼ਮ ਗ੍ਰਿਫ਼ਤਾਰ
19 ਸਤੰਬਰ: 17 ਕਿੱਲੋ ਹੈਰੋਇਨ ਨਾਲ ਤਿੰਨ ਮੁਲਜ਼ਮ ਕਾਬੂ
23 ਸਤੰਬਰ: 20 ਕਿੱਲੋ ਹੈਰੋਇਨ ਨਾਲ ਚਾਰ ਮੁਲਜ਼ਮ ਗ੍ਰਿਫ਼ਤਾਰ

Have something to say? Post your comment

ਅਤੇ ਪੰਜਾਬ ਖਬਰਾਂ

ਸਰਕਾਰੀ ਪਾਲੀਟੈਕਨਿਕ ਕਾਲਜ ਖੂਨੀ ਮਾਜਰਾ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਦੌਰਾਨ 62 ਨਵੇਂ ਵੋਟਰ ਰਜਿਸਟਰਡ

ਸਰਕਾਰੀ ਪਾਲੀਟੈਕਨਿਕ ਕਾਲਜ ਖੂਨੀ ਮਾਜਰਾ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਦੌਰਾਨ 62 ਨਵੇਂ ਵੋਟਰ ਰਜਿਸਟਰਡ

ਖਰੜ ਸਿਵਲ ਹਸਪਤਾਲ ’ਚ ਸਿਹਤ ਕਾਰਡ ਵੰਡ ਸਮਾਗਮ, ਹਲਕਾ ਇੰਚਾਰਜ ਖਰੜ ਪਰਮਿੰਦਰ ਸਿੰਘ ਗੋਲਡੀ ਨੇ ਕੀਤੀ ਸ਼ਿਰਕਤ

ਖਰੜ ਸਿਵਲ ਹਸਪਤਾਲ ’ਚ ਸਿਹਤ ਕਾਰਡ ਵੰਡ ਸਮਾਗਮ, ਹਲਕਾ ਇੰਚਾਰਜ ਖਰੜ ਪਰਮਿੰਦਰ ਸਿੰਘ ਗੋਲਡੀ ਨੇ ਕੀਤੀ ਸ਼ਿਰਕਤ

ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਪਿੰਡ ਮਗਰ, ਸਵਾੜਾ ਤੇ ਝੰਜੇੜੀ ਵਿਖੇ ਦਿਖਾਈ ਗਈ

ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਪਿੰਡ ਮਗਰ, ਸਵਾੜਾ ਤੇ ਝੰਜੇੜੀ ਵਿਖੇ ਦਿਖਾਈ ਗਈ

ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ

ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ

ਨਵੋਦਿਆ, ਚ ਦਾਖਲਾ ਮਿਲਣ ਤੇ ਅਗਰਵਾਲ ਸਭਾ ਮਹਿਲਾਂ ਵੱਲੋਂ ਵਿਦਿਆਰਥਣ ਸਨਮਾਨਿਤ 

ਨਵੋਦਿਆ, ਚ ਦਾਖਲਾ ਮਿਲਣ ਤੇ ਅਗਰਵਾਲ ਸਭਾ ਮਹਿਲਾਂ ਵੱਲੋਂ ਵਿਦਿਆਰਥਣ ਸਨਮਾਨਿਤ 

ਫਿਰੋਜ਼ਪੁਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਹਾਈ ਅਲਰਟ 'ਤੇ ਪੁਲਸ

ਫਿਰੋਜ਼ਪੁਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਹਾਈ ਅਲਰਟ 'ਤੇ ਪੁਲਸ

ਵੱਡੀ ਖ਼ਬਰ : ਸਾਬਕਾ AIG ਰਾਜਜੀਤ ਸਿੰਘ ਹੁੰਦਲ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ

ਵੱਡੀ ਖ਼ਬਰ : ਸਾਬਕਾ AIG ਰਾਜਜੀਤ ਸਿੰਘ ਹੁੰਦਲ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ

ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾ*ਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ

ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾ*ਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ

ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ ਪਿਸਤੌਲਾਂ ਦੀ ਖੇਪ ਫੜੀ

ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ ਪਿਸਤੌਲਾਂ ਦੀ ਖੇਪ ਫੜੀ

ਹੁਣ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਹੁਕਮ ਜਾਰੀ

ਹੁਣ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਹੁਕਮ ਜਾਰੀ