Friday, July 17, 2026
BREAKING
ਗੈਂਗਸਟਰਾਂ 'ਤੇ ਵਾਰ ਦਾ 177ਵਾਂ ਦਿਨ: ਪੰਜਾਬ ਪੁਲਿਸ ਵੱਲੋਂ 600 ਥਾਈਂ ਛਾਪੇਮਾਰੀ; 333 ਕਾਬੂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ 'ਚੰਨੀ ਧੜੇ ਦੀ ਰਣਨੀਤੀ ਪਵੇਗੀ ਭਾਰੀ ਜਾਂ ਹਾਈਕਮਾਨ...?' ਰਾਹੁਲ ਗਾਂਧੀ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

ਖੇਡ

ਅੰਤਰਰਾਸ਼ਟਰੀ ਪੁਲਿਸ ਖੇਡਾਂ ਵਿੱਚ ਸੱਤ ਮੈਡਲ ਜਿੱਤ ਲਿਆਈ ਪੰਜਾਬੀ ਕੁੜੀ

13 ਜੁਲਾਈ, 2025 04:58 PM

ਗੁਰਦਾਸਪੁਰ : ਨਾਕਾਮੀ ਮੰਜ਼ਿਲ ਵੱਲ ਵਧਣ ਵਾਲੇ ਰਸਤੇ ਦਾ ਇੱਕ ਮੋੜ ਜਾਂ ਪੜਾਅ ਹੋ ਸਕਦਾ, ਅੰਤ ਨਹੀਂ । ਨਾਕਾਮੀ ਤੋਂ ਨਿਰਾਸ਼ ਹੋ ਕੇ ਕਦੇ ਵੀ ਮੰਜ਼ਿਲ ਵੱਲ ਵਧਣਾ ਨਹੀਂ ਛੱਡਣਾ ਚਾਹੀਦਾ। ਬਲਕਿ ਨਾਕਾਮੀ ਤੋਂ ਬਾਅਦ ਮਿਲੀ ਕਾਮਯਾਬੀ ਸਫਲ ਹੋਣ ਦੀ ਖੁਸ਼ੀ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ। ਅਜਿਹੀਆਂ ਵੀ ਖੁਸ਼ੀਆਂ ਨਾਲ ਰੂਬਰੂ ਹੋ ਰਿਹਾ ਹੈ ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਦਾ ਸਹੁਰਾ ਪਰਿਵਾਰ ਕਿਉਂਕਿ ਉਨਾਂ ਦੀ ਨੂੰਹ ਰਜਨੀ 17 ਸਾਲ ਦੇ ਕੈਰੀਅਰ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਤੇ ਇੱਕ ਦੋ ਨਹੀਂ ਬਲਕਿ ਪੂਰੇ ਸੱਤ ਮੈਡਲ ਜਿੱਤ ਲਿਆਈ ਹੈ। ਰਜਨੀ ਨੇ ਯੂਐਸਏ ਵਿੱਚ ਹੋਈਆਂ ਵਰਡ ਪੁਲਿਸ ਗੇਮਸ ਵਿੱਚ ਸੋ ਮੀਟਰ 400 ਮੀਟਰ ਅਤੇ ਹੋਰ ਮਿਲਾ ਕੇ ਕੁੱਲ ਸੱਤ ਈਵੈਂਟਸ ਵਿੱਚ ਭਾਗ ਲਿਆ ਜਿਨਾਂ ਵਿੱਚੋਂ ਚਾਰ ਗੋਲਡ ਮੈਡਲ, ਇੱਕ ਸਿਲਵਰ ਮੈਡਲ ਅਤੇ ਦੋ ਬਰੋਂਜ਼ ਮੈਡਲ ਜਿੱਤੇ ਹਨ। ਤੇ ਕੋਈ ਛੋਟੀ ਕਾਮਯਾਬੀ ਨਹੀਂ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ਦੀਆਂ ਪੁਲਿਸ ਗੇਮਾਂ ਵਿੱਚ ਪੂਰੀ ਦੁਨੀਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਆਪਣੀ ਕਾਮਯਾਬੀ ਤੋਂ ਜੋਸ਼ ਵਿੱਚ ਆਈ ਰਜਨੀ ਨੇ ਆਪਣੀ ਪ੍ਰੈਕਟਿਸ ਹੋਰ ਵਧਾ ਦਿੱਤੀ ਹੈ ਅਤੇ ਵੱਡੇ ਰਿਕਾਰਡ ਤੋੜਨ ਦਾ ਸੁਪਨਾ ਪਾਲਣਾ ਸ਼ੁਰੂ ਕਰ ਦਿੱਤਾ ਹੈ। 

ਰਜਨੀ ਦਾ ਖੇਡ ਕੈਰੀਅਰ 2007 ਵਿੱਚ ਸ਼ੁਰੂ ਹੋਇਆ ਸੀ ਪਰ ਸ਼ੁਰੂਆਤੀ ਦੌਰ ਵਿੱਚ ਲਗਾਤਾਰ ਸੱਟਾਂ ਲੱਗਣ ਕਾਰਨ ਉਹ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ । ਹਾਲਾਂਕਿ ਪਹਿਲਾ ਗੋਲਡ 2014 ਵਿੱਚ ਉਸ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜਿੱਤਿਆ ਸੀ । 2017 ਵਿੱਚੋਂ ਪੰਜਾਬ ਪੁਲਿਸ ਵਿੱਚ ਹੈਡ ਕਾਨਸਟੇਬਲ ਭਰਤੀ ਹੋ ਗਈ ਅਤੇ 2020 ਵਿੱਚ ਉਸਦਾ ਵਿਆਹ ਹੋ ਗਿਆ। ਵਿਆਹ ਮਗਰੋਂ ਆਪਣੇ ਵੱਲੋਂ ਉਸ ਨੇ ਦੌੜਨਾ ਛੱਡ ਹੀ ਦਿੱਤਾ ਸੀ ਪਰ ਪਤੀ ਰਾਜੇਸ਼ ਕੁਮਾਰ ਜੋ ਆਪ ਰੈਸਲਿੰਗ ਦੇ ਕੋਚ ਹਨ ਅਤੇ ਸੱਸ ਦਰਸ਼ਨਾ ਵੱਲੋਂ ਉਤਸਾਹਿਤ ਕਰਨ ਤੋਂ ਬਾਅਦ ਉਸਨੇ ਫਿਰ ਤੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਅਤੇ 2023 ਵਿੱਚ ਪੁਲਿਸ ਕਿਡਾ ਵਿੱਚ ਗੋਲਡ ਮੈਡਲ ਜਿੱਤਿਆ । ਫੇਰ ਵਿਸ਼ਵ ਖੇਡਾਂ ਲਈ ਚੁਣੀ ਗਈ ਅਤੇ ਅੱਜ ਵੱਡੀ ਕਾਮਯਾਬੀ ਹਾਸਲ ਕਰਕੇ ਅਮੇਰੀਕਾ ਤੋਂ ਵਾਪਸ ਪਰਤੀ ਹੈ ।

ਰਜਨੀ ਦੱਸਦੀ ਹੈ ਕਿ ਉਸ  ਦੀ ਕਾਮਯਾਬੀ ਪਿੱਛੇ ਉਸਦੀ ਸੱਸ ਅਤੇ ਪਤੀ ਦਾ ਵੱਡਾ ਹੱਥ ਹੈ। ਉਸਦੀ ਸੱਸ ਨੇ ਹਮੇਸ਼ਾ ਉਸਨੂੰ ਆਪਣੀ ਧੀ ਹੀ ਮੰਨਿਆ ਹੈ ਅਤੇ ਉਸਦੇ ਪਿੱਛੋਂ ਉਸਦੇ ਤਿੰਨ ਸਾਲ ਦੀ ਧੀ ਦੀ ਪੂਰੀ ਦੇਖ ਰੇਖ ਕਰਦੀ ਹੈ। ਉਸ ਨੇ ਦੱਸਿਆ ਕਿ ਰੈਸਲਿੰਗ ਕੋਚ ਸਨੂਜ ਜੋ ਉਸਨੂੰ ਆਪਣੀ ਭੈਣ ਮੰਨਦਾ ਦਾ ਵੀ ਉਸ ਦ ਕਾਮਯਾਬੀ ਪਿੱਛੇ ਵੱਡਾ ਹੱਥ ਰਿਹਾ ਜਿਸ ਨੇ ਡਾਇਟ ਬਾਰੇ ਉਸਨੂੰ ਗਾਈਡ ਕੀਤਾ ਅਤੇ ਬੱਚੀ ਦੇ ਪੈਦਾ ਹੋਣ ਤੋਂ ਬਾਅਦ ਉਸਦਾ ਵਜ਼ਨ ਘਟਾਉਣ ਵਿੱਚ ਵੀ ਉਸ ਦੀ ਮਦਦ ਕੀਤੀ । ਹੁਣ ਰਜਨੀ ਉੜਨ ਪਰੀ ਕਹੀ ਜਾਣ ਵਾਲੀ ਪੀਟੀ ਓਸ਼ਾ ਦਾ ਰਿਕਾਰਡ ਜੋ ਕੁਝ ਸਮਾਂ ਪਹਿਲਾਂ ਹੀ ਬਰੇਕ ਹੋਇਆ ਸੀ , ਉਸ ਨੂੰ ਵੀ ਤੋੜ ਕੇ ਅੰਤਰਰਾਸ਼ਟਰੀ ਪੱਧਰ ਤੇ ਐਥਲੈਟਿਕਸ ਵਿੱਚ ਪੰਜਾਬ ਦਾ ਨਾਂ ਰੋਸ਼ਨ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਇਸ ਦੇ ਲਈ ਜੀ ਤੋੜ ਮਿਹਨਤ ਕਰਨ ਦੀ ਗੱਲ ਵੀ ਕਰਦੀ ਹੈ।

 

Have something to say? Post your comment

ਅਤੇ ਖੇਡ ਖਬਰਾਂ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ