Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਖੇਡ

ਅਰਸ਼ਦੀਪ ਤੇ ਅਭਿਮਨਿਊ ਕਰਨਗੇ ਭਾਰਤ ਲਈ ਟੈਸਟ ’ਚ ਡੈਬਿਊ!

30 ਜੂਨ, 2025 05:43 PM

ਲੀਡਸ ਵਿਚ ਪਹਿਲਾ ਟੈਸਟ 5 ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਭਾਰਤੀ ਟੀਮ ਨਿਰਾਸ਼ ਹੈ ਪਰ ਉਹ ਐਜਬੈਸਟਨ 'ਚ ਖੇਡੇ ਜਾਣ ਵਾਲੇ ਦੂਜੇ ਟੈਸਟ ਰਾਹੀਂ ਜਿੱਤ ਦੇ ਰਸਤੇ ’ਤੇ ਪਰਤਣ ਦੀ ਕੋਸ਼ਿਸ਼ ਕਰੇਗੀ। ਇਸਦੇ ਲਈ ਭਾਰਤ ਵੱਲੋਂ ਆਪਣੀ ਆਖਰੀ-11 ਵਿਚ ਬਦਲਾਅ ਕਰਨਾ ਤੈਅ ਲੱਗ ਰਿਹਾ ਹੈ।ਦੂਜੇ ਟੈਸਟ ਵਿਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਖੇਡਣ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਅਜਿਹੇ ਵਿਚ ਉਸਦੀ ਜਗ੍ਹਾ ਕਿਸੇ ਤੇਜ਼ ਗੇਂਦਬਾਜ਼ ਨੂੰ ਟੀਮ ਵਿਚ ਪਾਇਆ ਜਾ ਸਕਦਾ ਹੈ। ਅਜਿਹੀ ਰਿਪੋਰਟ ਹੈ ਕਿ ਸੀਮਤ ਓਵਰਾਂ ਦਾ ਸਟਾਰ ਤੇ ਆਈ. ਪੀ. ਐੱਲ. ਵਿਚ ਪੰਜਾਬ ਕਿੰਗਜ਼ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਟੈਸਟ ਵਿਚ ਡੈਬਿਊ ਕਰ ਸਕਦਾ ਹੈ। ਅਰਸ਼ਦੀਪ ਕਿਉਂਕਿ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ, ਇਸ ਲਈ ਉਸ ’ਤੇ ਭਰੋਸਾ ਜਤਾਇਆ ਜਾ ਸਕਦਾ ਹੈ।

ਅਰਸ਼ਦੀਪ ਦੇ ਡੋਮੈਸਿਟਕ ਕ੍ਰਿਕਟ ਵਿਚ ਪ੍ਰਦਰਸ਼ਨ ’ਤੇ ਨਜ਼ਰ ਮਾਰੀ ਜਾਵੇ ਤਾਂ ਉਸ ਨੇ 2019 ਵਿਚ ਡੈਬਿਊ ਕਰਨ ਤੋਂ ਬਾਅਦ 21 ਮੁਕਾਬਲੇ ਖੇਡੇ ਹਨ, ਜਿਨ੍ਹਾਂ ਦੀਆਂ 37 ਪਾਰੀਆਂ ਵਿਚ ਉਸ ਨੇ 66 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਉਸਦੀ ਅੌਸਤ 30.37 ਦੀ ਰਹੀ ਹੈ। ਪੰਜਾਬ ਦੇ ਇਸ ਖੱਬੇ ਹੱਥ ਦੇ ਗੇਂਦਬਾਜ਼ ਨੇ ਦੋ ਵਾਰ ਪਾਰੀ ਵਿਚ 5 ਜਾਂ ਇਸ ਤੋਂ ਵੱਧ ਦੀਆਂ ਵਿਕਟਾਂ ਹਾਸਲ ਕੀਤੀਆਂ ਹਨ। ਪਹਿਲੇ ਟੈਸਟ ਵਿਚ ਭਾਰਤ ਦੀ ਗੇਂਦਬਾਜ਼ੀ ਬਹੁਤ ਹੀ ਖਰਾਬ ਰਹੀ ਸੀ, ਜਿਨ੍ਹਾਂ ਖਿਲਾਫ ਬੇਨ ਸਟੋਕਸ ਦੀ ਟੀਮ ਨੇ ਆਰਾਮ ਨਾਲ ਦੌੜਾਂ ਬਣਾਈਆਂ। ਖਾਸ ਤੌਰ ’ਤੇ ਟੀਚਾ ਹਾਸਲ ਕਰਨ ਦੌਰਾਨ ਤਾਂ ਉਸ ਨੇ ਹੋਰ ਵੀ ਆਰਾਮ ਨਾਲ ਦੌੜਾਂ ਬਣਾਈਆਂ।

ਉੱਥੇ ਹੀ, ਪਹਿਲੇ ਟੈਸਟ ਵਿਚ ਭਾਰਤੀ ਬੱਲੇਬਾਜ਼ ਸਾਈ ਸੁਦਰਸ਼ਨ ਤੇ ਕਰੁਣ ਨਾਇਰ ਨੇ ਬੇਹੱਦ ਖਰਾਬ ਬੱਲੇਬਾਜ਼ੀ ਕੀਤੀ ਸੀ। ਸਾਈ ਸੁਦਰਸ਼ਨ ਨੇ ਪਹਿਲੀ ਪਾਰੀ ਵਿਚ ਕੋਈ ਸਕੋਰ ਨਹੀਂ ਬਣਾਇਆ ਸੀ ਜਦਕਿ ਦੂਜੀ ਪਾਰੀ ਵਿਚ ਉਹ 30 ਦੌੜਾਂ ਬਣਾ ਕੇ ਸਟੋਕਸ ਦੀ ਗੇਂਦ ’ਤੇ ਜੈਕ ਕਰਾਓਲੇ ਨੂੰ ਕੈਚ ਦੇ ਬੈਠਾ ਸੀ। ਉੱਥੇ ਹੀ ਕਰੁਣ ਨਾਇਰ ਵੀ ਪਹਿਲੀ ਪਾਰੀ ਵਿਚ 0 ’ਤੇ ਆਊਟ ਹੋ ਗਿਆ ਸੀ ਤੇ ਦੂਜੀ ਪਾਰੀ 'ਚ ਜਦੋਂ ਟੀਮ ਟਾਰਗੈੱਟ ਸੈੱਟ ਕਰ ਰਹੀ ਸੀ ਤਾਂ ਉਹ ਕ੍ਰਿਸ ਵੋਕਸ ਦੀ ਗੇਂਦ ’ਤੇ ਉਸ ਨੂੰ ਹੀ ਕੈਚ ਦੇ ਕੇ 20 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ ਸੀ। ਰਿਪੋਰਟ ਹੈ ਕਿ ਦੋਵਾਂ ਵਿਚੋਂ ਕਿਸੇ ਇਕ ਨੂੰ ਡਰਾਪ ਕੀਤਾ ਜਾ ਸਕਦਾ ਹੈ। ਅਜਿਹੇ ਿਵਚ ਦੋਵਾਂ ਵਿਚੋਂ ਜੇਕਰ ਕਿਸੇ ਇਕ ਨੂੰ ਬਾਹਰ ਕੀਤਾ ਜਾਂਦਾ ਹੈ ਤਾਂ ਨੌਜਵਾਨ ਬੱਲੇਬਾਜ਼ ਅਭਿਮਨਿਊ ਈਸ਼ਵਰਨ ਨੂੰ ਮੌਕਾ ਮਿਲ ਸਕਦਾ ਹੈ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਪਹਿਲੀ ਸ਼੍ਰੇਣੀ ਦੇ 103 ਮੈਚਾਂ ਵਿਚ 7841 ਦੌੜਾਂ ਬਣਾਈਆਂ ਹਨ ਤੇ ਇਸ ਦੌਰਾਨ ਉਸਦੇ ਬੱਲੇ ਤੋਂ 27 ਸੈਂਕੜੇ ਤੇ 31 ਅਰਧ ਸੈਂਕੜੇ ਨਿਕਲੇ ਹਨ।

ਟੀਮ ਇੰਡੀਆ ਨੇ ਵਹਾਇਆ ਪਸੀਨਾ

ਪਹਿਲੇ ਟੈਸਟ ਵਿਚ 5 ਸੈਂਕੜੇ ਲਾਉਣ ਦੇ ਬਾਵਜੂਦ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਭਾਰਤੀ ਖਿਡਾਰੀ ਇਸ ਨਿਰਾਸ਼ਾ ਨੂੰ ਪਿੱਛੇ ਛੱਡ ਦੇ ਅੈਜਬੈਸਟਨ ਿਵਚ ਖੇਡੇ ਜਾਣ ਵਾਲੇ ਦੂਜੇ ਟੈਸਟ ਦੀਆਂ ਤਿਆਰੀਆਂ ਵਿਚ ਰੱੁਝ ਗਏ ਹਨ ਤੇ ਅੱਜ ਉਨ੍ਹਾਂ ਨੇ ਇੱਥੇ ਟੀਮ ਦੇ ਅਭਿਆਸ ਸੈਸ਼ਨ ਵਿਚ ਰੱਝ ਕੇ ਪਸੀਨਾ ਵਹਾਇਆ।

Have something to say? Post your comment

ਅਤੇ ਖੇਡ ਖਬਰਾਂ

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

PSL'ਚ ਵਿਰਾਟ ਕੋਹਲੀ ਨਾਲ ਤੁਲਨਾ,  ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

PSL'ਚ ਵਿਰਾਟ ਕੋਹਲੀ ਨਾਲ ਤੁਲਨਾ, ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ