Tuesday, September 15, 2026
BREAKING
ਅਮਿੱਟ ਪੈੜਾਂ ਛੱਡ ਗਿਆ ਸੱਥ ਵੱਲੋਂ ਕਰਵਾਇਆ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ''ਰੌਣਕਾਂ 2026'' ਗੁਲਮੋਹਰ ਸਿਟੀ ਵਿਖੇ ਪਰਮਿੰਦਰ ਸਿੰਘ ਗੋਲਡੀ ਵੱਲੋਂ ਲੋਕ ਮਿਲਣੀ, ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਮਾਈਗ੍ਰੇਟਰੀ ਬੁਖਾਰ ਸਬੰਧੀ ਪੀ.ਐਚ.ਸੀ. ਘੜੂੰਆਂ ਦੀ ਟੀਮ ਵੱਲੋਂ ਸਰਵੇਖਣ ਵਿਸ਼ਾਲ ਰੋਸ ਧਰਨੇ ਵਿੱਚ ਪਹੁੰਚੇ ਮੋਹਾਲੀ ਜ਼ਿਲ੍ਹੇ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ: ਕਮਲ ਕਿਸ਼ੋਰ ਸ਼ਰਮਾ ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਪਹਿਲੀ ਮੀਟਿੰਗ DCC ਦਫ਼ਤਰ ਖਰੜ ਵਿਖੇ ਹੋਈ ਰਾਧਾ ਅਸ਼ਟਮੀ ਉਤਸਵ ਮੌਕੇ ਪਹਿਲੇ ਦਿਨ ਪ੍ਰਭਾਤ ਫੇਰੀ ਕੱਢੀ ਗਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਰੋਹ ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼ ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ

ਪੰਜਾਬ

ਅਮਿੱਟ ਪੈੜਾਂ ਛੱਡ ਗਿਆ ਸੱਥ ਵੱਲੋਂ ਕਰਵਾਇਆ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ''ਰੌਣਕਾਂ 2026''

15 ਸਤੰਬਰ, 2026 08:16 PM

ਖਰੜ (ਪ੍ਰੀਤ ਪੱਤੀ) : ਸਾਹਿਤਕ ਸੱਥ ਖਰੜ ਵੱਲੋਂ ਅੱਜ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ '' ਰੌਣਕਾਂ 2026'' ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਦੁਪਹਿਰ ਬਾਅਦ ਸ਼ੁਰੂ ਹੋਇਆ ਇਹ ਪ੍ਰੋਗਰਾਮ ਲੋਕ ਗੀਤਾਂ, ਸੱਭਿਆਚਾਰਕ ਵੰਨਗੀਆਂ, ਲੋਕ ਨਾਚ ਗਿੱਧਾ ਤੇ ਭੰਗੜੇ ਦੀ ਧਮਾਲ ਨਾਲ ਸਿਖਰਾਂ ਨੂੰ ਛੂੰਹਦਾ ਹੋਇਆ ਯਾਦਾਂ ਦੀ ਪਟਾਰੀ ਬਣ ਸਮਾਪਤ ਹੋਇਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਤਸਵਿੰਦਰ ਸਿੰਘ ਬੜੈਚ ਦੀ ਸੱਭਿਆਚਾਰਕ ਵਿਰਾਸਤੀ ਪ੍ਰਦਰਸ਼ਨੀ ਦੇਖਣ ਵਾਲਿਆਂ ਲਈ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾਉਂਦੀ ਰਹੀ। ਇਸ ਸਮਾਗਮ ਦੇ ਮੁੱਖ ਮਹਿਮਾਨ ਹਰਬੰਸ ਸਿੰਘ ਕੰਧੋਲਾ, ਵਿਸ਼ੇਸ਼ ਮਹਿਮਾਨ ਸੁਭਾਸ਼ ਭਾਸਕਰ, ਪ੍ਰਿੰ. ਜਸਬੀਰ ਸਿੰਘ ਧਨੋਆ ਅਤੇ ਡਾ. ਹਰਮਿੰਦਰ ਸਿੰਘ ਸਨ। ਉਨ੍ਹਾਂ ਦੇ ਨਾਲ ਹੀ ਵਿਸ਼ੇਸ਼ ਤੌਰ "ਤੇ ਸ਼ੌਕ ਇੰਦਰ ਸਿੰਘ ਕੋਰਾ, ਦਵਿੰਦਰ ਪਾਲ ਸਿੰਘ, ਜੋਰਾ ਸਿੰਘ ਭੁੱਲਰ ਅਤੇ ਗੁਰਮੁੱਖ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ। ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸੱਥ ਦੀ ਗਤੀ ਵਿਧੀਆਂ ਤੇ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ।
ਪ੍ਰੋਗਰਾਮ ਦਾ ਆਗਾਜ਼ ਤਰਸੇਮ ਸਿੰਘ ਕਾਲੇਵਾਲ ਦੇ ਧਰਮਿਕ ਗੀਤ ਨਾਲ ਹੋਇਆ। ਇਸ ਪ੍ਰੋਗਰਾਮ ਵਿਚ ਜਿੱਥੇ ਬਾਲ ਕਲਾਕਾਰ ਰੂਹਵਾਣੀ ਸਿੰਘ, ਅਨੰਤ ਮਿਹਰ, ਵੇਦਾਂਸ਼ ਸਿੰਘ ਅਤੇ ਜ਼ੋਰਾਵਰ ਸਿੰਘ ਬੇਦੀ ਵੱਲੋਂ ਗੀਤਾਂ 'ਤੇ ਵਧੀਆ ਡਾਂਸ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਨਰਿੰਦਰ ਸਿੰਘ ਅਤੇ ਨਰਿੰਦਰ ਕੌਰ ਵੱਲੋਂ ਗੀਤ ਤੇ ਵਧੀਆ ਕੋਰਿਓਗ੍ਰਾਫੀ ਪੇਸ਼ ਕੀਤੀ ਗਈ ਉੱਥੇ ਰੋਮੀ ਕੁਮਾਰ ਵੱਲੋਂ ਬੰਸਰੀ 'ਤੇ ਵੱਖ-ਵੱਖ ਗੀਤਾਂ ਦੀਆਂ ਧੁੰਨਾਂ ਪੇਸ਼ ਕਰਕੇ ਵਾਹ-ਵਾਹ ਖੱਟੀ। ਗਿੱਧੇ ਦੇ ਪੇਸ਼ਕਾਰੀ ਜੋਤੀ ਸਰੂਪ ਕੰਨਿਆ ਆਸਰਾ ਖਰੜ ਅਤੇ ਭੰਗੜੇ ਦੇ ਪੇਸ਼ਕਾਰੀ ਚੰਨੀ ਸੱਭਿਆਚਾਰਕ ਮੰਚ (ਰਜਿ.) ਮੋਹਾਲੀ ਵੱਲੋਂ ਕੀਤੀ ਗਈ।ਸੱਥ ਵੱਲੋਂ ਸੱਥ ਦੀਆਂ ਗਤੀਵਿਧੀਆਂ ਦਰਸਾਉਂਦਾ ਰੰਗੀਨ ਸੋਵੀਨਾਰ ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ।
ਉਪਰੰਤ ਚੱਲੇ ਗੀਤ ਸੰਗੀਤ ਪ੍ਰੋਗਰਾਮ ਵਿੱਚ ਜਿੱਥੇ ਖੁਸ਼ੀ ਰਾਮ ਨਿਮਾਣਾ, ਰਤਨ ਸਿੰਘ ਬਾਬਕ ਵਾਲਾ, ਗੁਰਿੰਦਰ ਗੁਰੀ, ਡਾ. ਰਵਿੰਦਰ ਸਿੰਘ ਲੁਬਾਣਾ, ਸਰਬਜੀਤ ਕੌਰ, ਗੀਤਕਾਰ ਰਾਜੂ ਨਾਹਰ, ਰੋਮੀ ਘੜ੍ਹਾਮਾਂ, ਪਰਤਾਪ ਪਾਰਸ ਗੁਰਦਾਸਪੁਰੀ, ਸੁਰਿੰਦਰ ਕੌਰ ਬਾੜਾ, ਸਿੰਮੀ ਮੋਹਾਲੀ, ਮੰਦਿਰ ਗਿੱਲ ਸਾਹਿਬ ਚੰਦੀਆ ਨੇ ਆਪੋ ਆਪਣੇ ਵਧੀਆ ਗੀਤ ਪੇਸ਼ ਕੀਤੇ ਉੱਥੇ ਦੋ ਗਾਣਾ ਜੋੜੀ ਦਿਲਬਰ ਅਣਜਾਣ ਅਤੇ ਐੱਸ. ਪ੍ਰੀਤ ਵੱਲੋਂ ਆਪਣੇ ਮਸ਼ਹੂਰ ਦੋ ਗਾਣੇ ਗਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਗਏ। ਇਸ ਸਮਾਗਮ ਦੀ ਕਵਰੇਜ ਜਿੱਥੇ ਸਥਾਨਕ ਵੱਖ ਵੱਖ ਚੈਨਲਾਂ ਵੱਲੋਂ ਕੀਤੀ ਗਈ ਉੱਥੇ ਵਿਸ਼ੇਸ਼ ਤੌਰ ਤੇ ਦੂਰਦਰਸ਼ਨ ਕੇਂਦਰ, ਚੰਡੀਗੜ੍ਹ ਵੱਲੋਂ ਰਿਕਾਰਡ ਕੀਤਾ ਗਿਆ। ਇਸ ਸਮਾਗਮ ਵਿਚ ਦੂਜੀਆਂ ਸਾਹਿਤਕ ਸੰਸਥਾਵਾਂ ਦੇ ਪ੍ਰਧਾਨ/ਅਹੁਦੇਦਾਰ ਜਿਨ੍ਹਾਂ ਵਿਚ ਬਾਬੂ ਰਾਮ ਦੀਵਾਨਾ, ਪ੍ਰਿੰ . ਬਹਾਦਰ ਸਿੰਘ ਗੋਸਲ , ਸੁਰਿੰਦਰ ਸਿੰਘ ਰਸੂਲਪੁਰ, ਰਾਜ ਕੁਮਾਰ ਸਾਹੋਵਾਲੀਆ ਆਦਿ ਹਾਜਰ ਹੋਏ, ਸੱਥ ਵੱਲੋਂ ਇਨ੍ਹਾਂ ਦਾ ਲੋਈਆਂ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਰੁਪਿੰਦਰ ਕੌਰ ਕਨੇਡਾ, ਪ੍ਰਿੰ. ਸਤਨਾਮ ਸਿੰਘ ਸ਼ੋਕਰ, ਜੇ. ਐੱਸ ਮਹਿਰਾ, ਡਾ. ਜਲੌਰ ਸਿੰਘ ਖੀਵਾ, ਡਾ. ਰੂਪ ਸਾਗਰ, ਡਾ. ਰੂਪੀ ਹੁੰਦਲ, ਜਸ਼ਨਦੀਪ ਸਿੱਧੂ, ਦਲਬੀਰ ਸਿੰਘ ਸਰੋਆ, ਭਾਗ ਸਿੰਘ ਸ਼ਾਹਪੁਰ, ਮੇਵਾ ਸਿੰਘ, ਤਜਿੰਦਰ ਸਿੰਘ, ਕਰਨ ਸਿੰਘ, ਰਣਜੀਤ ਕੌਰ ਕਾਈਨੌਰ, ਰਣਜੀਤ ਕੌਰ ਬੇਦੀ, ਅਮਨਦੀਪ ਕੌਰ ਚੰਡੀਗੜ੍ਹ ਜਗਤਾਰ ਸਿੰਘ ਖੇੜੀ, ਜਸਬੀਰ ਕੌਰ ਕਾਲੇਵਾਲ, ਬਲਵਿੰਦਰ ਢਿੱਲੋਂ, ਹਿੱਤ ਅਭਿਲਾਸ਼ੀ ਹਿੱਤ, ਮੋਹਨ ਲਾਲ ਰਾਹੀ,ਸਰੂਪ ਸਿੰਘ ਸਿਆਲਵੀ, ਹਰਜਿੰਦਰ ਸਿੰਘ ਗੋਪਾਲੋਂ, ਡਾ. ਸੁਦਾਗਰ ਸਿੰਘ ਪਾਲ, ਗੋਪਾਲ ਸ਼ਰਮਾ, ਅਮਰਜੀਤ ਕੌਰ ਮੋਰਿੰਡਾ, ਮਹਿੰਦਰ ਸਿੰਘ ਗੋਸਲਾਂ, ਇੰਦਰਜੀਤ ਕੌਰ ਵਡਾਲਾ, ਨੀਲਮ ਨਾਰੰਗ, ਬੰਤ ਸਿੰਘ ਦੀਪ, ਸੁਰਜੀਤ ਸਿੰਘ, ਚਰਨਜੀਤ ਸਿੰਘ ਕਤਰਾ, ਹਰਭਜਨ ਕੌਰ ਢਿੱਲੋਂ, ਪਰਮਜੀਤ ਪਰਮ, ਮਲਕੀਤ ਨਾਗਰਾ, ਕੁਲਵਿੰਦਰ ਖੈਰਾਬਾਦ, ਦਰਸ਼ਨ ਸਿੰਘ ਕੰਸਾਲਾ, ਰਣਜੀਤ ਕੌਰ ਕੰਗ, ਅਜਾਇਬ ਸਿੰਘ ਚਮਕੌਰ ਸਾਹਿਬ ਅਤੇ ਸਥਾਨਕ ਪੱਤਰਕਾਰਾਂ ਸਮੇਤ ਹੋਰ ਬਹੁਤ ਸਾਰੇ ਸਾਹਿਤ ਅਤੇ ਸਭਿਆਚਾਰ ਪ੍ਰੇਮੀਆਂ ਨੇ ਹਾਜਰ ਹੋ ਕੇ ਪ੍ਰੋਗਰਾਮ ਦਾ ਅਨੰਦ ਮਾਣਿਆ। ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀਂ ਵੱਲੋਂ ਬਾਖੂਬੀ ਨਿਭਾਇਆ ਗਿਆ ਅਤੇ ਅਖੀਰ ਵਿਚ ਮਾਂ-ਬੋਲੀ ਨੂੰ ਸਮਰਪਿਤ ਇੱਕ ਗੀਤ ਅਤੇ ਸੱਭਿਆਚਾਰਕ ਬੋਲੀਆਂ ਪੇਸ਼ ਕਰਕੇ ਸਾਰਿਆਂ ਨੂੰ ਨੱਚਣ ਲਾ ਦਿੱਤਾ। ਸਾਰੇ ਕਲਾਕਾਰਾਂ ਨੇ ਵੀ ਰਲ ਕੇ ਬੋਲੀਆਂ ਪਾਈਆਂ ਅਤੇ ਸਾਰੇ ਦਰਸ਼ਕਾਂ ਨੇ ਖੁਸ਼ੀ ਵਿੱਚ ਨਾਲ ਨੱਚ ਕੇ ਪ੍ਰੋਗਰਾਮ ਦਾ ਸਿਖਰ ਕੀਤਾ। ਸਮਾਗਮ ਦੀ ਸਫਲਤਾ ਲਈ ਰਾਜਵਿੰਦਰ ਸਿੰਘ ਗੱਡੂ, ਜਸਵਿੰਦਰ ਸਿੰਘ ਕਾਈਨੌਰ, ਹਾਕਮ ਸਿੰਘ ਨੱਤਿਆਂ, ਸੁਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਤਰਸੇਮ ਸਿੰਘ ਕਾਲੇਵਾਲ, ਕੇਸਰ ਸਿੰਘ ਇੰਸਪੈਕਟਰ, ਦਰਸ਼ਨ ਤਿਉਣਾ ਆਦਿ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ ਜਿਸ ਦਾ ਸਦਕਾ ਇਹ ਪ੍ਰੋਗਰਾਮ ਸਫਲ ਹੋ ਨਿਬੜਿਆ। ਇਸ ਮੌਕੇ ਸਾਰਿਆਂ ਲਈ ਚਾਹ, ਪਾਣੀ ਅਤੇ ਪਕੌੜਿਆਂ ਆਦਿ ਦਾ ਲੰਗਰ ਵੀ ਚਲਾਇਆ ਗਿਆ।

Have something to say? Post your comment

ਅਤੇ ਪੰਜਾਬ ਖਬਰਾਂ

ਗੁਲਮੋਹਰ ਸਿਟੀ ਵਿਖੇ ਪਰਮਿੰਦਰ ਸਿੰਘ ਗੋਲਡੀ ਵੱਲੋਂ ਲੋਕ ਮਿਲਣੀ, ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ

ਗੁਲਮੋਹਰ ਸਿਟੀ ਵਿਖੇ ਪਰਮਿੰਦਰ ਸਿੰਘ ਗੋਲਡੀ ਵੱਲੋਂ ਲੋਕ ਮਿਲਣੀ, ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ

ਮਾਈਗ੍ਰੇਟਰੀ ਬੁਖਾਰ ਸਬੰਧੀ ਪੀ.ਐਚ.ਸੀ. ਘੜੂੰਆਂ ਦੀ ਟੀਮ ਵੱਲੋਂ ਸਰਵੇਖਣ

ਮਾਈਗ੍ਰੇਟਰੀ ਬੁਖਾਰ ਸਬੰਧੀ ਪੀ.ਐਚ.ਸੀ. ਘੜੂੰਆਂ ਦੀ ਟੀਮ ਵੱਲੋਂ ਸਰਵੇਖਣ

ਵਿਸ਼ਾਲ ਰੋਸ ਧਰਨੇ ਵਿੱਚ ਪਹੁੰਚੇ ਮੋਹਾਲੀ ਜ਼ਿਲ੍ਹੇ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ: ਕਮਲ ਕਿਸ਼ੋਰ ਸ਼ਰਮਾ

ਵਿਸ਼ਾਲ ਰੋਸ ਧਰਨੇ ਵਿੱਚ ਪਹੁੰਚੇ ਮੋਹਾਲੀ ਜ਼ਿਲ੍ਹੇ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ: ਕਮਲ ਕਿਸ਼ੋਰ ਸ਼ਰਮਾ

ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਪਹਿਲੀ ਮੀਟਿੰਗ DCC ਦਫ਼ਤਰ ਖਰੜ ਵਿਖੇ ਹੋਈ

ਮੋਹਾਲੀ ਜ਼ਿਲ੍ਹਾ ਯੂਥ ਕਾਂਗਰਸ ਦੀ ਪਹਿਲੀ ਮੀਟਿੰਗ DCC ਦਫ਼ਤਰ ਖਰੜ ਵਿਖੇ ਹੋਈ

ਰਾਧਾ ਅਸ਼ਟਮੀ ਉਤਸਵ ਮੌਕੇ ਪਹਿਲੇ ਦਿਨ ਪ੍ਰਭਾਤ ਫੇਰੀ ਕੱਢੀ ਗਈ

ਰਾਧਾ ਅਸ਼ਟਮੀ ਉਤਸਵ ਮੌਕੇ ਪਹਿਲੇ ਦਿਨ ਪ੍ਰਭਾਤ ਫੇਰੀ ਕੱਢੀ ਗਈ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਰੋਹ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਰੋਹ

ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ

ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਹਾਕੀ ਚੈਪੀਅਨਸ਼ਿਪ ਟਰਾਫ਼ੀ ਦਾ ਸਮਾਂ ਸਾਰਣੀ ਜਾਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਹਾਕੀ ਚੈਪੀਅਨਸ਼ਿਪ ਟਰਾਫ਼ੀ ਦਾ ਸਮਾਂ ਸਾਰਣੀ ਜਾਰੀ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ