Wednesday, April 15, 2026
BREAKING
ਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮ ਅਮਰੀਕਾ ਨੇ ਇਰਾਨ ਨੂੰ ਘੇਰਨ ਦੀ ਖਿੱਚੀ ਤਿਆਰੀ ! ਫ਼ਿਰਾਕ 'ਚ ਬੈਠੇ 15 ਤੋਂ ਵੱਧ ਜੰਗੀ ਜਹਾਜ਼ ਈਰਾਨ ਨੂੰ 270 ਅਰਬ ਡਾਲਰ ਦਾ ਨੁਕਸਾਨ! US-ਇਜ਼ਰਾਈਲ ਦੇ ਹਮਲਿਆਂ ਨੇ ਵਿਗਾੜੀ ਆਰਥਿਕਤਾ ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ

ਰਾਸ਼ਟਰੀ

ਅਮਿਤ ਸ਼ਾਹ ਨੇ ਪੰਜਾਬ ਸਮੇਤ 6 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ, ਅਹਿਮ ਮੁੱਦਿਆਂ 'ਤੇ ਹੋਈ ਚਰਚਾ

17 ਨਵੰਬਰ, 2025 06:11 PM

ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਦੇ ਫਰੀਦਾਬਾਦ ਵਿਖੇ ਪਹੁੰਚੇ। ਉਨ੍ਹਾਂ ਨੇ ਸੂਰਜਕੁੰਡ ਵਿੱਚ ਉੱਤਰੀ ਖੇਤਰੀ ਪਰਿਸ਼ਦ ਦੀ 32ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਇਹ ਅਹਿਮ ਮੀਟਿੰਗ ਦਿੱਲੀ ਵਿੱਚ ਹੋਏ ਬਲਾਸਟ ਦੀ ਚੱਲ ਰਹੀ ਜਾਂਚ ਦੇ ਵਿਚਕਾਰ ਆਯੋਜਿਤ ਕੀਤੀ ਗਈ ਹੈ।

6 ਸੂਬਿਆਂ ਦੇ CMs ਤੇ LGs ਹੋਏ ਸ਼ਾਮਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੋ ਉੱਤਰੀ ਖੇਤਰੀ ਪਰਿਸ਼ਦ ਦੇ ਪ੍ਰਧਾਨ ਹਨ, ਦੇ ਨਾਲ ਇਸ ਬੈਠਕ ਵਿੱਚ 6 ਸੂਬਿਆਂ ਦੇ ਮੁੱਖ ਮੰਤਰੀ, ਰਾਜਪਾਲ ਤੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਮੁੱਖ ਤੌਰ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (ਜੋ ਕਿ ਪਰਿਸ਼ਦ ਦੇ ਉਪ-ਪ੍ਰਧਾਨ ਵੀ ਹਨ), ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਅਤੇ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਗ ਲਿਆ। ਇਸ ਤੋਂ ਇਲਾਵਾ, ਜੰਮੂ ਅਤੇ ਕਸ਼ਮੀਰ, ਦਿੱਲੀ ਅਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਵੀ ਸ਼ਾਮਲ ਹੋਏ।

ਅੰਦਰੂਨੀ ਸੁਰੱਖਿਆ ਅਤੇ ਜਬਰ ਜਨਾਹ ਕੇਸਾਂ 'ਤੇ ਮੰਥਨ
ਮੀਟਿੰਗ ਦਾ ਮੁੱਖ ਏਜੰਡਾ ਅੰਦਰੂਨੀ ਸੁਰੱਖਿਆ ਉੱਤੇ ਚਰਚਾ ਕਰਨਾ ਸੀ। ਨਾਲ ਹੀ, ਕੇਂਦਰ ਅਤੇ ਮੈਂਬਰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਕਾਰ ਖੇਤਰੀ ਮੁੱਦਿਆਂ ਅਤੇ ਵਿਵਾਦਾਂ ਨੂੰ ਹੱਲ ਕਰਨ 'ਤੇ ਵੀ ਮੰਥਨ ਕੀਤਾ ਗਿਆ। ਇਸ ਤੋਂ ਇਲਾਵਾ ਕੌਮੀ ਮਹੱਤਵ ਦੇ ਵਿਆਪਕ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਨਾਲ ਜਬਰ-ਜਨਾਹ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਅਤੇ ਜਲਦੀ ਨਿਪਟਾਰੇ ਲਈ ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ (FTSC) ਦੀ ਸਥਾਪਨਾ ਕਰਨ ਬਾਰੇ ਗੱਲਬਾਤ ਕੀਤੀ ਗਈ। ਸਿੱਖਿਆ, ਸਿਹਤ, ਪੋਸ਼ਣ, ਬਿਜਲੀ ਸੁਧਾਰ, ਸ਼ਹਿਰੀ ਯੋਜਨਾਬੰਦੀ, ਅਤੇ ਸਹਿਕਾਰਤਾ ਪ੍ਰਣਾਲੀ ਵਰਗੇ ਖੇਤਰੀ ਪੱਧਰ ਦੇ ਸਾਂਝੇ ਹਿੱਤਾਂ ਦੇ ਮੁੱਦੇ ਵੀ ਸ਼ਾਮਲ ਸਨ।

ਹਿਮਾਚਲ CM ਨੇ ਉਠਾਇਆ ਕਲਾਈਮੇਟ ਚੇਂਜ ਦਾ ਮੁੱਦਾ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਦੀਆਂ ਚੁਣੌਤੀਆਂ ਜਲਵਾਯੂ ਪਰਿਵਰਤਨ  ਕਾਰਨ ਪੈਦਾ ਹੋਈਆਂ ਹਨ, ਜਿਨ੍ਹਾਂ ਦਾ ਸਾਹਮਣਾ ਹੋਰ ਰਾਜਾਂ ਨੂੰ ਵੀ ਕਰਨਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਤਾਪਮਾਨ 1 ਡਿਗਰੀ ਸੈਲਸੀਅਸ ਵਧ ਰਿਹਾ ਹੈ, ਜਿਸ ਕਾਰਨ ਆਫ਼ਤਾਂ ਆ ਰਹੀਆਂ ਹਨ। ਸੀ.ਐੱਮ. ਸੁੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਿੱਜੀ ਤੌਰ 'ਤੇ ਗੱਲ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਕਮੇਟੀ ਗਠਿਤ ਕੀਤੀ ਹੈ।

ਸਖ਼ਤ ਸੁਰੱਖਿਆ ਪ੍ਰਬੰਧ
ਦਿੱਲੀ ਬਲਾਸਟ ਦੀ ਜਾਂਚ ਦੇ ਮੱਦੇਨਜ਼ਰ, ਸੂਰਜਕੁੰਡ ਵਿੱਚ ਮੀਟਿੰਗ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਖੋਜੀ ਕੁੱਤਿਆਂ ਅਤੇ ਬੰਬ ਸਕੁਐਡ ਨੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ, ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ 11 ਸਾਲਾਂ ਵਿੱਚ (ਜੂਨ 2014 ਤੋਂ ਹੁਣ ਤੱਕ) ਖੇਤਰੀ ਪਰਿਸ਼ਦਾਂ ਅਤੇ ਇਨ੍ਹਾਂ ਦੀਆਂ ਸਥਾਈ ਕਮੇਟੀਆਂ ਦੀਆਂ ਕੁੱਲ 63 ਬੈਠਕਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ