ਮੁੰਬਈ : ਅਦਾਕਾਰਾ ਜੀਆ ਸ਼ੰਕਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ ਅਦਾਕਾਰਾ ਨੇ ਆਪਣੇ ਪਾਰਟਨਰ ਕਰਨ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ ਅਤੇ ਪ੍ਰਪੋਜ਼ਲ ਦੇ ਸਮੇਂ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਜੀਆ ਨੇ ਉਸ ਸਮੇਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆ, ਜਦੋਂ ਕਰਨ ਨੇ ਉਸ ਨੂੰ ਪ੍ਰਪੋਜ਼ ਕੀਤਾ। ਜੀਆ ਨੇ ਲਿਖਿਆ, "ਸ਼ਾਇਦ ਇਹ ਸੱਚ ਹੈ, ਤੁਹਾਨੂੰ ਪਿਆਰ ਉਦੋਂ ਮਿਲਦਾ ਹੈ ਜਦੋਂ ਤੁਸੀਂ ਇਸਦੀ ਘੱਟ ਉਮੀਦ ਕਰਦੇ ਹੋ ਪਰ ਪ੍ਰਮਾਤਮਾ ਨੇ ਸੱਚਮੁੱਚ ਇੱਥੇ ਮੇਰੇ ਸਬਰ ਦੀ ਪਰਖ ਕੀਤੀ। ਇਹ ਆਸਾਨ ਨਹੀਂ ਸੀ ਪਰ ਵੀ ਕਿਸੇ ਤਰ੍ਹਾਂ ਇਹ ਹੋ ਗਿਆ। ਤੁਹਾਡੇ ਨਾਲ ਹਰ ਗੱਲਬਾਤ, ਭਾਵੇਂ ਤੁਸੀਂ ਮੇਰੇ ਤੋਂ ਹਜ਼ਾਰਾਂ ਮੀਲ ਦੂਰ ਸੀ, ਘਰ ਵਾਂਗ ਅਹਿਸਾਸ ਦਿਵਾਉਂਦੀ ਸੀ। ਇਹ ਸਫਰ ਆਸਾਨ ਨਹੀਂ ਸੀ ਪਰ ਅਸੀਂ ਹਰ ਰੋਜ਼ ਇੱਕ-ਦੂਜੇ ਨੂੰ ਚੁਣਿਆ। ਤੁਸੀਂ ਮੈਨੂੰ ਉਹ ਪਿਆਰ ਦਿੱਤਾ, ਜਿਸਦੀ ਮੈਂ ਆਪਣੀ ਪੂਰੀ ਜ਼ਿੰਦਗੀ ਉਡੀਕ ਕੀਤੀ। ਤੁਸੀਂ ਮੈਨੂੰ ਮੇਰੇ ਔਖੇ ਦਿਨਾਂ ਵਿੱਚ ਹਸਾਇਆ। ਹਵਾਈ ਅੱਡੇ 'ਤੇ ਵਿਦਾਈ ਸਮੇਂ ਤੁਸੀਂ ਮੈਨੂੰ ਹਰ ਵਾਰ ਥੋੜ੍ਹਾ ਹੋਰ ਮਜ਼ਬੂਤੀ ਨਾਲ ਗਲੇ ਲਗਾਇਆ, ਜਿਵੇਂ ਤੁਹਾਡਾ ਦਿਲ ਹਜ਼ਾਰਾਂ ਟੁਕੜਿਆਂ ਵਿੱਚ ਟੁੱਟ ਰਿਹਾ ਹੋਵੇ।"
ਕਰਨ ਨੂੰ ਆਪਣਾ "ਮਜ਼ਾਕੀਆ ਸਾਥੀ ਅਤੇ ਸਭ ਤੋਂ ਵਧੀਆ ਦੋਸਤ" ਦੱਸਦੇ ਹੋਏ ਜੀਆ ਨੇ ਕਿਹਾ ਕਿ ਉਹ ਉਸ ਨਾਲ ਆਪਣੀ ਪੂਰੀ ਜ਼ਿੰਦਗੀ ਬਿਤਾਉਣ ਲਈ ਬਹੁਤ ਉਤਸ਼ਾਹਿਤ ਹੈ। ਤਸਵੀਰਾਂ ਵਿੱਚ, ਜੋੜੇ ਨੂੰ ਖੁਸ਼ੀ ਭਰੇ ਪਲਾਂ ਦਾ ਆਨੰਦ ਮਾਣਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜੀਆ ਨੇ ਆਪਣੀ ਅਗੂੰਠੀ ਵੀ ਝਲਕ ਵੀ ਦਿਖਾਈ। ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ, ਜੀਆ ਸ਼ੰਕਰ ਬਿੱਗ ਬੌਸ ਓਟੀਟੀ ਸੀਜ਼ਨ 2 ਵਿੱਚ ਵੀ ਨਜ਼ਰ ਆਈ ਸੀ। ਉਸਦੀਆਂ ਫਿਲਮਾਂ ਵਿੱਚ 'ਵੇਦ', 'ਮੇਰੀ ਹਨੀਕਾਰਕ ਬੀਵੀ' ਅਤੇ 'ਕਢਲ ਰੀਸੈਟ ਰੀਪੀਟ' ਆਦਿ ਸ਼ਾਮਲ ਹਨ।