ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ (ਰਜਿ)ਸੁਨਮ ਵੱਲੋਂ ਸਥਾਨਕ ਸਵਰਗਦੁਆਰ ਵਿੱਚ ਵੱਖ ਵੱਖ ਕਿਸਮ ਜਿਵੇੰ ਚਕਰੇਸੀਆ, ਅੰਬ, ਅਰਜਨ, ਕੇਸੀਆ, ਫਰਮਾਹ, ਸੁਖਚੈਨ, ਅਮਲਤਾਸ, ਸੁਹੰਜਨਾ, ਬਿੱਲ ਪੱਤਰ, ਪੀਲੱਖਣ, ਅਮਰੂਦ, ਕਲਸੀ ਤੂਤ, ਕਚਨਾਰ ਦੇਸੀ, ਜਮੋਆ, ਸੀਤਾ ਫਲ, ਇਮਲੀ, ਸੇਮਰ, ਪਪੀਤਾ, ਸਾ਼ਲ ਅਤੇ ਤਾਲ ਆਦਿ ਦੇ ਲਗਭਗ 400 ਬੂਟੇ ਲਾਏ ਗਏ। ਇਹ ਬੂਟੇ ਅਗਰਵਾਲ ਸਭਾ ਨੇ ਸ਼ਮਸਾ਼ਨ ਭੂਮੀ ਕਮੇਟੀ ਦੇ ਸਹਿਯੋਗ ਨਾਲ ਲਾਏ। ਇਹ ਬੂਟੇ ਮਾਨਯੋਗ ਮੰਤਰੀ ਸ੍ਰੀ ਅਮਨ ਅਰੋੜਾ ਜੀ ਵੱਲੋਂ ਭਿਜਵਾਏ ਗਏ ਹਨ। ਇਹਨਾਂ ਬੂਟਿਆਂ ਦੀ ਸਾਂਭ ਸੰਭਾਲ, ਪਾਣੀ ਲਾਉਣ ਤੇ ਦੇਖ ਰੇਖ ਦੀ ਜਿਮੇਵਾਰੀ ਸ਼ਮਸਾ਼ਨ ਭੂਮੀ ਕਮੇਟੀ ਨੇ ਲਈ। ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਹਰੀਦੇਵ ਗੋਇਲ, ਰਾਮ ਲਾਲ ਰਾਮਾ, ਕ੍ਰਿਸ਼ਨ ਸੰਦੋਹਾ, ਰਵੀ ਕਮਲ ਗੋਇਲ, ਪਰਭਾਤ ਜਿੰਦਲ, ਮਾਸਟਰ ਰਾਜੀਵ ਬਿੰਦਲ, ਹਕੂਮਤ ਰਾਏ ਜਿੰਦਲ, ਯਸ਼ਪਾਲ ਮੰਗਲਾ, ਸਿਵ ਜਿੰਦਲ, ਰਾਕੇਸ਼ ਜਿੰਦਲ, ਰਾਕੇਸ਼ ਕਾਕਾ, ਧੀਰਜ ਗੋਇਲ, ਆਰ ਡੀ ਕਾਂਸਲ, ਗਿਰਧਾਰੀ ਲਾਲ ਜਿੰਦਲ, ਰਾਜੀਵ ਗਰਗ, ਦੀਪਕ ਦੀਪੂ ਪੇਟੀਆਂ ਵਾਲਾ,ਲਾਜਪਤ ਰਾਏ ਗਰਗ, ਸੁਮਿਤ ਬੰਦਲਿਸ਼, ਕਮਲ ਗਰਗ, ਅਜੈ,ਵਿਪਨ ਗੁਪਤਾ, ਰਾਜ ਕੁਮਾਰ ਗੁਪਤਾ ਅਤੇ ਸਵਰਗ ਦਵਾਰ ਦਾ ਸੇਵਦਾਰ ਸ਼ੰਕਰ ਸਮੇਤ ਅਗਰਵਾਲ ਸਭਾ ਅਤੇ ਸ਼ਮਸਾ਼ਨ ਭੂਮੀ ਕਮੇਟੀ ਦੇ ਮੈਂਬਰ ਹਾਜਰ ਸਨ। ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਮਾਨਯੋਗ ਮੰਤਰੀ ਸਾਹਿਬ ਸ੍ਰੀ ਅਮਨ ਅਰੋੜਾ ਜੀ ਦਾ ਅਗਰਵਾਲ ਸਭਾ ਅਤੇ ਸ਼ਮਸਾ਼ਨ ਭੂਮੀ ਕਮੇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਵੇਲੇ ਸ੍ਰੀ ਅਮਨ ਅਰੋੜਾ ਜੀ ਦੀ ਮੱਦਦ ਨਾਲ ਲਗਭਗ 2500 ਪੰਛੀਆਂ ਲਈ ਘੋਸਲਿਆਂ ਵਾਲਾ ਟਾਵਰ ਬਣਾਇਆ ਜਾ ਰਿਹਾ ਹੈ।