ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ ( ਰਜਿ ) ਸੁਨਾਮ ਵੱਲੋਂ ਹਰ ਮਹੀਨੇ ਦੀ ਤਰਾਂ ਇਸ ਵਾਰ ਵੀ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਏਕਮ ਦਾ ਦਿਹਾੜਾ ਮਹਾਰਾਜਾ ਅਗਰਸੇਨ ਚੌਕ ਵਿੱਚ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਪੂਜਾ ਅਰਚਨਾ ਤੇ ਭੋਗ ਪ੍ਰਸਾਦਿ ਦੀ ਸੇਵਾ ਸ੍ਰੀ ਰਾਮ ਲਾਲ ਤਾਇਲ ਦੇ ਪ੍ਰੀਵਾਰ ਵੱਲੋਂ ਆਪਣੇ ਸਪੁੱਤਰ ਚੰਦਨ ਤਾਇਲ ਦੀ ਸਾ਼ਦੀ ਦੀ ਖੁਸ਼ੀ ਵਿੱਚ ਕੀਤੀ ਗਈ।ਮਨਪ੍ਰੀਤ ਬਾਂਸਲ ਤੇ ਕ੍ਰਿਸ਼ਨ ਸੰਦੋਹਾ ਨੇ ਤਾਇਲ ਪ੍ਰੀਵਾਰ ਨੂੰ ਵਧਾਈ ਦਿੱਤੀ ਤੇ ਮਹਾਰਾਜਾ ਅਗਰਸੇਨ ਜੀ ਅੱਗੇ ਅਰਦਾਸ ਕੀਤੀ ਕਿ ਉਹ ਤਾਇਲ ਪ੍ਰੀਵਾਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ, ਤੰਦਰੁਸਤੀਆਂ ਬਖਸੇ਼ ਤੇ ਪ੍ਰੀਵਾਰ ਵਿੱਚ ਪਿਆਰ ਤੇ ਸਾ਼ਂਤੀ ਬਣਾਈ ਰੱਖੇ। ਇਸ ਮੌਕੇ ਤੇ ਮਨਪ੍ਰੀਤ ਬਾਂਸਲ, ਬਘੀਰਥ ਰਾਏ ਗੋਇਲ ਗੀਰਾ, ਹਕੂਮਤ ਰਾਏ ਜਿੰਦਲ, ਕ੍ਰਿਸ਼ਨ ਸੰਦੋਹਾ, ਰਾਮਲਾਲ ਰਾਮਾ, ਯਸ਼ਪਾਲ ਸਿੰਗਲਾ, ਸਿ਼ਵ ਜਿੰਦਲ, ਪਰਭਾਤ ਜਿੰਦਲ, ਰਾਜੀਵ ਸਿੰਗਲਾ ਪੱਤਰਕਾਰ, ਕੇਵਲ ਕ੍ਰਿਸ਼ਨ ਮੈਨੇਜਰ, ਡਾ, ਸੱਤਪਾਲ ਗਰਗ, ਮਾਸਟਰ ਰਾਜੀਵ ਬਿੰਦਲ, ਗਿਰਧਾਰੀ ਲਾਲ ਜਿੰਦਲ, ਸੰਦੀਪ ਜਿੰਦਲ, ਮਹਿੰਦਰ ਜੈਨ, ਆਰ ਡੀ ਕਾਂਸਲ, ਮੁਨੀਸ਼ ਮੋਨੂੰ, ਲਾਜਪਤ ਰਾਏ ਗਰਗ, ਸਾ਼ਮ ਲਾਲ ਵਕੀਲ, ਰਾਮ ਲਾਲ ਭੁਟਾਲੀਆ, ਰਾਕੇਸ਼ ਗਰਗ, ਗੌਰਵ ਜਨਾਲੀਆ, ਦੀਪਕ ਦੀਪੂ, ਬਿੰਦਰ ਪਾਲ, ਐਡਵੋਕੇਟ ਵਿਪਨ ਮੌਜੀ, ਧੀਰਜ ਗੋਇਲ, ਮੱਖਣ ਲਾਲ ਗੰਢੂਆਂ, ਹਰੀ ਓਮ, ਮਿੰਟੂ ਜਖੇਪਲ, ਕਾਲਾ ਨਾਗਰੇ ਵਾਲਾ, ਵਿਜੇ ਕਾਂਸਲ, ਵਲਾਇਤੀ ਰਾਮ ਤਾਇਲ, ਰਾਜ ਕੁਮਾਰ ਤਾਇਲ, ਰਾਮ ਲਾਲ ਤਾਇਲ , ਜੀਵਨ ਬਾਂਸਲ, ਪਲਵੀ ਤਾਇਲ, ਪ੍ਰਵੀਨ ਤਾਇਲ, ਤੇ ਮਨੀਸਾ਼ ਬਾਂਸਲ ਸਮੇਤ ਭਾਰੀ ਗਿਣਤੀ ਵਿੱਚ ਅਗਰਵਾਲ ਭੈਣ ਭਰਾ ਹਾਜ਼ਰ ਸਨ।