Monday, October 05, 2026
BREAKING
• ਸੁਨਾਮ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ; ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ • ਸੁਨਾਮ ਅਤੇ ਪੰਜਾਬ ਦਾ ਵਿਕਾਸ ਮੇਰੀ ਤਰਜੀਹ, ਕ੍ਰੈਡਿਟ ਦੀ ਕੋਈ ਲਾਲਸਾ ਨਹੀਂ: ਅਮਨ ਅਰੋੜਾ • ਧੜੇਬੰਦੀਆਂ ਦੇ ਸਮਝੌਤਿਆਂ ’ਤੇ ਟਿਕੀ ਲੀਡਰਸ਼ਿਪ ਤੋਂ ਕਾਂਗਰਸੀ ਵਰਕਰ ਨਿਰਾਸ਼; ਸੰਗਰੂਰ ਤੇ ਮਾਲਵੇ ਦੀ ਕੀਤੀ ਅਣਦੇਖੀ: ਅਮਨ ਅਰੋੜਾ • ਗਣਿਤ ਵਿਗਿਆਨ ਮੇਲਾ ਹੋਇਆ  ਸਫਲਤਾਪੂਰਵਕ ਸੰਪੰਨ • ਕਿਸਾਨਾਂ ਨੂੰ ਮੰਡੀਆਂ ਵਿੱਚ ਸੁਚਾਰੂ ਖਰੀਦ ਵਿਵਸਥਾ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਖ ਤਰਜੀਹ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ • ਖੜ੍ਹਾ ਪਾਣੀ ਬਣ ਸਕਦਾ ਹੈ ਡੇਂਗੂ ਦਾ ਕਾਰਨ, ਸਾਵਧਾਨ ਰਹੋ : ਡਾ. ਰਾਕੇਸ਼ ਪਾਲ • ਹਰੇਕ ਯੋਗ ਲਾਭਪਾਤਰੀ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ • ਨਸ਼ਾ ਰੋਗੀਆਂ ਦੇ ਮਿਆਰੀ ਅਤੇ ਪ੍ਰਭਾਵਸ਼ਾਲੀ ਇਲਾਜ ਲਈ ਨਿਰਧਾਰਿਤ ਐੱਸ.ਓ.ਪੀ. ਦੀ ਸੁਹਿਰਦਤਾ ਨਾਲ ਪਾਲਣਾ ਯਕੀਨੀ ਬਣਾਈ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • ਝੋਨੇ ਦੀ ਸਰਕਾਰੀ ਖਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਿਲਰਾਂ ਨੂੰ ਨਹੀਂ ਆਉਣ ਦਿੱਤੀ ਜਾ ਰਹੀ ਕੋਈ ਦਿੱਕਤ : ਲਾਲ ਚੰਦ ਕਟਾਰੂਚੱਕ • ਪੰਜਾਬ 'ਚ ਸਵਾਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ, ਕੰਡਕਟਰ ਸਣੇ 3 ਮੌਤਾਂ, ਮੰਜ਼ਰ ਨੇ ਖੜ੍ਹੇ ਕੀਤੇ ਰੌਂਗਟੇ

ਬਾਜ਼ਾਰ

UPI ਭੁਗਤਾਨ ’ਤੇ ਗਾਹਕਾਂ ਤੋਂ ਕੋਈ ਚਾਰਜ ਨਹੀਂ, ਵੱਡੇ ਵਪਾਰੀਆਂ ਲਈ 0.4 ਫੀਸਦੀ MDR ਪ੍ਰਸਤਾਵਿਤ

02 ਅਕਤੂਬਰ, 2026 06:36 PM

ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਐੱਮ. ਡੀ. ਅਤੇ ਸੀ. ਈ. ਓ. ਸ਼੍ਰੀ ਅਸ਼ੋਕ ਚੰਦਰ ਨੇ ਕਿਹਾ ਕਿ ਯੂ. ਪੀ. ਆਈ. ਭੁਗਤਾਨ ਯੂਜ਼ਰਜ਼ ਲਈ ਮੁਫਤ ਬਣਿਆ ਰਹੇਗਾ ਅਤੇ ਗਾਹਕਾਂ ਤੋਂ ਕਿਸੇ ਵੀ ਰਕਮ ਦੇ ਯੂ. ਪੀ. ਆਈ. ਭੁਗਤਾਨ ’ਤੇ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਦੁਕਾਨਦਾਰ ਯੂ. ਪੀ. ਆਈ. ਰਾਹੀਂ ਭੁਗਤਾਨ ਕਰਨ ਲਈ ਗਾਹਕ ਤੋਂ ਵੱਧ ਰਕਮ ਮੰਗਦਾ ਹੈ, ਤਾਂ ਇਸ ਦੀ ਇਜਾਜ਼ਤ ਨਹੀਂ ਹੈ ਅਤੇ ਗਾਹਕ ਇਸ ਦੀ ਸ਼ਿਕਾਇਤ ਆਪਣੇ ਯੂ. ਪੀ. ਆਈ. ਐਪ ਜਾਂ ਬੈਂਕ ’ਚ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਯੂ. ਪੀ. ਆਈ. ਲੈਣ-ਦੇਣ ਦੀ ਗਿਣਤੀ ’ਤੇ ਕੋਈ ਰੋਜ਼ਾਨਾ ਹੱਦ ਨਹੀਂ ਹੈ ਅਤੇ ਯੂਜ਼ਰ ਪਹਿਲਾਂ ਵਾਂਗ ਇਕ ਤੋਂ ਵੱਧ ਭੁਗਤਾਨ ਕਰ ਸਕਣਗੇ। 2,000 ਰੁਪਏ ਤੱਕ ਦੇ ਮਰਚੈਂਟ ਯੂ. ਪੀ. ਆਈ. ਭੁਗਤਾਨ ਐੱਮ. ਡੀ. ਆਰ. ਦੇ ਘੇਰੇ ਤੋਂ ਬਾਹਰ ਰਹਿਣਗੇ। ਨਾਲ ਹੀ ਛੋਟੇ ਵਪਾਰੀਆਂ, ਜਿਨ੍ਹਾਂ ’ਚ ਰੇਹੜੀ-ਫੜ੍ਹੀ ਵਾਲੇ, ਕਰਿਆਨਾ ਦੁਕਾਨਦਾਰ ਅਤੇ ਛੋਟੇ ਸੇਵਾ ਪ੍ਰਦਾਤਾ ਸ਼ਾਮਲ ਹਨ, ਨੂੰ ਵੀ ਰਾਹਤ ਦਿੱਤੀ ਗਈ ਹੈ। ਯੂ. ਪੀ. ਆਈ. ਕਿਊਆਰ ਰਾਹੀਂ ਪ੍ਰਤੀ ਮਹੀਨਾ 1 ਲੱਖ ਰੁਪਏ ਤੱਕ ਪ੍ਰਾਪਤ ਕਰਨ ਵਾਲੇ ਮਰਚੈਂਟ ਐੱਮ. ਡੀ. ਆਰ. ਤੋਂ ਬਾਹਰ ਰਹਿਣਗੇ।

ਸ਼੍ਰੀ ਅਸ਼ੋਕ ਚੰਦਰਾ ਅਨੁਸਾਰ, 15 ਅਕਤੂਬਰ 2026 ਤੋਂ 2,000 ਰੁਪਏ ਤੋਂ ਵੱਧ ਦੇ ਨਿਰਧਾਰਿਤ ਮਰਚੈਂਟ ਲੈਣ-ਦੇਣ ’ਤੇ 0.4 ਫੀਸਦੀ ਐੱਮ. ਡੀ. ਆਰ. ਪ੍ਰਸਤਾਵਿਤ ਹੈ, ਜਿਸ ਦੀ ਵੱਧ ਤੋਂ ਵੱਧ ਹੱਦ ਪ੍ਰਤੀ ਲੈਣ-ਦੇਣ 300 ਰੁਪਏ ਹੋਵੇਗੀ। ਉਦਾਹਰਨ ਦੇ ਤੌਰ ’ਤੇ 3,000 ਰੁਪਏ ਦੇ ਯੂ. ਪੀ. ਆਈ. ਲੈਣ-ਦੇਣ ’ਤੇ ਮਰਚੈਂਟ ਨੂੰ 12 ਰੁਪਏ ਅਤੇ 50,000 ਰੁਪਏ ਦੇ ਲੈਣ-ਦੇਣ ’ਤੇ 200 ਰੁਪਏ ਐੱਮ. ਡੀ. ਆਰ. ਦੇਣਾ ਹੋਵੇਗਾ। ਜ਼ਰੂਰੀ ਸੇਵਾਵਾਂ ਨਾਲ ਜੁੜੇ ਕੁਝ ਖੇਤਰਾਂ, ਜਿਵੇਂ ਈਂਧਨ, ਰੇਲਵੇ, ਦੂਰਸੰਚਾਰ, ਬੀਮਾ ਅਤੇ ਖੇਤੀਬਾੜੀ ਇਨਪੁਟ ’ਚ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ’ਤੇ 0.4 ਫੀਸਦੀ ਦੀ ਬਜਾਏ 5 ਰੁਪਏ ਦਾ ਫਲੈਟ ਐੱਮ. ਡੀ. ਆਰ. ਲਾਗੂ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਮ. ਡੀ. ਆਰ. ਕੋਈ ਸਰਕਾਰੀ ਟੈਕਸ ਜਾਂ ਚਾਰਜ ਨਹੀਂ ਹੈ ਅਤੇ ਇਸ ਤੋਂ ਪ੍ਰਾਪਤ ਰਕਮ ਸਰਕਾਰ ਕੋਲ ਨਹੀਂ ਜਾਵੇਗੀ। ਪ੍ਰਸਤਾਵਿਤ ਵਿਵਸਥਾ ਦਾ ਉਦੇਸ਼ ਯੂ. ਪੀ. ਆਈ. ਈਕੋਸਿਸਟਮ ਦੀ ਲੰਮੇ ਸਮੇਂ ਦੀ ਸਥਿਰਤਾ ਅਤੇ ਵਿਸਥਾਰ ਨੂੰ ਸਮਰਥਨ ਦੇਣਾ ਹੈ। ਉਨ੍ਹਾਂ ਕਿਹਾ ਕਿ ਯੂ. ਪੀ. ਆਈ. ਹੁਣ ਵੱਡੇ ਪੱਧਰ ’ਤੇ ਰਾਸ਼ਟਰੀ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਦੇ ਰੂਪ ’ਚ ਵਿਕਸਤ ਹੋ ਚੁੱਕਾ ਹੈ ਅਤੇ ਇਸ ਦੇ ਸੰਚਾਲਨ ’ਚ ਤਕਨਾਲੋਜੀ, ਸੁਰੱਖਿਆ, ਕੁਨੈਕਟੀਵਿਟੀ, ਧੋਖਾਦੇਹੀ ਦੀ ਰੋਕਥਾਮ ਅਤੇ ਭੁਗਤਾਨ ਪ੍ਰੋਸੈਸਿੰਗ ਵਰਗੀਆਂ ਲਾਗਤਾਂ ਸ਼ਾਮਲ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 472 ਅੰਕ ਵਧ ਕੇ 22,555 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 472 ਅੰਕ ਵਧ ਕੇ 22,555 'ਤੇ ਹੋਇਆ ਬੰਦ

ਮੁਸ਼ਕਿਲ ਖੇਤਰਾਂ ਦੀ ਗੈਸ ਦੀ ਕੀਮਤ ਹੱਦ ਵਧਾ ਕੇ 9.89 ਡਾਲਰ ਪ੍ਰਤੀ ਇਕਾਈ ਕੀਤੀ

ਮੁਸ਼ਕਿਲ ਖੇਤਰਾਂ ਦੀ ਗੈਸ ਦੀ ਕੀਮਤ ਹੱਦ ਵਧਾ ਕੇ 9.89 ਡਾਲਰ ਪ੍ਰਤੀ ਇਕਾਈ ਕੀਤੀ

GST Meeting : 7 ਅਕਤੂਬਰ ਨੂੰ ਕੌਂਸਲ ਦੀ ਬੈਠਕ ’ਚ ਲਏ ਜਾ ਸਕਦੇ ਹਨ ਅਹਿਮ ਫ਼ੈਸਲੇ

GST Meeting : 7 ਅਕਤੂਬਰ ਨੂੰ ਕੌਂਸਲ ਦੀ ਬੈਠਕ ’ਚ ਲਏ ਜਾ ਸਕਦੇ ਹਨ ਅਹਿਮ ਫ਼ੈਸਲੇ

ਹੋਟਲ ਕਾਰੋਬਾਰ 'ਚ ਜ਼ਬਰਦਸਤ ਉਛਾਲ! ਅਗਲੇ ਸਾਲ ਲਈ ਵੀ ਬੁਕਿੰਗਾਂ ਫੁੱਲ, ਪੜ੍ਹੋ ਪੂਰੀ ਖਬਰ

ਹੋਟਲ ਕਾਰੋਬਾਰ 'ਚ ਜ਼ਬਰਦਸਤ ਉਛਾਲ! ਅਗਲੇ ਸਾਲ ਲਈ ਵੀ ਬੁਕਿੰਗਾਂ ਫੁੱਲ, ਪੜ੍ਹੋ ਪੂਰੀ ਖਬਰ

ਮੁੜ ਵਧੇਗਾ ਜੇਬ 'ਤੇ ਬੋਝ! RBI ਦੇ ਇਸ ਫੈਸਲੇ ਨਾਲ ਕਿਵੇਂ ਮਹਿੰਗੇ ਹੋਣਗੇ ਲੋਨ

ਮੁੜ ਵਧੇਗਾ ਜੇਬ 'ਤੇ ਬੋਝ! RBI ਦੇ ਇਸ ਫੈਸਲੇ ਨਾਲ ਕਿਵੇਂ ਮਹਿੰਗੇ ਹੋਣਗੇ ਲੋਨ

ਮਹੀਨੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ, 72,000 ਦੇ ਪੱਧਰ ਤੋਂ ਫਿਸਲਿਆ ਸੈਂਸੈਕਸ

ਮਹੀਨੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ, 72,000 ਦੇ ਪੱਧਰ ਤੋਂ ਫਿਸਲਿਆ ਸੈਂਸੈਕਸ

ਸਰਕਾਰ ਨੇ ਨਵਿਆਉਣਯੋਗ ਊਰਜਾ ਪ੍ਰੋਗਰਾਮ ਲਈ 1,86,405 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਸਰਕਾਰ ਨੇ ਨਵਿਆਉਣਯੋਗ ਊਰਜਾ ਪ੍ਰੋਗਰਾਮ ਲਈ 1,86,405 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਜਾਰੀ, ਸੈਂਸੈਕਸ 49 ਅੰਕ ਡਿੱਗਿਆ ਤੇ ਨਿਫਟੀ 22,620 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਜਾਰੀ, ਸੈਂਸੈਕਸ 49 ਅੰਕ ਡਿੱਗਿਆ ਤੇ ਨਿਫਟੀ 22,620 'ਤੇ ਹੋਇਆ ਬੰਦ

Apple ਦਾ ਨਵਾਂ ਰਿਕਾਰਡ: ਭਾਰਤ ਤੋਂ 13.2 ਅਰਬ ਡਾਲਰ ਦੇ iPhone ਬਰਾਮਦ

Apple ਦਾ ਨਵਾਂ ਰਿਕਾਰਡ: ਭਾਰਤ ਤੋਂ 13.2 ਅਰਬ ਡਾਲਰ ਦੇ iPhone ਬਰਾਮਦ

ਸਿਹਤ ਲਈ 1.8 ਗੁਣਾ ਮਹਿੰਗਾ ਤੇਲ ਖ਼ਰੀਦ ਰਹੇ ਗਾਹਕ, Premium Oil ਲੋਕਾਂ ਨੂੰ ਕਰ ਰਹੇ ਆਕਰਸ਼ਿਤ

ਸਿਹਤ ਲਈ 1.8 ਗੁਣਾ ਮਹਿੰਗਾ ਤੇਲ ਖ਼ਰੀਦ ਰਹੇ ਗਾਹਕ, Premium Oil ਲੋਕਾਂ ਨੂੰ ਕਰ ਰਹੇ ਆਕਰਸ਼ਿਤ