Tuesday, July 21, 2026
BREAKING
ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ 24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ 2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਬਾਜ਼ਾਰ

UPI 'ਤੇ MDR ਲਾਗੂ ਕਰਨ ਦੀ ਤਿਆਰੀ! ਵਧ ਸਕਦੀ ਹੈ ਕਾਰੋਬਾਰ ਦੀ ਲਾਗਤ, ਡਿਜੀਟਲ ਭੁਗਤਾਨ 'ਤੇ ਪਵੇਗਾ ਵੱਡਾ ਅਸਰ

19 ਜੁਲਾਈ, 2026 05:51 PM

ਨਵੀਂ ਦਿੱਲੀ : ਯੂ. ਪੀ. ਆਈ. (ਯੂਨੀਫਾਈਡ ਪੇਮੈਂਟਸ ਇੰਟਰਫੇਸ) ਲੈਣ-ਦੇਣ ’ਤੇ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਆਰ.) ਲਾਗੂ ਕਰਨ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਉਦਯੋਗ ਮਾਹਰਾਂ ਦਾ ਮੰਨਣਾ ਹੈ ਕਿ ਭੁਗਤਾਨ ਕੰਪਨੀਆਂ ਦੇ ਲਈ ਟਿਕਾਊ ਆਮਦਨ ਮਾਡਲ ਜ਼ਰੂਰੀ ਹੈ ਪਰ ਐੱਮ. ਡੀ. ਆਰ. ਲਾਗੂ ਕਰਨ ਤੋਂ ਪਹਿਲਾਂ ਇਹ ਤੈਅ ਕਰਨਾ ਜ਼ਿਆਦਾ ਮਹੱਤਵਪੂਰਨ ਹੈ ਕਿ ਇਸ ਦਾ ਵਿੱਤੀ ਬੋਝ ਆਖਿਰ ਕੌਣ ਚੁੱਕੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਲਾਗਤ ਵਪਾਰੀਆਂ ’ਤੇ ਪਾਈ ਗਈ ਤਾਂ ਇਸ ਦਾ ਅਸਰ ਕਾਰੋਬਾਰ, ਖਪਤਕਾਰਾਂ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ ਤਿੰਨਾਂ ’ਤੇ ਪੈ ਸਕਦਾ ਹੈ।

ਲਾਗਤ ਵਧਣ ਨਾਲ ਕਾਰੋਬਾਰ ’ਤੇ ਦਬਾਅ ਦਾ ਖਦਸ਼ਾ
ਮਾਹਿਰਾਂ ਅਨੁਸਾਰ ਯੂ. ਪੀ. ਆਈ. ਲੈਣ-ਦੇਣ ’ਤੇ ਐੱਮ. ਡੀ. ਆਰ. ਲਾਗੂ ਹੋਣ ਦੀ ਸਥਿਤੀ ’ਚ ਬੈਂਕਾਂ ਅਤੇ ਭੁਗਤਾਨ ਮੰਚਾਂ ਵੱਲੋਂ ਪੂਰੀ ਲਾਗਤ ਸਹਿਣ ਕੀਤੇ ਜਾਣ ਦੀ ਸੰਭਾਵਨਾ ਬੇਹੱਦ ਘੱਟ ਹੈ। ਅਜਿਹੇ ’ਚ ਇਹ ਵਾਧੂ ਖਰਚਾ ਸਿੱਧਾ ਵਪਾਰੀਆਂ ’ਤੇ ਆਵੇਗਾ, ਜਿਸ ਨਾਲ ਉਨ੍ਹਾਂ ਦੀ ਸੰਚਾਲਨ ਲਾਗਤ ਵਧ ਸਕਦੀ ਹੈ। ਵਧਦੀ ਲਾਗਤ ਕਾਰਨ ਵਪਾਰੀਆਂ ਦੇ ਲਾਭ ’ਤੇ ਦਬਾਅ ਪਵੇਗਾ ਅਤੇ ਨਵੇਂ ਨਿਵੇਸ਼ ਦੀ ਸਮਰੱਥਾ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਮਿਲਣ ਵਾਲੀ ਛੋਟ ਅਤੇ ਆਕਰਸ਼ਕ ਆਫ਼ਰ ਵੀ ਸੀਮਤ ਹੋ ਸਕਦੇ ਹਨ।

ਖਪਤਕਾਰਾਂ ’ਤੇ ਵੀ ਪੈ ਸਕਦਾ ਹੈ ਅਸਰ
ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁਰੂਆਤ ’ਚ ਕਈ ਵਪਾਰੀ ਇਸ ਵਾਧੂ ਖਰਚੇ ਨੂੰ ਖੁਦ ਸਹਿਣ ਕਰਨ ਦੀ ਕੋਸ਼ਿਸ਼ ਕਰਨਗੇ ਪਰ ਲੰਬੇ ਸਮੇਂ ਤੱਕ ਅਜਿਹਾ ਕਰਨਾ ਸੌਖਾ ਨਹੀਂ ਹੋਵੇਗਾ। ਅੰਤ ’ਚ ਵਧੀ ਹੋਈ ਲਾਗਤ ਦੀ ਪੂਰਤੀ ਲਈ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾ ਸਕਦਾ ਹੈ ਜਾਂ ਗਾਹਕਾਂ ਨੂੰ ਮਿਲਣ ਵਾਲੇ ਕੈਸ਼ਬੈਕ ਅਤੇ ਡਿਸਕਾਊਂਟ ਘੱਟ ਕੀਤੇ ਜਾ ਸਕਦੇ ਹਨ। ਇਸ ਨਾਲ ਖਪਤਕਾਰਾਂ ਦੀ ਖਰੀਦਦਾਰੀ ’ਤੇ ਅਸਰ ਪੈ ਸਕਦਾ ਹੈ ਅਤੇ ਖਪਤ ਵਧਾਉਣ ਦੇ ਸਰਕਾਰੀ ਯਤਨਾਂ ਨੂੰ ਵੀ ਝਟਕਾ ਲੱਗ ਸਕਦਾ ਹੈ।

ਛੋਟੇ ਵਪਾਰੀਆਂ ਲਈ ਵੱਡੀ ਚੁਣੌਤੀ
ਉਦਯੋਗ ਜਗਤ ਦਾ ਮੰਨਣਾ ਹੈ ਕਿ ਐੱਮ. ਡੀ. ਆਰ. ਦਾ ਸਭ ਤੋਂ ਵੱਧ ਅਸਰ ਛੋਟੇ ਵਪਾਰੀਆਂ, ਕਰਿਆਨਾ ਦੁਕਾਨਾਂ ਅਤੇ ਸੂਖਮ ਕਾਰੋਬਾਰਾਂ ’ਤੇ ਪਵੇਗਾ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ’ਚ ਤੇਜ਼ੀ ਨਾਲ ਡਿਜੀਟਲ ਭੁਗਤਾਨ ਨੂੰ ਅਪਣਾਇਆ ਹੈ। ਘੱਟ ਮੁੱਲ ਵਾਲੇ ਲੈਣ-ਦੇਣ ’ਤੇ ਵੀ ਜੇਕਰ ਵਾਧੂ ਫੀਸ ਦੇਣੀ ਪਵੇਗੀ ਤਾਂ ਕਈ ਛੋਟੇ ਵਪਾਰੀ ਯੂ. ਪੀ. ਆਈ. ਸਵੀਕਾਰ ਕਰਨ ਤੋਂ ਬਚ ਸਕਦੇ ਹਨ। ਇਸ ਨਾਲ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਦੀ ਰਫਤਾਰ ਮੱਠੀ ਪੈਣ ਦਾ ਖਤਰਾ ਰਹੇਗਾ।

ਡਿਜੀਟਲ ਅਰਥਵਿਵਸਥਾ ’ਤੇ ਵਿਆਪਕ ਪ੍ਰਭਾਵ
ਮਾਹਿਰਾਂ ਮੁਤਾਬਕ, ਯੂ. ਪੀ. ਆਈ. ਸਿਰਫ ਇਕ ਭੁਗਤਾਨ ਦਾ ਜ਼ਰੀਆ ਨਹੀਂ, ਸਗੋਂ ਦੇਸ਼ ਦਾ ਅਹਿਮ ਬੁਨਿਆਦੀ ਢਾਂਚਾ (ਡਿਜੀਟਲ ਪਬਲਿਕ ਇਨਫ੍ਰਾਸਟਰਕਚਰ) ਬਣ ਚੁੱਕਾ ਹੈ। ਜੇਕਰ ਵਪਾਰੀ ਯੂ. ਪੀ. ਆਈ. ਭੁਗਤਾਨ ਨੂੰ ਨਿਰਉਤਸ਼ਾਹਿਤ ਕਰਨ ਲੱਗਦੇ ਹਨ ਜਾਂ ਵਧੀ ਹੋਈ ਲਾਗਤ ਗਾਹਕਾਂ ’ਤੇ ਪਾਉਂਦੇ ਹਨ, ਤਾਂ ਡਿਜੀਟਲ ਭੁਗਤਾਨ ਦੀ ਵਰਤੋਂ ਘੱਟ ਹੋ ਸਕਦੀ ਹੈ। ਉਨ੍ਹਾਂ ਦਾ ਸੁਝਾਅ ਹੈ ਕਿ ਅਜਿਹਾ ਹੱਲ ਕੱਢਿਆ ਜਾਵੇ ਜਿਸ ਨਾਲ ਬੈਂਕ, ਭੁਗਤਾਨ ਕੰਪਨੀਆਂ ਅਤੇ ਹੋਰ ਹਿੱਤਧਾਰਕ ਨਿਵੇਸ਼ ਜਾਰੀ ਰੱਖ ਸਕਣ ਪਰ ਵਪਾਰੀਆਂ ਦੀ ਲਾਗਤ ਨਾ ਵਧੇ ਅਤੇ ਡਿਜੀਟਲ ਭੁਗਤਾਨ ਅਪਣਾਉਣ ਦੀ ਰਫ਼ਤਾਰ ਵੀ ਬਣੀ ਰਹੇ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ

ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ

ਲਾਲ ਸਾਗਰ ’ਤੇ ਸੰਕਟ ਡੂੰਘਾ ਹੋਇਆ ਤਾਂ ਭਾਰਤ ਦੀ ਵਧੇਗੀ ਟੈਨਸ਼ਨ, ਤੇਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ!

ਲਾਲ ਸਾਗਰ ’ਤੇ ਸੰਕਟ ਡੂੰਘਾ ਹੋਇਆ ਤਾਂ ਭਾਰਤ ਦੀ ਵਧੇਗੀ ਟੈਨਸ਼ਨ, ਤੇਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ!

US ਰਿਸ਼ਵਤਖੋਰੀ ਮਾਮਲੇ ’ਚ ਗੌਤਮ ਅਡਾਣੀ ਨੂੰ ਰਾਹਤ, ਜਾਣੋ ਕਰੀਬ 600 ਪੰਨਿਆਂ ਦੀਆਂ ਕਾਨੂੰਨੀ ਦਲੀਲਾਂ ਬਾਰੇ

US ਰਿਸ਼ਵਤਖੋਰੀ ਮਾਮਲੇ ’ਚ ਗੌਤਮ ਅਡਾਣੀ ਨੂੰ ਰਾਹਤ, ਜਾਣੋ ਕਰੀਬ 600 ਪੰਨਿਆਂ ਦੀਆਂ ਕਾਨੂੰਨੀ ਦਲੀਲਾਂ ਬਾਰੇ

ਦੁਬਈ ਦਾ ਰੰਗੀਨ ਸੁਪਨਾ ਪੈਣ ਲੱਗਾ ਫਿੱਕਾ, ਹਜ਼ਾਰਾਂ ਪ੍ਰਵਾਸੀ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਮੰਡਰਾਏ ਸੰਕਟ ਦੇ ਬੱਦਲ

ਦੁਬਈ ਦਾ ਰੰਗੀਨ ਸੁਪਨਾ ਪੈਣ ਲੱਗਾ ਫਿੱਕਾ, ਹਜ਼ਾਰਾਂ ਪ੍ਰਵਾਸੀ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਮੰਡਰਾਏ ਸੰਕਟ ਦੇ ਬੱਦਲ

EPF ਨਾਲ ਜੁੜੇ ਪੁਰਾਣੇ ਵਿਵਾਦ ਹੁਣ ਹੋਣਗੇ ਖ਼ਤਮ! ਸ਼ੁਰੂ ਹੋਈ ‘ਵਿਸ਼ਵਾਸ 2026’ ਸਕੀਮ

EPF ਨਾਲ ਜੁੜੇ ਪੁਰਾਣੇ ਵਿਵਾਦ ਹੁਣ ਹੋਣਗੇ ਖ਼ਤਮ! ਸ਼ੁਰੂ ਹੋਈ ‘ਵਿਸ਼ਵਾਸ 2026’ ਸਕੀਮ

ਵੱਡੀਆਂ ਕੰਪਨੀਆਂ 'ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 965 ਅੰਕ ਉਛਾਲਿਆ

ਵੱਡੀਆਂ ਕੰਪਨੀਆਂ 'ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 965 ਅੰਕ ਉਛਾਲਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਹੋਇਆ ਮਜ਼ਬੂਤ ​​

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਹੋਇਆ ਮਜ਼ਬੂਤ ​​

ਵਾਰ-ਵਾਰ ਖਰਾਬ ਹੋਇਆ HP ਲੈਪਟਾਪ, ਖਪਤਕਾਰ ਅਦਾਲਤ ਨੇ ਕੰਪਨੀ ਨੂੰ 59,000 ਰੁਪਏ ਦੇ ਭੁਗਤਾਨ ਦਾ ਦਿੱਤਾ ਆਦੇਸ਼

ਵਾਰ-ਵਾਰ ਖਰਾਬ ਹੋਇਆ HP ਲੈਪਟਾਪ, ਖਪਤਕਾਰ ਅਦਾਲਤ ਨੇ ਕੰਪਨੀ ਨੂੰ 59,000 ਰੁਪਏ ਦੇ ਭੁਗਤਾਨ ਦਾ ਦਿੱਤਾ ਆਦੇਸ਼

ਚੀਨ ਦਾ EV ਬੂਮ ਹੋਇਆ ਕਾਬੂ ਤੋਂ ਬਾਹਰ, ਦੁਨੀਆ ਭਰ ਦੀਆਂ ਕੰਪਨੀਆਂ ਦੀ ਵਧੀ ਚਿੰਤਾ

ਚੀਨ ਦਾ EV ਬੂਮ ਹੋਇਆ ਕਾਬੂ ਤੋਂ ਬਾਹਰ, ਦੁਨੀਆ ਭਰ ਦੀਆਂ ਕੰਪਨੀਆਂ ਦੀ ਵਧੀ ਚਿੰਤਾ

ਯਾਤਰੀ ਕਾਰਾਂ ਦੀ ਥੋਕ ਵਿਕਰੀ ’ਚ 26 ਫੀਸਦੀ ਦਾ ਬੰਪਰ ਵਾਧਾ, ਮੋਟਰਸਾਈਕਲ-ਸਕੂਟਰਾਂ ਦੀ ਵਿਕਰੀ 56.28 ਲੱਖ ਤੋਂ ਪਾਰ

ਯਾਤਰੀ ਕਾਰਾਂ ਦੀ ਥੋਕ ਵਿਕਰੀ ’ਚ 26 ਫੀਸਦੀ ਦਾ ਬੰਪਰ ਵਾਧਾ, ਮੋਟਰਸਾਈਕਲ-ਸਕੂਟਰਾਂ ਦੀ ਵਿਕਰੀ 56.28 ਲੱਖ ਤੋਂ ਪਾਰ