ਉੱਤਰ ਪ੍ਰਦੇਸ਼ ਵਿਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਯੂਪੀ ਰਾਜ ਸਭਾ ਚੋਣਾਂ ਨੂੰ ਲੈ ਕੇ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਜਿਸ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਭਾਜਪਾ ਦੇ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਅਤੇ ਰਾਜ ਸਭਾ ਸੰਸਦ ਮੈਂਬਰ ਤਰੁਣ ਚੁੱਘ ਨੇ ਜਾਰੀ ਕੀਤੀ ਹੈ।
ਦੱਸ ਦੇਈਏ ਕਿ ਮੌਜੂਦਾ ਰਾਜ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇਸ ਸੂਚੀ ਵਿੱਚ ਜਗ੍ਹਾ ਨਹੀਂ ਮਿਲੀ ਹੈ। ਇਸ ਸੂਚੀ ਵਿੱਚ ਧਰਮਪਾਲ ਸਿੰਘ, ਰਾਧਾਕਾਂਤ ਓਝਾ, ਪ੍ਰਕਾਸ਼ ਪਾਲ, ਵਿਦਿਆਸਾਗਰ ਸੋਨਕਰ, ਗੋਪੀ ਕ੍ਰਿਸ਼ਨ ਪਾਂਡੇ, ਪ੍ਰਿਅੰਕਾ ਸਿੰਘ ਰਾਵਤ, ਰਾਮ ਪ੍ਰਤਾਪ ਸਿੰਘ ਚੌਹਾਨ ਅਤੇ ਸ਼ਰੂਤੀ ਗੰਗਵਾਰ ਦੇ ਨਾਂ ਸ਼ਾਮਲ ਹਨ। ਅੱਠ ਉਮੀਦਵਾਰਾਂ ਵਿੱਚ ਦੋ ਔਰਤਾਂ, ਦੋ ਬ੍ਰਾਹਮਣ ਅਤੇ ਇੱਕ ਰਾਜਪੂਤ ਸ਼ਾਮਲ ਹੈ।