Tuesday, September 22, 2026
BREAKING
ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ) Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ ਰਾਣੀ ਮੁਖਰਜੀ ਦੀ ਮਾਂ ਦਾ ਹੋਇਆ ਦਿਹਾਂਤ ! ਬਾਲੀਵੁੱਡ ਜਗਤ 'ਚ ਪਸਰਿਆ ਮਾਤਮ ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਰਾਸ਼ਟਰੀ

UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ

22 ਸਤੰਬਰ, 2026 07:12 PM

ਲੰਬੇ ਸਮੇਂ ਤੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦਾ ਸਥਾਈ ਮੈਂਬਰ ਬਣਾਏ ਜਾਣ ਦੀ ਮੰਗ ਰੱਖੀ ਜਾ ਰਹੀ ਹੈ। ਇਸੇ ਦੌਰਾਨ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਨੂੰ ਇੱਕ ਵੱਡਾ ਗਲੋਬਲ ਸਮਰਥਨ ਮਿਲਿਆ ਹੈ। ਯੂਰਪੀ ਮਹਾਂਦੀਪ ਦੇ ਚਾਰ ਪ੍ਰਮੁੱਖ ਦੇਸ਼ਾਂ- ਆਸਟ੍ਰੀਆ, ਚੈੱਕ ਗਣਰਾਜ, ਹੰਗਰੀ ਅਤੇ ਸਲੋਵਾਕੀਆ ਨੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਦੀ ਮੰਗ ਦਾ ਪੁਰਜ਼ੋਰ ਸਮਰਥਨ ਕੀਤਾ ਹੈ।

ਨਿਊਯਾਰਕ 'ਚ ਹੋ ਰਹੀ UNGA ਦੀ ਬੈਠਕ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਸਮਰਥਨ ਦਾ ਸੁਆਗਤ ਕਰਦਿਆਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਹੋਈ ਉੱਚ-ਪੱਧਰੀ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਚਾਰੋਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਰਬਸੰਮਤੀ ਨਾਲ ਮੰਨਿਆ ਕਿ ਗਲੋਬਲ ਮੰਚਾਂ 'ਤੇ ਭਾਰਤ ਦੀ ਵਧਦੀ ਆਰਥਿਕ ਅਤੇ ਕੂਟਨੀਤਕ ਭੂਮਿਕਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) 'ਚ ਸੁਧਾਰ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਅਤੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੋਣ ਕਾਰਨ ਭਾਰਤ UNSC 'ਚ ਸਥਾਈ ਸੀਟ ਦਾ ਪੂਰਾ ਹੱਕਦਾਰ ਹੈ।

ਇਸ ਮੌਕੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾਵਾਂ ਦੇ ਇਸ ਦੌਰ 'ਚ ਭਾਰਤ ਅਤੇ ਯੂਰਪੀ ਦੇਸ਼ਾਂ ਵਿਚਾਲੇ ਰਣਨੀਤਕ ਸਹਿਯੋਗ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ, "ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਲਈ ਅਸੀਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਧੰਨਵਾਦੀ ਹਾਂ। ਇਹ ਬੈਠਕ ਭਾਰਤ-ਯੂਰਪ ਸਬੰਧਾਂ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ।"

ਇਸ ਬੈਠਕ ਦੌਰਾਨ ਭਾਰਤ ਅਤੇ ਚਾਰੋਂ ਯੂਰਪੀ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਰੱਖਿਆ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਡਿਜੀਟਲ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ 'ਤੇ ਵਿਸਥਾਰਪੂਰਵਕ ਗੱਲਬਾਤ ਹੋਈ। ਇਸ ਤੋਂ ਇਲਾਵਾ, ਗਲੋਬਲ ਪੱਧਰ 'ਤੇ ਤਣਾਅ ਅਤੇ ਇੰਡੋ-ਪੈਸੀਫਿਕ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਵਰਗੇ ਅਹਿਮ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤ ਨੂੰ ਆਇਆ NASA ਦੇ Moon ਮਿਸ਼ਨ 'ਚ ਸ਼ਾਮਲ ਹੋਣ ਦਾ ਸੱਦਾ ! ISRO ਨੇ ਦਿੱਤਾ 'ਜਵਾਬ'

ਭਾਰਤ ਨੂੰ ਆਇਆ NASA ਦੇ Moon ਮਿਸ਼ਨ 'ਚ ਸ਼ਾਮਲ ਹੋਣ ਦਾ ਸੱਦਾ ! ISRO ਨੇ ਦਿੱਤਾ 'ਜਵਾਬ'

ਜੋਧਪੁਰ 'ਚ 'ਤਰੰਗ ਸ਼ਕਤੀ' ਅਭਿਆਸ 'ਚ ਅਮਰੀਕੀ F-35 ਸਣੇ ਕਈ ਦੇਸ਼ਾਂ ਦੇ ਲੜਾਕੂ ਜਹਾਜ਼ ਲੈਣਗੇ ਹਿੱਸਾ

ਜੋਧਪੁਰ 'ਚ 'ਤਰੰਗ ਸ਼ਕਤੀ' ਅਭਿਆਸ 'ਚ ਅਮਰੀਕੀ F-35 ਸਣੇ ਕਈ ਦੇਸ਼ਾਂ ਦੇ ਲੜਾਕੂ ਜਹਾਜ਼ ਲੈਣਗੇ ਹਿੱਸਾ

'ਆਪਣੇ-ਆਪਣੇ ਸੂਬੇ ਨੂੰ ਕਰੋ ਨਾਮੀਨੇਟ..!', ਟੂਰਿਸਟ ਸਪਾਟਸ ਨੂੰ ਪ੍ਰਮੋਟ ਕਰਨ ਲਈ ਕੇਂਦਰੀ ਮੰਤਰੀ ਨੇ ਕਹੀ ਵੱਡੀ ਗੱਲ

'ਆਪਣੇ-ਆਪਣੇ ਸੂਬੇ ਨੂੰ ਕਰੋ ਨਾਮੀਨੇਟ..!', ਟੂਰਿਸਟ ਸਪਾਟਸ ਨੂੰ ਪ੍ਰਮੋਟ ਕਰਨ ਲਈ ਕੇਂਦਰੀ ਮੰਤਰੀ ਨੇ ਕਹੀ ਵੱਡੀ ਗੱਲ

'ਵੰਦੇ ਮਾਤਰਮ' ਦੀਆਂ 6 ਪਉੜੀਆਂ ਲਾਜ਼ਮੀ ਗਾਉਣ ਵਾਲੇ ਕਾਨੂੰਨ ਖ਼ਿਲਾਫ਼ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

'ਵੰਦੇ ਮਾਤਰਮ' ਦੀਆਂ 6 ਪਉੜੀਆਂ ਲਾਜ਼ਮੀ ਗਾਉਣ ਵਾਲੇ ਕਾਨੂੰਨ ਖ਼ਿਲਾਫ਼ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

ਪਹਿਲੀ ਵਾਰ ਭਾਰਤੀ ਧਰਤੀ ਤੋਂ ਉੱਡੇ ਜਾਪਾਨੀ ਲੜਾਕੂ ਜਹਾਜ਼, ਹਵਾਈ ਫ਼ੌਜ ਮੁਖੀ ਨੇ ਸੰਯੁਕਤ ਅਭਿਆਸ ਦੀ ਕੀਤੀ ਸ਼ਲਾਘਾ

ਪਹਿਲੀ ਵਾਰ ਭਾਰਤੀ ਧਰਤੀ ਤੋਂ ਉੱਡੇ ਜਾਪਾਨੀ ਲੜਾਕੂ ਜਹਾਜ਼, ਹਵਾਈ ਫ਼ੌਜ ਮੁਖੀ ਨੇ ਸੰਯੁਕਤ ਅਭਿਆਸ ਦੀ ਕੀਤੀ ਸ਼ਲਾਘਾ

WB ; ਮਮਤਾ ਦੇ ਉਮੀਦਵਾਰ ਨੇ ਫ਼ਿਰ ਮਾਰੀ ਪਲਟੀ ! ਸਵੇਰੇ ਕਿਹਾ 'ਲੜਾਂਗਾ', ਦੁਪਹਿਰ ਨੂੰ ਮੁੱਕਰਿਆ

WB ; ਮਮਤਾ ਦੇ ਉਮੀਦਵਾਰ ਨੇ ਫ਼ਿਰ ਮਾਰੀ ਪਲਟੀ ! ਸਵੇਰੇ ਕਿਹਾ 'ਲੜਾਂਗਾ', ਦੁਪਹਿਰ ਨੂੰ ਮੁੱਕਰਿਆ

ਦਿੱਲੀ ਦੇ ਅਲੀਪੁਰ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ! ਵੱਡਾ ਹਾਦਸਾ ਟਲਿਆ

ਦਿੱਲੀ ਦੇ ਅਲੀਪੁਰ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ! ਵੱਡਾ ਹਾਦਸਾ ਟਲਿਆ

ਰਾਹੁਲ ਨੇ ਵਿਦਿਆਰਥੀਆਂ ਲਈ ਹੋਸਟਲ ਦੀ ਕਮੀ ਦਾ ਮੁੱਦਾ ਚੁੱਕਿਆ, PM ਤੋਂ ਮੰਗਿਆ ਜਵਾਬ

ਰਾਹੁਲ ਨੇ ਵਿਦਿਆਰਥੀਆਂ ਲਈ ਹੋਸਟਲ ਦੀ ਕਮੀ ਦਾ ਮੁੱਦਾ ਚੁੱਕਿਆ, PM ਤੋਂ ਮੰਗਿਆ ਜਵਾਬ

ਆਕਾਸ਼ ਅਤੇ ਦੀਪਿਕਾ ਨੂੰ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਈਸ਼ਾਨ ਨੂੰ ਵਧਾਇਆ ਜਾਵੇਗਾ ਅੱਗੇ : ਮਾਇਆਵਤੀ

ਆਕਾਸ਼ ਅਤੇ ਦੀਪਿਕਾ ਨੂੰ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਈਸ਼ਾਨ ਨੂੰ ਵਧਾਇਆ ਜਾਵੇਗਾ ਅੱਗੇ : ਮਾਇਆਵਤੀ

ਫਲਾਈਓਵਰ ਤੋਂ ਹੇਠਾਂ ਡਿੱਗੀ ਤੇਜ਼ ਰਫ਼ਤਾਰ BMW, ਕਾਰ ਸਵਾਰ 3 ਦੀ ਮੌਤ, 1 ਜ਼ਖ਼ਮੀ

ਫਲਾਈਓਵਰ ਤੋਂ ਹੇਠਾਂ ਡਿੱਗੀ ਤੇਜ਼ ਰਫ਼ਤਾਰ BMW, ਕਾਰ ਸਵਾਰ 3 ਦੀ ਮੌਤ, 1 ਜ਼ਖ਼ਮੀ