ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 2 ਵੈਰੀਏਬਲ ਰੇਟ ਰਿਵਰਸ ਰੈਪੋ (ਵੀ. ਆਰ. ਆਰ. ਆਰ.) ਨੀਲਾਮੀਆਂ ਰਾਹੀਂ ਬੁੱਧਵਾਰ ਨੂੰ 2.90 ਲੱਖ ਕਰੋੜ ਰੁਪਏ ਦੀ ਨਕਦੀ ਜੁਟਾਈ। ਕੇਂਦਰੀ ਬੈਂਕ ਨੂੰ ਪਹਿਲੀ ਨੀਲਾਮੀ ’ਚ 2.50 ਲੱਖ ਕਰੋੜ ਰੁਪਏ ਦੀ ਨੋਟੀਫਾਈਡ ਰਾਸ਼ੀ ਦੇ ਮੁਕਾਬਲੇ 3,17,088 ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ। ਹਾਲਾਂਕਿ 5.24 ਫੀਸਦੀ ਦੀ ‘ਕੱਟ-ਆਫ’ ਦਰ ਅਤੇ ਵੇਟਿਡ ਔਸਤ ਦਰ ’ਤੇ ਸਿਰਫ 2,50,025 ਕਰੋੜ ਰੁਪਏ ਸਵੀਕਾਰ ਕੀਤੇ ਗਏ।
ਦੂਜੀ ਨੀਲਾਮੀ ’ਚ ਕੇਂਦਰੀ ਬੈਂਕ ਨੂੰ ਘੱਟ ਹੁੰਗਾਰਾ ਮਿਲਿਆ। ਇਸ ’ਚ ਇਕ ਲੱਖ ਕਰੋੜ ਰੁਪਏ ਦੀ ਨੋਟੀਫਾਈਡ ਰਾਸ਼ੀ ਦੇ ਮੁਕਾਬਲੇ 40,302 ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ, ਜਿਨ੍ਹਾਂ ਨੂੰ ਉਸ ਨੇ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ। ਬੈਂਕਿੰਗ ਪ੍ਰਣਾਲੀ ’ਚ 15 ਸਤੰਬਰ ਤੱਕ ਕਰੀਬ 9.85 ਲੱਖ ਕਰੋੜ ਰੁਪਏ ਦੀ ਵਾਧੂ ਨਕਦੀ ਹੋਣ ਦਾ ਅੰਦਾਜ਼ਾ ਹੈ।