Monday, September 14, 2026
BREAKING
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਰੋਹ ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼ ਹਿੰਦੀ ਦੀ ਤਰੱਕੀ ਉਦੋਂ ਹੀ ਸਾਰਥਕ ਹੈ ਜਦੋਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਤਰੱਕੀ ਅਤੇ ਸੁਰੱਖਿਆ ਦਿੱਤੀ ਜਾਂਦੀ ਹੈ: ਅਮਿਤ ਸ਼ਾਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਹਾਕੀ ਚੈਪੀਅਨਸ਼ਿਪ ਟਰਾਫ਼ੀ ਦਾ ਸਮਾਂ ਸਾਰਣੀ ਜਾਰੀ ਟਰੰਪ ਨੇ ਯੂਕਰੇਨ ਨੂੰ ਰੂਸੀ ਡੀਜ਼ਲ ਬਾਲਣ 'ਤੇ ਹਮਲੇ ਰੋਕਣ ਲਈ ਕਿਹਾ ਮਮਤਾ ਬੈਨਰਜੀ ਦੇ 20 ਬਾਗੀ ਸੰਸਦ ਮੈਂਬਰਾਂ ’ਚੋਂ 17 ਭਾਜਪਾ ’ਚ ਹੋਣਗੇ ਸ਼ਾਮਲ ਦਿਸ਼ਾ ਸਾਲਿਆਨ ਦੀ ਮੌਤ ਮਾਮਲੇ ’ਚ ਸੀ.ਬੀ.ਆਈ. ਨੇ ਐਫ.ਆਈ.ਆਰ. ਕੀਤੀ ਦਰਜ ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ 'ਨਸ਼ਾ ਮੁਕਤ ਪੰਜਾਬ' ਯਾਤਰਾਵਾਂ ਲਈ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਡੀਜੀਪੀ ਨੂੰ ਪੱਤਰ

ਪੰਜਾਬ

'PU ਸਿਲੇਬਸ 'ਚ ਪੰਜਾਬ ਤੇ ਸਿੱਖ ਇਤਿਹਾਸ ਨੂੰ ਰੱਖਿਆ ਜਾਵੇ ਬਰਕਰਾਰ' ਹਰਸਿਮਰਤ ਕੌਰ ਬਾਦਲ ਦੀ ਕੇਂਦਰ ਨੂੰ ਚਿੱਠੀ

14 ਸਤੰਬਰ, 2026 04:46 PM

ਚੰਡੀਗੜ੍ਹ : ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਅਮੀਰ ਇਤਿਹਾਸ ਨੂੰ ਸਹੀ, ਵਿਆਪਕ ਅਤੇ ਲਾਜ਼ਮੀ ਤੌਰ 'ਤੇ ਪੰਜਾਬ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ (ਇਤਿਹਾਸ) ਦੇ ਸਿਲੇਬਸ ਵਿੱਚ ਬਰਕਰਾਰ ਰੱਖਿਆ ਜਾਵੇ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਯੂਨੀਵਰਸਿਟੀ ਦੇ ਹਾਲ ਹੀ ਵਿਚ ਉਠਾਏ ਗਏ ਕਦਮ ਦਾ ਸਖ਼ਤ ਵਿਰੋਧ ਕੀਤਾ, ਤਾਂ ਉਨ੍ਹਾਂ ਨੇ ਜ਼ੁਬਾਨੀ ਭਰੋਸਾ ਦਿੱਤਾ ਕਿ ਪਹਿਲਾਂ ਵਾਲਾ ਫ਼ੈਸਲਾ ਬਦਲ ਦਿੱਤਾ ਜਾਵੇਗਾ। ਹਾਲਾਂਕਿ, ਇਸ ਕਦਮ ਨਾਲ ਜੋ ਭਰੋਸੇਯੋਗਤਾ ਘਟੀ ਹੈ, ਉਸ ਨੂੰ ਦੇਖਦੇ ਹੋਏ, ਇਸ ਭਰੋਸੇ ਨੂੰ ਮੁੜ ਬਹਾਲ ਕਰਨ ਲਈ ਰਸਮੀ ਤੌਰ 'ਤੇ ਇੱਕ ਲਿਖ਼ਤੀ ਆਦੇਸ਼ ਦਿੱਤਾ ਜਾਣਾ ਵੀ ਜ਼ਰੂਰੀ ਹੈ।

ਸੰਸਦ ਮੈਂਬਰ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਇਸ ਬਾਬਤ ਲਿਖਤੀ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੂਲ ਇਤਿਹਾਸ ਸਿਲੇਬਸ ਬਰਕਰਾਰ ਰਹੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੰਜ ਸਦੀਆਂ ਤੋਂ ਪੰਜਾਬ ਦੇ ਖੇਤਰੀ ਇਤਿਹਾਸ ਦਾ ਅਧਿਐਨ ਅਕਾਦਮਿਕ ਸਿਲੇਬਸ ਦਾ ਇਕ ਅਨਿੱਖੜਵਾਂ ਅੰਗ ਬਣਿਆ ਰਹੇ। ਉਨ੍ਹਾਂ ਨੇ ਪੰਜਾਬੀਆਂ ਲਈ ਪੰਜਾਬ ਅਤੇ ਸਿੱਖ ਇਤਿਹਾਸ ਦੀ ਡੂੰਘੀ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਨੂੰ ਪਛਾਣਨ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਬੀਬਾ ਬਾਦਲ ਨੇ ਇਹ ਵੀ ਜਾਂਚ ਕਰਵਾਉਣ ਦੀ ਨਿਰਦੇਸ਼ ਦਿੱਤੇ ਕਿ ਇਹ ਫ਼ੈਸਲਾ ਕਿਹੜੇ ਹਾਲਾਤ ਵਿਚ ਲਿਆ ਗਿਆ ਤੇ ਨਾਲ ਹੀ ਅਜਿਹੀ ਛੇੜਛਾੜ ਭਵਿੱਖ ਵਿਚ ਮੁੜ ਤੋਂ ਨਾ ਦੁਹਰਾਉਣ ਦਾ ਵਾਅਦਾ ਕਰਨ ਲਈ ਵੀ ਕਿਹਾ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਬੰਧੀ ਕੋਈ ਵੀ ਫ਼ੈਸਲਾ ਕਰਦੇ ਸਮੇਂ ਪੰਜਾਬ ਦੇ ਹਿੱਤ, ਇਸ ਦੇ ਇਤਿਹਾਸ ਅਤੇ ਇਸ ਦੀ ਵਿਰਾਸਤ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਸਾਡੇ ਪੰਜਾਬ ਦੇ ਅਮੀਰ ਇਤਿਹਾਸ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ, ਮਿਟਾਇਆ ਨਹੀਂ ਜਾ ਸਕਦਾ ਜਾਂ ਇਸ ਤਰ੍ਹਾਂ ਅਣਗੌਲਿਆ ਨਹੀਂ ਜਾ ਸਕਦਾ। ਇਹ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ।

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਰੋਹ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਰੋਹ

ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ

ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਦਾ ਵਿਸ਼ੇਸ਼ ਮਹੱਤਵ

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਹਾਕੀ ਚੈਪੀਅਨਸ਼ਿਪ ਟਰਾਫ਼ੀ ਦਾ ਸਮਾਂ ਸਾਰਣੀ ਜਾਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਹਾਕੀ ਚੈਪੀਅਨਸ਼ਿਪ ਟਰਾਫ਼ੀ ਦਾ ਸਮਾਂ ਸਾਰਣੀ ਜਾਰੀ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ

'ਨਸ਼ਾ ਮੁਕਤ ਪੰਜਾਬ' ਯਾਤਰਾਵਾਂ ਲਈ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਡੀਜੀਪੀ ਨੂੰ ਪੱਤਰ

'ਨਸ਼ਾ ਮੁਕਤ ਪੰਜਾਬ' ਯਾਤਰਾਵਾਂ ਲਈ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਡੀਜੀਪੀ ਨੂੰ ਪੱਤਰ

ਗਮਾਡਾ ਵੱਲੋਂ 15,000 ਕਰੋੜ ਦੇ ਪ੍ਰਸਤਾਵਿਤ ਕਰਜ਼ੇ ਅਤੇ ਫੰਡਾਂ ਦੀ ਕਥਿਤ ਦੁਰਵਰਤੋਂ ਦਾ ਮਾਮਲਾ

ਗਮਾਡਾ ਵੱਲੋਂ 15,000 ਕਰੋੜ ਦੇ ਪ੍ਰਸਤਾਵਿਤ ਕਰਜ਼ੇ ਅਤੇ ਫੰਡਾਂ ਦੀ ਕਥਿਤ ਦੁਰਵਰਤੋਂ ਦਾ ਮਾਮਲਾ

ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, CM ਭਗਵੰਤ ਮਾਨ ਨੇ ਪੂਰੀ ਨੂੰ ਟਵੀਟ ਕਰਕੇ ਦਿੱਤੀਆਂ ਵਧਾਈਆਂ

ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, CM ਭਗਵੰਤ ਮਾਨ ਨੇ ਪੂਰੀ ਨੂੰ ਟਵੀਟ ਕਰਕੇ ਦਿੱਤੀਆਂ ਵਧਾਈਆਂ

ਮੁਲਾਜ਼ਮਾਂ ਦੇ ਧਰਨੇ ਵਿੱਚ ਖੁਦ ਪਹੁੰਚੇ ਅਮਨ ਅਰੋੜਾ, ਵਫ਼ਦ ਨਾਲ ਕੀਤੀ ਵਿਸਥਾਰਪੂਰਵਕ ਗੱਲਬਾਤ

ਮੁਲਾਜ਼ਮਾਂ ਦੇ ਧਰਨੇ ਵਿੱਚ ਖੁਦ ਪਹੁੰਚੇ ਅਮਨ ਅਰੋੜਾ, ਵਫ਼ਦ ਨਾਲ ਕੀਤੀ ਵਿਸਥਾਰਪੂਰਵਕ ਗੱਲਬਾਤ

ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ. ਐੱਲ. ਦੇ ਚੇਅਰਮੈਨ ਦਾ ਤਬਾਦਲਾ

ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ. ਐੱਲ. ਦੇ ਚੇਅਰਮੈਨ ਦਾ ਤਬਾਦਲਾ