Monday, July 27, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਰਾਸ਼ਟਰੀ

PM ਮੋਦੀ ਨੇ 6,957 ਕਰੋੜ ਰੁਪਏ ਦੇ ਕਾਜ਼ੀਰੰਗਾ ਕੋਰੀਡੋਰ ਦਾ ਰੱਖਿਆ ਨੀਂਹ ਪੱਥਰ; 2 ਅੰਮ੍ਰਿਤ ਭਾਰਤ ਟਰੇਨਾਂ ਨੂੰ ਦਿਖਾਈ ਹਰੀ ਝੰਡੀ

18 ਜਨਵਰੀ, 2026 04:37 PM

ਨਗਾਓਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਸਾਮ ਦੇ ਨਗਾਓਂ ਜ਼ਿਲ੍ਹੇ 'ਚ 6,957 ਕਰੋੜ ਰੁਪਏ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ 2 ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਆਸਾਮ ਦੀ ਆਪਣੀ ਦੋ ਦਿਨਾਂ ਯਾਤਰਾ ਦੇ ਅੰਤਿਮ ਪੜਾਅ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਦੇ 'ਭੂਮੀ ਪੂਜਨ' 'ਚ ਹਿੱਸਾ ਲਿਆ ਅਤੇ ਕੋਰੀਡੋਰ ਦੇ ਇਕ ਮਾਡਲ ਦਾ ਨਿਰੀਖਣ ਵੀ ਕੀਤਾ।

ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ 

ਇਹ ਕੋਰੀਡੋਰ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ ਦੇ ਨੇੜੇ ਜੰਗਲੀ ਜੀਵਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬਣਾਇਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਰਾਸ਼ਟਰੀ ਰਾਜਮਾਰਗ-715 'ਤੇ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣਾ ਅਤੇ ਈਕੋ-ਟੂਰਿਜ਼ਮ (ਈਕੋ ਸੈਰ-ਸਪਾਟਾ) ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਇਹ ਪ੍ਰਾਜੈਕਟ ਖਾਸ ਤੌਰ 'ਤੇ ਮਾਨਸੂਨ ਦੇ ਸਮੇਂ ਜਾਨਵਰਾਂ ਦੀ ਸੁਰੱਖਿਆ 'ਚ ਮਹੱਤਵਪੂਰਨ ਯੋਗਦਾਨ ਪਾਵੇਗਾ। ਇਸ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

ਪ੍ਰਾਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ:

ਇਹ ਕੋਰੀਡੋਰ ਲਗਭਗ 34.45 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਹ ਜੰਗਲੀ ਜੀਵਾਂ ਦੇ ਅਨੁਕੂਲ ਤਿਆਰ ਕੀਤਾ ਜਾਵੇਗਾ। ਇਹ ਪ੍ਰਾਜੈਕਟ ਰਾਸ਼ਟਰੀ ਰਾਜਮਾਰਗ-715 ਦੇ ਕਲਿਆਬੋਰ-ਨੁਮਲੀਗੜ੍ਹ ਖੰਡ ਨੂੰ ਚੌੜਾ ਕਰਨ ਦੀ ਮੁਹਿੰਮ ਦਾ ਹਿੱਸਾ ਹੈ। ਇਸ ਦੇ ਨਾਲ ਹੀ ਜਖਲਾਬੰਧਾ ਅਤੇ ਬੋਕਾਖਾਤ 'ਚ ਬਾਈਪਾਸ ਵੀ ਬਣਾਏ ਜਾਣਗੇ। 

ਰੇਲਵੇ ਕਨੈਕਟੀਵਿਟੀ 'ਚ ਸੁਧਾਰ 

ਪ੍ਰਧਾਨ ਮੰਤਰੀ ਨੇ 2 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ- ਡਿਬਰੂਗੜ੍ਹ-ਗੋਮਤੀ ਨਗਰ (ਲਖਨਊ) ਅਤੇ ਕਾਮਾਖਿਆ-ਰੋਹਤਕ ਨੂੰ ਵੀ ਹਰੀ ਝੰਡੀ ਦਿਖਾਈ। ਇਹ ਟਰੇਨਾਂ ਆਸਾਮ ਅਤੇ ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਵਰਗੇ ਸੂਬਿਆਂ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰਨਗੀਆਂ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਟਰੇਨਾਂ ਨਾਲ ਯਾਤਰਾ ਦਾ ਸਮਾਂ ਘੱਟ ਜਾਵੇਗਾ ਅਤੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਮਿਲਣਗੀਆਂ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ