Wednesday, September 23, 2026
BREAKING
ਸੜਕ ਹਾਦਸੇ ਦੇ ਪੀੜਤਾਂ ਦੀ ਸਮੇਂ ਸਿਰ ਮਦਦ ਕਰਨ ਵਾਲਿਆਂ ਨੂੰ ਮਿਲੇਗੀ 25 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਝੋਨੇ ਦੀ ਪਰਾਲੀ ਸਾੜਨ 'ਤੇ ਪਾਬੰਦੀ, ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਨਾਲ ਕਟਾਈ 'ਤੇ ਵੀ ਰੋਕ ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ ਪੀਆਈਬੀ ਵੱਲੋਂ ‘ਵਾਰਤਾ’ ਦੇ ਜ਼ਰੀਏ ਨਸ਼ਾ ਮੁਕਤ ਭਾਰਤ, ਠੋਸ ਕਚਰਾ ਪ੍ਰਬੰਧਨ ਅਤੇ ਪੋਸ਼ਣ ਅਭਿਆਨ ‘ਤੇ ਜਨਸੰਪਰਕ ਨੂੰ ਮਜ਼ਬੂਤ ਕਰਨ ਲਈ ਮੀਡੀਆ ਅਤੇ ਮਾਹਰਾਂ ਵਿਚਕਾਰ ਮੰਚ ਸਾਂਝਾ ਕੀਤਾ ਗਿਆ ਪੰਜਾਬ 'ਚ ਭਾਜਪਾ ਨੇ ਥਾਪੇ 2 ਨਵੇਂ ਕੋ-ਇੰਚਾਰਜ, ਸਮ੍ਰਿਤੀ ਇਰਾਨੀ ਨੂੰ ਵੀ ਸੌਂਪੀ ਵੱਡੀ ਜ਼ਿੰਮੇਵਾਰੀ, ਪੜ੍ਹੋ LIST ਪੰਜਾਬ ਦੇ ਸੀਨੀਅਰ IAS ਅਧਿਕਾਰੀ ED ਦੀ ਰਾਡਾਰ 'ਤੇ! ਗਮਾਡਾ ਦਫ਼ਤਰ 'ਚ ਦੂਜੇ ਦਿਨ ਵੀ ਰੇਡ ਜਾਰੀ 'ਉਨ੍ਹਾਂ ਚੀਜ਼ਾਂ ਦਾ ਪ੍ਰਮੋਸ਼ਨ ਨਾ ਕਰੋ, ਜਿਨ੍ਹਾਂ ਨਾਲ ਸਿਹਤ ਖਰਾਬ ਹੋਵੇ'..! ਰਾਸ਼ਟਰਪਤੀ ਨੇ ਸਟਾਰਜ਼ ਨੂੰ ਕੀਤੀ ਅਪੀਲ ਹਰਿਆਣਾ ਦੇ ਨੂੰਹ 'ਚ ਵਾਪਰਿਆ ਦਰਦਨਾਕ ਹਾਦਸਾ! ਟਰੱਕ ਨੇ ਮਾਰੀ ਟੱਕਰ, 3 ਬੱਚਿਆਂ ਸਮੇਤ 4 ਦੀ ਗਈ ਜਾਨ 6 ਅਕਤੂਬਰ ਨੂੰ ਹਿਮਾਚਲ ਦੌਰੇ 'ਤੇ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, DC ਨੇ ਤਿਆਰੀਆਂ ਦਾ ਲਿਆ ਜਾਇਜ਼ਾ ਆਯੁਸ਼ਮਾਨ ਭਾਰਤ ਨੂੰ ਹੋਏ 8 ਸਾਲ! PM ਮੋਦੀ ਬੋਲੇ-60 ਕਰੋੜ ਲੋਕਾਂ ਨੂੰ 5 ਲੱਖ ਦਾ ਸਿਹਤ ਕਵਰ ਦਿੰਦੀ ਇਹ ਯੋਜਨਾ

ਮਨੋਰੰਜਨ

National Film Awards: ਕਾਰਤਿਕ ਤੇ ਮਮੂਟੀ ਬਣੇ ਬੈਸਟ ਐਕਟਰ, ਅਨੰਤ ਨਾਗ ਨੂੰ ਮਿਲਿਆ ਇਹ ਪੁਰਸਕਾਰ

23 ਸਤੰਬਰ, 2026 05:51 PM

ਏਕਤਾ ਨਗਰ (ਗੁਜਰਾਤ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਲ 2024 ਲਈ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਨਾਲ ਭਾਰਤੀ ਸਿਨੇਮਾ ਦੀਆਂ ਚੋਟੀ ਦੀਆਂ ਹਸਤੀਆਂ ਨੂੰ ਮੰਗਲਵਾਰ ਸਨਮਾਨਿਤ ਕੀਤਾ। ਬਜ਼ੁਰਗ ਕੰਨੜ ਅਦਾਕਾਰ ਅਨੰਤ ਨਾਗ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਜਦੋਂ ਕਿ ਕਾਰਤਿਕ ਆਰੀਅਨ ਤੇ ਮਾਮੂਟੀ ਨੂੰ ਸਰਵੋਤਮ ਅਦਾਕਾਰ ਤੇ ਯਾਮੀ ਗੌਤਮ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਰਾਸ਼ਟਰਪਤੀ ਨੇ ਗੁਜਰਾਤ ਦੇ ਨਰਮਦਾ ਜ਼ਿਲੇ ਦੇ ਏਕਤਾ ਨਗਰ ’ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ’ਚ ਜੇਤੂਆਂ ਨੂੰ ਪੁਰਸਕਾਰ ਭੇਟ ਕੀਤੇ। ਇਹ ਸਮਾਰੋਹ ਸ਼ਾਨਦਾਰ ‘ਸਟੈਚੂ ਆਫ ਯੂਨਿਟੀ’ ਦੇ ਨੇੜੇ ਹੋਇਆ ਜਿਸ ਕਾਰਨ ਇਸ ਸਮਾਗਮ ਦੀ ਸ਼ਾਨ ਹੋਰ ਵੀ ਵੱਧ ਗਈ।

 

ਅਦਾਕਾਰ ਤੋਂ ਨਿਰਦੇਸ਼ਕ ਬਣੇ ਰਣਦੀਪ ਹੁੱਡਾ ਨੂੰ ‘ਸਵਤੰਤਰ ਵੀਰ ਸਾਵਰਕਰ’ ਲਈ ਸਰਵੋਤਮ ਡੈਬਿਊ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ, ਜਦੋਂ ਕਿ ਰਾਜ ਕੁਮਾਰ ਪੇਰੀਆਸਾਮੀ ਨੂੰ ਤਾਮਿਲ ਫਿਲਮ ‘ਅਮਰਨ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ। ਯਾਮੀ ਗੌਤਮ ਨੇ ਫਿਲਮ ‘ਆਰਟੀਕਲ 370’ ’ਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਮਾਮੂਟੀ ਤੇ ਕਾਰਤਿਕ ਆਰੀਅਨ ਨੇ ਕ੍ਰਮਵਾਰ ‘ਬ੍ਰਹਮਯੁਗਮ’ ਤੇ ‘ਚੰਦੂ ਚੈਂਪੀਅਨ’ ਵਿਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਸਾਂਝਾ ਕੀਤਾ। ਸੁਮੀਰਾ ਰਾਏ ਵੱਲੋਂ ਨਿਰਦੇਸ਼ਤ ਤੇ ਨਿਰਮਿਤ ‘ਭੰਗਰ’ ਨੇ ਸਰਵੋਤਮ ਗੈਰ-ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਸੰਜੀਵ ਸ਼੍ਰੀਵਾਸਤਵ ਨੂੰ ਰਾਸ਼ਟਰਪਤੀ ਤੋਂ ਹਿੰਦੀ ’ਚ ਸਰਵੋਤਮ ਫਿਲਮ ਆਲੋਚਕ ਦਾ ਪੁਰਸਕਾਰ ਮਿਲਿਆ।

 

‘ਆਰਟੀਕਲ 370’ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ
ਆਦਿਤਿਆ ਸੁਹਾਸ ਜੰਭਾਲੇ ਵੱਲੋਂ ਨਿਰਦੇਸ਼ਤ ‘ਆਰਟੀਕਲ 370’ ਨੇ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਸਚਾਨਾ ਨਮੀਦਾਸ ਨੇ ਤਾਮਿਲ ਫਿਲਮ ‘ਮਹਾਰਾਜਾ’ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਹਾਸਲ ਕੀਤਾ। ਤੇਲਗੂ ਫਿਲਮ ‘ਪੁਸ਼ਪਾ : ਦ ਰੂਲ ਪਾਰਟ 2’ ਨੇ ਸਰਵੋਤਮ ਕਾਸਟਿਊਮ ਡਿਜ਼ਾਈਨ ਦਾ ਪੁਰਸਕਾਰ ਜਿੱਤਿਆ। ਆਰ. ਕਲੈਵਾਨਨ ਨੇ ਤਾਮਿਲ ਫਿਲਮ ‘ਅਮਰਾਨ’ ਲਈ ਸਰਵੋਤਮ ਸੰਪਾਦਨ ਦਾ ਪੁਰਸਕਾਰ ਜਿੱਤਿਆ। ਮਨੋਜ ਮੁੰਤਸ਼ੀਰ ਨੇ ਫਿਲਮ ‘ਮੈਦਾਨ’ ਦੇ ਗੀਤ ‘ਜਾਨੇ ਦੋ’ ਲਈ ਸਰਵੋਤਮ ਗੀਤਕਾਰ ਦਾ ਪੁਰਸਕਾਰ ਜਿੱਤਿਆ। ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ ਨੂੰ ‘ਭਕਸ਼ਕ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ।

Have something to say? Post your comment

ਅਤੇ ਮਨੋਰੰਜਨ ਖਬਰਾਂ

ਰਾਣੀ ਮੁਖਰਜੀ ਦੀ ਮਾਂ ਦਾ ਹੋਇਆ ਦਿਹਾਂਤ ! ਬਾਲੀਵੁੱਡ ਜਗਤ 'ਚ ਪਸਰਿਆ ਮਾਤਮ

ਰਾਣੀ ਮੁਖਰਜੀ ਦੀ ਮਾਂ ਦਾ ਹੋਇਆ ਦਿਹਾਂਤ ! ਬਾਲੀਵੁੱਡ ਜਗਤ 'ਚ ਪਸਰਿਆ ਮਾਤਮ

'ਪ੍ਰੇਮ ਕੀਟਾਨੂ' ਦੇ ਟ੍ਰੇਲਰ 'ਚ ਦਿਸਿਆ ਵੀਰ ਪਹਾੜੀਆ ਦਾ ਕਾਮਿਕ ਅੰਦਾਜ਼ ਤੇ ਰੋਮਾਂਟਿਕ ਚਾਰਮ

'ਪ੍ਰੇਮ ਕੀਟਾਨੂ' ਦੇ ਟ੍ਰੇਲਰ 'ਚ ਦਿਸਿਆ ਵੀਰ ਪਹਾੜੀਆ ਦਾ ਕਾਮਿਕ ਅੰਦਾਜ਼ ਤੇ ਰੋਮਾਂਟਿਕ ਚਾਰਮ

ਅਦਾਕਾਰ ਮਿਹਿਰ ਆਹੂਜਾ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕੀਤੀ ਪੂਰੀ

ਅਦਾਕਾਰ ਮਿਹਿਰ ਆਹੂਜਾ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕੀਤੀ ਪੂਰੀ

'ਦ੍ਰਸ਼ਯਮ: ਦਿ ਕਨਕਲੂਜ਼ਨ' ਦੀ ਗਲੋਬਲ ਰਿਲੀਜ਼ ਲਈ ਪੈਨੋਰਮਾ ਸਟੂਡੀਓਜ਼ ਤੇ ਜ਼ੀ ਸਟੂਡੀਓਜ਼ ਨੇ ਮਿਲਾਇਆ ਹੱਥ

'ਦ੍ਰਸ਼ਯਮ: ਦਿ ਕਨਕਲੂਜ਼ਨ' ਦੀ ਗਲੋਬਲ ਰਿਲੀਜ਼ ਲਈ ਪੈਨੋਰਮਾ ਸਟੂਡੀਓਜ਼ ਤੇ ਜ਼ੀ ਸਟੂਡੀਓਜ਼ ਨੇ ਮਿਲਾਇਆ ਹੱਥ

‘ਦ ਰੈਵੋਲਿਊਸ਼ਨਰੀਜ਼’: ਸੁਤੰਤਰਤਾ ਸੈਨਾਨੀ ਦੇ ਰੋਲ ਲਈ ਰੋਹਿਤ ਸਰਾਫ਼ ਨੇ ਕੀਤੀ ਸਖਤ ਮਿਹਨਤ

‘ਦ ਰੈਵੋਲਿਊਸ਼ਨਰੀਜ਼’: ਸੁਤੰਤਰਤਾ ਸੈਨਾਨੀ ਦੇ ਰੋਲ ਲਈ ਰੋਹਿਤ ਸਰਾਫ਼ ਨੇ ਕੀਤੀ ਸਖਤ ਮਿਹਨਤ

"ਪਹਿਲਾ ਪਿਆਰ ਦੂਜੀ ਬਾਰ" ਲਈ ਮਜ਼ੇਦਾਰ ਇੰਟਰੋਡਕਸ਼ਨ ਵੀਡੀਓ ਜਾਰੀ

'ਯੇ ਪ੍ਰੇਮ ਮੋਲ ਲੀਆ' ਦੇ ਟਾਈਟਲ ਟਰੈਕ ਦੀ ਪਹਿਲੀ ਝਲਕ ਜਾਰੀ

'ਯੇ ਪ੍ਰੇਮ ਮੋਲ ਲੀਆ' ਦੇ ਟਾਈਟਲ ਟਰੈਕ ਦੀ ਪਹਿਲੀ ਝਲਕ ਜਾਰੀ

ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ 9 ਸਾਲ ਬਾਅਦ ਮੁੜ ਬਣੀ ਜੋੜੀ, ‘ਟੁੱਟ ਪੈਣੀ ਇੰਗਲਿਸ਼ ਨੇ’ ’ਚ ਇਕੱਠੀਆਂ ਆਉਣਗੀਆਂ ਨਜ਼ਰ

ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ 9 ਸਾਲ ਬਾਅਦ ਮੁੜ ਬਣੀ ਜੋੜੀ, ‘ਟੁੱਟ ਪੈਣੀ ਇੰਗਲਿਸ਼ ਨੇ’ ’ਚ ਇਕੱਠੀਆਂ ਆਉਣਗੀਆਂ ਨਜ਼ਰ

ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ

ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ

ਨਿਰਮਾਤਾ ਲਵ ਰੰਜਨ ਨੇ

ਨਿਰਮਾਤਾ ਲਵ ਰੰਜਨ ਨੇ "ਪਹਿਲਾ ਪਿਆਰ ਦੂਜੀ ਬਾਰ" ਰਾਹੀਂ 6 ਨਵੇਂ ਚਿਹਰੇ ਕੀਤੇ ਪੇਸ਼