Sunday, February 22, 2026
BREAKING
ਅਜੀਤ ਪਵਾਰ ਜਹਾਜ਼ ਹਾਦਸਾ: ਰੋਹਿਤ ਪਵਾਰ ਨੇ ਫਿਰ ਲਾਏ ਗੰਭੀਰ ਦੋਸ਼, PM ਮੋਦੀ ਤੋਂ ਕੀਤੀ ਇਹ ਮੰਗ Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ Delhi Red Fort News : ਹੁਣ ਹਰ ਰੋਜ਼ ਖੁੱਲ੍ਹੇਗਾ ਲਾਲ ਕਿਲ੍ਹਾ; ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਹੁਕਮ ਜਾਰੀ, ਇਹ ਹੈ ਫੈਸਲੇ ਦੀ ਅਸਲ ਵਜ੍ਹਾ ਕਲੀਨਮੈਕਸ ਨੇ ਐਂਕਰ ਨਿਵੇਸ਼ਕਾਂ ਤੋਂ ₹921 ਕਰੋੜ ਕੀਤੇ ਇਕੱਠੇ ; 23 ਫਰਵਰੀ ਨੂੰ ਖੁੱਲ੍ਹੇਗਾ IPO ਸ਼ੁੱਧ ਬਾਜ਼ਾਰ ਉਧਾਰ ਵਿੱਤੀ ਸਾਲ 2026-27 'ਚ GDP ਦੇ 3% ਤੱਕ ਡਿੱਗ ਜਾਵੇਗਾ: RBI ਬੁਲੇਟਿਨ ਅਮਰੀਕੀ ਕੋਰਟ ਤੋਂ ਝਟਕੇ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ 'ਤੇ ਲਾ 'ਤਾ 10% ਟੈਰਿਫ ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ T20 WC, NZ vs PAK: ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ ਮੈਂ ਉਨ੍ਹਾਂ ਲੋਕਾਂ ਬਾਰੇ ਫਿਕਰਮੰਦ ਹਾਂ ਜੋ ਅਭਿਸ਼ੇਕ ਦੀ ਚਿੰਤਾ ਕਰ ਰਹੇ ਹਨ : ਸੂਰਿਆਕੁਮਾਰ ਯਾਦਵ

ਪੰਜਾਬ

MP ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਸਬੰਧੀ ਸਰਕਾਰ ਨੇ ਦਿੱਤਾ ‘ਹਿੱਟ ਲਿਸਟ’ ਦਾ ਹਵਾਲਾ

19 ਫ਼ਰਵਰੀ, 2026 12:52 PM

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਹਿਰਾਸਤ ਜਾਰੀ ਰੱਖਣ ਦੇ ਪੱਖ ’ਚ ਕਈ ਗੰਭੀਰ ਕਾਰਨ ਪੇਸ਼ ਕੀਤੇ। ਇਸ ਮਾਮਲੇ ਦੇ ਸਬੰਧ ਵਿਚ ਸਰਕਾਰ ਵੱਲੋਂ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਕਥਿਤ ਤੌਰ ’ਤੇ ਕੈਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਹੋਰ ਗੈਂਗਸਟਰਾਂ ਨਾਲ ਸਬੰਧ ਅਤੇ 15 ਵਿਅਕਤੀਆਂ ਦੀ ਕਥਿਤ ‘ਹਿੱਟ ਲਿਸਟ’ ਇਸ ਮਾਮਲੇ ਦੇ ਦੋ ਮੁੱਖ ਆਧਾਰ ਹਨ।

ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਸਾਹਮਣੇ ਸਰਕਾਰ ਨੇ ਦਲੀਲ ਦਿੱਤੀ ਕਿ ਰਿਕਾਰਡ ’ਚ ਮੌਜੂਦ ਸਮੱਗਰੀ ਤੋਂ ਜਨਤਕ ਵਿਵਸਥਾ ਅਤੇ ਸੂਬੇ ਦੀ ਸੁਰੱਖਿਆ ਨੂੰ ਗੰਭੀਰ ਖ਼ਤਰੇ ਦੀ ਸ਼ੰਕਾ ਸਪੱਸ਼ਟ ਹੁੰਦੀ ਹੈ। ਸਰਕਾਰ ਨੇ ਕਿਹਾ ਕਿ ਨਜ਼ਰਬੰਦੀ ਦੇ ਦਸਤਾਵੇਜ਼ਾਂ ’ਚ ਸ਼ੁਰੂਆਤੀ 4 ਧਾਰਾਵਾਂ ਵਿਸ਼ੇਸ਼ ਤੌਰ ’ਤੇ ਕਥਿਤ ਹਿੱਟ ਲਿਸਟ ਨਾਲ ਸਬੰਧਤ ਤੱਥਾਂ ਦਾ ਜ਼ਿਕਰ ਕਰਦੇ ਹਨ ਤੇ ਪਟੀਸ਼ਨਰ ਦੁਆਰਾ ਇਨ੍ਹਾਂ ਤੱਥਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁਣੌਤੀ ਨਹੀਂ ਦਿੱਤੀ ਗਈ। ਅਦਾਲਤ ਵਿਚ ਸਰਕਾਰ ਨੇ ਦਲੀਲ ਦਿੱਤੀ ਕਿ ਉਪਲਬਧ ਸਬੂਤ ਤੇ ਹਾਲਾਤ ਦਰਸਾਉਂਦੇ ਹਨ ਕਿ ਨਜ਼ਰਬੰਦੀ ਹਟਾਉਣ ਨਾਲ ਜਨਤਕ ਸ਼ਾਂਤੀ ਅਤੇ ਸੁਰੱਖਿਆ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਮਾਮਲੇ ਦੀ ਸੁਣਵਾਈ ਜਾਰੀ ਹੈ ਤੇ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਅਗਲੀ ਸੁਣਵਾਈ ’ਤੇ ਆਪਣੀਆਂ ਦਲੀਲਾਂ ਪੂਰੀਆਂ ਕਰੇਗੀ।

Have something to say? Post your comment

ਅਤੇ ਪੰਜਾਬ ਖਬਰਾਂ

Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ

Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ

ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ

ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ

ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ ! ਦਿੱਲੀ ਵਿਧਾਨ ਸਭਾ ਨੇ ਕੀਤਾ ਤਲਬ

ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ ! ਦਿੱਲੀ ਵਿਧਾਨ ਸਭਾ ਨੇ ਕੀਤਾ ਤਲਬ

ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਜਾਵੇਗਾ ਸਿੱਧੂ ਜੋੜਾ? ਜਾਣੋ ਕੀ ਬੋਲੇ CM ਨਾਇਬ ਸੈਣੀ

ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਜਾਵੇਗਾ ਸਿੱਧੂ ਜੋੜਾ? ਜਾਣੋ ਕੀ ਬੋਲੇ CM ਨਾਇਬ ਸੈਣੀ

ਹੋਲਾ-ਮਹੱਲਾ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼

ਹੋਲਾ-ਮਹੱਲਾ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼

ਗੋਡੇ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ : ਲਿਵਾਸਾ ਹਸਪਤਾਲ

ਗੋਡੇ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ : ਲਿਵਾਸਾ ਹਸਪਤਾਲ

28 ਫਰਵਰੀ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ, ਕਾਂਗਰਸ ਕਰੇਗੀ ਵੱਡੀ ਰੈਲੀ

28 ਫਰਵਰੀ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ, ਕਾਂਗਰਸ ਕਰੇਗੀ ਵੱਡੀ ਰੈਲੀ

'10 ਲੱਖ ਦਾ Loan, ਪਹਿਲੇ 3 ਸਾਲ ਕੋਈ EMI ਨਹੀਂ...!', ਪੰਜਾਬ ਦੇ ਨੌਜਵਾਨਾਂ ਲਈ ਸੁਖਬੀਰ ਬਾਦਲ ਦਾ ਵੱਡਾ ਐਲਾਨ

'10 ਲੱਖ ਦਾ Loan, ਪਹਿਲੇ 3 ਸਾਲ ਕੋਈ EMI ਨਹੀਂ...!', ਪੰਜਾਬ ਦੇ ਨੌਜਵਾਨਾਂ ਲਈ ਸੁਖਬੀਰ ਬਾਦਲ ਦਾ ਵੱਡਾ ਐਲਾਨ

ਇੰਟਰਨੈਸ਼ਨਲ ਸਾਇਬਰ ਠੱਗੀ ਦਾ ਪਰਦਾਫਾਸ਼: ਦੁਬਈ ਤੋਂ ਆਪਰੇਟ ਹੁੰਦਾ 100 ਕਰੋੜ ਤੋਂ ਵੱਧ ਦਾ ਨੈੱਟਵਰਕ

ਇੰਟਰਨੈਸ਼ਨਲ ਸਾਇਬਰ ਠੱਗੀ ਦਾ ਪਰਦਾਫਾਸ਼: ਦੁਬਈ ਤੋਂ ਆਪਰੇਟ ਹੁੰਦਾ 100 ਕਰੋੜ ਤੋਂ ਵੱਧ ਦਾ ਨੈੱਟਵਰਕ

ਗੈਂਗਸਟਰਾਂ ’ਤੇ ਵਾਰ: ਇੱਕ ਮਹੀਨੇ ਵਿੱਚ 10 ਹਜ਼ਾਰ ਤੋਂ ਵੱਧ ਵਿਅਕਤੀ 205 ਹਥਿਆਰਾਂ ਸਮੇਤ ਗ੍ਰਿਫ਼ਤਾਰ

ਗੈਂਗਸਟਰਾਂ ’ਤੇ ਵਾਰ: ਇੱਕ ਮਹੀਨੇ ਵਿੱਚ 10 ਹਜ਼ਾਰ ਤੋਂ ਵੱਧ ਵਿਅਕਤੀ 205 ਹਥਿਆਰਾਂ ਸਮੇਤ ਗ੍ਰਿਫ਼ਤਾਰ