Sunday, October 25, 2026
BREAKING
• ਹਲਕਾ ਖਰੜ ਦੇ ਪਿੰਡ ਕਰੌਰਾ, ਸਿਓਂਕ, ਬਦਰਪੁਰ ਤੇ ਹਸਨਪੁਰ ਵਿੱਚ ਚੈਅਰਮੈਨ ਗੋਲਡੀ ਵੱਲੋਂ ਵਿਕਾਸ ਕਾਰਜ ਸ਼ੁਰੂ • ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ • ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ • 1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ • ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ • ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ • ‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ • ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ • ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ

ਮਨੋਰੰਜਨ

Maatrubhumi ਦੀ ਰਿਲੀਜ਼ 'ਤੇ ਸਸਪੈਂਸ ਦਾ ਸਾਇਆ, 2026 ’ਚ ਨਹੀਂ ਆਵੇਗੀ ਸਲਮਾਨ ਖ਼ਾਨ ਦੀ ਵਾਰ ਡਰਾਮਾ?

13 ਜੁਲਾਈ, 2026 05:31 PM

ਸਲਮਾਨ ਖ਼ਾਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ‘ਮਾਤ੍ਰਭੂਮੀ’ ਅਪ੍ਰੈਲ ਦੇ ਮਹੀਨੇ ਰਿਲੀਜ਼ ਲਈ ਤਿਆਰ ਸੀ। ਫ਼ਿਲਮ ਦਾ ਟੀਜ਼ਰ ਆ ਚੁੱਕਾ ਸੀ। ਇੱਕ ਤੋਂ ਬਾਅਦ ਇੱਕ ਗਾਣੇ ਵੀ ਰਿਲੀਜ਼ ਕੀਤੇ ਜਾ ਰਹੇ ਸਨ। ਫਿਰ ਅਚਾਨਕ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ।

ਭਾਰਤ-ਚੀਨ ਜੰਗ 'ਤੇ ਆਧਾਰਿਤ
‘ਮਾਤ੍ਰਭੂਮੀ’ ਦੇ ਕੁਝ ਦ੍ਰਿਸ਼ਾਂ 'ਤੇ ਇਤਰਾਜ਼ ਜਤਾਇਆ ਗਿਆ ਸੀ, ਜਿਸ ਤੋਂ ਬਾਅਦ ਕਥਿਤ ਤੌਰ 'ਤੇ ਫ਼ਿਲਮ ਦੀ ਦੁਬਾਰਾ ਸ਼ੂਟਿੰਗ ਕੀਤੀ ਗਈ। ਇਸ ਦੇ ਚਲਦਿਆਂ ਫ਼ਿਲਮ ਦੀ ਰਿਲੀਜ਼ ਡੇਟ ਵੀ ਟਾਲ ਦਿੱਤੀ ਗਈ। ਮੰਨਿਆ ਜਾ ਰਿਹਾ ਸੀ ਕਿ ਫ਼ਿਲਮ 2026 ਦੇ ਅੱਧ ਵਿੱਚ ਵੱਡੇ ਪਰਦੇ 'ਤੇ ਦਸਤਕ ਦੇ ਸਕਦੀ ਹੈ ਪਰ ਹੁਣ ਸ਼ਾਇਦ ਅਜਿਹਾ ਨਹੀਂ ਹੋਣ ਵਾਲਾ।

‘ਮਾਤ੍ਰਭੂਮੀ’ ਨੂੰ ਨਹੀਂ ਮਿਲੀ ਰਿਲੀਜ਼ ਡੇਟ
ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ‘ਮਾਤ੍ਰਭੂਮੀ’ 2026 ਵਿੱਚ ਰਿਲੀਜ਼ ਨਹੀਂ ਹੋ ਸਕੇਗੀ। ‘ਬਾਲੀਵੁੱਡ ਹੰਗਾਮਾ’ ਮੁਤਾਬਕ, ਸਲਮਾਨ ਖ਼ਾਨ ਦੀ ਫ਼ਿਲਮ ਨੂੰ ਕੋਈ ਨਵੀਂ ਰਿਲੀਜ਼ ਡੇਟ ਨਹੀਂ ਮਿਲ ਸਕੀ ਹੈ। ਇਸ ਸਾਲ ਪਹਿਲਾਂ ਹੀ ਵੱਡੀਆਂ ਫ਼ਿਲਮਾਂ ਦੀ ਰਿਲੀਜ਼ ਦੇ ਸਲੌਟ ਬੁੱਕ ਹੋ ਚੁੱਕੇ ਹਨ। ਸਲਮਾਨ ਖ਼ਾਨ ਫ਼ਿਲਮ ਦਾ ਕਿਸੇ ਹੋਰ ਫ਼ਿਲਮ ਨਾਲ ਟਕਰਾਅ ਨਹੀਂ ਚਾਹੁੰਦੇ, ਇਸ ਲਈ ਉਹ ਇਸ ਨੂੰ ਅਗਲੇ ਸਾਲ ਹੀ ਰਿਲੀਜ਼ ਕਰਨ ਦਾ ਮਨ ਬਣਾ ਰਹੇ ਹਨ।

‘ਮਾਤ੍ਰਭੂਮੀ’ 'ਤੇ ਫਸਿਆ ਹੈ ਪੇਚ
ਜਿੱਥੋਂ ਤੱਕ ਫ਼ਿਲਮ ਨੂੰ ਲੈ ਕੇ ਆ ਰਹੀਆਂ ਦਿੱਕਤਾਂ ਦਾ ਸਵਾਲ ਹੈ, ਉਨ੍ਹਾਂ ਨੂੰ ਸੁਲਝਾ ਲਿਆ ਗਿਆ ਹੈ। ਰਿਪੋਰਟਾਂ ਮੁਤਾਬਕ, ਰੱਖਿਆ ਮੰਤਰਾਲੇ ਵੱਲੋਂ ਫ਼ਿਲਮ ਦੇ ਕੁਝ ਕੰਟੈਂਟ (ਜਿਸ ਵਿੱਚ ਚੀਨ ਦਾ ਜ਼ਿਕਰ ਵੀ ਸ਼ਾਮਲ ਹੈ) ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। ਜਿਸ ਤੋਂ ਬਾਅਦ ਪਹਿਲਾਂ ਫ਼ਿਲਮ ਦਾ ਟਾਈਟਲ ਬਦਲਿਆ ਗਿਆ ਅਤੇ ਫਿਰ ਰੀ-ਸਕ੍ਰਿਪਟਿੰਗ ਤੋਂ ਬਾਅਦ ਫ਼ਿਲਮ ਨੂੰ ਫਿਰ ਤੋਂ ਸ਼ੂਟ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਮੁੱਦੇ ਅਜੇ ਪੂਰੀ ਤਰ੍ਹਾਂ ਸੁਲਝ ਨਹੀਂ ਸਕੇ ਹਨ।

ਕਦੋਂ ਰਿਲੀਜ਼ ਹੋ ਸਕਦੀ ਹੈ ‘ਮਾਤ੍ਰਭੂਮੀ’?
ਇਹੀ ਕਾਰਨ ਹੈ ਕਿ ‘ਮਾਤ੍ਰਭੂਮੀ’ ਨੂੰ ਅਗਲੇ ਸਾਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਲਮਾਨ ਇਸ ਫ਼ਿਲਮ ਦੇ ਜ਼ਰੀਏ 2027 ਵਿੱਚ ਵੱਡੇ ਪਰਦੇ 'ਤੇ ਦਸਤਕ ਦੇਣਗੇ। ਹਾਲਾਂਕਿ, ਨਿਰਮਾਤਾਵਾਂ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਅਪੂਰਵ ਲਖੀਆ ਕਰ ਰਹੇ ਹਨ। ਸਲਮਾਨ ਦੇ ਨਾਲ ਲੀਡ ਰੋਲ ਵਿੱਚ ਚਿੱਤਰਾਂਗਦਾ ਸਿੰਘ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ

ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ

‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ

‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਅਨੁਸ਼ਕਾ ਸੇਨ ਬਣੀ ਗਲੋਬਲ ਅੰਬੈਸਡਰ: ਬੋਲੀ - 'ਦੁਨੀਆ ਸੁਣੇਗੀ ਭਾਰਤ ਦੀਆਂ ਕਹਾਣੀਆਂ'

ਅਨੁਸ਼ਕਾ ਸੇਨ ਬਣੀ ਗਲੋਬਲ ਅੰਬੈਸਡਰ: ਬੋਲੀ - 'ਦੁਨੀਆ ਸੁਣੇਗੀ ਭਾਰਤ ਦੀਆਂ ਕਹਾਣੀਆਂ'

Tiger Shroff 'ਤੇ ਫਾਇਰਿੰਗ ਮਗਰੋਂ ਬੌਲੀਵੁੱਡ 'ਚ ਦਹਿਸ਼ਤ! ਰੇਣੂਕਾ ਸ਼ਹਾਣੇ ਨੇ ਜਤਾਈ ਚਿੰਤਾ

Tiger Shroff 'ਤੇ ਫਾਇਰਿੰਗ ਮਗਰੋਂ ਬੌਲੀਵੁੱਡ 'ਚ ਦਹਿਸ਼ਤ! ਰੇਣੂਕਾ ਸ਼ਹਾਣੇ ਨੇ ਜਤਾਈ ਚਿੰਤਾ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ ਸਵਾਲ , ਆਖ'ਤੀ ਇਹ ਗੱਲ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ ਸਵਾਲ , ਆਖ'ਤੀ ਇਹ ਗੱਲ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ

ਅਦਾਕਾਰਾ ਯਾਮੀ ਗੌਤਮ ਲਵ ਕੁਸ਼ ਰਾਮਲੀਲਾ 'ਚ ਕਰੇਹੀ ਰਾਵਣ ਦਹਿਣ

ਅਦਾਕਾਰਾ ਯਾਮੀ ਗੌਤਮ ਲਵ ਕੁਸ਼ ਰਾਮਲੀਲਾ 'ਚ ਕਰੇਹੀ ਰਾਵਣ ਦਹਿਣ

ਅਮਾਲ ਮਲਿਕ ਨੇ ਟਾਈਗਰ ਸ਼ਰਾਫ ਦੀ ਸੁਰੱਖਿਆ ਯਕੀਨੀ ਕਰਨ ਦੀ ਕੀਤੀ ਅਪੀਲ

ਅਮਾਲ ਮਲਿਕ ਨੇ ਟਾਈਗਰ ਸ਼ਰਾਫ ਦੀ ਸੁਰੱਖਿਆ ਯਕੀਨੀ ਕਰਨ ਦੀ ਕੀਤੀ ਅਪੀਲ