Tuesday, April 14, 2026
BREAKING
ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ Apple ਨੇ ਰਚਿਆ ਇਤਿਹਾਸ: ਸੈਮਸੰਗ ਨੂੰ ਪਛਾੜ ਕੇ ਬਣੀ ਦੁਨੀਆ ਦੀ ਨੰਬਰ-1 ਸਮਾਰਟਫੋਨ ਕੰਪਨੀ NCLAT ਨੇ JAL ਲਈ ਅਡਾਣੀ ਦੀ ਬੋਲੀ ਚੋਣ ਖਿਲਾਫ ਵੇਦਾਂਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ LIC ਦਾ ਨਿਵੇਸ਼ਕਾਂ ਨੂੰ ਵੱਡਾ ਤੋਹਫ਼ਾ; ਬੋਰਡ ਨੇ ਪਹਿਲੇ 'ਬੋਨਸ ਇਸ਼ੂ' ਨੂੰ ਦਿੱਤੀ ਮਨਜ਼ੂਰੀ "850 ਰਿਜੈਕਸ਼ਨਾਂ ਤੋਂ ਬਾਅਦ ਮਾਈਕ੍ਰੋਸਾਫਟ 'ਚ ਐਂਟਰੀ "! ਇੰਟਰਨੈੱਟ 'ਤੇ ਛਾਈ ਭਾਰਤੀ ਨੌਜਵਾਨ ਦੀ ਸਫ਼ਲਤਾ ਦੀ ਕਹਾਣੀ ਈਰਾਨ ਨਾਲ ਜੰਗ ਵਿਚਾਲੇ ਅਮਰੀਕਾ 'ਚ ਸਿਆਸੀ ਭੂਚਾਲ ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਪੁੱਜਿਆ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਛਾਇਆ ਭਗਤੀਮਈ ਮਾਹੌਲ

ਖੇਡ

IPL 2025 ; SRH ਨੂੰ ਹਰਾ ਕੇ ਟਾਪ-2 'ਚ ਜਗ੍ਹਾ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ RCB

23 ਮਈ, 2025 05:30 PM

ਆਈ.ਪੀ.ਐੱਲ. ਆਪਣੇ ਮੁਕਾਮ ਵੱਲ ਵਧਦਾ ਜਾ ਰਿਹਾ ਹੈ ਤੇ ਪਲੇਆਫ਼ ਦੀ ਸਟੇਜ ਲਗਭਗ ਸਾਫ਼ ਹੋ ਚੁੱਕੀ ਹੈ। ਗੁਜਰਾਤ ਟਾਈਟਨਸ, ਰਾਇਲ ਚੈਲੰਜਰਜ਼ ਬੰਗਲੁਰੂ, ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਪਲੇਆਫ਼ 'ਚ ਜਗ੍ਹਾ ਪੱਕੀ ਕਰ ਚੁੱਕੀਆਂ ਹਨ। ਅੱਜ ਖੇਡੇ ਜਾਣ ਵਾਲੇ ਅਹਿਮ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦਾ ਟੀਚਾ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਜਿੱਤ ਹਾਸਲ ਕਰ ਕੇ 9 ਸਾਲ ਵਿਚ ਪਹਿਲੀ ਵਾਰ ਲੀਗ ਪੜਾਅ ਵਿਚ ਟਾਪ-2 ਵਿਚ ਜਗ੍ਹਾ ਬਣਾਉਣ ਦਾ ਹੋਵੇਗਾ।

ਆਰ.ਸੀ.ਬੀ. 2016 ਸੈਸ਼ਨ ਵਿਚ ਉਪ ਜੇਤੂ ਰਹੀ ਸੀ ਪਰ ਇਸ ਤੋਂ ਬਾਅਦ ਤੋਂ ਉਹ ਟਾਪ-2 ਵਿਚ ਨਹੀਂ ਪਹੁੰਚੀ ਹੈ। ਅਜੇ ਟੀਮ 12 ਮੈਚਾਂ ਵਿਚੋਂ 17 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ ਤੇ ਆਪਣੇ ਬਚੇ ਹੋਏ ਦੋ ਮੈਚਾਂ ਵਿਚ ਜਿੱਤ ਟਾਪ-2 ਸਥਾਨਾਂ ਨੂੰ ਤੈਅ ਕਰ ਸਕਦੀ ਹੈ।

ਸ਼ੁੱਕਰਵਾਰ ਦਾ ਮੈਚ ਮੂਲ ਰੂਪ ਨਾਲ ਬੈਂਗਲੁਰੂ ਦੀ ਟੀਮ ਦਾ ਘਰੇਲੂ ਮੈਚ ਸੀ ਪਰ ਮਾਨਸੂਨ ਦੀ ਸ਼ੁਰੂਆਤ ਦੇ ਕਾਰਨ ਇਸ ਨੂੰ ਟਰਾਂਸਫਰ ਕਰ ਦਿੱਤਾ ਗਿਆ। ਭਾਰਤ-ਪਾਕਿਸਤਾਨ ਸੈਨਿਕ ਸੰਘਰਸ਼ ਦੇ ਕਾਰਨ ਲੀਗ ਦੇ ਅੜਿੱਕੇ ਤੋਂ ਪਹਿਲਾਂ ਆਰ.ਸੀ.ਬੀ. ਸ਼ਾਨਦਾਰ ਫਾਰਮ ਵਿਚ ਸੀ ਤੇ ਟੀਮ ਨੇ ਲਗਾਤਾਰ ਚਾਰ ਜਿੱਤਾਂ ਹਾਸਲ ਕੀਤੀਆਂ ਸਨ ਪਰ ਲੀਗ ਦੇ ਫਿਰ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਮੈਚ ਦੇ ਮੀਂਹ ਕਾਰਨ ਰੱਦ ਹੋਣ ਨਾਲ ਉਸ ਦੀ ਲੈਅ ਵਿਚ ਅੜਿੱਕਾ ਪੈ ਗਿਆ। 20 ਦਿਨ ਦੀ ਬ੍ਰੇਕ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਆਪਣੀ ਲੈਅ ਤੇ ਮੁਕਾਬਲੇਬਾਜ਼ੀ ਬੜ੍ਹਤ ਬਰਕਰਾਰ ਰੱਖ ਪਾਉਂਦੀ ਹੈ ਜਾਂ ਨਹੀਂ।

ਆਈ.ਪੀ.ਐੱਲ. ਖਿਤਾਬ ਜਿੱਤਣ ਦੀ ਦਾਅਵੇਦਾਰ ਮੰਨੀ ਜਾ ਰਹੀ ਆਰ.ਸੀ.ਬੀ. ਨੇ ਹਾਲ ਦੇ ਦਿਨਾਂ ਵਿਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਹਮੇਸ਼ਾ ਦੀ ਤਰ੍ਹਾਂ ਟੀਮ ਦਾ ਭਰੋਸੇਮੰਦ ਖਿਡਾਰੀ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿਚ ਹੈ, ਉਸ ਨੇ 11 ਪਾਰੀਆਂ ਵਿਚ 7 ਅਰਧ ਸੈਂਕੜੇ ਬਣਾਏ ਹਨ।

ਕਪਤਾਨ ਰਜਤ ਪਾਟੀਦਾਰ, ਟਿਮ ਡੇਵਿਡ ਤੇ ਰੋਮਾਰੀਓ ਸ਼ੈਫਰਡ ਨੇ ਸਮੇਂ-ਸਮੇਂ ’ਤੇ ਪਾਵਰਹਿੰਟਿਗ ਕਰ ਕੇ ਉਸ ਦਾ ਚੰਗਾ ਸਾਥ ਦਿੱਤਾ ਹੈ। ਹਾਲਾਂਕਿ ਬ੍ਰੇਕ ਤੋਂ ਠੀਕ ਪਹਿਲਾਂ ਪਾਟੀਦਾਰ ਦੀ ਫਾਰਮ ਹੇਠਾਂ ਆ ਡਿੱਗੀ ਹੈ। ਉਹ ਆਪਣੇ ਪਹਿਲੇ 5 ਮੈਚਾਂ ਵਿਚ 37.2 ਦੀ ਔਸਤ ਤੋਂ ਬਾਅਦ ਅਗਲੇ ਪੰਜ ਮੈਚਾਂ ਵਿਚ 10.6 ਦੀ ਔਸਤ ਨਾਲ ਸਿਰਫ 53 ਦੌੜਾਂ ਹੀ ਬਣਾ ਸਕਿਆ।

ਪਿਛਲੇ ਸਾਲ ਫਾਈਨਲ ਤੱਕ ਪਹੁੰਚੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਲਖਨਊ ਸੁਪਰ ਜਾਇੰਟਸ ’ਤੇ 6 ਵਿਕਟਾਂ ਦੀ ਜਿੱਤ ਤੋਂ ਬਾਅਦ ਇਸ ਮੁਕਾਬਲੇ ਲਈ ਮੈਦਾਨ 'ਚ ਉਤਰੇਗੀ। ਟੀਮ ਇਸ ਲੈਅ ਨੂੰ ਜਾਰੀ ਰੱਖ ਕੇ ਇਸ ਸੈਸ਼ਨ ਨੂੰ ਜਿੱਤ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ।

Have something to say? Post your comment

ਅਤੇ ਖੇਡ ਖਬਰਾਂ

ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ

ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ

ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ?

ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ?

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ

ਜਿੱਤ ਦੇ ਬਾਵਜੂਦ ਵੀ ਗਾਇਕਵਾੜ ਨੂੰ ਮਿਲੀ ਸਜ਼ਾ, ਨੀਤੀਸ਼ ਰਾਣਾ 'ਤੇ ਵੀ ਲੱਗਾ ਜੁਰਮਾਨਾ, ਜਾਣੋ ਮੈਚ ਦੌਰਾਨ ਕੀ ਹੋਇਆ

ਜਿੱਤ ਦੇ ਬਾਵਜੂਦ ਵੀ ਗਾਇਕਵਾੜ ਨੂੰ ਮਿਲੀ ਸਜ਼ਾ, ਨੀਤੀਸ਼ ਰਾਣਾ 'ਤੇ ਵੀ ਲੱਗਾ ਜੁਰਮਾਨਾ, ਜਾਣੋ ਮੈਚ ਦੌਰਾਨ ਕੀ ਹੋਇਆ

MI vs RCB: ਰੋਹਿਤ ਬਨਾਮ ਕੋਹਲੀ ਨਹੀਂ, ਇਹ ਟੀਮਾਂ ਤੇ ਨੌਜਵਾਨਾਂ ਦੀ ਜੰਗ; ਕੀਰੋਨ ਪੋਲਾਰਡ ਦਾ ਵੱਡਾ ਬਿਆਨ

MI vs RCB: ਰੋਹਿਤ ਬਨਾਮ ਕੋਹਲੀ ਨਹੀਂ, ਇਹ ਟੀਮਾਂ ਤੇ ਨੌਜਵਾਨਾਂ ਦੀ ਜੰਗ; ਕੀਰੋਨ ਪੋਲਾਰਡ ਦਾ ਵੱਡਾ ਬਿਆਨ