ਨਵੀਂ ਦਿੱਲੀ : ਵਿਰੋਧੀ 'ਇੰਡੀਆ' ਗਠਜੋੜ ਦੇ ਨੇਤਾ ਸ਼ੁੱਕਰਵਾਰ ਰਾਤ 8 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੌਰਾਨ ਵਿਰੋਧੀ ਧਿਰ ਦੇ ਨੇਤਾ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਘ (ਐੱਸਆਈਆਰ) 'ਚ ਬੇਨਿਯਮੀਆਂ ਅਤੇ 'ਵੋਟ ਚੋਰੀ' ਦੇ ਮਾਮਲੇ 'ਚ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕਰਨਗੇ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦਫ਼ਤਰ ਵਲੋਂ ਮੁਲਾਕਾਤ ਲਈ ਰਾਤ 8 ਵਜੇ ਦਾ ਸਮਾਂ ਦਿੱਤੇ ਜਾਣ ਦੀ ਜਾਣਕਾਰੀ ਸ਼ੁੱਕਰਵਾਰ ਸਵੇਰੇ ਦਿੱਤੀ ਗਈ।
ਰਾਸ਼ਟਰਪਤੀ ਨਾਲ ਮੁਲਾਕਾਤ ਲਈ ਜਾਣ ਵਾਲੇ ਵਿਰੋਧੀ ਧਿਰ ਦੇ ਵਫ਼ਦ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਪ੍ਰਧਾਨ ਮਮਤਾ ਬੈਨਰਜੀ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਜਨਰਲ ਸਕੱਤਰ ਐੱਮ.ਏ. ਬੇਬੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਸ਼ਾਮਲ ਹੋਣਗੇ। ਸੂਤਰਾਂ ਨੇ ਦੱਸਿਆ ਕਿ ਨੇਤਾ ਸ਼ਾਮ 4 ਵਜੇ ਸੰਵਿਧਾਨ ਸਦਨ ਦੇ ਸੈਂਟਰਲ ਹਾਲ 'ਚ ਪਹਿਲੇ ਬੈਠਕ ਕਰਨਗੇ ਅਤੇ ਇਸ ਤੋਂ ਬਾਅਦ 'ਵੋਟ ਚੋਰੀ' ਖ਼ਿਲਾਫ਼ ਇਕ ਵਾਰ ਫਿਰ ਪ੍ਰਦਰਸ਼ਨ ਕਰ ਸਕਦੇ ਹਨ। ਪਹਿਲੇ ਇਹ ਬੈਠਕ ਦਿਨ 'ਚ ਤਿੰਨ ਵਜੇ ਪ੍ਰਸਤਾਵਿਤ ਸੀ ਪਰ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮਿਲਣ ਤੋਂ ਬਾਅਦ ਇਸ 'ਚ ਤਬਦੀਲੀ ਕੀਤੀ ਗਈ।
ਵਿਰੋਧੀ ਧਿਰ ਦੇ ਆਗੂਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਭ ਤੋਂ ਪਹਿਲੇ 2 ਅਕਤੂਬਰ ਨੂੰ ਬੇਨਤੀ ਭੇਜੀ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਭਵਨ ਨੇ ਬੈਠਕ 'ਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਨਾਂ ਮੰਗੇ ਸਨ। ਇਸ ਦੇ ਅਨੁਰੂਪ ਗਠਜੋੜ ਨੇ 5 ਅਕਤੂਬਰ ਨੂੰ ਮੁੜ ਬੇਨਤੀ ਭੇਜ ਕੇ ਨੇਤਾਵਾਂ ਦੇ ਨਾਂ ਦਿੱਤੇ ਅਤੇ 7,8 ਜਾਂ 9 ਅਕੂਤਬਰ ਨੂੰ ਮੁਲਾਕਾਤ ਲਈ ਸਮਾਂ ਮੰਗਿਆ ਸੀ। 'ਇੰਡੀਆ' ਗਠਜੋੜ ਨੇ ਪਿਛਲੇ ਹਫਤੇ ਐੱਸਆਈਆਰ ਦੇ ਮੁੱਦੇ 'ਤੇ ਸੰਯੁਕਤ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਸੀ। ਇਸ ਦੇ ਅਧੀਨ ਵੱਖ-ਵੱਖ ਸਥਾਨਾਂ 'ਤੇ ਰੈਲੀਆਂ ਆਯੋਜਿਤ ਕਰਨ ਅਤੇ 'ਲੋਕਤੰਤਰ ਬਚਾਓ' ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ ਸੀ। ਵਿਰੋਧੀ ਧਿਰ ਪਿਛਲੇ ਚਾਰ ਦਿਨਾਂ ਤੋਂ ਵੱਖ-ਵੱਖ ਤਰੀਕਿਆਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।