Wednesday, July 15, 2026
BREAKING
ਮਾਨ ਸਰਕਾਰ ਵਿਆਪਕ ਪੱਧਰ 'ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ, 80 ਕਰੋੜ ਰੁਪਏ ਰਾਖਵੇਂ ਰੱਖੇ: ਸੌਂਦ ‘ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਸਬੰਧੀ ਜਾਇਜ਼ ਮੰਗ 'ਤੇ ਜਲਦ ਹੋਵੇਗੀ ਕਾਰਵਾਈ: ਅਮਨ ਅਰੋੜਾ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ ਫ਼ਿਲਮ 'ਸਤਲੁਜ' 'ਤੇ ਲੱਗੀ ਰੋਕ ਹਟਾਉਣ ਦੀ ਮੰਗ, ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਭੇਜਿਆ ਪੱਤਰ US-Iran 'ਚ ਵਧਦੇ ਤਣਾਅ ਕਾਰਨ ਸੈਂਸੈਕਸ ਤੇ ਨਿਫਟੀ ਦੋਵੇਂ ਡਿੱਗੇ, ਜਾਣੋ ਬਾਜ਼ਾਰ 'ਚ ਗਿਰਾਵਟ ਦੇ ਹੋਰ ਕਾਰਨ IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ ਗਿਆ ਫਰੀ, ਬਿਨਾਂ ਪਰਚੀ ਕਟਾਏ ਲੰਘੇ ਵਾਹਨ High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

ਖੇਡ

IND vs SA 2nd ODI:ਕੋਹਲੀ ਨੇ ਲਾਇਆ ਸ਼ਾਨਦਾਰ ਸੈਂਕੜਾ, ਭਾਰਤ ਦਾ ਸਕੋਰ -276/3

03 ਦਸੰਬਰ, 2025 06:36 PM

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਮੰਗਲਵਾਰ, ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 14 ਦੌੜਾਂ ਬਣਾ ਨੰਦਰ ਬਰਗਰ ਵਲੋਂ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਯਸ਼ਸਵਾ ਜਾਇਸਵਾਲ 22 ਦੌੜਾਂ ਬਣਾ ਮਾਰਕੋ ਜੈਨਸਨ ਦਾ ਸ਼ਿਕਾਰ ਬਣਿਆ। ਮੈਚ 'ਚ ਰੁਤੂਰਾਜ ਗਾਇਕਵਾੜ ਨੇ ਸ਼ਾਨਦਾਰ ਸੈਂਕੜਾ ਲਾਇਆ। ਰੁਤੂ ਨੇ 77 ਗੇਂਦਾਂ 'ਚ 12 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਸੈਂਕੜਾ ਲਾਇਆ। ਭਾਰਤ ਲਈ ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਸੈਂਕੜਾ ਲਾਇਆ ਹੈ। ਵਿਰਾਟ ਨੇ 90 ਗੇਂਦਾਂ 'ਚ 7 ਚੌਕੇ 2 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਖਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 3 ਵਿਕਟਾਂ ਗੁਆ ਕੇ 276 ਦੌੜਾਂ ਬਣਾ ਲਈਆਂ ਸਨ। ਗਾਇਕਵਾੜ 105 ਦੌੜਾਂ ਬਣਾ ਮਾਰਕੋ ਜੈਨਸਨ ਵਲੋਂ ਆਊਟ ਹੋਇਆ। 

ਰਾਂਚੀ ਵਿੱਚ ਪਹਿਲਾ ਮੈਚ ਜਿੱਤਣ ਤੋਂ ਬਾਅਦ, ਭਾਰਤ ਦੂਜਾ ਵਨਡੇ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗਾ। ਫੈਨਜ਼ ਦੀਆਂ ਨਜ਼ਰਾਂ ਇੱਕ ਵਾਰ ਫਿਰ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ 'ਤੇ ਟਿਕੀਆਂ ਹੋਣਗੀਆਂ। ਇਹ ਦੋਵੇਂ ਦਿੱਗਜ ਆਪਣੇ ਕਰੀਅਰ ਦੇ ਆਖਰੀ ਦੌਰ ਵਿੱਚ ਸਿਰਫ਼ ਵਨਡੇ ਫਾਰਮੈਟ 'ਤੇ ਹੀ ਧਿਆਨ ਦੇ ਰਹੇ ਹਨ, ਇਸ ਲਈ ਹਰ ਮੈਚ ਉਨ੍ਹਾਂ ਲਈ ਖਾਸ ਬਣ ਜਾਂਦਾ ਹੈ।

ਟੀਮਾਂ:

ਦੱਖਣੀ ਅਫਰੀਕਾ (ਪਲੇਇੰਗ ਇਲੈਵਨ): ਕਵਿੰਟਨ ਡੀ ਕਾਕ (ਵਿਕਟਕੀਪਰ), ਏਡੇਨ ਮਾਰਕਰਮ, ਟੇਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਟੋਨੀ ਡੀ ਜ਼ੋਰਜ਼ੀ, ਡੇਵਾਲਡ ਬ੍ਰੇਵਿਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਨੰਦਰੇ ਬਰਗਰ, ਲੁੰਗੀ ਨਗਦੀ

ਭਾਰਤ (ਪਲੇਇੰਗ ਇਲੈਵਨ): ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਵਾਸ਼ਿੰਗਟਨ ਸੁੰਦਰ, ਕੇਐਲ ਰਾਹੁਲ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ

Have something to say? Post your comment

ਅਤੇ ਖੇਡ ਖਬਰਾਂ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ