Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਖੇਡ

IND vs ENG: ਚੌਥੇ ਟੈਸਟ ਤੋਂ ਪਹਿਲਾਂ ਵੱਡਾ ਬਦਲਾਅ! ਦਿੱਗਜ ਖਿਡਾਰੀ ਦੀ 8 ਸਾਲ ਬਾਅਦ ਟੀਮ 'ਚ ਐਂਟਰੀ

16 ਜੁਲਾਈ, 2025 05:08 PM

ਲੰਡਨ : ਖੱਬੇ ਹੱਥ ਦੇ ਸਪਿੰਨਰ ਲਿਆਮ ਡਾਸਨ ਨੇ 8 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਮੰਗਲਵਾਰ ਨੂੰ ਇੰਗਲੈਂਡ ਦੀ ਟੈਸਟ ਟੀਮ ਵਿਚ ਵਾਪਸੀ ਕੀਤੀ। ਉਸ ਨੂੰ ਭਾਰਤ ਵਿਰੁੱਧ 23 ਜੁਲਾਈ ਤੋਂ ਮਾਨਚੈਸਟਰ ਵਿਚ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਲਈ ਜ਼ਖ਼ਮੀ ਸ਼ੋਏਬ ਬਸ਼ੀਰ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਤੀਜੇ ਟੈਸਟ ਮੈਚ ਵਿਚ ਭਾਰਤ ਦੀ ਪਹਿਲੀ ਪਾਰੀ ਦੌਰਾਨ ਆਪਣੀ ਹੀ ਗੇਂਦ ’ਤੇ ਫੀਲਡਿੰਗ ਕਰਦੇ ਸਮੇਂ ਬਸ਼ੀਰ ਦੇ ਖੱਬੇ ਹੱਥ ’ਚ ਫ੍ਰੈਕਚਰ ਹੋ ਗਿਆ ਸੀ। ਇਹ ਮੈਚ ਇੰਗਲੈਂਡ ਨੇ 22 ਦੌੜਾਂ ਨਾਲ ਜਿੱਤਿਆ ਸੀ। ਸੱਟ ਦੇ ਬਾਵਜੂਦ ਬਸ਼ੀਰ ਨੇ ਭਾਰਤ ਦੀ ਦੂਜੀ ਪਾਰੀ ਵਿਚ ਗੇਂਦਬਾਜ਼ੀ ਕੀਤੀ ਤੇ ਮੁਹੰਮਦ ਸਿਰਾਜ ਨੂੰ ਆਊਟ ਕਰ ਕੇ ਆਪਣੀ ਟੀਮ ਨੂੰ ਰੋਮਾਂਚਕ ਜਿੱਤ ਦਿਵਾਉਣ ਵਿਚ ਮਦਦ ਕੀਤੀ।

35 ਸਾਲਾ ਡਾਸਨ ਨੇ ਆਪਣੇ 3 ਟੈਸਟ ਮੈਚਾਂ ਵਿਚੋਂ ਆਖਰੀ ਟੈਸਟ 2017 ਵਿਚ ਦੱਖਣੀ ਅਫਰੀਕਾ ਵਿਰੁੱਧ ਖੇਡਿਆ ਸੀ। ਉਸ ਨੇ 7 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ ਇੰਗਲੈਂਡ ਵੱਲੋਂ 6 ਵਨ ਡੇ ਤੇ 14 ਟੀ-20 ਕੌਮਾਂਤਰੀ ਮੈਚ ਵੀ ਖੇਡੇ ਹਨ। ਉਹ ਕਈ ਸਾਲਾਂ ਤੋਂ ਹੈਂਪਸ਼ਾਇਰ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਸ ਨੂੰ 2023 ਤੇ 2024 ਵਿਚ ਪੀ. ਸੀ. ਏ. ਪਲੇਅਰ ਆਫ ਦਿ ਯੀਅਰ ਚੁਣਿਆ ਗਿਆ ਸੀ। ਡਾਸਨ ਨੇ ਹੁਣ ਤੱਕ 212 ਪਹਿਲੀ ਸ਼੍ਰੇਣੀ ਮੈਚਾਂ ਵਿਚ 371 ਵਿਕਟਾਂ ਲਈਆਂ ਹਨ। ਉਹ ਹੇਠਲੇ ਮੱਧਕ੍ਰਮ ਦਾ ਉਪਯੋਗੀ ਬੱਲੇਬਾਜ਼ ਵੀ ਹੈ। ਉਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 18 ਸੈਂਕੜੇ ਵੀ ਸ਼ਾਮਲ ਹਨ।

ਇੰਗਲੈਂਡ ਦੇ ਚੋਣਕਾਰ ਲਿਊਕ ਰਾਈਟ ਨੇ ਕਿਹਾ, ‘‘ਲਿਆਮ ਡਾਸਨ ਟੀਮ ਵਿਚ ਸ਼ਾਮਲ ਹੋਣ ਦਾ ਹੱਕਦਾਰ ਸੀ। ਕਾਊਂਟੀ ਚੈਂਪੀਅਨਸ਼ਿਪ ਵਿਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਤੇ ਉਸ ਨੇ ਹੈਂਪਸ਼ਾਇਰ ਵੱਲੋਂ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।’’

ਇਸ ਵਿਚਾਲੇ ਤੇਜ਼ ਗੇਂਦਬਾਜ਼ ਸੈਮ ਕੁੱਕ ਤੇ ਜੈਮੀ ਓਵਰਟੋਨ ਆਪਣੀਆਂ ਕਾਊਂਟੀ ਟੀਮਾਂ ਨਾਲ ਜੁੜ ਗਏ ਹਨ।

ਇੰਗਲੈਂਡ ਦੀ ਟੈਸਟ ਟੀਮ : ਬੇਨ ਸਟੋਕਸ (ਕਪਤਾਨ), ਜੋਫ੍ਰਾ ਆਰਚਰ, ਗਸ ਐਟਕਿੰਸਨ, ਜੈਕੇਬ ਬੈਥੇਲ, ਹੈਰੀ ਬਰੂਕ, ਬ੍ਰਾਇਡਨ ਕਾਰਸ, ਜੈਕ ਕਰਾਓਲੇ, ਲਿਆਮ ਡਾਸਨ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।

Have something to say? Post your comment

ਅਤੇ ਖੇਡ ਖਬਰਾਂ

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

PSL'ਚ ਵਿਰਾਟ ਕੋਹਲੀ ਨਾਲ ਤੁਲਨਾ,  ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

PSL'ਚ ਵਿਰਾਟ ਕੋਹਲੀ ਨਾਲ ਤੁਲਨਾ, ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ