Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ

14 ਜੂਨ, 2026 03:33 PM

ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ HDFC Bank ਨੇ ਹਾਲ ਹੀ ਵਿੱਚ MCLR (ਮਾਰਜਿਨਲ ਕਾਸਟ ਆਫ ਫੰਡਜ਼ ਬੇਸਡ ਲੈਂਡਿੰਗ ਰੇਟ) ਵਿੱਚ 5 ਤੋਂ 10 ਬੇਸਿਸ ਪੌਇੰਟ ਦਾ ਵਾਧਾ ਕੀਤਾ ਹੈ। ਇਸ ਦੇ ਨਾਲ 1 ਸਾਲ ਦਾ MCLR, ਜਿਸ ਨਾਲ ਜ਼ਿਆਦਾਤਰ ਰਿਟੇਲ ਲੋਨ ਜੁੜੇ ਹੁੰਦੇ ਹਨ, 8.35% ਤੋਂ ਵੱਧ ਕੇ 8.40% ਹੋ ਗਿਆ ਹੈ। ਇਸੇ ਤਰ੍ਹਾਂ 2 ਸਾਲ ਦੀ ਮਿਆਦ ਵਾਲੇ ਲੋਨ ਲਈ MCLR ਵਿੱਚ 10 ਬੇਸਿਸ ਪੌਇੰਟ ਦਾ ਵਾਧਾ ਕਰਕੇ ਇਸਨੂੰ 8.55% ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ RBI ਵੱਲੋਂ ਹਾਲ ਹੀ ਵਿੱਚ ਰੇਪੋ ਰੇਟ ਨੂੰ 5.25% 'ਤੇ ਸਥਿਰ ਰੱਖਣ ਦੇ ਬਾਵਜੂਦ ਬੈਂਕਾਂ ਨੇ ਫੰਡਿੰਗ ਖਰਚ ਵਧਣ ਕਾਰਨ MCLR ਵਿੱਚ ਵਾਧਾ ਕੀਤਾ ਹੈ। ਇਸ ਦਾ ਸਿੱਧਾ ਅਸਰ ਹੋਮ ਲੋਨ, ਕਾਰ ਲੋਨ ਅਤੇ ਪਰਸਨਲ ਲੋਨ ਲੈਣ ਵਾਲੇ ਗਾਹਕਾਂ ਦੀ ਮਹੀਨਾਵਾਰ EMI 'ਤੇ ਪਵੇਗਾ।

ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ
ਬੈਂਕ ਆਫ ਬੜੌਦਾ (Bank of Baroda) – ਇਸ ਸਰਕਾਰੀ ਬੈਂਕ ਨੇ ਆਪਣੀਆਂ ਵਿਆਜ ਦਰਾਂ ਵਿੱਚ ਸੋਧ ਕਰਦੇ ਹੋਏ ਨਵਾਂ ਰੇਟ ਸਲੈਬ ਲਾਗੂ ਕੀਤਾ ਹੈ। ਇਸ ਤਹਿਤ ਪੰਜ ਵੱਖ-ਵੱਖ ਮਿਆਦਾਂ ਵਾਲੇ ਕਰਜ਼ਿਆਂ ਲਈ ਵਿਆਜ ਦਰ ਵਿੱਚ 0.05% ਦਾ ਵਾਧਾ ਕੀਤਾ ਗਿਆ ਹੈ। 1 ਸਾਲ ਦਾ MCLR 8.70% ਤੋਂ ਵੱਧ ਕੇ 8.75% ਹੋ ਗਿਆ ਹੈ। 6 ਮਹੀਨੇ ਦਾ MCLR 8.45% ਤੋਂ ਵੱਧ ਕੇ 8.50% ਹੋ ਗਿਆ ਹੈ। 3 ਮਹੀਨੇ ਦਾ MCLR 8.15% ਤੋਂ ਵੱਧ ਕੇ 8.20% ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 1 ਮਹੀਨੇ ਦਾ MCLR ਵੱਧ ਕੇ 7.95% ਅਤੇ 1 ਦਿਨ ਦਾ MCLR ਵੱਧ ਕੇ 7.85% ਕਰ ਦਿੱਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਬੈਂਕ ਦੇ MCLR ਨਾਲ ਜੁੜੇ ਲੋਨਾਂ ਦੀ EMI ਮਹਿੰਗੀ ਹੋ ਸਕਦੀ ਹੈ।

Canara Bank – ਕੇਨਰਾ ਬੈਂਕ ਨੇ ਵੀ ਹਾਲ ਹੀ ਵਿੱਚ ਆਪਣੀ ਵਿੱਤੀ ਸਮੀਖਿਆ ਤੋਂ ਬਾਅਦ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਬੈਂਕ ਨੇ 1 ਦਿਨ ਦੀ MCLR ਦਰ 7.90% ਤੋਂ ਵਧਾ ਕੇ 7.95% ਕਰ ਦਿੱਤੀ ਹੈ। 1 ਮਹੀਨੇ ਦੀ MCLR 7.95% ਤੋਂ ਵਧਾ ਕੇ 8.00% ਅਤੇ 3 ਮਹੀਨਿਆਂ ਦੀ MCLR 8.20% ਤੋਂ ਵਧਾ ਕੇ 8.25% ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 6 ਮਹੀਨਿਆਂ ਦੀ MCLR ਦਰ 8.55% ਤੋਂ ਵਧਾ ਕੇ 8.60% ਕਰ ਦਿੱਤੀ ਗਈ ਹੈ।

ਇੰਡਿਅਨ ਬੈਂਕ (Indian Bank) – ਇੰਡਿਅਨ ਬੈਂਕ ਨੇ ਆਪਣੇ 1 ਸਾਲ ਦੇ MCLR ਵਿੱਚ 10 ਬੇਸਿਸ ਪੌਇੰਟ ਦਾ ਵਾਧਾ ਕਰਦੇ ਹੋਏ ਇਸ ਨੂੰ 8.45% ਤੋਂ ਵਧਾ ਕੇ 8.55% ਕਰ ਦਿੱਤਾ ਹੈ।

ਬੈਂਕ ਆਫ ਇੰਡੀਆ (Bank of India) – ਬੈਂਕ ਆਫ ਇੰਡੀਆ ਨੇ ਵੀ ਆਪਣੇ 1 ਸਾਲ ਦੇ MCLR ਵਿੱਚ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਇਹ 8.75% ਹੋ ਗਿਆ ਹੈ।

ਗਾਹਕਾਂ 'ਤੇ ਕੀ ਅਸਰ ਪਵੇਗਾ?
ਜੇ ਤੁਹਾਡਾ ਮੌਜੂਦਾ ਹੋਮ ਲੋਨ ਜਾਂ ਕਾਰ ਲੋਨ MCLR ਅਧਾਰਿਤ ਫਲੋਟਿੰਗ ਰੇਟ ਨਾਲ ਜੁੜਿਆ ਹੋਇਆ ਹੈ, ਤਾਂ ਲੋਨ ਦੀ ਰੀਸੈੱਟ ਤਾਰੀਖ ਆਉਣ 'ਤੇ ਤੁਹਾਡੀ ਮਹੀਨਾਵਾਰ EMI ਵੱਧ ਸਕਦੀ ਹੈ ਜਾਂ ਲੋਨ ਦੀ ਮਿਆਦ (Tenure) ਲੰਬੀ ਹੋ ਸਕਦੀ ਹੈ। ਇਸ ਦੇ ਨਾਲ ਹੀ ਨਵੇਂ ਗਾਹਕਾਂ ਨੂੰ ਹੁਣ ਹੋਮ ਲੋਨ, ਕਾਰ ਲੋਨ ਅਤੇ ਪਰਸਨਲ ਲੋਨ ਪਹਿਲਾਂ ਦੇ ਮੁਕਾਬਲੇ ਵੱਧ ਵਿਆਜ ਦਰਾਂ 'ਤੇ ਮਿਲ ਸਕਦੇ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ