Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

EV ਸੈਕਟਰ 'ਚ ਲਗਾਤਾਰ ਵਧ ਰਿਹਾ ਚੀਨ ਦਾ ਦਬਦਬਾ: ਅਮਰੀਕਾ ਲਈ ਖੜ੍ਹੀ ਹੋਈ ਵੱਡੀ ਚੁਣੌਤੀ

14 ਜੁਲਾਈ, 2026 04:34 PM

ਚੀਨੀ ਇਲੈਕਟ੍ਰਿਕਲ ਵਾਹਨ ਪੂਰੀ ਦੁਨੀਆ ਵਿੱਚ ਜੰਗੀ ਪੱਧਰ 'ਤੇ ਆਪਣਾ ਦਬਦਬਾ ਵਧਾ ਰਹੇ ਹਨ। ਇਹ ਅਮਰੀਕਾ ਸਮੇਤ ਦੁਨੀਆ ਭਰ ਦੇ ਆਟੋਮੋਬਾਈਲ ਉਦਯੋਗ ਲਈ ਵੱਡਾ ਖ਼ਤਰਾ ਪੈਦਾ ਕਰ ਰਿਹਾ ਹੈ। ਇੱਕ ਰਿਪੋਰਟ ਅਨੁਸਾਰ, ਚੀਨੀ ਕੰਪਨੀਆਂ ਲਗਭਗ ਹਰ ਦੇਸ਼ ਵਿੱਚ ਨਿਵੇਸ਼ ਕਰ ਰਹੀਆਂ ਹਨ ਅਤੇ ਨਵੀਆਂ ਫੈਕਟਰੀਆਂ ਲਗਾ ਰਹੀਆਂ ਹਨ। ਇਸ ਕਾਰਨ ਅਮਰੀਕਾ ਨੂੰ ਇਹ ਡਰ ਹੈ ਕਿ ਉਹ ਇਸ ਖੇਤਰ ਵਿੱਚ ਕਿਤੇ ਪਿੱਛੇ ਹੀ ਨਾ ਰਹਿ ਜਾਵੇ।

ਚੀਨੀ ਕੰਪਨੀਆਂ ਕਰ ਰਹੀਆਂ ਮੋਟਾ ਨਿਵੇਸ਼
'ਐਟਲਸ ਪਬਲਿਕ ਪਾਲਿਸੀ' (Atlas Public Policy) ਦੇ ਅੰਕੜਿਆਂ ਅਨੁਸਾਰ, 2019 ਤੋਂ 2025 ਦੇ ਵਿਚਕਾਰ ਚੀਨੀ ਕੰਪਨੀਆਂ ਨੇ ਵਿਦੇਸ਼ਾਂ ਵਿੱਚ EV ਅਤੇ ਬੈਟਰੀ ਨਿਵੇਸ਼ ਲਈ ਲਗਭਗ 101 ਬਿਲੀਅਨ ਡਾਲਰ ਦਾ ਐਲਾਨ ਕੀਤਾ ਹੈ, ਜਦੋਂ ਕਿ ਇਸਦੇ ਮੁਕਾਬਲੇ ਅਮਰੀਕੀ ਕੰਪਨੀਆਂ ਨੇ ਸਿਰਫ 38 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਬਰੁਕਿੰਗਜ਼ ਇੰਸਟੀਚਿਊਸ਼ਨ ਦੇ ਫੈਲੋ ਕਾਇਲ ਚੈਨ ਅਨੁਸਾਰ, BYD ਵਰਗੀਆਂ ਚੀਨੀ ਕੰਪਨੀਆਂ EV ਯੁੱਗ ਦੀਆਂ ਨਵੀਆਂ 'ਜੀਐਮ' (GM) ਅਤੇ 'ਫੋਰਡ' (Ford) ਬਣ ਰਹੀਆਂ ਹਨ।

ਚੀਨੀ ਕੰਪਨੀਆਂ ਦਾ ਹੋਰ ਦੇਸ਼ਾਂ ਵਿਚ ਨਿਵੇਸ਼
ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦਾ ਆਪਣਾ ਘਰੇਲੂ ਬਾਜ਼ਾਰ ਹੁਣ ਸੰਤ੍ਰਿਪਤ (saturated) ਹੋ ਚੁੱਕਾ ਹੈ ਅਤੇ ਉੱਥੇ ਕੀਮਤਾਂ ਦੀ ਜੰਗ ਕਾਰਨ ਮੁਨਾਫਾ ਕਮਾਉਣਾ ਔਖਾ ਹੋ ਰਿਹਾ ਹੈ। ਇਸ ਲਈ, ਚੀਨੀ ਕੰਪਨੀਆਂ ਵਿਦੇਸ਼ੀ ਬਾਜ਼ਾਰਾਂ ਵੱਲ ਦੇਖ ਰਹੀਆਂ ਹਨ। ਲਾਤੀਨੀ ਅਮਰੀਕਾ ਵਿੱਚ ਵਿਕਣ ਵਾਲੇ 80% ਇਲੈਕਟ੍ਰਿਕ ਵਾਹਨ ਚੀਨੀ ਕੰਪਨੀਆਂ ਦੇ ਹਨ। ਇਸ ਤੋਂ ਇਲਾਵਾ, ਹੰਗਰੀ ਵਰਗੇ ਦੇਸ਼ਾਂ ਵਿੱਚ ਫੈਕਟਰੀਆਂ ਲਗਾ ਕੇ ਚੀਨ ਯੂਰਪੀਅਨ ਯੂਨੀਅਨ ਦੇ ਬਾਜ਼ਾਰਾਂ ਤੱਕ ਬਿਨਾਂ ਕਿਸੇ ਟੈਰਿਫ (Tariff) ਦੇ ਪਹੁੰਚ ਬਣਾ ਰਿਹਾ ਹੈ।

ਭਵਿੱਖ ਦਾ ਖ਼ਤਰਾ
ਚੀਨ ਦੇ ਇਸ ਕਦਮ ਨੂੰ 'ਉਦਯੋਗਿਕ ਕੂਟਨੀਤੀ' (Industrial Diplomacy) ਵਜੋਂ ਦੇਖਿਆ ਜਾ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਇਸ ਦੌੜ ਵਿੱਚ ਪਿੱਛੇ ਰਹਿੰਦਾ ਹੈ, ਤਾਂ ਉਹ ਨਾ ਸਿਰਫ EV ਬਾਜ਼ਾਰ ਗੁਆ ਦੇਵੇਗਾ, ਬਲਕਿ ਰੋਬੋਟਿਕਸ ਵਰਗੀਆਂ ਹੋਰ ਜੁੜੀਆਂ ਹੋਈਆਂ ਆਧੁਨਿਕ ਤਕਨਾਲੋਜੀਆਂ ਵਿੱਚ ਵੀ ਪਿੱਛੇ ਰਹਿ ਜਾਵੇਗਾ। ਲੰਬੇ ਸਮੇਂ ਵਿੱਚ, ਚੀਨ ਦਾ ਇਹ ਨਿਵੇਸ਼ ਦੁਨੀਆ ਦੀ ਚੀਨੀ ਤਕਨਾਲੋਜੀ 'ਤੇ ਨਿਰਭਰਤਾ ਨੂੰ ਵਧਾ ਸਕਦਾ ਹੈ ਜੋ ਕਿ ਇਕ ਬਾਜ਼ਾਰ ਵਿਚ ਕਬਜ਼ੇ ਦਾ ਸੰਕੇਤ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ