Friday, September 25, 2026
BREAKING
• ਕਾਂਗਰਸ ਵੱਲੋਂ ਚੋਣ ਕਮਿਸ਼ਨ ਦਫ਼ਤਰ ਦਾ ਘਿਰਾਓ, ਰਾਜਾ ਵੜਿੰਗ ਸਣੇ ਵੱਡੇ ਆਗੂ ਡਿਟੇਨ • ਪੰਜਾਬ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੀ ਹੋਵੇਗੀ NIA ਜਾਂਚ • ਲਗਾਤਾਰ 5 ਦਿਨਾਂ ਤੋਂ ਡਿੱਗ ਰਹੇ ਸੋਨੇ ਦੇ ਭਾਅ, ਚਾਂਦੀ ਵੀ ਹੋਈ ਸਸਤੀ • ਨਿਰਧਾਰਤ ਸਮੇਂ ਅੰਦਰ ਕੰਮ ਨਾ ਕਰਨ 'ਤੇ PSPCL ਨੂੰ ਲੱਗਿਆ ਜੁਰਮਾਨਾ • ਭੁੱਲਰ ਨੂੰ ਦੇਖਦੇ ਹੀ ਸ਼ਿਕਾਇਤਕਰਤਾ ਨੇ ਕੀਤੀ ਪਛਾਣ, ਕਿਹਾ-ਕੇਸ ਨਿਪਟਾਉਣ ਲਈ ਮੰਗੇ ਸੀ ਪੈਸੇ • ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਵਕੀਲਾਂ ਤੇ ਸਟਾਫ ਦੇ ਦਾਖਲੇ 'ਤੇ ਲਾਈ ਰੋਕ • Chandigarh ’ਚ ਪੁਲੀਸ ਹੈੱਡ ਕਾਂਸਟੇਬਲ Nitin Kumar ਦੀ ਗੋਲੀ ਮਾਰ ਕੇ ਹੱਤਿਆ; ਪੁੱਤਰ ਹਿਰਾਸਤ ’ਚ • 'ਮੇਕ ਇਨ ਇੰਡੀਆ' ਉਮੀਦਾਂ 'ਤੇ ਖਰਾ ਨਹੀਂ ਉਤਰਿਆ : ਜੈਰਾਮ ਰਮੇਸ਼ • ਖੇਤ 'ਚੋਂ 1.53 ਕਿਲੋ ਹੈਰੋਇਨ ਬਰਾਮਦ, ਕੀਮਤ ਦੱਸੀ ਜਾ ਰਹੀ 7.50 ਕਰੋੜ • Air India ਪਾਇਲਟ ਅਲਕੋਹਲ ਟੈਸਟ 'ਚ ਫੇਲ੍ਹ ਹੋਣ 'ਤੇ ਸਸਪੈਂਡ

ਰਾਸ਼ਟਰੀ

Air India ਪਾਇਲਟ ਅਲਕੋਹਲ ਟੈਸਟ 'ਚ ਫੇਲ੍ਹ ਹੋਣ 'ਤੇ ਸਸਪੈਂਡ

25 ਸਤੰਬਰ, 2026 06:59 PM

ਨਵੀਂ ਦਿੱਲੀ : ਏਅਰ ਇੰਡੀਆ ਨੇ ਜ਼ਿਊਰਿਖ ਏਅਰਪੋਰਟ 'ਤੇ 'ਬ੍ਰੀਥ ਐਨਾਲਾਈਨਜ਼ਰ' (ਸਾਹ ਲੈਣ ਵਾਲੇ ਟੈਸਟ) 'ਚ ਫੇਲ੍ਹ ਹੋਣ ਵਾਲੇ ਪਾਇਲਟ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਘਟਨਾ ਇਸ ਮਹੀਨੇ ਦੇ ਸ਼ੁਰੂ 'ਚ ਵਾਪਰੀ ਸੀ। ਪਾਇਲਟ ਨੇ ਜਹਾਜ਼ ਲੈ ਕੇ ਜ਼ਿਊਰਿਖ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ। ਅਧਿਕਾਰੀਆਂ ਦੇ ਅਨੁਸਾਰ, ਏਅਰਲਾਈਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਉਲੰਘਣਾਵਾਂ ਨੂੰ ਰੋਕਣ ਲਈ ਕਦਮ ਚੁੱਕ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ 6 ਸਤੰਬਰ ਨੂੰ ਵਾਪਰੀ ਸੀ।

ਇਸ ਤੋਂ ਕੁਝ ਦਿਨ ਪਹਿਲਾਂ ਹੀ ਏਅਰ ਇੰਡੀਆ ਨੇ ਫੁਕੇਟ ਤੋਂ ਦਿੱਲੀ ਜਾਣ ਵਾਲੀ ਇਕ ਫਲਾਈਟ ਦੇ ਕਮਾਂਡਿੰਗ ਪਾਇਲਟ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਕੇ ਜਹਾਜ਼ ਉਡਾਉਣ ਲਈ ਬਰਖ਼ਾਸਤ ਕਰ ਦਿੱਤਾ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੰਬੰਧਤ ਪਾਇਲਟ ਨੂੰ 6 ਸਤੰਬਰ ਨੂੰ ਜ਼ਿਊਰਿਖ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ AI 151 ਚਲਾਉਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਏਅਰਪੋਰਟ 'ਤੇ ਉਸ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਖ਼ੁਦ ਸਥਾਨਕ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਜ਼ਰੂਰੀ ਕਾਰਵਾਈ ਕੀਤੀ ਗਈ।

ਏਅਰ ਇੰਡੀਆ ਵੱਲੋਂ ਇਸ ਮਾਮਲੇ 'ਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਊਰਿਖ ਘਟਨਾ 'ਚ ਸਥਾਨਕ ਅਧਿਕਾਰੀਆਂ ਤੋਂ 'ਬ੍ਰੀਥ ਐਨਾਲਾਈਜ਼ਰ' ਦੀ ਸ਼ੁਰੂਆਤੀ ਰਿਪੋਰਟ ਮਿਲਣ ਤੋਂ ਬਾਅਦ ਪਾਇਲਟ ਨੂੰ ਤੁਰੰਤ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਬਾਅਦ 'ਚ ਡਾਕਟਰੀ ਜਾਂਚ ਲਈ ਭੇਜਿਆ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ, ਪਾਇਲਟ ਨੂੰ ਬਾਅਦ 'ਚ ਇਕ ਯਾਤਰੀ ਵਜੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਅਤੇ ਅੰਤਿਮ ਮੈਡੀਕਲ ਰਿਪੋਰਟ ਆਉਣ ਅਤੇ ਜਾਂਚ ਪੂਰੀ ਹੋਣ ਤੱਕ ਉਹ ਮੁਅੱਤਲ ਰਹੇਗਾ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਢੁਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਦੇ ਸੰਬੰਧ 'ਚ 'ਸਵਿਸ ਫੈਡਰਲ ਆਫਿਸ ਆਫ ਸਿਵਲ ਏਵੀਏਸ਼ਨ' ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲਾਗੂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਜ਼ਰੂਰੀ ਕਾਰਵਾਈ ਕੀਤੀ ਗਈ ਹੈ। ਬੁਲਾਰੇ ਨੇ ਕਿਹਾ,"ਸੰਬੰਧਿਤ ਏਅਰਲਾਈਨ ਅਤੇ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ ਜ਼ਿਊਰਿਖ ਤੋਂ ਦਿੱਲੀ ਲਈ ਉਡਾਣ AI151 ਨਿਰਧਾਰਤ ਸਮੇਂ ਅਨੁਸਾਰ ਨਹੀਂ ਰਵਾਨਾ ਹੋ ਸਕੀ।" ਬੁਲਾਰੇ ਨੇ ਕਿਹਾ ਕਿ ਡਾਟਾ ਸੁਰੱਖਿਆ ਨਿਯਮਾਂ ਦੇ ਕਾਰਨ, ਸਵਿਸ ਫੈਡਰਲ ਆਫਿਸ ਆਫ ਸਿਵਲ ਏਵੀਏਸ਼ਨ ਇਸ ਮਾਮਲੇ 'ਚ ਇਸ ਤੋਂ ਵੱਧ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮੇਕ ਇਨ ਇੰਡੀਆ' ਉਮੀਦਾਂ 'ਤੇ ਖਰਾ ਨਹੀਂ ਉਤਰਿਆ : ਜੈਰਾਮ ਰਮੇਸ਼

'ਮੇਕ ਇਨ ਇੰਡੀਆ' ਉਮੀਦਾਂ 'ਤੇ ਖਰਾ ਨਹੀਂ ਉਤਰਿਆ : ਜੈਰਾਮ ਰਮੇਸ਼

ਖੇਤ 'ਚੋਂ 1.53 ਕਿਲੋ ਹੈਰੋਇਨ ਬਰਾਮਦ, ਕੀਮਤ ਦੱਸੀ ਜਾ ਰਹੀ 7.50 ਕਰੋੜ

ਖੇਤ 'ਚੋਂ 1.53 ਕਿਲੋ ਹੈਰੋਇਨ ਬਰਾਮਦ, ਕੀਮਤ ਦੱਸੀ ਜਾ ਰਹੀ 7.50 ਕਰੋੜ

'Make In India' ਦੇ 12 ਸਾਲ: ਮੋਦੀ ਨੇ ਉਤਪਾਦਨ, ਨਿਵੇਸ਼ ਅਤੇ ਨਿਰਯਾਤ ਵਧਾਉਣ 'ਤੇ ਦਿੱਤਾ ਜ਼ੋਰ

'Make In India' ਦੇ 12 ਸਾਲ: ਮੋਦੀ ਨੇ ਉਤਪਾਦਨ, ਨਿਵੇਸ਼ ਅਤੇ ਨਿਰਯਾਤ ਵਧਾਉਣ 'ਤੇ ਦਿੱਤਾ ਜ਼ੋਰ

ਜੰਮੂ-ਕਸ਼ਮੀਰ ਦੇ ਪੂਰਨ ਰਾਜ ਦਰਜੇ ਦੀ ਬਹਾਲੀ ਲਈ CM ਉਮਰ ਅਬਦੁੱਲਾ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਮਤਾ

ਜੰਮੂ-ਕਸ਼ਮੀਰ ਦੇ ਪੂਰਨ ਰਾਜ ਦਰਜੇ ਦੀ ਬਹਾਲੀ ਲਈ CM ਉਮਰ ਅਬਦੁੱਲਾ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਮਤਾ

ਪਿਛਲੇ 12 ਸਾਲਾਂ 'ਚ ਪਿੰਡਾਂ ਦੇ ਬੁਨਿਆਦੀ ਢਾਂਚੇ 'ਚ ਹੋਇਆ ਜ਼ਿਕਰਯੋਗ ਸੁਧਾਰ : PM ਮੋਦੀ

ਪਿਛਲੇ 12 ਸਾਲਾਂ 'ਚ ਪਿੰਡਾਂ ਦੇ ਬੁਨਿਆਦੀ ਢਾਂਚੇ 'ਚ ਹੋਇਆ ਜ਼ਿਕਰਯੋਗ ਸੁਧਾਰ : PM ਮੋਦੀ

'ਪਟੀਸ਼ਨਾਂ ਨੂੰ ਵੱਡੀ ਬੈਂਚ ਨੂੰ ਸੌਂਪਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਦੇ ਜੱਜ ਇਕਮਤ ਨਹੀਂ'

'ਪਟੀਸ਼ਨਾਂ ਨੂੰ ਵੱਡੀ ਬੈਂਚ ਨੂੰ ਸੌਂਪਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਦੇ ਜੱਜ ਇਕਮਤ ਨਹੀਂ'

12 ਦੀ ਥਾਂ ਹੁਣ 6 ਸਿਲੰਡਰ ਦੇਵੇਗੀ ਸਰਕਾਰ! J&K Assembly 'ਚ ਮੁਫ਼ਤ LPG Cylinders 'ਤੇ ਹੋਈ ਬਹਿਸ

12 ਦੀ ਥਾਂ ਹੁਣ 6 ਸਿਲੰਡਰ ਦੇਵੇਗੀ ਸਰਕਾਰ! J&K Assembly 'ਚ ਮੁਫ਼ਤ LPG Cylinders 'ਤੇ ਹੋਈ ਬਹਿਸ

'ਘਰ ਛੱਡਣ ਦੇ ਆਧਾਰ ’ਤੇ ਹੋਏ ਤਲਾਕ ਦੇ ਬਾਵਜੂਦ ਔਰਤ ਮੰਗ ਸਕਦੀ ਹੈ ਗੁਜ਼ਾਰਾ ਭੱਤਾ': ਇਲਾਹਾਬਾਦ ਹਾਈ ਕੋਰਟ

'ਘਰ ਛੱਡਣ ਦੇ ਆਧਾਰ ’ਤੇ ਹੋਏ ਤਲਾਕ ਦੇ ਬਾਵਜੂਦ ਔਰਤ ਮੰਗ ਸਕਦੀ ਹੈ ਗੁਜ਼ਾਰਾ ਭੱਤਾ': ਇਲਾਹਾਬਾਦ ਹਾਈ ਕੋਰਟ

UNSC 'ਚ ਸਥਾਈ ਸੀਟ ਲਈ ਭਾਰਤ ਨੂੰ ਮਿਲਿਆ 4 ਯੂਰਪੀ ਦੇਸ਼ਾਂ ਦਾ ਸਮਰਥਨ

UNSC 'ਚ ਸਥਾਈ ਸੀਟ ਲਈ ਭਾਰਤ ਨੂੰ ਮਿਲਿਆ 4 ਯੂਰਪੀ ਦੇਸ਼ਾਂ ਦਾ ਸਮਰਥਨ

ਰਾਜਨੀਤੀ 'ਚ ਸਾਨੂੰ ਕਿੰਨੀ ਵੀ ਸ਼ਕਤੀ ਮਿਲ ਜਾਵੇ, ਸਾਡਾ ਮੂਲ ਮਾਰਗ ਸੇਵਾ ਹੀ ਰਹੇਗਾ: PM ਮੋਦੀ

ਰਾਜਨੀਤੀ 'ਚ ਸਾਨੂੰ ਕਿੰਨੀ ਵੀ ਸ਼ਕਤੀ ਮਿਲ ਜਾਵੇ, ਸਾਡਾ ਮੂਲ ਮਾਰਗ ਸੇਵਾ ਹੀ ਰਹੇਗਾ: PM ਮੋਦੀ