Monday, June 29, 2026
BREAKING
ਰਿਹਾਇਸ਼ੀ ਮਕਾਨਾਂ ਨੂੰ ਲੈ ਕੇ ਵੱਡਾ ਫ਼ੈਸਲਾ, ਮਾਲਕਾਂ ਨੂੰ ਹੋਵੇਗੀ ਮੋਟੀ ਕਮਾਈ, ਨੋਟੀਫਿਕੇਸ਼ਨ ਜਾਰੀ ਬਲਟਾਣਾ ’ਚ 40 ਸਾਲਾ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ NEET ਪ੍ਰਸ਼ਨ ਪੱਤਰ ਲੀਕ: ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 11 ਜੁਲਾਈ ਤੱਕ ਵਧਾਈ ਮਲਿਕਾਰਜੁਨ ਖੜਗੇ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੀ ਗਈ ਮਾਨਤਾ 1 ਜੁਲਾਈ ਤੋਂ ਦਿੱਲੀ 'ਚ ਨਵੀਂ EV ਨੀਤੀ, ਜਾਣੋ ਕਿੰਨੀ ਮਿਲੇਗੀ ਸਬਸਿਡੀ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਮਨਰੇਗਾ ਫੰਡਿੰਗ 'ਚ ਬਦਲਾਅ 'ਤੇ ਚੁੱਕੇ ਸਵਾਲ ਭਾਰਤ ਵੱਲੋਂ ਪਾਕਿ ਨੂੰ ਕਰਾਰਾ ਜਵਾਬ, ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੂਜਿਆਂ ’ਤੇ ਉਂਗਲ ਨਾ ਉਠਾਉਣ ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਬਾਜ਼ਾਰ

AC ਬਾਜ਼ਾਰ ਠੰਢਾ, ਸਾਫਟ ਡ੍ਰਿੰਕਸ ਅਤੇ ਆਈਸਕ੍ਰੀਮ ਦੀ ਵਿਕਰੀ ’ਚ ਜ਼ੋਰਦਾਰ ਉਛਾਲ

29 ਜੂਨ, 2026 05:45 PM

ਚਾਲੂ ਵਿੱਤੀ ਸਾਲ ਦੀ ਜੂਨ ਤਿਮਾਹੀ ’ਚ ਗਰਮੀ ਨਾਲ ਜੁੜੇ ਉਤਪਾਦਾਂ ਦੀ ਮੰਗ ਦਾ ਰੁਖ ਵੱਖ-ਵੱਖ ਰਿਹਾ। ਬੇਮੌਸਮੀ ਬਾਰਿਸ਼, ਹਨੇਰੀ ਅਤੇ ਮਹਿੰਗਾਈ ਦੇ ਅਸਰ ਨਾਲ ਏਅਰ ਕੰਡੀਸ਼ਨਰ (ਏ. ਸੀ.) ਦੀ ਵਿਕਰੀ ਉਮੀਦ ਤੋਂ ਕਮਜ਼ੋਰ ਰਹੀ, ਜਦੋਂਕਿ ਸਾਫਟ ਡ੍ਰਿੰਕਸ, ਆਈਸਕ੍ਰੀਮ, ਡੇਅਰੀ ਉਤਪਾਦ ਅਤੇ ਹੋਰ ਤਾਜ਼ਗੀ ਦੇਣ ਵਾਲੇ ਉਤਪਾਦਾਂ ਦੀ ਮੰਗ ’ਚ ਸ਼ਲਾਘਾਯੋਗ ਵਾਧਾ ਦਰਜ ਕੀਤਾ ਗਿਆ।

ਉਦਯੋਗ ਮਾਹਿਰਾਂ ਅਨੁਸਾਰ ਜੂਨ ’ਚ ਦੇਸ਼ ਦੇ ਕਈ ਹਿੱਸਿਆਂ ’ਚ ਸਮੇਂ ਤੋਂ ਪਹਿਲਾਂ ਮਾਨਸੂਨ, ਹਨੇਰੀ-ਮੀਂਹ ਅਤੇ ਰਾਤ ਦੇ ਸਮੇਂ ਮੁਕਾਬਲਤਨ ਘੱਟ ਤਾਪਮਾਨ ਰਹਿਣ ਨਾਲ ਏ. ਸੀ. ਦੀ ਲੋੜ ਘੱਟ ਮਹਿਸੂਸ ਹੋਈ। ਉੱਥੇ ਹੀ ਵਧਦੀਆਂ ਕੀਮਤਾਂ ਕਾਰਨ ਕਈ ਖਪਤਕਾਰਾਂ ਨੇ ਮਹਿੰਗੇ ਏ. ਸੀ. ਦੀ ਬਜਾਏ ਏਅਰ ਕੂਲਰ ਅਤੇ ਪੱਖਿਆਂ ਨੂੰ ਤਰਜੀਹ ਦਿੱਤੀ।

ਗੋਦਰੇਜ ਐਂਟਰਪ੍ਰਾਈਜ਼ਿਜ਼ ਸਮੂਹ ਦੇ ਉਪਕਰਨ ਕਾਰੋਬਾਰੀ ਮੁਖੀ ਕਮਲ ਨੰਦੀ ਨੇ ਦੱਸਿਆ ਕਿ ਰੈਫ੍ਰੀਜਰੇਟਰ ਦੀ ਮੰਗ ਆਮ ਅਤੇ ਪ੍ਰੀਮੀਅਮ ਦੋਵਾਂ ਸ਼੍ਰੇਣੀਆਂ ’ਚ ਮਜ਼ਬੂਤ ਬਣੀ ਹੋਈ ਹੈ ਅਤੇ ਮਾਨਸੂਨ ਆਉਣ ਨਾਲ ਵਾਸ਼ਿੰਗ ਮਸ਼ੀਨਾਂ ਦੀ ਵਿਕਰੀ ਵੀ ਵਧ ਰਹੀ ਹੈ। ਹਾਲਾਂਕਿ ਜੂਨ ’ਚ ਵਿਸ਼ੇਸ਼ ਤੌਰ ’ਤੇ ਉੱਤਰ ਭਾਰਤ ’ਚ ਏ. ਸੀ. ਦੀ ਵਿਕਰੀ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ।

ਇਕ ਪ੍ਰਮੁੱਖ ਏ. ਸੀ. ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਵੀ ਮੰਨਿਆ ਕਿ ਇਸ ਵਾਰ ਗਰਮੀ ਦਾ ਮੌਸਮ ਉਦਯੋਗ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ। ਹਾਲਾਂਕਿ ਪ੍ਰੀਮੀਅਮ ਉਤਪਾਦਾਂ ਦੀ ਵਧਦੀ ਹਿੱਸੇਦਾਰੀ ਅਤੇ ਉੱਚੀਆਂ ਕੀਮਤਾਂ ਕਾਰਨ ਉਦਯੋਗ ਦੇ ਕਾਰੋਬਾਰ ਦੇ ਮੁੱਲ ’ਚ ਹੁਣ ਤੱਕ ਲੱਗਭਗ 35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਸਾਫਟ ਡ੍ਰਿੰਕਸ ਅਤੇ ਡੇਅਰੀ ਕੰਪਨੀਆਂ ਨੇ ਮਜ਼ਬੂਤ ਮੰਗ ਦਰਜ ਕੀਤੀ। ਕੋਕਾ-ਕੋਲਾ ਦੇ ਭਾਰਤ ਅਤੇ ਦੱਖਣ-ਪੱਛਮ ਏਸ਼ੀਆ ਦੇ ਗਾਹਕ ਵਿਕਾਸ ਉਪ-ਪ੍ਰਧਾਨ ਅਭਿਸ਼ੇਕ ਗੁਪਤਾ ਨੇ ਕਿਹਾ ਕਿ ਛੋਟੇ ਪੈਕ, ਕੁਇੱਕ ਕਾਰਮਸ ਅਤੇ ਚਲਦੇ-ਫਿਰਦੇ ਖਪਤ ਦੀ ਵਧਦੀ ਪ੍ਰਵਿਰਤੀ ਨਾਲ ਵਿਕਰੀ ਨੂੰ ਚੰਗਾ ਸਮਰਥਨ ਮਿਲਿਆ ਹੈ।

ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਜੈਤੀਰਥ ਚਾਰੀ ਅਨੁਸਾਰ ਜੂਨ ਤਿਮਾਹੀ ’ਚ ਕੰਪਨੀ ਦੇ ਤਾਜ਼ਾ ਡੇਅਰੀ ਉਤਪਾਦਾਂ ਅਤੇ ਆਈਸਕ੍ਰੀਮ ਦੀ ਵਿਕਰੀ ਮਾਤਰਾ ’ਚ ਪਿਛਲੇ ਸਾਲ ਦੀ ਤੁਲਨਾ ’ਚ 30 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।

ਉੱਥੇ ਹੀ ਹੈਵਮੋਰ ਆਈਸਕ੍ਰੀਮ ਨੇ ਕੋਨ, ਸਟਿਕ ਅਤੇ ਸਿੰਗਲ-ਸਰਵ ਕੱਪ ਵਰਗੇ ਉਤਪਾਦਾਂ ਦੀ ਮੰਗ ’ਚ ਲਗਾਤਾਰ ਵਾਧੇ ਦੀ ਜਾਣਕਾਰੀ ਦਿੱਤੀ। ਡੀ. ਐੱਸ. ਗਰੁੱਪ ਨੇ ਵੀ ਦੱਸਿਆ ਕਿ ਰਾਇਤਾ ਮਸਾਲਾ, ਛਾਛ ਮਸਾਲਾ, ਜਲਜੀਰਾ ਅਤੇ ਕਾਲਾ ਨਮਕ ਵਰਗੇ ਰਵਾਇਤੀ ਉਤਪਾਦਾਂ ਦੀ ਵਿਕਰੀ ’ਚ ਵੀ ਸ਼ਲਾਘਾਯੋਗ ਵਾਧਾ ਹੋਇਆ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦਾ ਭਰਪੂਰ ਭੰਡਾਰ, ਚੁਣੌਤੀ ਹੁਣ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਦੀ

ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦਾ ਭਰਪੂਰ ਭੰਡਾਰ, ਚੁਣੌਤੀ ਹੁਣ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਦੀ

ਊਬਰ ਦੇ ਸਾਬਕਾ ਅਧਿਕਾਰੀ ਪ੍ਰਭਜੀਤ ਸਿੰਘ ਕਰਨਗੇ ਭਾਰਤ ’ਚ Open AI ਦੀ ਅਗਵਾਈ

ਊਬਰ ਦੇ ਸਾਬਕਾ ਅਧਿਕਾਰੀ ਪ੍ਰਭਜੀਤ ਸਿੰਘ ਕਰਨਗੇ ਭਾਰਤ ’ਚ Open AI ਦੀ ਅਗਵਾਈ

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

ਡਿਜੀਟਲ ਸੇਵਾਵਾਂ ’ਤੇ ਟੈਕਸ ਲਾਉਣ ਵਾਲੇ ਯੂਰਪੀਅਨ ਦੇਸ਼ਾਂ ’ਤੇ 100 ਫੀਸਦੀ ਟੈਰਿਫ ਲਾਏਗਾ ਅਮਰੀਕਾ : ਟਰੰਪ

ਡਿਜੀਟਲ ਸੇਵਾਵਾਂ ’ਤੇ ਟੈਕਸ ਲਾਉਣ ਵਾਲੇ ਯੂਰਪੀਅਨ ਦੇਸ਼ਾਂ ’ਤੇ 100 ਫੀਸਦੀ ਟੈਰਿਫ ਲਾਏਗਾ ਅਮਰੀਕਾ : ਟਰੰਪ

ਅਮਰੀਕਾ-ਈਰਾਨ ਤਣਾਅ ਦੇ ਬਾਵਜੂਦ ਬਾਸਮਤੀ ਚੌਲਾਂ ਦਾ ਨਿਰਯਾਤ 7.5% ਵਧਿਆ

ਅਮਰੀਕਾ-ਈਰਾਨ ਤਣਾਅ ਦੇ ਬਾਵਜੂਦ ਬਾਸਮਤੀ ਚੌਲਾਂ ਦਾ ਨਿਰਯਾਤ 7.5% ਵਧਿਆ

ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 96.3 ਕਰੋੜ ਡਾਲਰ ਵਧ ਕੇ 672.58 ਅਰਬ ਡਾਲਰ ’ਤੇ ਪਹੁੰਚਿਆ

ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 96.3 ਕਰੋੜ ਡਾਲਰ ਵਧ ਕੇ 672.58 ਅਰਬ ਡਾਲਰ ’ਤੇ ਪਹੁੰਚਿਆ

ਹੁਣ ਹੋਰ ਮਹਿੰਗਾ ਪਵੇਗਾ Apple ਦਾ ਸ਼ੌਂਕ! ਕੰਪਨੀ ਵੱਲੋਂ ਇਨ੍ਹਾਂ Products ਦੀ ਕੀਮਤ 'ਚ ਭਾਰੀ ਵਾਧਾ

ਹੁਣ ਹੋਰ ਮਹਿੰਗਾ ਪਵੇਗਾ Apple ਦਾ ਸ਼ੌਂਕ! ਕੰਪਨੀ ਵੱਲੋਂ ਇਨ੍ਹਾਂ Products ਦੀ ਕੀਮਤ 'ਚ ਭਾਰੀ ਵਾਧਾ

ਚੀਨ ਤੋਂ ਵਧਦੀ ਸਟੇਨਲੈੱਸ ਸਟੀਲ ਦਰਾਮਦ ’ਤੇ ਉਦਯੋਗ ਦੀ ਚਿੰਤਾ, ਹਜ਼ਾਰਾਂ ਨੌਕਰੀਆਂ ਤੇ ਨਿਵੇਸ਼ ’ਤੇ ਮੰਡਰਾਇਆ ਖਤਰਾ

ਚੀਨ ਤੋਂ ਵਧਦੀ ਸਟੇਨਲੈੱਸ ਸਟੀਲ ਦਰਾਮਦ ’ਤੇ ਉਦਯੋਗ ਦੀ ਚਿੰਤਾ, ਹਜ਼ਾਰਾਂ ਨੌਕਰੀਆਂ ਤੇ ਨਿਵੇਸ਼ ’ਤੇ ਮੰਡਰਾਇਆ ਖਤਰਾ

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ ਕੀ ਹੈ ਤਾਜ਼ਾ ਭਾਅ

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ ਕੀ ਹੈ ਤਾਜ਼ਾ ਭਾਅ

Digital Fraud ਦੇ ਸ਼ਿਕਾਰ ਗਾਹਕਾਂ ਨੂੰ ਰਾਹਤ, RBI ਦੇ ਨਵੇਂ ਨਿਯਮਾਂ ਤਹਿਤ ਮਿਲੇਗਾ ਭਾਰੀ ਮੁਆਵਜ਼ਾ

Digital Fraud ਦੇ ਸ਼ਿਕਾਰ ਗਾਹਕਾਂ ਨੂੰ ਰਾਹਤ, RBI ਦੇ ਨਵੇਂ ਨਿਯਮਾਂ ਤਹਿਤ ਮਿਲੇਗਾ ਭਾਰੀ ਮੁਆਵਜ਼ਾ