Tuesday, August 18, 2026
BREAKING
ਟਰੰਪ ਨੂੰ ਵੱਡਾ ਝਟਕਾ ! ਲੋਕਪ੍ਰਿਅਤਾ 'ਚ ਆਈ ਭਾਰੀ ਗਿਰਾਵਟ ਪਠਾਨਕੋਟ 'ਚ ਮਹਿਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ! ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ ਪੱਛਮੀ ਏਸ਼ੀਆ 'ਚ ਵਧੇ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 492 ਅੰਕ ਟੁੱਟਿਆ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਵਲ ਧਰਤ ਮੁਹਿੰਮ ਦੀ ਕੀਤੀ ਆਰੰਭਤਾ ਜੇਲ੍ਹ 'ਚ ਬੰਦ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ 21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ ਖੋਏ ਦੀ ਬਰਫ਼ੀ ਖ਼ਰੀਦਣ ਵਾਲੇ ਸਾਵਧਾਨ! ਤਿਉਹਾਰਾਂ ਤੋਂ ਪਹਿਲਾਂ ਪੰਜਾਬ 'ਚ ਹੋਈ ਵੱਡੀ ਕਾਰਵਾਈ ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਪੰਜਾਬ

650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਵਲ ਧਰਤ ਮੁਹਿੰਮ ਦੀ ਕੀਤੀ ਆਰੰਭਤਾ

18 ਅਗਸਤ, 2026 05:44 PM

ਟਾਂਡਾ ਉੜਮੁੜ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਮੂਨਕ ਖੁਰਦ ਵੱਲੋਂ ਵਾਤਾਵਰਣ ਦੀ ਸੇਵਾ ਸੰਭਾਲ ਦਾ ਸੰਦੇਸ਼ ਦਿੰਦੇ ਹੋਏ 'ਹਰਿਆਵਲ ਧਰਤ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੁਸਾਇਟੀ ਦੇ ਸਰਪ੍ਰਸਤ ਗਿਆਨੀ ਅਮਰਜੀਤ ਸਿੰਘ ਕਨੇਡਾ ਤੇ ਚੇਅਰਮੈਨ ਸੁਰਜੀਤ ਲਾਲ ਹੀਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਤੋਂ ਇਸ ਮੁਹਿੰਮ ਦੀ ਆਰੰਭਤਾ ਮੁੱਖ ਸੇਵਾਦਾਰ ਸੰਤ ਬਾਬਾ ਕੁਲਦੀਪ ਸਿੰਘ ਤੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਮੋਮੀ ਤੇ ਸੇਵਾਦਾਰ ਮੈਂਬਰ ਸੁਰਜੀਤ ਸਿੰਘ ਕਾਲਾ ਦੀ ਮੌਜੂਦਗੀ ਵਿਚ ਕੀਤੀ ਗਈ। ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਵਾਤਾਵਰਨ ਦੀ ਸੇਵਾ ਸੰਭਾਲ ਵਿੱਚ ਜੁਟੀ ਹੋਈ ਹਰਿਆਲੀ ਸੰਸਥਾ ਦਸੂਹਾ ਦੇ ਮੁੱਖ ਪ੍ਰਬੰਧਕ ਵਾਤਾਵਰਣ ਪ੍ਰੇਮੀ ਹਰਜਿੰਦਰ ਸਿੰਘ ਤੇ ਗੁਰਵੀਰ ਕੌਰ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਚ ਹਰੇ ਭਰੇ ਬੂਟੇ ਲਗਾਏ ਗਏ।

ਇਸ ਮੌਕੇ ਸੇਵਾਦਾਰ ਬਾਬਾ ਕੁਲਦੀਪ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਹਰਿਆਲੀ ਸੰਸਥਾ ਦਸੂਹਾ ਦੇ ਇਸ ਉੱਦਮ ਦੀ ਸ਼ਲਾਘਾ ਅਤੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਜਿੱਥੇ ਅਸੀਂ ਆਪਣੇ ਬਾਤਾ ਵਰਨ ਨੂੰ ਪ੍ਰਦੂਸ਼ਿਤ ਰਹਿਤ ਰੱਖਣ ਵਿੱਚ ਕਾਮਯਾਬ ਹੋਵਾਂਗੇ ਉਥੇ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਸੁਨੇਹਾ ਵੀ ਘਰ-ਘਰ ਪਹੁੰਚੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਮੋਮੀ ਸੁਰਜੀਤ ਸਿੰਘ ਕਾਲਾ ਵਾਤਾਵਰਨ ਪ੍ਰੇਮੀ ਹਰਜਿੰਦਰ ਸਿੰਘ ਅਤੇ ਮੈਡਮ ਗੁਰਵੀਰ ਕੌਰ ਨੇ ਕਿਹਾ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਉਪਰਾਲੇ ਸਾਂਝੇ ਤੌਰ ਤੇ ਕਰਨੇ ਪੈਣਗੇ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਪਿੰਡ ਮੂਨਕ ਖੁਰਦ ਅਤੇ ਇਲਾਕੇ ਦੇ ਹੋਰਨਾ ਪਿੰਡਾਂ ਵਿਚ ਕੁੱਲ 650 ਹਰੇ ਭਰੇ ਬੂਟੇ ਲਗਾਏ ਜਾਣਗੇ। ਇਸ ਮੌਕੇ ਬਾਬਾ ਹਰਬੰਸ ਸਿੰਘ ਟਾਂਡੇ ਵਾਲੇ, ਪ੍ਰਭਕਰਨ ਸਿੰਘ, ਸੰਦੀਪ ਸਿੰਘ ਕੁਰਾਲਾ, ਪਰਮਜੀਤ ਸਿੰਘ ਮੂਨਕਾਂ, ਪਰਮਜੀਤ ਸਿੰਘ ਜੀਤੂ, ਬਾਬਾ ਚਰਨਜੀਤ ਸਿੰਘ ਲੱਕੀ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਪਠਾਨਕੋਟ 'ਚ ਮਹਿਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ !

ਪਠਾਨਕੋਟ 'ਚ ਮਹਿਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ !

ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ

ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ

ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ

ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ

21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ

21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ

ਖੋਏ ਦੀ ਬਰਫ਼ੀ ਖ਼ਰੀਦਣ ਵਾਲੇ ਸਾਵਧਾਨ! ਤਿਉਹਾਰਾਂ ਤੋਂ ਪਹਿਲਾਂ ਪੰਜਾਬ 'ਚ ਹੋਈ ਵੱਡੀ ਕਾਰਵਾਈ

ਖੋਏ ਦੀ ਬਰਫ਼ੀ ਖ਼ਰੀਦਣ ਵਾਲੇ ਸਾਵਧਾਨ! ਤਿਉਹਾਰਾਂ ਤੋਂ ਪਹਿਲਾਂ ਪੰਜਾਬ 'ਚ ਹੋਈ ਵੱਡੀ ਕਾਰਵਾਈ

ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਪੰਜਾਬ ’ਚ ਇਕੱਲਿਆਂ ਸਰਕਾਰ ਬਣਾਏਗੀ ਭਾਜਪਾ : ਗਿਆਨ ਚੰਦ ਗੁਪਤਾ

ਪੰਜਾਬ ’ਚ ਇਕੱਲਿਆਂ ਸਰਕਾਰ ਬਣਾਏਗੀ ਭਾਜਪਾ : ਗਿਆਨ ਚੰਦ ਗੁਪਤਾ

ਜਬਰ-ਜ਼ਿਨਾਹ ਮਾਮਲੇ 'ਚ ਡਾਕਟਰ ਦੀ ਗ੍ਰਿਫ਼ਤਾਰੀ ਲਈ ਹਾਈਵੇ ਜਾਮ, ਪੁਲਸ ਨੂੰ ਦਿੱਤਾ 3 ਦਿਨਾਂ ਦਾ ਅਲਟੀਮੇਟਮ

ਜਬਰ-ਜ਼ਿਨਾਹ ਮਾਮਲੇ 'ਚ ਡਾਕਟਰ ਦੀ ਗ੍ਰਿਫ਼ਤਾਰੀ ਲਈ ਹਾਈਵੇ ਜਾਮ, ਪੁਲਸ ਨੂੰ ਦਿੱਤਾ 3 ਦਿਨਾਂ ਦਾ ਅਲਟੀਮੇਟਮ

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵਿਕਰੀ ਮਾਮਲੇ 'ਚ ਤਤਕਾਲੀ ਮੈਨੇਜਰ ਦੀ ਜ਼ਮਾਨਤ ਖਾਰਜ

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵਿਕਰੀ ਮਾਮਲੇ 'ਚ ਤਤਕਾਲੀ ਮੈਨੇਜਰ ਦੀ ਜ਼ਮਾਨਤ ਖਾਰਜ

ਪੰਜਾਬ ’ਚ ਭਾਜਪਾ 117 ਸੀਟਾਂ ’ਤੇ ਇਕੱਲਿਆਂ ਲੜੇਗੀ ਵਿਧਾਨ ਸਭਾ ਚੋਣਾਂ : ਨਾਇਬ ਸਿੰਘ ਸੈਣੀ

ਪੰਜਾਬ ’ਚ ਭਾਜਪਾ 117 ਸੀਟਾਂ ’ਤੇ ਇਕੱਲਿਆਂ ਲੜੇਗੀ ਵਿਧਾਨ ਸਭਾ ਚੋਣਾਂ : ਨਾਇਬ ਸਿੰਘ ਸੈਣੀ