Sunday, February 22, 2026
BREAKING
ਖੜਕਾ ਕੈਂਪ ਵਿੱਚ ਸ਼ਾਨਦਾਰ ਪਰੇਡ ਸਮਾਰੋਹ, 458 ਕਾਂਸਟੇਬਲਾਂ ਨੇ ਲਈ ਸਹੁੰ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਵੱਲੋ ਵੱਖ ਵੱਖ  ਬੈਂਕਾ ਦੇ ਅਧਿਕਾਰੀਆ ਨਾਲ  ਕੌਮੀ ਲੋਕ ਅਦਾਲਤ ਸਬੰਧੀ ਕੀਤੀ  ਮੀਟਿੰਗ   ਪੁਲਿਸ ਨੇ ਤਿੰਨ ਵਿਆਕਤੀਆ ਨੂੰ  ਪਿਸਤੌਲ, ਹੈਰੋਇਨ ਨਸ਼ੀਲੇ ਟੀਕੇ ਸਮੇਤ ਕੀਤਾ ਕਾਬੂ   ਕੈਬਨਿਟ ਮੰਤਰੀ ਡਾ. ਰਵਜੋਤ ਨੇ ਵਿਧਾਨ ਸਭਾ ਸ਼ਾਮ ਚੁਰਾਸੀ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ‘ਤੇ ਕੀਤੀ ਸਮੀਖਿਆ ਮੀਟਿੰਗ ਅਜੀਤ ਪਵਾਰ ਜਹਾਜ਼ ਹਾਦਸਾ: ਰੋਹਿਤ ਪਵਾਰ ਨੇ ਫਿਰ ਲਾਏ ਗੰਭੀਰ ਦੋਸ਼, PM ਮੋਦੀ ਤੋਂ ਕੀਤੀ ਇਹ ਮੰਗ Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ Delhi Red Fort News : ਹੁਣ ਹਰ ਰੋਜ਼ ਖੁੱਲ੍ਹੇਗਾ ਲਾਲ ਕਿਲ੍ਹਾ; ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਹੁਕਮ ਜਾਰੀ, ਇਹ ਹੈ ਫੈਸਲੇ ਦੀ ਅਸਲ ਵਜ੍ਹਾ ਕਲੀਨਮੈਕਸ ਨੇ ਐਂਕਰ ਨਿਵੇਸ਼ਕਾਂ ਤੋਂ ₹921 ਕਰੋੜ ਕੀਤੇ ਇਕੱਠੇ ; 23 ਫਰਵਰੀ ਨੂੰ ਖੁੱਲ੍ਹੇਗਾ IPO ਸ਼ੁੱਧ ਬਾਜ਼ਾਰ ਉਧਾਰ ਵਿੱਤੀ ਸਾਲ 2026-27 'ਚ GDP ਦੇ 3% ਤੱਕ ਡਿੱਗ ਜਾਵੇਗਾ: RBI ਬੁਲੇਟਿਨ ਅਮਰੀਕੀ ਕੋਰਟ ਤੋਂ ਝਟਕੇ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ 'ਤੇ ਲਾ 'ਤਾ 10% ਟੈਰਿਫ

ਪੰਜਾਬ

424 ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀ ਦੇਣਗੇ ਪੇਪਰ, 17 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ

15 ਫ਼ਰਵਰੀ, 2026 07:29 PM

ਅੰਮ੍ਰਿਤਸਰ : ਸਿੱਖਿਆ ਵਿਭਾਗ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਲਈ ਕਮਰਕੱਸੇ ਕਰ ਲਏ ਹਨ। ਵਿਭਾਗ ਵੱਲੋਂ ਉਕਤ ਪ੍ਰੀਖਿਆਵਾਂ ਲਈ ਕੁੱਲ 424 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਚੋਂ 220 ਸੈਂਟਰ ਅਤੇ 224 ਸਵੈ ਕੇਂਦਰ ਸ਼ਾਮਲ ਹਨ। ਵਿਭਾਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਈਮਾਨਦਾਰੀ ਅਤੇ ਪ੍ਰਤੀਯੋਗੀ ਆਤਮਾ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਪ੍ਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਬਣੀ ਰਹੇ। ਪ੍ਰੀਖਿਆਵਾਂ ਸਬੰਧੀ ਬੁਲਾਈ ਗਈ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਨਕਲ ਰਹਿਤ ਪ੍ਰੀਖਿਆ ਕਰਵਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ। ਅੱਠਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ, ਜਦਕਿ ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਗਾਤਾਰ ਜਾਰੀ ਹਨ।


ਇਸ ਸੈਸ਼ਨ ਦੌਰਾਨ ਕੁੱਲ 424 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ’ਚੋਂ 220 ਸੈਂਟਰ ਅਤੇ 224 ਸਵੈ-ਕੇਂਦਰ ਸ਼ਾਮਲ ਹਨ। ਪੂਰੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ 25 ਬਲਾਕ ਤਿਆਰ ਕੀਤੇ ਗਏ ਹਨ। ਪ੍ਰੀਖਿਆਵਾਂ ਦੀ ਨਿਗਰਾਨੀ ਲਈ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ। ਸਿੱਖਿਆ ਅਧਿਕਾਰੀਆਂ ਅਨੁਸਾਰ ਵਿਦਿਆਰਥੀਆਂ ਦੀ ਸੰਖਿਆ ਦੇ ਅੰਕੜੇ ਅਨੁਸਾਰ 8ਵੀਂ ਜਮਾਤ ’ਚ ਕੁੱਲ 28,232 ਵਿਦਿਆਰਥੀ ਪ੍ਰੀਖਿਆ ’ਚ ਸ਼ਾਮਲ ਹੋ ਰਹੇ ਹਨ। 10ਵੀਂ ਜਮਾਤ ’ਚ ਰੈਗੂਲਰ 26,778, ਓਪਨ 625 ਅਤੇ ਪ੍ਰਾਈਵੇਟ 115 ਵਿਦਿਆਰਥੀ ਹਨ, ਜਿਸ ਦੀ ਕੁੱਲ ਗਿਣਤੀ 27,518 ਬਣਦੀ ਹੈ।


ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ’ਚ ਰੈਗੂਲਰ 26,416, ਓਪਨ 854 ਅਤੇ ਪ੍ਰਾਈਵੇਟ 57 ਵਿਦਿਆਰਥੀ ਹਨ, ਜਿਸ ਨਾਲ ਕੁੱਲ ਜੋੜ 27,327 ਬਣਦਾ ਹੈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਨਕਲ ਰਹਿਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਕੁੱਲ 1,339 ਸਟਾਫ ਮੈਂਬਰਾਂ ਨੂੰ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਚ ਸੁਪਰਡੈਂਟ, ਡਿਪਟੀ ਸੁਪਰਿੰਟੈਂਡੈਂਟ ਅਤੇ ਆਬਜ਼ਰਵਰ ਸ਼ਾਮਲ ਹਨ। ਹਰ ਕੇਂਦਰ ’ਤੇ ਸੀ. ਸੀ. ਟੀ. ਵੀ. ਨਿਗਰਾਨੀ, ਫਲਾਇੰਗ ਸਕੂਆਡ ਅਤੇ ਅਚਾਨਕ ਚੈਕਿੰਗ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਤੁਰੰਤ ਰੋਕਿਆ ਜਾ ਸਕੇ। ਵਿਭਾਗ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਕਲ ਰਹਿਤ ਪ੍ਰੀਖਿਆ ਮੁਹਿੰਮ ਚ ਪੂਰਾ ਸਹਿਯੋਗ ਦੇਣ।


ਕਿਸੇ ਵੀ ਕਿਸਮ ਦੀ ਅਣਗਹਿਲੀ ਜਾਂ ਨਕਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਪ੍ਰੀਖਿਆ ਦੌਰਾਨ ਕਿਸੇ ਵੀ ਕਿਸਮ ਦੀ ਅਣਗਹਿਲੀ ਜਾਂ ਨਕਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦਾ ਮੰਨਣਾ ਹੈ ਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਹੀ ਸਾਫ਼-ਸੁਥਰੀ ਅਤੇ ਈਮਾਨਦਾਰ ਪ੍ਰੀਖਿਆ ਪ੍ਰਣਾਲੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਇਹ ਮੁਹਿੰਮ ਵਿਦਿਆਰਥੀਆਂ ਦੇ ਭਵਿੱਖ ਨੂੰ ਨਿਰਪੱਖ ਅਤੇ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।

ਦੂਰ-ਦੁਰਾਡੇ ਬਣੇ ਸੈਂਟਰਾਂ ’ਚ ਵਿਦਿਆਰਥੀਆਂ ਨੂੰ ਸੁਰੱਖਿਅਤ ਭੇਜਣ ਲਈ ਸਕੂਲ ਪ੍ਰਬੰਧਕਾਂ ਦੀ ਹੋਵੇਗੀ ਜ਼ਿੰਮੇਵਾਰੀ
ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਕੂਲਾਂ ਦੇ ਦੂਸਰੇ ਸਕੂਲਾਂ ’ਚ ਬਣੇ ਸੈਂਟਰਾਂ ’ਚ ਵਿਦਿਆਰਥੀਆਂ ਨੂੰ ਸੁਰੱਖਿਅਤ ਭੇਜਣ ਲਈ ਸਕੂਲ ਪ੍ਰਬੰਧਕਾਂ ਦੀ ਡਿਊਟੀ ਲਾਈ ਗਈ ਹੈ। ਸਕੂਲੀ ਪ੍ਰਬੰਧਕਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਕੋਈ ਵੀ ਹਾਦਸਾ ਨਾ ਵਾਪਰੇ ਇਸ ਲਈ ਸਬੰਧਤ ਸਕੂਲਾਂ ਵੱਲੋਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਵਿਦਿਆਰਥੀਆਂ ਨੂੰ ਸੈਂਟਰ ’ਚ ਲਿਆਉਣ ਲਈ ਕਿਹਾ ਗਿਆ ਹੈ। ਸਕੂਲ ਮੁਖੀਆਂ ਨੂੰ ਵੀ ਹਦਾਇਤ ਹੈ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਵੱਲੋਂ ਭੇਜੇ ਗਏ ਅਧਿਆਪਕ ਵਿਦਿਆਰਥੀਆਂ ਨੂੰ ਸੁਰੱਖਿਅਤ ਸਕੂਲ ਲੈ ਕੇ ਜਾਣ ਅਤੇ ਸੁਰੱਖਿਅਤ ਵਾਪਸ ਲੈ ਕੇ ਆਉਣ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਭਾਗ ਦੀ ਤਾੜਨਾ : ਜ਼ਿਲਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਅਨੁਸਾਰ ਧਿਆਨ ’ਚ ਆਇਆ ਹੈ ਕਿ ਕੁਝ ਸਕੂਲਾਂ ’ਚ ਵਿਦਿਆਰਥੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਉਨ੍ਹਾਂ ਦੀ ਉਮਰ ਘੱਟ ਹੋਣ ਦੇ ਬਾਵਜੂਦ ਉਹ ਵ੍ਹੀਕਲ ਲੈ ਕੇ ਸਕੂਲ ’ਚ ਆਉਂਦੇ ਹਨ। ਪ੍ਰੀਖਿਆਵਾਂ ’ਚ ਜੇਕਰ ਕੋਈ ਵਿਦਿਆਰਥੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਜਾਂ ਟ੍ਰਿੱਪਲਿੰਗ ਕਰ ਕੇ ਪ੍ਰੀਖਿਆ ਦੇਣ ਲਈ ਆਵੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਨਕਲ ਕਰਵਾਉਣ ਵਾਲੇ ਅਧਿਆਪਕਾਂ ’ਤੇ ਹੋਵੇਗੀ ਸਖ਼ਤ ਕਾਰਵਾਈ : ਜ਼ਿਲਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਨਕਲ ਰਹਿਤ ਪ੍ਰੀਖਿਆ ਲਈ ਪੂਰੀ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪ੍ਰੀਖਿਆ ਅਮਲੇ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਸੈਂਟਰ ’ਚ ਨਕਲ ਕਰਵਾਉਣ ’ਚ ਕਿਸੇ ਅਧਿਆਪਕ ਜਾਂ ਪ੍ਰੀਖਿਆ ਅਮਲੇ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਤੁਰੰਤ ਉਸ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

 

Have something to say? Post your comment

ਅਤੇ ਪੰਜਾਬ ਖਬਰਾਂ

ਖੜਕਾ ਕੈਂਪ ਵਿੱਚ ਸ਼ਾਨਦਾਰ ਪਰੇਡ ਸਮਾਰੋਹ, 458 ਕਾਂਸਟੇਬਲਾਂ ਨੇ ਲਈ ਸਹੁੰ

ਖੜਕਾ ਕੈਂਪ ਵਿੱਚ ਸ਼ਾਨਦਾਰ ਪਰੇਡ ਸਮਾਰੋਹ, 458 ਕਾਂਸਟੇਬਲਾਂ ਨੇ ਲਈ ਸਹੁੰ

ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਵੱਲੋ ਵੱਖ ਵੱਖ  ਬੈਂਕਾ ਦੇ ਅਧਿਕਾਰੀਆ ਨਾਲ  ਕੌਮੀ ਲੋਕ ਅਦਾਲਤ ਸਬੰਧੀ ਕੀਤੀ  ਮੀਟਿੰਗ  

ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਵੱਲੋ ਵੱਖ ਵੱਖ  ਬੈਂਕਾ ਦੇ ਅਧਿਕਾਰੀਆ ਨਾਲ  ਕੌਮੀ ਲੋਕ ਅਦਾਲਤ ਸਬੰਧੀ ਕੀਤੀ  ਮੀਟਿੰਗ  

ਪੁਲਿਸ ਨੇ ਤਿੰਨ ਵਿਆਕਤੀਆ ਨੂੰ  ਪਿਸਤੌਲ, ਹੈਰੋਇਨ ਨਸ਼ੀਲੇ ਟੀਕੇ ਸਮੇਤ ਕੀਤਾ ਕਾਬੂ  

ਪੁਲਿਸ ਨੇ ਤਿੰਨ ਵਿਆਕਤੀਆ ਨੂੰ  ਪਿਸਤੌਲ, ਹੈਰੋਇਨ ਨਸ਼ੀਲੇ ਟੀਕੇ ਸਮੇਤ ਕੀਤਾ ਕਾਬੂ  

ਕੈਬਨਿਟ ਮੰਤਰੀ ਡਾ. ਰਵਜੋਤ ਨੇ ਵਿਧਾਨ ਸਭਾ ਸ਼ਾਮ ਚੁਰਾਸੀ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ‘ਤੇ ਕੀਤੀ ਸਮੀਖਿਆ ਮੀਟਿੰਗ

ਕੈਬਨਿਟ ਮੰਤਰੀ ਡਾ. ਰਵਜੋਤ ਨੇ ਵਿਧਾਨ ਸਭਾ ਸ਼ਾਮ ਚੁਰਾਸੀ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ‘ਤੇ ਕੀਤੀ ਸਮੀਖਿਆ ਮੀਟਿੰਗ

Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ

Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ

ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ

ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ

ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ ! ਦਿੱਲੀ ਵਿਧਾਨ ਸਭਾ ਨੇ ਕੀਤਾ ਤਲਬ

ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ ! ਦਿੱਲੀ ਵਿਧਾਨ ਸਭਾ ਨੇ ਕੀਤਾ ਤਲਬ

ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਜਾਵੇਗਾ ਸਿੱਧੂ ਜੋੜਾ? ਜਾਣੋ ਕੀ ਬੋਲੇ CM ਨਾਇਬ ਸੈਣੀ

ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਜਾਵੇਗਾ ਸਿੱਧੂ ਜੋੜਾ? ਜਾਣੋ ਕੀ ਬੋਲੇ CM ਨਾਇਬ ਸੈਣੀ

ਹੋਲਾ-ਮਹੱਲਾ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼

ਹੋਲਾ-ਮਹੱਲਾ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼

ਗੋਡੇ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ : ਲਿਵਾਸਾ ਹਸਪਤਾਲ

ਗੋਡੇ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ : ਲਿਵਾਸਾ ਹਸਪਤਾਲ