ਖਰੜ (ਪ੍ਰੀਤ ਪੱਤੀ) : ਖਰੜ ਤੋਂ ਤੇਪਲਾ ਤੱਕ ਲਗਭਗ 30 ਕਿਲੋਮੀਟਰ ਲੰਬੀ ਸੜਕ ਦੀ ਖਸਤਾ ਹਾਲਤ ਕਾਰਨ ਇਲਾਕਾ ਵਾਸੀ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਹੁਣ ਭਾਰਤ ਸਰਕਾਰ ਵੱਲੋਂ ਲਗਭਗ 41 ਕਰੋੜ ਦੀ ਲਾਗਤ ਨਾਲ ਇਸ ਸੜਕ ਦੇ ਨਵੀਨੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸੜਕ ਦਾ ਕੰਮ ਸ਼ੁਰੂ ਹੋਣ ਨਾਲ ਖਰੜ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਅਤੇ ਆਵਾਜਾਈ ਹੋਰ ਸੁਖਾਲੀ ਤੇ ਸੁਰੱਖਿਅਤ ਹੋਵੇਗੀ।
ਇਸ ਕੰਮ ਨੂੰ ਅੱਗੇ ਵਧਾਉਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸ. ਸਤਨਾਮ ਸਿੰਘ ਸੰਧੂ ਜੀ ਦੇ ਯਤਨ ਮਹੱਤਵਪੂਰਨ ਰਹੇ ਹਨ। ਭਾਜਪਾ ਪੰਜਾਬ ਦੇ ਸੂਬਾ ਉਪ-ਪ੍ਰਧਾਨ ਸਰਦਾਰ ਰਣਜੀਤ ਸਿੰਘ ਗਿੱਲ ਜੀ ਵੱਲੋਂ ਸੜਕ ਦੀ ਸਮੱਸਿਆ ਨੂੰ ਸ. ਸਤਨਾਮ ਸਿੰਘ ਸੰਧੂ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ ਸੰਧੂ ਜੀ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕਰਕੇ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਇਆ।
ਇਸੇ ਤਰ੍ਹਾਂ, ਪਿੰਡ ਬਜਹੇੜੀ ਦੇ ਨੇੜਿਓਂ ਲੰਘਦੇ ਗ੍ਰੀਨਫੀਲਡ ਐਕਸਪ੍ਰੈਸਵੇਅ ਕਾਰਨ ਕਰੀਬ 35 ਪਿੰਡਾਂ ਦੇ ਲੋਕਾਂ ਨੂੰ ਆਪਣੇ ਖੇਤਾਂ ਤੱਕ ਪਹੁੰਚਣ ਅਤੇ ਹਾਈਵੇਅ ਦੇ ਦੂਜੇ ਪਾਸੇ ਆਵਾਜਾਈ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਨੂੰ ਵੀ ਸ. ਸਤਨਾਮ ਸਿੰਘ ਸੰਧੂ ਜੀ ਵੱਲੋਂ ਸੰਸਦ ਅਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਦੇ ਸਾਹਮਣੇ ਰੱਖਿਆ ਗਿਆ।
ਮਾਮਲਾ ਕੇਂਦਰ ਸਰਕਾਰ ਤੱਕ ਪਹੁੰਚਣ ਤੋਂ ਬਾਅਦ ਸੰਬੰਧਤ ਵਿਭਾਗ ਵੱਲੋਂ ਹਾਈਵੇਅ ’ਤੇ ਨੇੜਲੇ ਸਥਾਨ ਤੋਂ ਲਾਂਘੇ ਅਤੇ ਸਰਵਿਸ ਲੇਨ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਕਰੀਬ 35 ਪਿੰਡਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲਣ ਦੀ ਉਮੀਦ ਹੈ।
ਇਨ੍ਹਾਂ ਲੋਕ-ਹਿੱਤਕਾਰੀ ਉਪਰਾਲਿਆਂ ਲਈ ਅੱਜ ਪਿੰਡ ਸੰਤੇਮਾਜਰਾ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਸਰਦਾਰ ਸਤਨਾਮ ਸਿੰਘ ਸੰਧੂ ਜੀ ਅਤੇ ਸਰਦਾਰ ਰਣਜੀਤ ਸਿੰਘ ਗਿੱਲ ਜੀ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ, ਉਨ੍ਹਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ ਅਤੇ ਹੱਲ ਹੋਣ ਤੱਕ ਲਗਾਤਾਰ ਯਤਨ ਕਰਨਾ ਹੀ ਲੋਕ ਸੇਵਾ ਦੀ ਸੱਚੀ ਭਾਵਨਾ ਹੈ।
ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਨਰਿੰਦਰ ਰਾਣਾ,ਜਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਸਪਾਲ ਸਿੰਘ , ਰਣਧੀਰ ਸਿੰਘ ਧੀਰਾਂ ਕਿਸਾਨ ਆਗੂ ਗੁਰਮੀਤ ਸਿੰਘ ਖੁਨੀਮਾਜਰਾ , ਸਮਾਜਸੇਵੀ ਹੈਪੀ, ਮੰਡਲ ਪ੍ਰਧਾਨ ਰਾਕੇਸ਼ ਗੁਪਤਾ, ਮੰਡਲ ਪ੍ਰਧਾਨ ਕੁਸ਼ ਰਾਣਾ, ਸਾਬਕਾ ਮੰਡਲ ਪ੍ਰਧਾਨ ਡਾਕਟਰ ਸੁਖਬੀਰ ਰਾਣਾ, ਕਿਸਾਨ ਆਗੂ ਸਨਦੀਪ ਰਾਣਾ, ਵਿਕਾਸ਼ ਸ਼ੁਕਲਾ, ਗਗਨ ਤੋਲੇਮਾਜਰਾ, ਪ੍ਰੀਤੀ ਰਾਣਾ , ਆਸ਼ੂ ਪੁਰੀ, ਡਾਕਟਰ ਸੋਦਾਗਰ ਸਿੰਘ, ਡਾਕਟਰ ਸੁਨੀਲ ਕੁਮਾਰ, ਗੋਪਾਲ ਕ੍ਰਿਸ਼ਨ, ਅਸ਼ੀਸ ਅਗਰਵਾਲ, ਸੰਜੀਵ ਮੱਛਲੀਕਲਾਂ , ਰਜਿੰਦਰ ਸਿੰਘ , ਛਤਰਪਾਲ ਝੰਜੇੜੀ, ਧੀਰਜ ਆਦਿ